ਬਲਬੀਰ ਪੁੰਜ
‘ਹਾਥੀ ਦੇ ਦੰਦ ਖਾਣ ਲਈ ਹੋਰ ਦਿਖਾਉਣ ਲਈ ਹੋਰ’–ਇਹ ਕਹਾਵਤ ਪਾਕਿਸਤਾਨ ’ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਬੀਤੇ ਹਫਤੇ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਉੱਚ ਅਧਿਕਾਰੀ ਮੀਟਿੰਗ ਕਰ ਰਹੇ ਸਨ, ਉਦੋਂ ਉਸੇ ਸਮੇਂ ਸਿੱਖ ਪੰਥ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਨੇੜੇ ਇਕ ਗੁਰਦੁਆਰੇ ਦੇ ਗ੍ਰੰਥੀ ਦੀ 19 ਸਾਲਾ ਧੀ ਜਗਜੀਤ ਕੌਰ ਦਾ ਇਸਲਾਮੀ ਕੱਟੜਪੰਥੀਆਂ ਵਲੋਂ ਜਬਰੀ ਧਰਮ ਤਬਦੀਲ ਕਰਨ ਤੋਂ ਬਾਅਦ ਮੁਸਲਿਮ ਲੜਕੇ ਨਾਲ ਉਸਦਾ ਨਿਕਾਹ ਕਰ ਦਿੱਤਾ ਗਿਆ। ਇਸੇ ਤਰ੍ਹਾਂ ਸਿੰਧ ’ਚ ਵੀ ਇਕ ਹੋਰ ਹਿੰਦੂ ਲੜਕੀ ਰੇਣੂਕਾ ਕੁਮਾਰੀ, ਜਗਜੀਤ ਕੌਰ ਵਰਗੀ ਦੁਰਦਸ਼ਾ ਦਾ ਸ਼ਿਕਾਰ ਹੋ ਗਈ।
ਆਖਿਰ ਪਾਕਿਸਤਾਨ ਦਾ ਰਵੱਈਆ–‘ਮੂੰਹ ’ਚ ਰਾਮ ਅਤੇ ਬਗਲ ’ਚ ਛੁਰੀ’ ਵਰਗਾ ਕਿਉਂ ਹੈ? ਇਕ ਪਾਸੇ ਇਹ ਇਸਲਾਮੀ ਦੇਸ਼ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਨੂੰ ਸਥਾਈ ਰੂਪ ਦੇਣ ਦੀ ਗੱਲ ਕਰਦਾ ਹੈ ਤਾਂ ਦੂਜੇ ਪਾਸੇ ਗੁਰੂ ਜੀ ਦੇ ਸਿੱਖਾਂ ਦੀ ਇੱਜ਼ਤ ਨਾਲ ਖਿਲਵਾੜ ਜਾਰੀ ਰੱਖਦਾ ਹੈ। ਇਹ ਵਿਰੋਧਾਭਾਸ ਕਿਉਂ? ਇਸ ਇਸਲਾਮੀ ਦੇਸ਼ ਨੂੰ ਜਨਮ ਦੇਣ ਵਾਲੇ ਚਿੰਤਨ ਅਤੇ ਉਸ ਨੂੰ ਇਕ ਰਾਸ਼ਟਰ ਵਜੋਂ ਜੀਵਿਤ ਰੱਖਣ, ਖਰਾਬ ਮਾਹੌਲ ਵਾਲੇ ‘ਕਾਫਿਰ-ਕੁਫਰ’ ਫਿਲਾਸਫੀ ਨਾਲ ਮਿਲਦੀ ਹੈ। ਇਸ ਲਈ ਇਸ ਦੇਸ਼ ’ਚ ਸਿਰਫ ‘ਸੱਚੇ ਮੁਸਲਿਮ’ ਨੂੰ ਸਾਧਾਰਨ ਜੀਵਨ ਜੀਣ ਦਾ ਅਧਿਕਾਰ ਪ੍ਰਾਪਤ ਹੈ, ਜਦਕਿ ਬਾਕੀ ਗੈਰ-ਮੁਸਲਮਾਨਾਂ (ਇਸਲਾਮ ’ਚੋਂ ਕੱਢੇ ਅਹਿਮਦੀਆ ਭਾਈਚਾਰੇ ਆਦਿ ਸਮੇਤ) ਨੂੰ ਇਸ ਤੋਂ ਵਾਂਝਾ ਰੱਖਿਆ ਜਾਂਦਾ ਹੈ ਅਤੇ ਇਸਲਾਮੀ ਵਿਚਾਰਕ ਫਿਲਾਸਫੀ ਮੁਤਾਬਿਕ ਉਨ੍ਹਾਂ ’ਤੇ ਕਾਫਿਰ ਹੋਣ ਦੇ ਨਾਤੇ ਤਸ਼ੱਦਦ ਕੀਤਾ ਜਾਂਦਾ ਹੈ।
ਸੱਚ ਤਾਂ ਇਹ ਹੈ ਕਿ ਪਾਕਿਸਤਾਨ ਸੱਤਾ ਦੇ ਅਦਾਰੇ ਆਪਣੇ ਮੁੱਢਲੇ ਚਿੰਤਨ ਦੇ ਕਾਰਣ ‘ਕਾਫਿਰ’ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਨਸ਼ਟ ਕਰ ਕੇ ਉਸ ਨੂੰ ਦਾਰ-ਉਲ-ਇਸਲਾਮ ਵਿਚ ਤਬਦੀਲ ਕਰਨ ਦੀ ਸਦੀਆਂ ਪੁਰਾਣੀ ਅਧੂਰੀ ਮੁਹਿੰਮ ਨੂੰ ਪੂਰਾ ਕਰਨਾ ਚਾਹੁੰਦਾ ਹੈ। ਜਦੋਂ ਚਾਰੋ ਸਿੱਧੀਆਂ ਜੰਗਾਂ ’ਚ ਉਸ ਨੂੰ ਮੂੰਹ ਦੀ ਖਾਣੀ ਪਈ ਤਾਂ ਉਸ ਨੇ ਆਪਣੇ ਇਸੇ ਟੀਚੇ ਦੀ ਪ੍ਰਾਪਤੀ ਲਈ 1980 ਦੇ ਦਹਾਕੇ ਵਿਚ ਪਹਿਲਾਂ ਵਿਗੜੇ ਖਾਲਿਸਤਾਨ ਅੰਦੋਲਨ ਨੂੰ ਜਨਮ ਦਿੱਤਾ ਅਤੇ ਹੁਣ ਉਸ ਨੂੰ ਸ਼ਹਿ ਦੇ ਰਿਹਾ ਹੈ। ਚਾਹੇ ਕੈਨੇਡਾ ਹੋਵੇ ਜਾਂ ਫਿਰ ਬ੍ਰਿਟੇਨ, ਉਥੇ ਵੱਸੇ ਵੱਖਵਾਦੀ ਅਨਸਰਾਂ ਨੂੰ ਆਈ. ਐੱਸ. ਆਈ. ਹੱਲਾਸ਼ੇਰੀ ਦਿੰਦੀ ਰਹਿੰਦੀ ਹੈ। ਉਸੇ ਕੜੀ ’ਚ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਪਾਕਿਸਤਾਨੀ ਲੀਡਰਸ਼ਿਪ ਵਲੋਂ ਤਰਜੀਹ ਦੇਣਾ ਕਿਸੇ ਤਰ੍ਹਾਂ ਸਦਭਾਵਨਾ ਜਾਂ ਬਰਾਬਰੀ ਦਾ ਪ੍ਰਤੀਕ ਨਾ ਹੋ ਕੇ ਗੰਦੇ ਤੌਰ ’ਤੇ ਭਾਰਤ ਵਿਰੋਧੀ ਏਜੰਡੇ ਦਾ ਹੀ ਵਿਸਤ੍ਰਿਤ ਰੂਪ ਹੈ, ਜਿਸ ਤੋਂ ਜ਼ਿਆਦਾਤਰ ਭਾਰਤ ਵਾਸੀ ਅੱਜ ਜਾਣੂ ਵੀ ਹਨ।
