ਹਾਲ ਹੀ ਵਿਚ ਮੈਂ ਇਕ ਮਸ਼ਹੂਰ ਅਦਾਕਾਰਾ ਦੀ ਵੀਡੀਓ ਦੇਖ ਰਹੀ ਸੀ। ਉਨ੍ਹਾਂ ਨੇ ਇਕ ਫਟੀ ਹੋਈ ਸ਼ਰਟ ਪਾਈ ਹੋਈ ਸੀ, ਜਿਸ ਨੂੰ ਆਮ ਤੌਰ ’ਤੇ ਇਕ ਚੀਥੜਾ ਕਿਹਾ ਜਾਂਦਾ ਹੈ। ਅਦਾਕਾਰਾ ਮਾਣ ਨਾਲ ਘੁੰਮ ਰਹੀ ਸੀ। ਪਤਾ ਲੱਗਾ ਕਿ ਅੱਜ-ਕੱਲ੍ਹ ਅਜਿਹੀਆਂ ਸ਼ਰਟਾਂ ਫੈਸ਼ਨ ਵਿਚ ਹਨ। ਅਸੀਂ ਪਹਿਲਾਂ ਫਟੀ ਹੋਈ ਜੀਨਸ ਦਾ ਫੈਸ਼ਨ ਦੇਖਿਆ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਬਣਾਉਣ ਤੋਂ ਬਾਅਦ, ਉਨ੍ਹਾਂ ਨੂੰ ਜ਼ੋਰ-ਜ਼ੋਰ ਨਾਲ ਪੱਥਰਾਂ ’ਤੇ ਮਾਰਿਆ ਜਾਂਦਾ ਹੈ, ਜਿਸ ਨਾਲ ਕਿ ਇਹ ਫਟ ਜਾਣ। ਫੈਸ਼ਨ ਇੰਡਸਟਰੀ ਕਿਸੇ ਵੀ ਚੀਜ਼ ਲਈ ਫੈਸ਼ਨ ਬਣਾ ਸਕਦੀ ਹੈ। ਉਨ੍ਹਾਂ ਨੂੰ ਪ੍ਰਸਿੱਧ ਕਰਨ ਲਈ ਵੱਡੇ ਨਾਵਾਂ ਦਾ ਸਹਾਰਾ ਲਿਆ ਜਾਂਦਾ ਹੈ।
ਕਿਉਂਕਿ ਨੌਜਵਾਨ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ, ਇਸ ਲਈ ਅਜਿਹੀਆਂ ਚੀਜ਼ਾਂ ਜਲਦੀ ਮਸ਼ਹੂਰ ਹੋ ਜਾਂਦੀਆਂ ਹਨ। ਕੀ ਤੁਸੀਂ ਕਦੇ ਕਿਸੇ ਆਮ ਆਦਮੀ ਜਾਂ ਔਰਤ ਨੂੰ ਅਜਿਹੇ ਕੱਪੜੇ ਪਹਿਨਦੇ ਦੇਖਿਆ ਹੈ? ਆਮ ਆਦਮੀ ਅਤੇ ਔਰਤਾਂ ਆਪਣੇ ਕੱਪੜੇ ਫਟੇ ਹੋਣ ’ਤੇ ਸਿਲਾ ਕੇ ਠੀਕ ਕਰਦੇ ਹਨ। ਜਦੋਂ ਉਨ੍ਹਾਂ ਨੂੰ ਯਾਤਰਾ ਕਰਨੀ ਪੈਂਦੀ ਹੈ, ਤਾਂ ਉਹ ਅਜਿਹੇ ਕੱਪੜੇ ਪਹਿਨਣ ਦੀ ਕੋਸ਼ਿਸ਼ ਕਰਦੇ ਹਨ ਜੋ ਬਿਲਕੁਲ ਵੀ ਫਟੇ ਨਾ ਹੋਣ। ਪਰ ਅੱਜ ਦੇ ਸਮੇਂ ਬਾਰੇ ਕੀ? ਇਹ ਸਮਾਂ ਉਨ੍ਹਾਂ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਕੋਲ ਬਹੁਤ ਜ਼ਿਆਦਾ ਦੌਲਤ ਹੈ। ਉਹੀ ਫੈਸਲਾ ਕਰਦੇ ਹਨ ਕਿ ਕੀ ਪਹਿਨਣਾ ਹੈ ਅਤੇ ਕਿਵੇਂ। ਇਸ ਲਈ ਉਹ ਅਕਸਰ ਇਹ ਸ਼ੇਖੀ ਮਾਰਦੇ ਹਨ ਕਿ ਉਹ ਕਿਸੇ ਵੀ ਕੱਪੜੇ ਨੂੰ ਦੁਹਰਾਉਂਦੇ ਨਹੀਂ ਹਨ।
ਹੇਮਾ ਮਾਲਿਨੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਇਕ ਸਾੜ੍ਹੀ ਨੂੰ ਦੁਬਾਰਾ ਨਹੀਂ ਪਹਿਨਦੀ। ਇਸਦਾ ਮਤਲਬ ਹੈ ਕਿ ਸਾਲ ਵਿਚ 365 ਦਿਨ, ਇਸ ਲਈ ਉਹ ਇੰਨੀਆਂ ਸਾੜ੍ਹੀਆਂ ਪਾਉਂਦੀ ਹੈ ਅਤੇ ਹਰ ਇਕ ਦੂਜੀ ਨਾਲੋਂ ਮਹਿੰਗੀ। ਕਾਰਨ ਇਹ ਹੈ ਕਿ ਉਸ ਦੀਆਂ ਜੇਬਾਂ ਭਰੀਆਂ ਹੁੰਦੀਆਂ ਹਨ। ਇਸ ਨਾਲ, ਕੋਈ ਵੀ ਇੱਛਾ ਪੂਰੀ ਕੀਤੀ ਜਾ ਸਕਦੀ ਹੈ। ਜੇਕਰ ਕੋਈ ਕਦੇ-ਕਦਾਈਂ ਦੁਬਾਰਾ ਕੱਪੜੇ ਦਾ ਇਕ ਟੁਕੜਾ ਪਹਿਨਦਾ ਹੈ, ਤਾਂ ਇਸ ਨੂੰ ‘ਵਾਰਡ ਰੋਬ ਮਾਲ ਫੰਕਸ਼ਨਿੰਗ’ ਕਿਹਾ ਜਾਂਦਾ ਹੈ। ਮੀਡੀਆ ਇਸ ਨੂੰ ਵਧਾ-ਚੜ੍ਹਾ ਕੇ ਦੱਸਦਾ ਹੈ।
ਕੁਝ ਸਾਲ ਪਹਿਲਾਂ, ਇਨ੍ਹਾਂ ਅਮੀਰਾਂ ਦੀਆਂ ਜੇਬਾਂ ਵਿਚੋਂ ਪੈਸੇ ਕੱਢਣ ਲਈ ਇਕ ਕੰਪਨੀ ਨੇ ਫੈਸ਼ਨ ਟ੍ਰੈਂਡ ਨੂੰ ਬਣਾਈ ਰੱਖਣ ਲਈ ਸਿਰਫ 15 ਦਿਨਾਂ ਦੀ ਸਮਾਂਹੱਦ ਨਿਰਧਾਰਿਤ ਕੀਤੀ ਸੀ, ਪਰ ਇਹ ਆਪਣੀ ਕੋਸ਼ਿਸ਼ ਵਿਚ ਅਸਫਲ ਰਹੀ। ਕਿਹਾ ਜਾਂਦਾ ਹੈ ਕਿ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਕੂੜਾ ਕੱਪੜਿਆਂ ਦਾ ਹੈ, ਅਜਿਹੀਆਂ ਹੀ ਗੱਲਾਂ ਕੂੜੇ ਨੂੰ ਵਧਾਉਂਦੀਆਂ ਹਨ। ਉਂਝ ਵੀ ਰੀਸਾਈਕਿਲਿੰਗ ’ਤੇ ਵੀ ਿਗਆਨ ਦੇਣ ਅਜਿਹੇ ਬਹੁਤ ਸਾਰੇ ਲੋਕ ਆ ਹੀ ਜਾਂਦੇ ਹਨ, ਜੋ ਇਕ ਕੱਪੜੇ ਨੂੰ ਦੁਬਾਰਾ ਪਹਿਨਣਾ ਆਪਣੀ ਸ਼ਾਨ ਦੇ ਵਿਰੁੱਧ ਸਮਝਦੇ ਹਨ।
ਕੁਝ ਦਿਨ ਪਹਿਲਾਂ ਇਕ ਪ੍ਰਮੁੱਖ ਅਮਰੀਕੀ ਉਦਯੋਗਪਤੀ ਨੇ ਕਿਹਾ, ‘‘ਜੇ ਮੈਂ ਸਿਰਫ਼ ਕੁਝ ਕੱਪੜਿਆਂ ਨਾਲ ਗੁਜ਼ਾਰਾ ਕਰ ਸਕਦਾ ਹਾਂ, ਤਾਂ ਮੈਂ ਇੰਨੀਆਂ ਕਿਉਂ ਖਰੀਦਾਂ?’’ ਜੇ ਮੈਨੂੰ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨੀ ਪਵੇ, ਭਾਵੇਂ ਮੈਂ ਇਕਾਨਮੀ ਕਲਾਸ ਵਿਚ ਯਾਤਰਾ ਕਰਾਂ, ਫਿਰ ਵੀ ਮੈਂ ਉਸੇ ਮੰਜ਼ਿਲ ’ਤੇ ਪਹੁੰਚਾਂਗਾ ਜਿਵੇਂ ਮੈਂ ਬਿਜ਼ਨੈੱਸ ਕਲਾਸ ਜਾਂ ਫਸਟ ਕਲਾਸ ਵਿਚ ਯਾਤਰਾ ਕਰ ਕੇ ਪਹੁੰਚਦਾ। ਕੁਝ ਡਾਲਰਾਂ ਦੀ ਘੜੀ ਵੀ ਉਹੀ ਸਮਾਂ ਦੱਸਦੀ ਹੈ ਜੋ ਲੱਖਾਂ ਡਾਲਰਾਂ ਦੀ। ਸਸਤੀ ਕਾਰ ਵੀ ਉਥੇ ਪਹੁੰਚਾ ਦਿੰਦੀ ਹੈ, ਜਿੱਥੇ ਲਗਜ਼ਰੀ ਕਾਰਾਂ ਪਹੁੰਚਾਉਂਦੀਆਂ ਹਨ। ਸਸਤਾ ਮੋਬਾਈਲ ਵੀ ਓਨੀ ਹੀ ਗੱਲ ਕਰਾ ਸਕਦਾ ਹੈ ਜਿੰਨਾ ਮਹਿੰਗਾ ਮੋਬਾਈਲ।
ਪਰ ਅਜਿਹੀਆਂ ਗੱਲਾਂ ਅਕਸਰ ਕਹੀਆਂ ਜਾਂਦੀਆਂ ਹਨ, ਪਰ ਸ਼ਾਇਦ ਹੀ ਕੋਈ ਧਿਆਨ ਦਿੰਦਾ ਹੈ। ਜਦੋਂ ਆਈਫੋਨ 17 ਲਾਂਚ ਕੀਤਾ ਗਿਆ ਸੀ, ਤਾਂ ਮੁੰਬਈ ਵਿਚ ਇਕ ਮੁੰਡਾ ਸਾਰੀ ਰਾਤ ਇਕ ਫੋਨ ਸਟੋਰ ਦੇ ਬਾਹਰ ਖੜ੍ਹਾ ਰਿਹਾ ਤਾਂ ਜੋ ਇਸ ਨੂੰ ਖਰੀਦਣ ਵਾਲਾ ਪਹਿਲਾ ਵਿਅਕਤੀ ਬਣ ਸਕੇ। ਅਜਿਹੀਆਂ ਰਿਪੋਰਟਾਂ ਵੀ ਆਈਆਂ ਸਨ ਕਿ ਪਹਿਲਾਂ ਹੀ ਚੰਗੇ ਫੋਨ ਹੋਣ ਦੇ ਬਾਵਜੂਦ ਨੌਜਵਾਨ ਉਨ੍ਹਾਂ ਨੂੰ ਈ. ਐੱਮ. ਆਈ. ਨਾਲ ਖਰੀਦਣ ਲਈ ਉਤਾਵਲੇ ਰਹਿੰਦੇ ਹਨ।
ਇਕ ਪਾਸੇ, ਅਜਿਹੇ ਫਟੇ ਹੋਏ ਕੱਪੜੇ ਹਨ ਜੋ ਬਹੁਤ ਮਹਿੰਗੇ ਹਨ। ਉੱਪਰ ਦੱਸੀ ਗਈ ਅਦਾਕਾਰਾ ਦੀ ਫਟੀ ਹੋਈ ਕਮੀਜ਼ 65 ਹਜ਼ਾਰ ਰੁਪਏ ਤੋਂ ਵੱਧ ਦੀ ਦੱਸੀ ਜਾਂਦੀ ਹੈ। ਦੂਜੇ ਪਾਸੇ, ਅੱਜ ਵੀ ਸਾਡੇ ਦੇਸ਼ ਵਿਚ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਕੋਲ ਪਹਿਨਣ ਲਈ ਦੂਜਾ ਕੱਪੜਾ ਨਹੀਂ ਹੈ। ਜਦੋਂ ਤੋਂ ਮੈਂ ਫਟੀ ਹੋਈ ਕਮੀਜ਼ ਦੀ ਤਸਵੀਰ ਦੇਖੀ ਹੈ, ਮੈਨੂੰ ਇਕ ਗਵਾਲਣ ਦੀ ਯਾਦ ਆਉਂਦੀ ਹੈ, ਉਹ ਸਾਡੇ ਘਰ ਦੀ ਗਾਂ ਚਰਾਉਣ ਲੈ ਜਾਂਦੀ ਸੀ। ਉਸ ਕੋਲ ਸਿਰਫ਼ ਇਕ ਲਹਿੰਗਾ ਸੀ। ਉਹ ਕਹਿੰਦੀ ਹੁੰਦੀ ਸੀ ਕਿ ਜਿਸ ਦਿਨ ਉਹ ਇਸ ਨੂੰ ਧੋਂਦੀ ਸੀ, ਉਹ ਉਸ ਦਿਨ ਕੰਮ ’ਤੇ ਨਹੀਂ ਆ ਸਕਦੀ ਸੀ ਕਿਉਂਕਿ ਇਹ ਜਲਦੀ ਸੁੱਕਦਾ ਨਹੀਂ ਸੀ। ਫਿਰ ਮੇਰੀ ਮਾਂ ਨੇ ਉਸ ਨੂੰ ਇਕ ਹੋਰ ਲਹਿੰਗਾ ਬਣਾਉਣ ਲਈ ਪੈਸੇ ਦਿੱਤੇ। ਗਵਾਲਣ ਨੇ ਉਦੋਂ ਮਾਂ ਨੂੰ ਢੇਰਾਂ ਆਸ਼ੀਰਵਾਦ ਦਿੱਤੇ ਸਨ। ਹਾਲਾਂਕਿ, ਸਾਡਾ ਪਰਿਵਾਰ ਵੀ ਗਰੀਬ ਸੀ, ਇਕ ਵੱਡਾ ਪਰਿਵਾਰ ਅਤੇ ਸੀਮਤ ਸਾਧਨਾਂ ਵਾਲਾ।
