Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 18, 2026

    8:03:53 PM

  • adnoc project

    GCC ਲਾਈਸੈਂਸ ਬੱਸ ਡਰਾਈਵਰਾਂ ਲਈ Adnoc ਪ੍ਰੋਜੈਕਟ...

  • crude oil prices continue to rise  crossing  90 per barrel

    ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਜਾਰੀ, ਪ੍ਰਤੀ...

  • bypass the dollar  india will raise a new issue at the brics summit

    ਡਾਲਰ ਨੂੰ ਬਾਈਪਾਸ ਕਰਨ ਦੀ ਤਿਆਰੀ? BRICS ਸੰਮੇਲਨ...

  • famous punjabi bollywood singer was named after a dacoit  reason

    ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਗੈਰ-ਕਾਨੂੰਨੀ ਘੁਸਪੈਠੀਆਂ ਦੀ ਸਮੱਸਿਆ ਦਾ ਫੈਸਲਾਕੁੰਨ ਹੱਲ ਕੀਤਾ ਜਾਵੇ

BLOG News Punjabi(ਬਲਾਗ)

ਗੈਰ-ਕਾਨੂੰਨੀ ਘੁਸਪੈਠੀਆਂ ਦੀ ਸਮੱਸਿਆ ਦਾ ਫੈਸਲਾਕੁੰਨ ਹੱਲ ਕੀਤਾ ਜਾਵੇ

  • Edited By Rakesh,
  • Updated: 03 Jun, 2026 04:49 PM
Blog
the problem of illegal infiltrators should be resolved decisively
  • Share
    • Facebook
    • Tumblr
    • Linkedin
    • Twitter
  • Comment

ਭਗਵੇ ਰੰਗ ’ਚ ਰੰਗਿਆ ਪੱਛਮੀ ਬੰਗਾਲ ਹੁਣ ਆਪਣੀ ਧੁਨ ਬਦਲ ਚੁੱਕਾ ਹੈ-ਭਾਜਪਾ ਸ਼ਾਸਿਤ ਕੋਲਕਾਤਾ ’ਚ ਹੁਣ ‘3 ਡੀ’ ਨਵੀਂ ਚਰਚਾ ਦਾ ਵਿਸ਼ਾ ਬਣ ਗਏ ਹਨ-ਪਤਾ ਲਗਾਓ, ਹਟਾਓ ਅਤੇ ਦੇਸ਼ ਨਿਕਾਲਾ ਦਿਓ (ਡਿਟੈਕਟ, ਡਿਲੀਟ, ਡਿਪੋਰਟ), ਭਾਵ ਗੈਰ-ਕਾਨੂੰਨੀ ਬੰਗਲਾਦੇਸ਼ੀ ਅਤੇ ਮਿਆਂਮਾਰ ਦੇ ਪ੍ਰਵਾਸੀਆਂ ਨੂੰ ਬਾਹਰ ਕੱਢੋ। ਇਹ ਗੈਰ-ਕਾਨੂੰਨੀ ਘੁਸਪੈਠੀਏ ਹੁਣ ਭਾਰਤ ਲਈ ਇਕ ਭਾਰੀ ਬੋਝ ਬਣ ਗਏ ਹਨ।

ਚੋਣਾਂ ਤੋਂ ਬਾਅਦ ਬਦਲੇ ਦੀ ਕਾਰਵਾਈ ਦੇ ਡਰੋਂ, ਕਈ ਗੈਰ-ਕਾਨੂੰਨੀ ਬੰਗਲਾਦੇਸ਼ੀ ਭੱਜ ਗਏ ਹਨ, ਜਦੋਂ ਕਿ 335-386 ਹੋਰ ਲੋਕਾਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਤੱਕ 11 ਹਿਰਾਸਤ/ਹੋਲਡਿੰਗ ਕੇਂਦਰਾਂ ’ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਸੀਮਾ ਸੁਰੱਖਿਆ ਬਲ ਦੇ ਅੰਕੜਿਆਂ ਅਨੁਸਾਰ, ਹਾਲ ਹੀ ਦੇ ਸਾਲਾਂ ’ਚ 7,000 ਤੋਂ ਵੱਧ ਗੈਰ-ਕਾਨੂੰਨੀ ਘੁਸਪੈਠੀਆਂ ਨੂੰ ਵਾਪਸ ਧੱਕ ਦਿੱਤਾ ਗਿਆ ਹੈ, ਜਿਨ੍ਹਾਂ ’ਚੋਂ 2,688 ਪੱਛਮੀ ਬੰਗਾਲ ਤੋਂ ਅਤੇ 2,000 ਬੰਗਲਾਦੇਸ਼ ਦੀ ਸਰਹੱਦ ਨਾਲ ਲੱਗਦੇ ਤ੍ਰਿਪੁਰਾ, ਮੇਘਾਲਿਆ ਅਤੇ ਅਸਾਮ ਤੋਂ ਸਨ। ਪਿਛਲੇ ਸਾਲ ਨਵੰਬਰ ’ਚ ਹਕੀਮਪੁਰ ਚੈੱਕਪੋਸਟ ਦੇ ਰਸਤੇ 1,600 ਹੋਰ ਲੋਕਾਂ ਨੂੰ ਵਾਪਸ ਭੇਜਿਆ ਗਿਆ।

ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਭਾਰਤ ’ਚ 30,84,826 ਤੋਂ ਵੱਧ ਬੰਗਲਾਦੇਸ਼ੀ ਰਹਿੰਦੇ ਹਨ, ਜਿਨ੍ਹਾਂ ਦੇ ਨਾਲ 1,00,000 ਬਰਮੀ ਚਿਨ ਅਤੇ 11,18,865 ਰੋਹਿੰਗਿਆ ਪਰਿਵਾਰ ਵੀ ਮੌਜੂਦ ਹਨ। ਬਿਹਾਰ, ਬੰਗਾਲ, ਉੱਤਰ -ਪੂਰਬ ਅਤੇ ਰਾਜਸਥਾਨ ਦੇ 7 ਜ਼ਿਲੇ ਇਸ ਸਮੱਸਿਆ ਤੋਂ ਪ੍ਰਭਾਵਿਤ ਹਨ, ਨਾਲ ਹੀ ਦਿੱਲੀ ’ਚ 15 ਲੱਖ ਤੋਂ ਵੱਧ ਅਤੇ ਮਹਾਰਾਸ਼ਟਰ ’ਚ 1 ਲੱਖ ਤੋਂ ਵੱਧ ਗੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀ ਰਹਿ ਰਹੇ ਹਨ। ਮਿਜ਼ੋਰਮ ’ਚ, ਬਾਹਰੀ ਲੋਕਾਂ ਪ੍ਰਤੀ ਵਿਰੋਧ ਦੀ ਭਾਵਨਾ ਅਕਸਰ ਹਿੰਸਕ ਅੰਦੋਲਨਾਂ ਦੇ ਰੂਪ ’ਚ ਸਾਹਮਣੇ ਆਉਂਦੀ ਹੈ। ਨਾਗਾਲੈਂਡ ’ਚ, ਪਿਛਲੇ 2 ਦਹਾਕਿਆਂ ’ਚ ਗੈਰ-ਕਾਨੂੰਨੀ ਬੰਗਲਾਦੇਸ਼ੀਆਂ ਦੀ ਗਿਣਤੀ 3 ਗੁਣਾ ਤੋਂ ਵੀ ਵੱਧ ਹੋ ਗਈ ਹੈ, ਜੋ 1991 ’ਚ 20,000 ਤੋਂ ਵਧ ਕੇ 2001 ’ਚ 75,000 ਤੋਂ ਵੱਧ ਹੋ ਗਈ। ਤ੍ਰਿਪੁਰਾ ਤਾਂ ਸਥਾਨਕ ਪਛਾਣ ਦੇ ਮਿਟ ਜਾਣ ਦੀ ਇਕ ਦੁਖਦਾਈ ਉਦਾਹਰਣ ਹੈ, ਜਿੱਥੇ ਸਥਾਨਕ ਲੋਕਾਂ ਦੀ ਆਬਾਦੀ ਦਾ ਫੀਸਦੀ 1951 ’ਚ 59.1 ਤੋਂ ਘਟ ਕੇ 2011 ’ਚ 31.1 ਰਹਿ ਗਿਆ।

ਜ਼ਿਕਰਯੋਗ ਹੈ ਕਿ ਭਾਜਪਾ ਨੇ ਗੈਰ-ਕਾਨੂੰਨੀ ਘੁਸਪੈਠ ਦੇ ਵਿਰੁੱਧ ਕਾਰਵਾਈ ਨੂੰ ਇਕ ਪ੍ਰਮੁੱਖ ਸਿਆਸੀ ਅਤੇ ਨੀਤੀਗਤ ਮੁੱਦਾ ਬਣਾ ਦਿੱਤਾ ਹੈ। ਸਖ਼ਤ ਰੁਖ਼ ਅਪਣਾ ਕੇ, ਭਾਜਪਾ ਸਮਰਥਕ ਇਸ ਨੂੰ ਰਾਸ਼ਟਰੀ ਹਿੱਤਾਂ ਦੀ ਰੱਖਿਆ ਵਜੋਂ ਦੇਖਦੇ ਹਨ। ਇਸ ਨਾਲ ਉਨ੍ਹਾਂ ਵੋਟਰਾਂ ਵਿਚਲੇ ਸਮਰਥਨ ਮਜ਼ਬੂਤ ਕਰਨ ’ਚ ਵੀ ਮਦਦ ਮਿਲਦੀ ਹੈ, ਜੋ ਵੱਡੇ ਪੱਧਰ ’ਤੇ ਬਿਨਾਂ ਦਸਤਾਵੇਜ਼ਾਂ ਦੇ ਹੋਣ ਵਾਲੇ ਪ੍ਰਵਾਸ ਤੋਂ ਆਰਥਿਕ ਜਾਂ ਸੱਭਿਆਚਾਰਕ ਤੌਰ ’ਤੇ ਖਤਰਾ ਮਹਿਸੂਸ ਕਰਦੇ ਹਨ-ਅਜਿਹਾ ਪ੍ਰਵਾਸ ਜੋ ਸਥਾਨਕ ਜਨਸੰਖਿਆ ਨੂੰ ਬਦਲ ਸਕਦਾ ਹੈ। ਇਸ ਦੇ ਕਾਰਨ ਜ਼ਮੀਨ, ਰੁਜ਼ਗਾਰ ਅਤੇ ਭਲਾਈ ਯੋਜਨਾਵਾਂ ’ਤੇ ਦਬਾਅ ਪੈਂਦਾ ਹੈ ਅਤੇ ਭਾਸ਼ਾਈ ਤੇ ਸੱਭਿਆਚਾਰਕ ਪਛਾਣ ਵੀ ਪ੍ਰਭਾਵਿਤ ਹੁੰਦੀ ਹੈ (ਜੋ ਦਹਾਕਿਆਂ ਤੋਂ ਅਸਾਮ ਦੀ ਰਾਜਨੀਤੀ ’ਚ ਇਕ ਵੱਡਾ ਮੁੱਦਾ ਰਿਹਾ ਹੈ)।

