ਭਾਜਪਾ ਨੂੰ ਇਕ ਸਮੇਂ ਅਨੁਸ਼ਾਸਿਤ ਅਤੇ ਈਮਾਨਦਾਰ ਪਾਰਟੀ ਮੰਨਿਆ ਜਾਂਦਾ ਸੀ, ਪਰ ਪਿਛਲੇ 10 ਸਾਲਾਂ ’ਚ ਇਸ ਨੇ ਹੌਲੀ-ਹੌਲੀ ਆਪਣੀ ਚਮਕ ਗੁਆ ਦਿੱਤੀ ਹੈ। ਕੁਝ ਲੋਕ ਕਹਿੰਦੇ ਹਨ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਦੂਜੀਆਂ ਪਾਰਟੀਆਂ ਦੇ ਲੋਕ ਇਸ ’ਚ ਸ਼ਾਮਲ ਹੋ ਗਏ ਜਦਕਿ ਕੁਝ ਲੋਕ ਕਹਿੰਦੇ ਹਨ ਕਿ ਇਹ ਸਭ ਕੁਝ ਹਾਸ਼ੀਏ ’ਤੇ ਪਏ ਤੱਤਾਂ ਦੀਆਂ ਹਰਕਤਾਂ ਹਨ, ਜਦਕਿ ਕਈ ਲੋਕ ਕਹਿੰਦੇ ਹਨ ਕਿ ਤਾਨਾਸ਼ਾਹੀ ਸੱਤਾ ਅਜਿਹੀਆਂ ਸਮੱਸਿਆਵਾਂ ਨੂੰ ਜਨਮ ਦਿੰਦੀ ਹੈ।
ਭਾਵੇਂ ਜੋ ਵੀ ਕਾਰਨ ਹੋਣ, ਤੁਹਾਡਾ ਕੀ ਫੈਸਲਾ ਹੈ, ਦੋਸ਼ੀ ਜਾਂ ਨਿਰਦੋਸ਼? ਇਕ ਵਾਰ ਇਕ ਬੁੱਢਾ ਅਤੇ ਸ਼ਰੀਫ ਵਿਅਕਤੀ ਰਹਿੰਦਾ ਸੀ, ਜੋ ਆਪਣੀ ਈਮਾਨਦਾਰੀ ਲਈ ਪ੍ਰਸਿੱਧ ਸੀ। ਇਕ ਦਿਨ ਉਸ ਦਾ ਗੁਆਂਢੀ, ਇਕ ਅਮੀਰ ਵਪਾਰੀ ਉਸ ਕੋਲ ਇਕ ਬੇਨਤੀ ਲੈ ਕੇ ਆਉਂਦਾ ਹੈ।
ਵਪਾਰੀ ਸਫਰ ’ਤੇ ਜਾ ਰਿਹਾ ਸੀ ਅਤੇ ਚਾਹੁੰਦਾ ਸੀ ਕਿ ਬੁੱਢਾ ਵਿਅਕਤੀ ਉਸ ਦੇ ਪਰਤਣ ਤੱਕ ਉਸ ਦੀ ਜਾਇਦਾਦ ਦੀ ਰਾਖੀ ਕਰੇ। ਬੁੱਢਾ ਵਿਅਕਤੀ ਸਹਿਮਤ ਹੋ ਜਾਂਦਾ ਹੈ ਅਤੇ ਰੱਬ ਨੂੰ ਗਵਾਹ ਮੰਨ ਕੇ ਵਪਾਰੀ ਦੀ ਜਾਇਦਾਦ ਦੀ ਰਾਖੀ ਕਰਨ ਦਾ ਵਾਅਦਾ ਕਰਦਾ ਹੈ।
ਇਸ ਤੋਂ ਬਾਅਦ ਬੁੱਢਾ ਵਿਅਕਤੀ ਵਪਾਰੀ ਦੀ ਜਾਇਦਾਦ ਦੀ ਸੁਰੱਖਿਆ ਆਪਣੇ ਪੁੱਤਰ ਨੂੰ ਸੌਂਪ ਦਿੰਦਾ ਹੈ, ਜਿਸ ਨਾਲ ਉਹ ਈਮਾਨਦਾਰੀ ਅਤੇ ਸਾਊਪੁਣੇ ਦੀ ਸਹੁੰ ਖਾਂਦਾ ਹੈ। ਹੌਲੀ-ਹੌਲੀ ਪੁੱਤਰ ਵਪਾਰੀ ਦੇ ਧਨ ’ਚੋਂ ਪੈਸੇ ਕੱਢਣ ਲੱਗਦਾ ਹੈ, ਲੋਕ ਇਹ ਦੇਖ ਲੈਂਦੇ ਹਨ ਅਤੇ ਬੁੱਢੇ ਨੂੰ ਉਸ ਦੇ ਗਲਤ ਕੰਮਾਂ ਬਾਰੇ ਚਿਤਾਵਨੀ ਦਿੰਦੇ ਹਨ।
ਬੁੱਢਾ ਆਪਣੇ ਪੁੱਤਰ ਨੂੰ ਸੱਦਦਾ ਹੈ ਅਤੇ ਉਸ ਨੂੰ ਸਫਾਈ ਦੇਣ ਲਈ ਕਹਿੰਦਾ ਹੈ, ਨਾਲ ਹੀ ਉਸ ਨੂੰ ਸਹੀ ਰਸਤੇ ’ਤੇ ਚੱਲਣ ਦੀ ਆਪਣੀ ਸਹੁੰ ਦੀ ਯਾਦ ਦਿਵਾਉਂਦਾ ਹੈ। ਪੁੱਤਰ ਦੋਸ਼ਾਂ ਨੂੰ ਅਫਵਾਹ ਅਤੇ ਈਰਖਾਲੂ ਲੋਕਾਂ ਦੀ ਬੇਕਾਰ ਦੀ ਗੱਪਸ਼ੱਪ ਦੱਸ ਕੇ ਖਾਰਿਜ ਕਰ ਦਿੰਦਾ ਹੈ ਅਤੇ ਸਭ ਕੁਝ ਪਹਿਲਾਂ ਵਰਗਾ ਹੋ ਜਾਂਦਾ ਹੈ।
ਵਪਾਰੀ ਵਾਪਸ ਆਉਂਦਾ ਹੈ ਅਤੇ ਆਪਣਾ ਧਨ ਮੰਗਦਾ ਹੈ। ਬੁੱਢਾ ਆਪਣੇ ਪੁੱਤਰ ਨੂੰ ਸੱਦਦਾ ਹੈ, ਜੋ ਵਪਾਰੀ ਦੇ ਧਨ ਦਾ ਚੌਥਾ ਹਿੱਸਾ ਉਸ ਨੂੰ ਸੌਂਪ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਬਸ ਇੰਨਾ ਹੀ ਸੀ। ਵਪਾਰੀ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨਾਲ ਧੋਖਾ ਹੋਇਆ ਹੈ ਅਤੇ ਉਹ ਰਾਜਾ ਕੋਲ ਜਾਂਦਾ ਹੈ। ਰਾਜਾ ਵਪਾਰੀ ਦੀ ਸ਼ਿਕਾਇਤ ਸੁਣਦਾ ਹੈ ਅਤੇ ਬੁੱਢੇ ਨੂੰ ਸੱਦਦਾ ਹੈ।
ਬੁੱਢਾ ਆਪਣੇ ਪੁੱਤਰ ਨਾਲ ਦਰਬਾਰ ’ਚ ਆਉਂਦਾ ਹੈ ਅਤੇ ਰਾਜੇ ਨੂੰ ਸੌਂਪਦਿਆਂ ਕਹਿੰਦਾ ਹੈ, ‘‘ਮਹਾਰਾਜ, ਵਪਾਰੀ ਸਹੀ ਕਹਿ ਰਿਹਾ ਹੈ। ਮੇਰੇ ਪੁੱਤਰ ਨੇ ਜੁਰਮ ਕਬੂਲ ਕਰ ਲਿਆ ਹੈ। ਕਿਰਪਾ ਕਰ ਕੇ ਉਸ ਨੂੰ ਸਜ਼ਾ ਦਿਓ।’’ ਰਾਜੇ ਨੇ ਪੁੱਤਰ ਨੂੰ ਕੋੜੇ ਮਰਵਾਏ ਅਤੇ ਜੇਲ ’ਚ ਸੁੱਟ ਦਿੱਤਾ। ਫਿਰ ਉਹ ਬੁੱਢੇ ਦੀ ਈਮਾਨਦਾਰੀ ਦੀ ਸ਼ਲਾਘਾ ਕਰਦਾ ਹੈ ਅਤੇ ਮਾਮਲੇ ਨੂੰ ਖਾਰਿਜ ਕਰ ਦਿੰਦਾ ਹੈ।
