ਕੇਂਦਰ ਅਤੇ ਸੂਬਾ ਸਰਕਾਰਾਂ ਦੇ ਯਤਨਾਂ ਦੇ ਬਾਵਜੂਦ ਦੇਸ਼ ’ਚ ਭ੍ਰਿਸ਼ਟਾਚਾਰ ਰੂਪੀ ਜ਼ਹਿਰ ਦੀ ਵੇਲ ਫੈਲਦੀ ਹੀ ਜਾ ਰਹੀ ਹੈ ਜਿਸ ’ਚ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀ ਤੱਕ ਸ਼ਾਮਲ ਪਾਏ ਜਾ ਰਹੇ ਹਨ। ਸਿਰਫ ਇਕ ਹਫਤੇ ਦੀਆਂ ਹੀ ਮਿਸਾਲਾਂ ਹੇਠਾਂ ਦਰਜ ਹਨ :
* 18 ਅਪ੍ਰੈਲ ਨੂੰ ‘ਫਤਿਹਾਬਾਦ’ (ਹਰਿਆਣਾ) ’ਚ ਭ੍ਰਿਸ਼ਟਾਚਾਰ ਰੋਕੂ ਵਿਭਾਗ ਦੀ ਟੀਮ ਨੇ ‘ਐਕਸਾਈਜ਼ ਡਿਪਾਰਟਮੈਂਟ’ ਦੇ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਮੈਨੇਜਰ ‘ਿਕ੍ਰਸ਼ਨ ਲਾਲ ਵਰਮਾ’ ਨੂੰ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 19 ਅਪ੍ਰੈਲ ਨੂੰ ‘ਕੈਥਲ’ (ਹਰਿਆਣਾ) ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਸਾਬਕਾ ਕੌਂਸਲਰ ‘ਕਮਲ ਮਿੱਤਲ’ ਨੂੰ ਸ਼ਿਕਾਇਤਕਰਤਾ ਕੋਲੋਂ 4 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ।
* 21 ਅਪ੍ਰੈਲ ਨੂੰ ਚੌਕਸੀ ਵਿਭਾਗ ਨੇ ‘ਫਗਵਾੜਾ’ (ਪੰਜਾਬ) ਦੇ ਸਹਾਇਕ ਟਾਊਨ ਪਲੈਨਰ ‘ਰਾਜਕੁਮਾਰ’ ਅਤੇ ਇਕ ਨਿੱਜੀ ਆਰਕੀਟੈਕਟ ‘ਰਾਜੇਸ਼ ਕੁਮਾਰ’ ਨੂੰ ਸ਼ਿਕਾਇਤਕਰਤਾ ਕੋਲੋਂ 50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਫੜਿਆ।
* 21 ਅਪ੍ਰੈਲ ਨੂੰ ਹੀ ਚੌਕਸੀ ਵਿਭਾਗ ਨੇ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ‘ਬਰਨਾਲਾ’ ’ਚ ਤਾਇਨਾਤ ਪੰਚਾਇਤ ਸਕੱਤਰ ‘ਗੁਰਮੇਲ ਸਿੰਘ’ ਨੂੰ ਇਕ ਠੇਕੇਦਾਰ ਦੀ ਸ਼ਿਕਾਇਤ ’ਤੇ 20,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 21 ਅਪ੍ਰੈਲ ਨੂੰ ਹੀ ਅਧਿਕਾਰੀਆਂ ਨੇ ‘ਸਵਾਈ ਮਾਧੋਪੁਰ’ (ਰਾਜਸਥਾਨ) ’ਚ ‘ਰਵਾਂਜਨਾ ਡੂੰਗਰ’ ਥਾਣੇ ’ਚ ਤਾਇਨਾਤ ਹੈੱਡ ਕਾਂਸਟੇਬਲ ‘ਰਣਜੀਤ ਸਿੰਘ’ ਨੂੰ ਸ਼ਿਕਾਇਤਕਰਤਾ ਵਿਰੁੱਧ ਦਰਜ ਇਕ ਮਾਮਲਾ ਰਫਾ-ਦਫਾ ਕਰਨ ਦੇ ਦੋਸ਼ ’ਚ ਉਸ ਕੋਲੋਂ 10,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 22 ਅਪ੍ਰੈਲ ਨੂੰ ‘ਭ੍ਰਿਸ਼ਟਾਚਾਰ ਰੋਕੂ ਬਿਊਰੋ’ ਨੇ ‘ਮਡਗਾਂਵ’ ’ਚ ‘ਕੋਂਕਣ ਰੇਲਵੇ ਪੁਲਸ ਥਾਣੇ’ ’ਚ 25,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਇਕ ਇੰਸਪੈਕਟਰ ‘ਸੁਨੀਲ ਗੁਡਲਰ’ ਅਤੇ ਕਾਂਸਟੇਬਲ ‘ਹੁਸੈਨ ਸ਼ੇਖ’ ਨੂੰ ਗ੍ਰਿਫਤਾਰ ਕੀਤਾ। ਇਸ ਤੋਂ ਪਹਿਲਾਂ 2011 ’ਚ ਵੀ ‘ਗੁਡਲਰ’ ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕਰ ਕੇ ਮੁਅੱਤਲ ਕੀਤਾ ਗਿਆ ਸੀ ਪਰ ਬਾਅਦ ’ਚ ਉਹ ਬਹਾਲ ਹੋ ਿਗਆ ਸੀ।
* 22 ਅਪ੍ਰੈਲ ਨੂੰ ਹੀ ‘ਝੱਜਰ’ (ਹਰਿਆਣਾ) ’ਚ ਵਿਜੀਲੈਂਸ ਵਿਭਾਗ ਨੇ ਪਬਲਿਕ ਹੈਲਥ ਵਿਭਾਗ ਦੇ ਜੇ. ਈ. ‘ਅੰਕਿਤ’ ਨੂੰ ਇਕ ਠੇਕੇਦਾਰ ਦੇ 15 ਲੱਖ ਰੁਪਏ ਦੇ ਬਿੱਲ ਪਾਸ ਕਰਵਾਉਣ ਦੇ ਨਾਂ ’ਤੇ 48,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 23 ਅਪ੍ਰੈਲ ਨੂੰ ‘ਫਰੀਦਾਬਾਦ’ (ਹਰਿਆਣਾ) ਦੇ ਜ਼ਿਲਾ ਮਾਲ ਦਫਤਰ ’ਚ ਤਾਇਨਾਤ ਕਲਰਕ ‘ਰਾਜੇਸ਼’ ਨੂੰ ਭ੍ਰਿਸ਼ਟਾਚਾਰ ਰੋਕੂ ਵਿਭਾਗ ਦੀ ਟੀਮ ਨੇ ਸ਼ਿਕਾਇਤਕਰਤਾ ਕੋਲੋਂ 12,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 23 ਅਪ੍ਰੈਲ ਨੂੰ ਹੀ ਚੌਕਸੀ ਵਿਭਾਗ ਦੀ ਟੀਮ ਨੇ ‘ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ’ ’ਚ ਤਾਇਨਾਤ ਜੂਨੀਅਰ ਇੰਜੀਨੀਅਰ ‘ਜਸਮੇਲ ਿਸੰਘ’ ਨੂੰ 30,000 ਰੁਪਏ ਿਰਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 23 ਅਪ੍ਰੈਲ ਨੂੰ ਹੀ ਚੌਕਸੀ ਵਿਭਾਗ ਨੇ ਐੱਸ. ਡੀ. ਐੱਮ. ਦਫਤਰ ‘ਪਟਿਆਲਾ’ ’ਚ ਠੇਕਾ ਮੁਲਾਜ਼ਮ ਵਜੋਂ ਤਾਇਨਾਤ ‘ਜਸਪਾਲ ਸਿੰਘ’ ਨੂੰ ਸ਼ਿਕਾਇਤਕਰਤਾ ਕੋਲੋਂ 8,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 24 ਅਪ੍ਰੈਲ ਨੂੰ ‘ਕੇਂਦਰੀ ਜਾਂਚ ਬਿਊਰੋ’ (ਸੀ. ਬੀ. ਆਈ.) ਨੇ ਰਿਟਾਇਰਡ ਲੈਫਟੀਨੈਂਟ ਕਰਨਲ ‘ਅਮਰਜੀਤ ਸਿੰਘ’ ਅਤੇ ਇਕ ਹੋਰ ਠੇਕਾ ਮੁਲਾਜ਼ਮ ਨੂੰ ਸ਼ਿਕਾਇਤਕਰਤਾ ਦਾ ਇਕ ਮਾਮਲਾ ਨਿਪਟਾਉਣ ਦੇ ਦੋਸ਼ ’ਚ 22 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 25 ਅਪ੍ਰੈਲ ਨੂੰ ‘ਬਾਂਸਵਾੜਾ’ (ਰਾਜਸਥਾਨ) ’ਚ ਅਧਿਕਾਰੀਆਂ ਨੇ ‘ਰਾਜਾ ਤਾਲਾਬ’ ਦੇ ਥਾਣਾ ਅਧਿਕਾਰੀ ‘ਦਿਲੀਪ ਸਿੰਘ’ ਅਤੇ ਦਲਾਲ ‘ਸ਼ਰੀਫ ਖਾਨ’ ਨੂੰ ਸ਼ਿਕਾਇਤਕਰਤਾ ਦੀ ਜਾਇਦਾਦ ਦੀ ਕੁਰਕੀ ਦੀਆਂ ਬਚੀਆਂ ਗੱਡੀਆਂ ਜ਼ਬਤ ਨਾ ਕਰਨ ਅਤੇ ਪ੍ਰੇਸ਼ਾਨ ਨਾ ਕਰਨ ਦੇ ਇਵਜ਼ ’ਚ ਢਾਈ ਲੱਖ ਰੁਪਏ ਿਰਸ਼ਵਤ ਲੈਂਦੇ ਹੋਏ ਫੜਿਆ।
* 25 ਅਪ੍ਰੈਲ ਨੂੰ ਹੀ ‘ਹਰਦੋਈ’ (ਉੱਤਰ ਪ੍ਰਦੇਸ਼) ਦੇ ‘ਬੇਹੰਦਰ’ ’ਚ ਲਖਨਊ ਤੋਂ ਆਈ ਐਂਟੀ ਕੁਰੱਪਸ਼ਨ ਦੀ ਟੀਮ ਨੇ ‘ਗ੍ਰਾਮ ਵਿਕਾਸ ਅਧਿਕਾਰੀ’ (ਵੀ. ਡੀ. ਓ.) ‘ਸੁਰੇਸ਼ ਯਾਦਵ’ ਨੂੰ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
ਉਪਰੋਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਅੱਜ ਸੰਭਵ ਤੌਰ ’ਤੇ ਦੇਸ਼ ਦਾ ਅਜਿਹਾ ਕੋਈ ਵੀ ਖੂੰਜਾ ਨਹੀਂ ਬਚਿਆ ਜਿੱਥੇ ਇਹ ਰੋਗ ਫੈਲ ਨਾ ਚੁੱਕਾ ਹੋਵੇ। ਇਸ ਲਈ ਇਸ ’ਤੇ ਰੋਕ ਲਾਉਣ ਲਈ ਫੜੇ ਜਾਣ ਵਾਲੇ ਦੋਸ਼ੀਆਂ ਨੂੰ ਤੁਰੰਤ ਜਾਂਚ ਪਿੱਛੋਂ ਬਰਖਾਸਤ ਹੀ ਕੀਤਾ ਜਾਣਾ ਚਾਹੀਦਾ ਹੈ ਤਾਂ ਹੀ ਉਨ੍ਹਾਂ ਨੂੰ ਅਤੇ ਦੂਜੇ ਮੁਲਾਜ਼ਮਾਂ ਨੂੰ ਨਸੀਹਤ ਮਿਲੇਗੀ।
–ਵਿਜੇ ਕੁਮਾਰ
ਪਾਕਿਸਤਾਨ ਨੂੰ ਇਕਤਰਫਾ ਨਹੀਂ ਚੌਤਰਫਾ ਮਾਰਨੀ ਪਵੇਗੀ ‘ਸੱਟ’
NEXT STORY