ਇਸ ਲਈ, ਇਸ ਨੇ ਬਿਨਾਂ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਦੀ ਪਛਾਣ ਕਰਨ ਦੇ ਉਦੇਸ਼ ਨਾਲ ਨੀਤੀਆਂ ਲਾਗੂ ਕੀਤੀਆਂ ਹਨ-ਜਿਵੇਂ ਰਾਸ਼ਟਰੀ ਨਾਗਰਿਕ ਰਜਿਸਟਰ-ਵਿਸ਼ੇਸ਼ ਤੌਰ ’ਤੇ ਅਸਾਮ ’ਚ ਅਤੇ ਨਾਗਰਿਕਤਾ ਸੋਧ ਐਕਟ, ਜੋ ਗੁਆਂਢੀ ਦੇਸ਼ਾਂ ਤੋਂ ਆਏ ਗੈਰ-ਮੁਸਲਮਾਨਾਂ ਨੂੰ ਤੇਜ਼ੀ ਨਾਲ ਨਾਗਰਿਕਤਾ ਪ੍ਰਦਾਨ ਕਰਦਾ ਹੈ। ਇਹ ਦੋਵੇਂ ਨੀਤੀਆਂ ਵਿਵਾਦਪੂਰਨ ਹਨ ਕਿਉਂਕਿ ਇਹ ਅਸਲੀ ਨਾਗਰਿਕਾਂ ਨੂੰ ਬਾਹਰ ਕਰ ਦਿੰਦੀਆਂ ਹਨ, ਖਾਸ ਭਾਈਚਾਰਿਆਂ (ਮੁਸਲਮਾਨਾਂ) ਨੂੰ ਨਿਸ਼ਾਨਾ ਬਣਾਉਂਦੀਆਂ ਹਨ ਅਤੇ ਇਨ੍ਹਾਂ ਦਾ ਲਾਗੂਕਰਨ ਗੁੰਝਲਦਾਰ ਅਤੇ ਕਦੇ-ਕਦੇ ਅਸੰਗਤ ਹੁੰਦਾ ਹੈ। ਮੁੱਖ ਰੂਪ ’ਚ ਇਸ ਲਈ, ਕਿਉਂਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ਰਾਸ਼ਟਰੀ ਸੁਰੱਖਿਆ, ਪਛਾਣ, ਧਰਮ ਅਤੇ ਮਨੁੱਖੀ ਅਧਿਕਾਰਾਂ ਦੇ ਚੌਰਾਹੇ ’ਤੇ ਸਥਿਤ ਹੈ।

ਦੇਸ਼-ਨਿਕਾਲਾ ਦਾ ਸਾਹਮਣਾ ਕਰਨ ਵਾਲਿਆਂ ਪ੍ਰਤੀ ਹਮਦਰਦੀ ਸੁਭਾਵਿਕ ਹੈ ਪਰ ਉਨ੍ਹਾਂ ਦੀਆਂ ਕਹਾਣੀਆਂ ਦੇਸ਼ਾਂ ਵਿਚਾਲੇ ਮੌਜੂਦ ਵਿਆਪਕ ਅਸਮਾਨਤਾਵਾਂ ਨੂੰ ਦਰਸਾਉਂਦੀਆਂ ਹਨ, ਜਿਨ੍ਹਾਂ ’ਤੇ ਸਿਆਸੀ ਲਾਹਾ ਲੈਣ ਜਾਂ ਵੋਟ-ਬੈਂਕ ਦੀ ਰਾਜਨੀਤੀ ਕਰਨ ਦੀ ਬਜਾਏ ਵਿਆਪਕ ਚਰਚਾ ਦੀ ਲੋੜ ਹੈ। ਆਖਿਰਕਾਰ, ਕੋਈ ਵੀ ਰਾਸ਼ਟਰ-ਰਾਜ ਹਰ ਕਿਸੇ ਨੂੰ ਬੇਰੋਕ ਨਾਗਰਿਕਤਾ ਦੇਣ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਗੈਰ-ਕਾਨੂੰਨੀ ਪ੍ਰਵਾਸ ਦਹਾਕਿਆਂ ਤੋਂ ਭਾਰਤ ਲਈ ਇਕ ਵੱਡੀ ਸਮੱਸਿਆ ਬਣਿਆ ਹੋਇਆ ਹੈ।

ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਅੰਤਰਰਾਸ਼ਟਰੀ ਸਰਹੱਦਾਂ ਦੇ ਨੇੜੇ ਵੱਖਵਾਦੀ ਅਤੇ ਵਿਦਰੋਹੀ ਅੰਦੋਲਨਾਂ ਨੂੰ ਸਮਰਥਨ ਦੇਣ ਲਈ ਅੱਡੇ, ਪਨਾਹਗਾਹਾਂ ਅਤੇ ਮਦਰੱਸੇ ਤੇਜ਼ੀ ਨਾਲ ਪਨਪ ਰਹੇ ਹਨ। ਖੁਫੀਆ ਸੰਸਥਾ ‘ਰਾਅ’ ਦੇ ਸੂਤਰਾਂ ਅਨੁਸਾਰ, ਆਈ. ਐੱਸ. ਆਈ. ਨੇ ਪੂਰੇ ਉੱਤਰ-ਪੂਰਬੀ ਖੇਤਰ ਨੂੰ ਇਸਲਾਮੀ ਸ਼ਾਸਨ ਅਧੀਨ ਲਿਆਉਣ ਲਈ ‘ਆਪ੍ਰੇਸ਼ਨ ਪਿਨਕੋਡ’ ਸ਼ੁਰੂ ਕੀਤਾ ਹੈ। ਸਾਡੀ ਰਾਜਨੀਤੀ ਅਤੇ ਸਮਾਜ ਦੀਆਂ ਸਮਾਜਿਕ-ਆਰਥਿਕ ਗੁੰਝਲਾਂ ਨੂੰ ਦੇਖਦੇ ਹੋਏ, ਅੰਤਰਰਾਸ਼ਟਰੀ ਪ੍ਰਵਾਸ ਦੇ ਵਿਦਵਾਨ ਮਾਇਰੋਨ ਵੀਨਰ ਨੇ ਸੰਖੇਪ ’ਚ ਕਿਹਾ ਸੀ-ਸਰਹੱਦਾਂ ਦੇ ਪਾਰ ਲੋਕਾਂ ਦਾ ਆਉਣਾ-ਜਾਣਾ ਸਿਰਫ਼ ਆਪਣੇ-ਆਪ ਨਹੀਂ ਹੁੰਦਾ। ਅਕਸਰ, ਅਜਿਹਾ ਕਰਵਾਇਆ ਜਾਂਦਾ ਹੈ। ਸਰਕਾਰਾਂ ਕਦੇ-ਕਦੇ ਪ੍ਰਵਾਸ ਨੂੰ ਇਕ ਨਸਲੀ ਭਾਈਚਾਰੇ ਦਾ ਦੂਜੇ ’ਤੇ ਦਬਦਬਾ ਸਥਾਪਤ ਕਰਨ ਦੇ ਸਾਧਨ ਵਜੋਂ ਥੋਪਦੀਆਂ ਹਨ।

ਹੁਣ ਅਸੀਂ ਇੱਥੋਂ ਕਿੱਥੇ ਜਾਈਏ? ਬਦਲ ਬਹੁਤ ਸੀਮਤ ਹਨ। ਇਸਦਾ ਹੱਲ ਸਪੱਸ਼ਟ ਰੂਪ ’ਚ ਭਾਰਤ ਦੇ ਪ੍ਰਾਇਮਰੀ ਸੁਰੱਖਿਆ ਹਿੱਤਾਂ ਵਲੋਂ ਹੀ ਨਿਰਧਾਰਤ ਹੋਣਾ ਚਾਹੀਦਾ ਹੈ-ਭਾਵ ਇਸਦੀ ਅਖੰਡਤਾ ਅਤੇ ਸਥਿਰਤਾ।