ਪਰ ਵਪਾਰੀ ਬੁੱਢੇ ਵਿਅਕਤੀ ਲਈ ਸਜ਼ਾ ਦੀ ਮੰਗ ਕਰਦਾ ਹੈ ਅਤੇ ਕਹਿੰਦਾ ਹੈ, ‘‘ਮੈਨੂੰ ਅਜੇ ਵੀ ਨਿਆਂ ਨਹੀਂ ਮਿਲਿਆ ਹੈ। ਮੈਂ ਆਪਣੀ ਜਾਇਦਾਦ ਬੁੱਢੇ ਵਿਅਕਤੀ ਨੂੰ ਸੌਂਪੀ ਸੀ, ਜਿਸ ਦੀ ਰੱਖਿਆ ਕਰਨ ਦੀ ਸਹੁੰ ਉਸ ਨੇ ਰੱਬ ਦਾ ਨਾਂ ਲੈ ਕੇ ਖਾਧੀ ਸੀ। ਜਿੱਥੋਂ ਤੱਕ ਮੇਰਾ ਸਵਾਲ ਹੈ, ਬੁੱਢਾ ਵਿਅਕਤੀ ਅਪਰਾਧੀ ਹੈ ਅਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।’’
ਰਾਜਾ ਇਕ ਸਿਆਣੇ ਵਿਅਕਤੀ ਨੂੰ ਪੁੱਛਦਾ ਹੈ, ‘‘ਮੈਨੂੰ ਕੀ ਫੈਸਲਾ ਲੈਣਾ ਚਾਹੀਦਾ ਹੈ?’’ ਸਿਆਣਾ ਵਿਅਕਤੀ ਜਵਾਬ ਦਿੰਦਾ ਹੈ, ‘‘ਹਾਲਾਂਕਿ ਬੁੱਢਾ ਵਿਅਕਤੀ ਅਸਲ ਚੋਰੀ ਦੇ ਮਾਮਲੇ ’ਚ ਨਿਰਦੋਸ਼ ਹੈ, ਪਰ ਉਹ ਫਰਜ਼ ਨਾ ਨਿਭਾਉਣ ਦਾ ਦੋਸ਼ੀ ਹੈ। ਪੁੱਤਰ ਦਾ ਅਪਰਾਧ ਸਿੱਧਾ-ਸਾਦਾ ਸੀ, ਬੁੱਢੇ ਵਿਅਕਤੀ ਦਾ ਅਪਰਾਧ ਉਸ ਤੋਂ ਵੀ ਗੰਭੀਰ ਸੀ।
ਉਸ ਨੇ ਵਪਾਰੀ ਦੇ ਧਨ ਦੀ ਰੱਖਿਆ ਲਈ ਕੁਝ ਨਹੀਂ ਕੀਤਾ। ਚੌਕਸ ਰਹਿਣਾ ਤਾਂ ਦੂਰ, ਉਹ ਉਦੋਂ ਵੀ ਕਾਰਵਾਈ ਕਰਨ ’ਚ ਅਸਫਲ ਰਿਹਾ, ਜਦੋਂ ਉਸ ਨੂੰ ਆਪਣੇ ਪੁੱਤਰ ਦੇ ਕੁਕਰਮਾਂ ਬਾਰੇ ਚਿਤਾਵਨੀ ਦਿੱਤੀ ਗਈ ਸੀ। ਆਪਣੀ ਲਾਪਰਵਾਹੀ ਕਾਰਨ ਵਪਾਰੀ ਨੂੰ ਜ਼ਲਾਲਤ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹੋਣਾ ਪਿਆ। ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ!’’
ਹੁਣ ਮੈਂ ਤੁਹਾਡੇ ਕੋਲੋਂ ਫਿਰ ਪੁੱਛਦਾ ਹਾਂ ‘ਕੌਣ ਦੋਸ਼ੀ ਜਾਂ ਨਿਰਦੋਸ਼’ ਹੈ?’
ਰਾਬਰਟ ਕਲੀਮੈਂਟਸ
ਓਵੈਸੀ ਜਾਂ ਉਨ੍ਹਾਂ ਦਾ ਭਰਾ, ਇੰਨੇ ਭੜਕਣ ਨਾ
NEXT STORY