ਇਹ ਡਰਾਮਾ ਬੇਸ਼ੱਕ ਹੀ ਪਾਕਿਸਤਾਨੀ ਸੱਤਾ ਦੇ ਅਦਾਰੇ ਦੇ ਚੋਟੀ ਦੇ ਪੱਧਰ ’ਤੇ ਬੁਣਿਆ ਜਾ ਰਿਹਾ ਹੋਵੇ ਪਰ ਉਥੋਂ ਦੇ ਸਾਧਾਰਨ ਲੋਕ ਇਸ ਸਾਜ਼ਿਸ਼ ਤੋਂ ਅਣਜਾਣ ਹਨ। ਉਥੋਂ ਦੀ ਆਬਾਦੀ ਦਾ ਬਹੁਤ ਵੱਡਾ ਵਰਗ ਖ਼ੁਦ ਨੂੰ ਜ਼ਾਲਿਮ ਮੁਹੰਮਦ-ਬਿਨ-ਕਾਸਿਮ, ਗਜ਼ਨਵੀ, ਗੌਰੀ, ਬਾਬਰ, ਔਰੰਗਜ਼ੇਬ ਆਦਿ ਦੇ ਵੰਸ਼ਜ਼ ਮੰਨਦਾ ਹੈ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿਚ ‘ਕਾਫਿਰ’-ਹਿੰਦੂ, ਸਿੱਖ ਸਮੇਤ ਹੋਰ ਗੈਰ-ਮੁਸਲਮਾਨਾਂ ਵਿਰੁੱਧ ਮਜ਼ਹਬੀ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ, ਤਲਵਾਰ ਦੇ ਜ਼ੋਰ ’ਤੇ ਉਨ੍ਹਾਂ ਦੀ ਧਰਮ ਤਬਦੀਲੀ ਕੀਤੀ ਅਤੇ ਉਨ੍ਹਾਂ ਦੇ ਪੂਜਾ ਅਸਥਾਨਾਂ ਨੂੰ ਮਿੱਟੀ ਵਿਚ ਮਿਲਾ ਦਿੱਤਾ ਸੀ। ਪਾਕਿਸਤਾਨ ਵਿਚ ਜਗਜੀਤ ਕੌਰ ਜਾਂ ਰੇਣੂਕਾ ਕੁਮਾਰੀ ਦਾ ਮਾਮਲਾ ਉਸੇ ਜ਼ਹਿਰੀਲੀ ਮਾਨਸਿਕਤਾ ਦਾ ਸੂਚਕ ਹੈ।
ਆਖਿਰ ਇਨ੍ਹਾਂ ਦੋਹਾਂ ਦੇ ਨਾਲ ਕੀ ਹੋਇਆ ਸੀ? ਜਿੱਥੇ 27-28 ਅਗਸਤ ਨੂੰ ਸ੍ਰੀ ਨਨਕਾਣਾ ਸਾਹਿਬ ਸਥਿਤ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਦੀ ਧੀ ਜਗਜੀਤ ਕੌਰ ਦਾ ਅਗ਼ਵਾ ਦੇ ਬਾਅਦ ਜਬਰੀ ਧਰਮ ਪਰਿਵਰਤਨ ਅਤੇ ਮੁਸਲਮਾਨ ਲੜਕੇ ਨਾਲ ਨਿਕਾਹ ਕਰ ਦਿੱਤਾ ਗਿਆ ਤਾਂ ਉਸ ਦੇ ਕੁਝ ਘੰਟਿਆਂ ਬਾਅਦ 31 ਅਗਸਤ ਨੂੰ ਸਿੰਧ ਸੂਬੇ ਦੇ ਸੁੱਕੁਰ ਵਿਚ ਹਿੰਦੂ ਲੜਕੀ ਰੇਣੂਕਾ ਕੁਮਾਰੀ ਦਾ ਉਸ ਦੇ ਕਾਲਜ ’ਚੋਂ ਅਗ਼ਵਾ ਕਰ ਕੇ ਉਸ ਦਾ ਧਰਮ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਹ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੀ ਸੀ। ਇਹ ਦੋਵੇਂ ਮਾਮਲੇ ਪਾਕਿਸਤਾਨ ਲਈ ਨਵੇਂ ਨਹੀਂ ਹਨ। ਘੱਟਗਿਣਤੀ ਭਾਈਚਾਰੇ ਨਾਲ ਜੁੜੀਆਂ ਹਜ਼ਾਰਾਂ ਲੜਕੀਆਂ ਦਾ ਇਸੇ ਤਰ੍ਹਾਂ ਜਬਰੀ ਧਰਮ ਤਬਦੀਲ ਕਰ ਕੇ ਨਿਕਾਹ ਕੀਤਾ ਜਾ ਚੁੱਕਾ ਹੈ।
ਪਾਕਿਸਤਾਨ ਵਿਚ ਇਥੇ-ਉਥੇ ਜਦੋਂ ਵੀ ਇਸ ਕਿਸਮ ਦੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਮਜ਼੍ਹਬੀ ਕਾਰਣਾਂ ਕਾਰਣ ਇਨ੍ਹਾਂ ਦੀ ਅਣਦੇਖੀ ਕਰ ਦਿੱਤੀ ਜਾਂਦੀ ਹੈ। ਜੇਕਰ ਅੰਤਰਰਾਸ਼ਟਰੀ ਪੱਧਰ ’ਤੇ ਆਵਾਜ਼ ਉੱਠਦੀ ਹੈ ਤਾਂ ਜਾਂਚ ਦੇ ਨਾਂ ’ਤੇ ਖਾਨਾਪੂਰਤੀ ਤੋਂ ਇਲਾਵਾ ਕੁਝ ਨਹੀਂ ਕੀਤਾ ਜਾਂਦਾ। ਹੁਣ ਜਦੋਂ ਜਗਜੀਤ ਕੌਰ ਦੇ ਮਾਮਲੇ ਵਿਚ ਭਾਰਤ ਵਲੋਂ ਸਖ਼ਤ ਕਾਰਵਾਈ ਦੀ ਮੰਗ ਹੋਈ ਤਾਂ ਸਥਾਨਕ ਪ੍ਰਸ਼ਾਸਨ ਨੇ ਕਾਰਵਾਈ ਦਾ ਨਾਟਕ ਕਰਦਿਆਂ ਦਾਅਵਾ ਕੀਤਾ ਕਿ ਜਗਜੀਤ ਕੌਰ ਨੇ ਆਪਣੀ ਮਰਜ਼ੀ ਨਾਲ ਮੁਸਲਿਮ ਨੌਜਵਾਨ ਮੁਹੰਮਦ ਅਹਿਸਾਨ ਨਾਲ ਨਿਕਾਹ ਕੀਤਾ ਹੈ ਅਤੇ ਉਹ ਹੁਣ ਆਪਣੇ ਘਰ ਪਰਤਣਾ ਨਹੀਂ ਚਾਹੁੰਦੀ। ਇਸ ਪਿਛੋਕੜ ਵਿਚ ਕੀ ਇਹ ਸੱਚ ਨਹੀਂ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਅਖੌਤੀ ‘ਕਬੂਲਨਾਮਾ’ ਵੀਡੀਓ ਵਿਚ ਜਗਜੀਤ ਕੌਰ ਦੇ ਚਿਹਰੇ ’ਤੇ ਦਿਸ ਰਿਹਾ ਡਰ ਅਤੇ ਦਬਾਅ ਦੇ ਭਾਵ ਸੱਚੀ ਕਹਾਣੀ ਨੂੰ ਬਿਆਨ ਨਹੀਂ ਕਰ ਰਹੇ ਹਨ?