ਹਾਲਾਂਕਿ ਸੁਰੱਖਿਆ ਮਾਹਿਰ ਇਸ ਗੱਲ ’ਤੇ ਇਕਮਤ ਹਨ। ਸ਼ਰਨਾਰਥੀ ਇਸ ਖੇਤਰ ਦੀ ਸੁਰੱਖਿਆ ਲਈ ਖ਼ਤਰਾ ਵਧਾ ਰਹੇ ਹਨ। ਪੂਰਬੀ-ਉੱਤਰ ਦੇ ਇਕ ਸੁਰੱਖਿਆ ਮਾਹਿਰ ਨੇ ਰਾਏ ਦਿੱਤੀ, ਲਗਭਗ ਸਾਰੇ ਗੈਰ-ਸਰਕਾਰੀ ਸੰਗਠਨਾਂ ਦੇ ਅੱਤਵਾਦੀਆਂ ਨਾਲ ਡੂੰਘੇ ਸਬੰਧ ਹਨ। ਬੰਗਲਾਦੇਸ਼ ਅਤੇ ਮਿਆਂਮਾਰ ’ਚ ਚੀਨ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਭਾਰਤ ਲਈ ਦਾਅ ਬਹੁਤ ਉੱਚੇ ਹਨ, ਅਜਿਹੇ ’ਚ ਭਾਰਤ ਇਕ ਵਿਵਹਾਰਕ ਹੱਲ ਦੀ ਦਿਸ਼ਾ ’ਚ ਬੰਗਲਾਦੇਸ਼ ਅਤੇ ਮਿਆਂਮਾਰ, ਦੋਵਾਂ ਸਰਕਾਰਾਂ ਨੂੰ ਨਾਲ ਲੈ ਕੇ ਚੱਲਣ ਦਾ ਨਾਜ਼ੁਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਨਿਸ਼ਚਿਤ ਹੈ ਕਿ ਜੇਕਰ ਘੁਸਪੈਠੀਆਂ ਨੂੰ ਸਰਹੱਦ ’ਤੇ ਹੀ ਨਾ ਰੋਕਿਆ ਗਿਆ, ਤਾਂ ਉਨ੍ਹਾਂ ਨੂੰ ਵਾਪਸ ਖਦੇੜਨ ਦਾ ਕੋਈ ਵੀ ਉਪਾਅ ਸਫ਼ਲ ਨਹੀਂ ਹੋ ਸਕੇਗਾ। ਮੌਜੂਦਾ ਸਮੇਂ ਦੀ ਮੰਗ ਇਹ ਹੈ ਕਿ ਇਨ੍ਹਾਂ ਬੇਘਰ-ਬੇਸਹਾਰਾ ਲੋਕਾਂ ਨਾਲ ਸਖ਼ਤੀ ਨਾਲ ਨਿਪਟਣਾ ਜਾਰੀ ਰੱਖਿਆ ਜਾਵੇ ਅਤੇ ਸਮਾਂ-ਸੀਮਾ ਨਿਰਧਾਰਤ ਕਰਕੇ ਠੋਸ ਉਪਾਅ ਲਾਗੂ ਕੀਤੇ ਜਾਣ। ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਇਸ ਵੱਡੀ ਸਮੱਸਿਆ ਦਾ ਇਕ ਵਾਰ ਅਤੇ ਹਮੇਸ਼ਾ ਲਈ ਫੈਸਲਾਕੁੰਨ ਹੱਲ ਕਰ ਦਿੱਤਾ ਜਾਵੇ।

ਪੂਨਮ ਆਈ. ਕੌਸ਼ਿਸ਼

  • The problem of illegal infiltrators
  • resolved decisively
  • Kolkata

ਨਾੜ ਸਾੜਨ ਦੀਆਂ ਘਟਨਾਵਾਂ ਨਾਲ ਵਾਤਾਵਰਣ ਹੋ ਰਿਹਾ ਦੂਸ਼ਿਤ!

NEXT STORY

Stories You May Like

  • illegal immigrant truck drivers will be laid off
    ਟਰੰਪ ਦਾ ਧਮਾਕਾ: ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰਾਂ ਦੀ ਹੋਵੇਗੀ ਛੁੱਟੀ, ਸਾਬਕਾ ਫ਼ੌਜੀਆਂ ਲਈ ਨੌਕਰੀਆਂ ਦਾ ਐਲਾਨ
  • illegal migration dropped
    ਦੋ ਸਾਲਾਂ 'ਚ 55 ਫੀਸਦੀ ਘਟਿਆ ਗੈਰ ਕਾਨੂੰਨੀ ਪ੍ਰਵਾਸ : ਈਯੂ ਕਮਿਸ਼ਨਰ
  • 5 accused arrested with drugs worth crores and illegal weapons in punjab
    ਪੰਜਾਬ 'ਚ ਕਰੋੜਾਂ ਦੇ ਨਸ਼ੇ ਤੇ ਗੈਰ-ਕਾਨੂੰਨੀ ਹਥਿਆਰ ਸਣੇ 5 ਮੁਲਜ਼ਮ ਗ੍ਰਿਫਤਾਰ, DGP ਨੇ ਕੀਤਾ ਵੱਡਾ ਖੁਲਾਸਾ
  • the problem of stray dogs in gurdaspur will be solved
    ਗੁਰਦਾਸਪੁਰ 'ਚ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੋਵੇਗਾ ਹੱਲ, ਨਗਰ ਕੌਂਸਲ ਪ੍ਰਧਾਨ ਨੇ ਦਿੱਤਾ ਭਰੋਸਾ
  • commissionerate police takes action against drug smugglers
    ਕਮਿਸ਼ਨਰੇਟ ਪੁਲਸ ਦੀ ਨਸ਼ਾ ਸਮੱਗਲਰਾਂ ਖ਼ਿਲਾਫ਼ ਕਾਰਵਾਈ, 24,48,032 ਰੁਪਏ ਮੁੱਲ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਫ੍ਰੀਜ਼
  • liton completed his wicketkeeping practice without any problems
    ਲਿਟਨ ਨੇ ਬਿਨਾਂ ਕਿਸੇ ਸਮੱਸਿਆ ਦੇ ਕੀਤਾ ਆਪਣਾ ਵਿਕਟਕੀਪਿੰਗ ਅਭਿਆਸ
  • no work  no pay should be implemented in parliament
    ਸੰਸਦ ’ਚ ‘ਕੰਮ ਨਹੀਂ ਤਾਂ ਤਨਖਾਹ ਨਹੀਂ’ ਦਾ ਸਿਧਾਂਤ ਲਾਗੂ ਕੀਤਾ ਜਾਵੇ : ਸ਼ਾਂਤਾ ਕੁਮਾਰ
  • bhupesh baghel congress
    ਕੀ ਭੂਪੇਸ਼ ਬਘੇਲ ਪੰਜਾਬ ਕਾਂਗਰਸ ਦਾ ਸੰਕਟ ਹੱਲ ਕਰ ਸਕਣਗੇ?
  • heavy rain warning in punjab for next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ਦੀ...
  • designer water tanks of punjab have become as popular as lassi and phulkari
    ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
  • tarun chugh  national office  bjp office
    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ...
  • paper leak case
    ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ...
  • strike in jalandhar municipal corporation explodes
    ਜਲੰਧਰ ਨਗਰ ਨਿਗਮ 'ਚ ਹੜਤਾਲ ਦਾ ਧਮਾਕਾ, 20 ਅਗਸਤ ਤੋਂ ਅਣਮਿੱਥੇ ਸਮੇਂ ਲਈ ਕੰਮਕਾਜ...
  • power cut in punjab
    ਪੰਜਾਬ 'ਚ ਲੱਗੇਗਾ 5 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • jalandhar travel agent company embroiled in controversy
    ਵਿਵਾਦਾਂ 'ਚ ਘਿਰੀ ਜਲੰਧਰ ਦੀ ਟ੍ਰੈਵਲ ਏਜੰਟ ਕੰਪਨੀ, ਲੱਗੇ ਧੋਖਾਦੇਹੀ ਦੇ ਦੋਸ਼
Trending
Ek Nazar
norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

designer water tanks of punjab have become as popular as lassi and phulkari

ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ

pakistan defense agreements

ਪਾਕਿਸਤਾਨ ਵੱਲੋਂ ਕੀਤੇ ਰੱਖਿਆ ਸਮਝੌਤੇ ਦੇ ਚਾਰ ਦਿਨ ਬਾਅਦ ਹੀ ਵਾਪਰੀ ਅਣਹੋਣੀ

celebrated  80th independence day

ਟੈਕਸਾਸ 'ਚ ਭਾਰਤੀ ਪ੍ਰਵਾਸੀਆਂ ਨੇ ਸੱਭਿਆਚਾਰਕ ਜਸ਼ਨਾਂ ਨਾਲ ਮਨਾਇਆ 80ਵਾਂ ਆਜ਼ਾਦੀ...

famous actress made a big statement

'ਹਾਂ, ਮੈਂ ਹਾਂ ਅੰਧਭਗਤ, ਪਰ..!' ਮਸ਼ਹੂਰ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

hichilema elected president of zambia

ਹਿਚਿਲੇਮਾ ਦੂਜੇ ਕਾਰਜਕਾਲ ਲਈ ਚੁਣ ਗਏ ਜ਼ੈਂਬੀਆ ਦੇ ਰਾਸ਼ਟਰਪਤੀ

actress left bold industry after vrindavan visit

ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ...

horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

appeal against metta

ਮੈਟਾ 'ਤੇ 1.4 ਲੱਖ ਕਰੋੜ ਡਾਲਰ ਦਾ ਮੁਕੱਦਮਾ ! ਬੱਚਿਆਂ 'ਤੇ ਸੋਸ਼ਲ ਮੀਡੀਆ ਦੇ...