ਕੁਝ ਸਾਲ ਪਹਿਲਾਂ ਦੇਸ਼ ਦੇ ਇਕ ਹਿੱਸੇ ਤੋਂ ਖ਼ਬਰ ਆਈ ਕਿ ਚੋਣਾਂ ਦੇ ਸਮੇਂ ਇਕ ਸਿਆਸੀ ਦਲ ਨੇ ਜਦੋਂ ਸਾੜ੍ਹੀਆਂ ਵੰਡੀਆਂ ਤਾਂ ਕਈ ਔਰਤਾਂ ਉਸ ਲਈ ਖੁਸ਼ ਹੋਈਆਂ ਕਿ ਉਨ੍ਹਾਂ ਕੋਲ ਹੁਣ ਦੂਜੀ ਸਾੜ੍ਹੀ ਵੀ ਆ ਗਈ, ਉਹ ਵੀ ਨਵੀਂ।
ਪੈਸਾ ਦਾ ਜਿੰਨਾ ਪ੍ਰਦਰਸ਼ਨ ਅੱਜ ਦੇ ਸਮੇਂ ’ਚ ਹੈ, ਸ਼ਾਇਦ ਇਸ ਤੋਂ ਪਹਿਲਾਂ ਕਦੇ ਨਹੀਂ ਸੀ। ਦਹਾਕੇ ਪਹਿਲਾਂ ਲੋਕ ਆਪਣੇ ਪੈਸੇ ਨੂੰ ਦਿਖਾਉਣਾ ਨਹੀਂ ਚਾਹੁੰਦੇ ਸਨ। ਉਹ ਆਪਣੇ ਬੱਚਿਆਂ ਨੂੰ ਵੀ ਇਹੀ ਸਿਖਾਉਂਦੇ ਸਨ ਕਿ ਪੈਸੇ ਦਾ ਰੋਹਬ ਕਿਸੇ ’ਤੇ ਨਾ ਦਿਖਾਓ। ਉਹ ਇਸ ਨੂੰ ਚੰਗਾ ਨਹੀਂ ਮੰਨਦੇ ਸਨ। ਇਸ ਲਈ ਜ਼ਿਆਦਾਤਰ ਬੱਚੇ ਇਕ ਹੀ ਤਰ੍ਹਾਂ ਦੇ ਸਕੂਲ ’ਚ ਪੜ੍ਹਦੇ ਸਨ। ਇਕੋ ਜਿਹੇ ਕੱਪੜੇ ਪਹਿਨਦੇ ਸਨ। ਖੇਡਦੇ ਕੁੱਦਦੇ ਦੋਸਤ ਬਣਦੇ ਸਨ, ਇਕ ਦੂਜੇ ਦੇ ਘਰ ਜਾਂਦੇ ਸੀ, ਪੈਸੇ ਨੂੰ ਦਿਖਾ ਕੇ ਵਧੀਆ ਬਣਨਾ ਗਲੋਬਲਾਈਜ਼ੇਸ਼ਨ ਦੀ ਸਖਤ ਸੱਚਾਈ ਹੈ। ਇਸ ਨੂੰ ਪੇਜ 3 ਕਲਚਰ ਨੇ ਹੋਰ ਵਧਾਇਆ ਹੈ। ਇਸ ਸੰਸਕ੍ਰਿਤੀ ’ਚ ਚਰਚਾ ’ਚ ਰਹਿਣ ਲਈ ਹਰਦਮ ਕੁਝ ਨਵਾਂ ਕਰਨਾ ਹੈ। ਇਸ ਲਈ ਨਵੇਂ ਦੇ ਨਾਂ ’ਤੇ ਕਦੇ ਫਟੀ ਜੀਨਸ ਪਹਿਨਣੀ ਹੈ, ਕਦੇ ਫਟੀ ਸ਼ਰਟ ਅਤੇ ਇਸ ਬਹਾਨੇ ਸੋਸ਼ਲ ਮੀਡੀਆ ’ਤੇ ਛਾ ਜਾਣਾ ਹੈ। ਇਹ ਇਕ ਤਰ੍ਹਾਂ ਨਾਲ ਉਸ ਸਾਧਨਹੀਣ ਦਾ ਅਪਮਾਨ ਵੀ ਹੈ, ਜਿਸ ਕੋਲ ਪਹਿਨਣ ਲਈ ਬਸ ਫਟੇ ਕੱਪੜੇ ਹੀ ਹਨ।
-ਸ਼ਮਾ ਸ਼ਰਮਾ
ਵੀਜ਼ਾ ਸੰਕਟ ਨੇ ਭਾਰਤ ਦੇ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ
NEXT STORY