ਪਾਕਿਸਤਾਨ ਦੀ ਨੀਅਤ ਤਾਂ ਇਸ ਦੇ ਮਿਜ਼ਾਈਲ ਪ੍ਰੋਗਰਾਮ ਵਿਚ ਵੀ ਝਲਕਦੀ ਹੈ। ਕੀ ਇਹ ਸੱਚ ਨਹੀਂ ਕਿ ਉਥੇ ਮਿਜ਼ਾਈਲਾਂ ਦੇ ਨਾਂ ਉਨ੍ਹਾਂ ਜ਼ਾਲਿਮ ਇਸਲਾਮੀ ਹਮਲਾਵਰਾਂ ਦੇ ਨਾਂ–ਗਜ਼ਨਵੀ, ਬਾਬਰ, ਗੌਰੀ ਆਦਿ ਦੇ ਨਾਂ ’ਤੇ ਰੱਖੇ ਗਏ ਹਨ, ਜਿਨ੍ਹਾਂ ਦੇ ਜ਼ਹਿਰੀਲੇ ਚਿੰਤਨ ਨਾਲ ਸੰਘਰਸ਼ ਕਰਦੇ ਹੋਏ ਸਿੱਖ ਗੁਰੂ ਸਾਹਿਬਾਨ ਸਮੇਤ ਅਨੇਕਾਂ ਸੂਰਬੀਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ? ਜਦਕਿ ਭਾਰਤ ਵਿਚ ਮਿਜ਼ਾਈਲਾਂ ਦੇ ਨਾਂ ਕੁਦਰਤੀ ਤੱਤਾਂ ਤੋਂ ਪ੍ਰੇਰਿਤ ਪ੍ਰਿਥਵੀ, ਅਗਨੀ, ਅਕਾਸ਼ ਆਦਿ ਰੱਖੇ ਗਏ ਹਨ।
ਇਸ ਇਸਲਾਮੀ ਦੇਸ਼ ’ਚ ਸਿੱਖਾਂ ਦੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ 2017 ਦੀ ਮਰਦਮਸ਼ੁਮਾਰੀ ਵਿਚ ਉਨ੍ਹਾਂ ਨੂੰ ਸ਼ਾਮਿਲ ਹੀ ਨਹੀਂ ਕੀਤਾ ਗਿਆ। ਸਿੱਖ ਬੁੱਧੀਜੀਵੀਆਂ ਅਨੁਸਾਰ ਪਿਛਲੇ 2 ਦਹਾਕਿਆਂ ’ਚ ਪਾਕਿਸਤਾਨ ’ਚ ਸਿੱਖਾਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ। ਸਾਲ 2002 ’ਚ ਜਿੱਥੇ ਸਿੱਖਾਂ ਦੀ ਆਬਾਦੀ 40,000 ਸੀ, ਉਹ ਹੁਣ ਘਟ ਕੇ 8000 ਰਹਿ ਗਈ ਹੈ। ਆਜ਼ਾਦੀ ਦੇ ਸਮੇਂ ਹਾਲਤ ਅਜਿਹੀ ਨਹੀਂ ਸੀ। ਬਟਵਾਰੇ ਤੋਂ ਬਾਅਦ ਪਾਕਿਸਤਾਨ ਦੇ ਹਿੱਸੇ ’ਚ ਆਏ ਇਲਾਕਿਆਂ ’ਚ ਹਿੰਦੂ-ਸਿੱਖ, ਕੁਲ ਆਬਾਦੀ ਦੇ ਲੱਗਭਗ ਇਕ-ਚੌਥਾਈ–24 ਫੀਸਦੀ ਸਨ। ਇਕੱਲੇ ਲਾਹੌਰ ਸ਼ਹਿਰ ਦੀ ਕੁਲ ਆਬਾਦੀ ’ਚ ਹਿੰਦੂ-ਸਿੱਖਾਂ ਦਾ ਅਨੁਪਾਤ 60 ਤੋਂ 65 ਫੀਸਦੀ ਸੀ। ਪੂਰੇ ਨਗਰ ’ਚ ਅਨੇਕਾਂ ਇਤਿਹਾਸਿਕ ਮੰਦਰ ਅਤੇ ਗੁਰਦੁਆਰੇ ਸਨ ਪਰ ਅੱਜ ਉਥੇ ਇਕ-ਦੋ ਇਤਿਹਾਸਿਕ ਗੁਰਦੁਆਰਿਆਂ ਨੂੰ ਛੱਡ ਕੇ, ਸਾਰੇ ਗੈਰ-ਮੁਸਲਿਮ ਪੂਜਾ ਦੇ ਅਸਥਾਨ (ਮੰਦਰ ਅਤੇ ਗੁਰਦੁਆਰੇ ਸਮੇਤ) ਅਲੋਪ ਹੋ ਗਏ ਹਨ।
ਤ੍ਰਾਸਦੀ ਦੇਖੋ ਕਿ ਜਿਸ ਇਲਾਕੇ ’ਤੇ ਸਿੱਖ ਸਾਮਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਨੇ 180 ਸਾਲ ਪਹਿਲਾਂ 38 ਵਰ੍ਹਿਆਂ ਤਕ ਸ਼ਾਸਨ ਕੀਤਾ ਸੀ, ਉਥੇ ਯੋਜਨਾਬੱਧ ਇਸਲਾਮੀ ਮੁਹਿੰਮ ਤੋਂ ਬਾਅਦ ਅੱਜ ਸਿੱਖਾਂ ਦੀ ਆਬਾਦੀ ਨੂੰ ਉਂਗਲੀਆਂ ’ਤੇ ਗਿਣਿਆ ਜਾ ਸਕਦਾ ਹੈ। ਪ੍ਰਭੂ ਸ਼੍ਰੀ ਰਾਮ ਦੇ ਪੁੱਤਰ ਲਵ ਦੇ ਨਾਂ ’ਤੇ ਵਸੇ ਹੋਏ ਲਾਹੌਰ ਵਿਚ ਅੱਜ ਇਕ ਵੀ ਮਰਿਆਦਾ ਪੁਰਸ਼ੋਤਮ ਦਸ਼ਰਥਨੰਦਨ ਦਾ ਮੰਦਰ ਨਹੀਂ ਹੈ।
ਇਸੇ ਸਾਲ ਮਈ ਵਿਚ ਲਾਹੌਰ ਤੋਂ ਲੱਗਭਗ 100 ਕਿਲੋਮੀਟਰ ਦੂਰ ਨਾਰੋਵਾਲ ਵਿਚ ਇਤਿਹਾਸਿਕ ਚਾਰ ਸਦੀਆਂ ਪੁਰਾਣੇ ਗੁਰੂ ਨਾਨਕ ਮਹੱਲ ਦੇ ਵੱਡੇ ਹਿੱਸੇ ਨੂੰ ਇਸਲਾਮੀ ਕੱਟੜਪੰਥੀਆਂ ਨੇ ਢਹਿ-ਢੇਰੀ ਕਰ ਦਿੱਤਾ ਸੀ। ਇਹੀ ਨਹੀਂ, ਬੀਤੀ 10 ਅਗਸਤ ਨੂੰ ਲਾਹੌਰ ਕਿਲੇ ’ਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਉਸ ਬੁੁੱਤ ਨੂੰ ਵੀ ਤੋੜ ਦਿੱਤਾ, ਜਿਸ ਨੂੰ ਜੂਨ ਮਹੀਨੇ ਵਿਚ ਹੀ ਸਥਾਪਿਤ ਕੀਤਾ ਗਿਆ ਸੀ। ਵਿਰੋਧਾਭਾਸ ਦੇਖੋ ਕਿ ਜਦੋਂ ਪਾਕਿਸਤਾਨ ਵਿਚ ਮਜ਼ਹਬੀ ਜਨੂੰਨ ਦੇ ਕਾਰਣ ਸਿੱਖ ਸਮਾਜ ਜਿਸ ਤਰ੍ਹਾਂ ਖਾਤਮੇ ਦੇ ਕੰਢੇ ’ਤੇ ਹੈ ਤਾਂ ਕੈਨੇਡਾ, ਬ੍ਰਿਟੇਨ ਆਦਿ ਵਿਕਸਿਤ ਦੇਸ਼ਾਂ ਵਿਚ ਵੱਸੇ ਰੱਜੇ-ਪੁੱਜੇ ਸਿੱਖ ਪ੍ਰਵਾਸੀ ਅੰਤਰਰਾਸ਼ਟਰੀ ਮੰਚਾਂ ’ਤੇ ਇਸ ਭਿਆਨਕ ਦ੍ਰਿਸ਼ਟਾਂਤ ’ਤੇ ਚੁੱਪ ਕਿਉਂ ਧਾਰੀ ਬੈਠੇ ਹਨ?
ਸਿੱਖਾਂ ਦੀ ਆਸਥਾ ਪ੍ਰਤੀ ਪਾਕਿਸਤਾਨੀ ਸੱਤਾ ਦੇ ਅਦਾਰੇ ਅਤੇ ਲੋਕਾਂ ਦਾ ਵਤੀਰਾ ਕਿਹੋ ਜਿਹਾ ਰਿਹਾ ਹੈ, ਉਸ ਦਾ ਚਮਸ਼ਮਦੀਦ ਵੀ ਮੈਂ ਰਿਹਾ ਹਾਂ। ਲੱਗਭਗ ਡੇਢ ਦਹਾਕਾ ਪਹਿਲਾਂ 2003 ਵਿਚ ਬਤੌਰ ਰਾਜ ਸਭਾ ਮੈਂਬਰ, ਮੈਨੂੰ ‘ਸਾਫਮਾ’ ਵਫ਼ਦ ਦੇ ਮੈਂਬਰ ਵਜੋਂ ਪਾਕਿਸਤਾਨ ਜਾਣ ਦਾ ਮੌਕਾ ਮਿਲਿਆ ਸੀ। ਚੰਗੇ ਭਾਗੀਂ ਜਦੋਂ ਮੈਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਪਹੁੰਚਿਆ, ਉਦੋਂ ਉਥੋਂ ਦੇ ਮੁੱਖ ਗ੍ਰੰਥੀ ਨੇ ਮੈਨੂੰ ਦੱਸਿਆ ਕਿ ਇਥੋਂ ਦੇ ਗੁਰਦੁਆਰਿਆਂ ’ਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦਾ ਕਬਜ਼ਾ ਹੈ ਅਤੇ ਚੜ੍ਹਾਵੇ ਦਾ ਪੈਸਾ ਸਿੱਧੇ ਆਈ. ਐੱਸ. ਆਈ. ਦੇ ਖਜ਼ਾਨੇ ਵਿਚ ਜਾਂਦਾ ਹੈ। ਇਹੀ ਨਹੀਂ, ਉਸ ਸਮੇਂ ਮੇਰੇ ਨਾਲ ਆਏ ਪਾਕਿਸਤਾਨੀ ਸੁਰੱਖਿਆ ਮੁਲਾਜ਼ਮਾਂ ਦੇ ਕਾਫਿਲੇ ਨੇ ਸਿੱਖ ਪੰਥ ਦੀ ਮਰਿਆਦਾ ਦਾ ਨਿਰਾਦਰ ਕਰਦੇ ਹੋਏ ਬੂਟ ਪਾਏ ਅਤੇ ਬਿਨਾਂ ਸਿਰ ਢਕੇ ਗੁਰਦੁਆਰੇ ਵਿਚ ਦਾਖਲ ਹੋ ਗਏ ਸੀ। ਜਦੋਂ ਅਧਿਕਾਰੀਆਂ ਸਾਹਮਣੇ ਮੈਂ ਇਸ ਦਾ ਸਖਤ ਵਿਰੋਧ ਕੀਤਾ ਤਾਂ ਜਾ ਕੇ ਮੇਰੇ ਨਾਲ ਆਏ ਸੁਰੱਖਿਆ ਮੁਲਾਜ਼ਮ ਸਿੱਖ ਮਰਿਆਦਾ ਦਾ ਸਨਮਾਨ ਕਰਨ ਲਈ ਮਜਬੂਰ ਹੋਏ ਅਤੇ ਨਾਲ ਚੱਲਣ ਲੱਗੇ। ਮੇਰੇ ਨਿਰਦੇਸ਼ ’ਤੇ ਜਦੋਂ ਸੁਰੱਖਿਆ ਮੁਲਾਜ਼ਮ ਅਤੇ ਅਧਿਕਾਰੀ ਗੁਰਦੁਆਰੇ ’ਚੋਂ ਬਾਹਰ ਗਏ ਤਾਂ ਗ੍ਰੰਥੀ ਨੇ ਉਕਤ ਜਾਣਕਾਰੀ ਸਾਂਝੀ ਕੀਤੀ।
ਸ੍ਰੀ ਨਨਕਾਣਾ ਸਾਹਿਬ ਦਾ ਮਹੱਤਵ ਇਸ ਲਈ ਵੀ ਵੱਧ ਹੈ ਕਿ ਸਿੱਖਾਂ ਦੇ ਨਾਲ ਹਿੰਦੂ ਵੀ ਇਸ ਪਵਿੱਤਰ ਅਸਥਾਨ ਨੂੰ ਆਪਣੀ ਸੱਭਿਆਚਾਰਕ ਆਸਥਾ ਦਾ ਕੇਂਦਰ ਮੰਨਦੇ ਹਨ। ਮੈਨੂੰ ਯਾਦ ਹੈ ਕਿ ਉਦੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ 2-3 ਵਿਆਹ ਹੋ ਰਹੇ ਸਨ, ਜਿਨ੍ਹਾਂ ਵਿਚ ਗਿਣੇ-ਚੁਣੇ 20-25 ਵਿਅਕਤੀ ਹੀ ਸ਼ਾਮਿਲ ਹੋਏ ਸਨ ਅਤੇ ਭੋਜਨ ਦਾ ਪ੍ਰਬੰਧ ਵੀ ਸਾਧਾਰਨ ਜਿਹਾ ਸੀ। ਲਾੜਾ-ਲਾੜੀ ਦੇ ਇਕ ਜੋੜੇ ਨੂੰ ਮੈਨੂੰ ਆਸ਼ੀਰਵਾਦ ਦੇਣ ਦਾ ਮੌਕਾ ਵੀ ਮਿਲਿਆ ਸੀ। ਜਿੱਥੇ ਮੈਨੂੰ ਗੁਰਦੁਆਰੇ ’ਚ ਵੈਦਿਕ ਰੀਤੀ-ਰਿਵਾਜ ਅਤੇ ਸਿੱਖ ਪ੍ਰੰਪਰਾ ਨਾਲ ਵਿਆਹ ਸੰਸਕਾਰ ਹੁੰਦੇ ਦਿਖਾਈ ਦਿੱਤੇ ਸਨ।
ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿਚ ‘ਕਾਫਿਰ-ਕੁਫਰ’ ਦੀ ਜ਼ਹਿਰੀਲੀ ਮਾਨਸਿਕਤਾ ਹੀ ਸਭ ਤੋਂ ਵੱਡੀ ਘੁੰਢੀ ਵੀ ਬਣੀ ਹੋਈ ਹੈ, ਜਿਸ ਨੇ ਇਸਲਾਮੀ ਹਮਲਾਵਰਾਂ ਨੂੰ 8ਵੀਂ ਸ਼ਤਾਬਦੀ ’ਚ ਭਾਰਤ ’ਤੇ ਹਮਲਾ ਕਰਨ, 19ਵੀਂ ਸ਼ਤਾਬਦੀ ਦੇ ਅੰਤਿਮ ਵਰ੍ਹਿਆਂ ’ਚ ਅਖੰਡ ਭਾਰਤ ਦੇ ਮੁਸਲਮਾਨਾਂ ਨੂੰ ਦੇਸ਼ ਦੀ ਖੂਨੀ ਵੰਡ ਕਰਨ ਅਤੇ ਕਸ਼ਮੀਰ ਸੰਕਟ ਦੀ ਨੀਂਹ ਰੱਖਣ ਲਈ ਪ੍ਰੇਰਿਤ ਕੀਤਾ। ਪਾਕਿਸਤਾਨ ’ਚ ਇਸੇ ਜ਼ਹਿਰੀਲੇ ਚਿੰਤਨ ਨੂੰ ਭਾਵੇਂ ਲੋਕਤੰਤਰੀ ਢੰਗ ਨਾਲ ਚੁਣੇ ਗਏ ਨੇਤਾ ਜ਼ੁਲਿਫਕਾਰ ਅਲੀ ਭੁੱਟੋ ਹੋਵੇ ਜਾਂ ਫਿਰ ਉਸ ਨੂੰ ਫਾਂਸੀ ’ਤੇ ਲਟਕਾਉਣ ਵਾਲਾ ਫੌਜੀ ਤਾਨਾਸ਼ਾਹ ਜ਼ਿਆ-ਉਲ-ਹੱਕ, ਲੱਗਭਗ ਸਾਰੇ ਸ਼ਾਸਕਾਂ ਨੇ ਉਸ ਨੂੰ ਪਹਿਲਾਂ ਨਾਲੋਂ ਹੋਰ ਜ਼ਿਆਦਾ ਸਿੱਧ ਕੀਤਾ ਹੈ। ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਪਾਕਿਸਤਾਨੀ ਫੌਜ ਦੀ ਕਠਪੁਤਲੀ ਬਣ ਕੇ ਉਸੇ ਜ਼ਹਿਰੀਲੀ ਪ੍ਰੰਪਰਾ ਨੂੰ ਅੱਗੇ ਵਧਾ ਰਹੇ ਹਨ।
ਵਧੇ ਹੋਏ ਜੁਰਮਾਨੇ ਕਾਰਨ ਜਾਨਾਂ ਬਚਣ ਤਾਂ ਬਿਹਤਰ
NEXT STORY