kushner talk with netanyahu

ਗਾਜ਼ਾ 'ਤੇ ਗੱਲਬਾਤ ਲਈ ਨੇਤਨਯਾਹੂ ਨਾਲ ਬੈਠੇ ਕੁਸ਼ਨਰ

statement of israeli minister

ਹਰ ਰਾਤ '30 ਤੋਂ 40' ਲੋਕਾਂ ਦਾ ਕਰ ਦਿਓ ਖਾਤਮਾ ! ਇਜ਼ਰਾਈਲੀ ਮੰਤਰੀ ਨੇ ਦਿੱਤਾ...

orry reveals why he keeps salman khan s photo by his bedside

ਓਰੀ ਆਪਣੇ ਬੈੱਡ ਕੋਲ ਰੱਖਦੈ ਸਲਮਾਨ ਖਾਨ ਦੀ ਫੋਟੋ, ਵਜ੍ਹਾ ਜਾਣ ਤੁਸੀਂ ਵੀ ਰਹਿ...

chinese president xi jinping statement

ਸ਼ੀ ਜਿਨਪਿੰਗ ਨੇ ਪਾਰਟੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ 'ਤੇ ਦਿੱਤਾ ਜ਼ੋਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • genz protests
      ਜੈੱਨ-ਜ਼ੀ ਅਤੇ ਵਿਰੋਧ ਪ੍ਰਦਰਸ਼ਨ ਦੀ ਰਾਜਨੀਤੀ : ਵਿਰੋਧੀ ਧਿਰ ਕਿੱਥੇ ਪਹੁੰਚੀ ?
    • the need to protect ancient heritage sites of archaeological importance
      ਪੁਰਾਤੱਤਵ ਮਹੱਤਵ ਦੀਆਂ ਸਾਡੀਆਂ ਪੁਰਾਤਨ ਵਿਰਾਸਤਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ...
    • real democracy is not just about the victory of the majority
      ਅਸਲ ਲੋਕਤੰਤਰ ਸਿਰਫ਼ ਬਹੁਮਤ ਦੀ ਜਿੱਤ ਦਾ ਨਾਂ ਨਹੀਂ
    • immortal story of independence to the concept of strong punjab
      15 ਅਗਸਤ ਤੋਂ 2047 : ਆਜ਼ਾਦੀ ਦੀ ਅਮਰਗਾਥਾ ਤੋਂ ‘ਮਜ਼ਬੂਤ ਪੰਜਾਬ’ ਦੇ ਸੰਕਲਪ ਤੱਕ
    • independent india
      ਆਜ਼ਾਦ ਭਾਰਤ ਦੇ ਰਾਹ-ਦਸੇਰੇ
    • india partition
      ਭਾਰਤ ਦੀ ਵੰਡ ਲਈ ਜ਼ਿੰਮੇਵਾਰ ਕੌਣ ?
    • inspiring good news on independence day
      ‘ਆਜ਼ਾਦੀ ਦਿਵਸ ’ਤੇ’ ਪ੍ਰੇਰਣਾ ਦੇਣ ਵਾਲੀਆਂ ਚੰਗੀਆਂ ਖ਼ਬਰਾਂ!
    • drunk pilots a threat to passenger safety and the responsibility
      ਨਸ਼ੇ ’ਚ ਪਾਇਲਟ : ਯਾਤਰੀ ਸੁਰੱਖਿਆ ’ਤੇ ਖ਼ਤਰਾ ਅਤੇ ਰੈਗੂਲੇਟਰ ਦੀ ਜ਼ਿੰਮੇਵਾਰੀ
    • august 14 partition a day of remembrance of terror
      14 ਅਗਸਤ : ਵੰਡ : ਦਹਿਸ਼ਤ ਦਾ ਯਾਦਗਾਰੀ ਦਿਵਸ
    • arrest rules
      ਬਿਨਾਂ ਵਾਰੰਟ ਗ੍ਰਿਫ਼ਤਾਰ ਵਿਅਕਤੀ ਨੂੰ ਕਦੋਂ ਤੱਕ ਪੁਲਸ ਹਿਰਾਸਤ ’ਚ ਰੱਖਿਆ ਜਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +