ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦੇ ਨਾਲ ਡੋਨਾਲਡ ਟਰੰਪ ਵਲੋਂ ਕੌਮਾਂਤਰੀ ਮਾਮਲਿਆਂ ’ਤੇ ਬਿਆਨਾਂ, ਫੈਸਲਿਆਂ ਅਤੇ ਵਿਦੇਸ਼ੀ ਨੇਤਾਵਾਂ ਨਾਲ ਵਿਹਾਰ ਤੋਂ ਬਿਨਾਂ ਸ਼ੱਕ ਅਮਰੀਕੀ ਨੀਤੀਆਂ ਅਤੇ ਕੌਮਾਂਤਰੀ ਵਿਵਸਥਾ ਨੂੰ ਲੈ ਕੇ ਖਦਸ਼ੇ ਪੈਦਾ ਹੋਏ ਹਨ। ਇਹ ਤਾਂ ਅਨੁਮਾਨ ਸੀ ਕਿ ਉਹ ਜੋਅ ਬਾਈਡੇਨ ਦੀਆਂ ਨੀਤੀਆਂ ’ਚ ਵੱਡੇ ਪੱਧਰ ’ਤੇ ਬਦਲਾਅ ਲਿਆਉਣਗੇ ਪਰ ਇਸ ਹੱਦ ਤੱਕ ਜਾਣਗੇ, ਇਸ ਦੀ ਕਲਪਨਾ ਸ਼ਾਇਦ ਹੀ ਕਿਸੇ ਨੇ ਕੀਤੀ ਹੋਵੇਗੀ। ਪੱਛਮੀ ਏਸ਼ੀਆ ਸਮੱਸਿਆ ’ਤੇ ਇਹ ਬਿਆਨ ਦੇ ਕੇ ਉਨ੍ਹਾਂ ਨੇ ਹਲਚਲ ਮਚਾ ਦਿੱਤੀ ਕਿ ਗਾਜ਼ਾ ਪੱਟੀ ’ਤੇ ਕਬਜ਼ਾ ਕਰ ਕੇ ਉਸ ਦੀ ਮੁੜ ਉਸਾਰੀ ਕਰਨਗੇ ਅਤੇ ਨਵੇਂ ਸਿਰੇ ਤੋਂ ਵਸਾਉਣਗੇ। ਰੂਸ-ਯੂਕ੍ਰੇਨ ਜੰਗ ’ਤੇ ਉਨ੍ਹਾਂ ਦੀ ਨੀਤੀ ਉਲਟ ਗਈ ਹੈ। ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿੱਧਾ ਸੰਪਰਕ ਕਰ ਕੇ ਗੱਲਬਾਤ ਕਰ ਰਹੇ ਹਨ ਅਤੇ ਇੰਝ ਜਾਪਦਾ ਹੈ ਕਿ ਜਵਿੇਂ ਦੋਵਾਂ ਦੇ ਦਰਮਿਆਨ ਸਮਝੌਤਾ ਤੈਅ ਹੋ ਗਿਆ ਹੈ। ਯੂਰਪੀ ਦੇਸ਼ਾਂ ਨੂੰ ਉਹ ਯੂਕ੍ਰੇਨ ਨੂੰ ਫੌਜੀ ਅਤੇ ਹੋਰ ਸਹਿਯੋਗ ’ਤੇ ਲਗਾਤਾਰ ਖਰੀਆਂ-ਖਰੀਆਂ ਸੁਣਾ ਰਹੇ ਹਨ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕ੍ਰੋਂ ਨਾਲ ਵ੍ਹਾਈਟ ਹਾਊਸ ਦੀ ਸਾਂਝੀ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਦੀ ਬਹਿਸ ਹੋਈ। ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਤਾਂ ਵ੍ਹਾਈਟ ਹਾਊਸ ’ਚੋਂ ਕੱਢਿਆ ਗਿਆ। ਸਪੱਸ਼ਟ ਸੀ ਕਿ ਟਰੰਪ ਉਨ੍ਹਾਂ ਨੂੰ ਜੰਗ ਲਈ ਜ਼ਿੰਮੇਵਾਰ ਠਹਿਰਾਉਂਦੇ ਹੋਏ ਡਾਂਟ ਰਹੇ ਹਨ ਕਿ ਤੁਸੀਂ ਤੀਜੀ ਵਿਸ਼ਵ ਜੰਗ ਕਰਵਾਉਣ ਵੱਲ ਵਧ ਰਹੇ ਹੋ। ਇਸ ਤਰ੍ਹਾਂ ਦਾ ਵਿਹਾਰ ਕਿਸੇ ਰਾਸ਼ਟਰਮੁਖੀ ਦਾ ਕਦੇ ਨਹੀਂ ਦੇਖਿਆ ਗਿਆ। ਅਮਰੀਕਾ ਸਮੇਤ ਵਿਸ਼ਵ ਭਰ ’ਚ ਟਰੰਪ ਦੇ ਵਿਰੋਧੀਆਂ ਦੀ ਵੱਡੀ ਗਿਣਤੀ ਹੈ ਅਤੇ ਵਿਸ਼ਵ ਨੂੰ ਆਪਣੀ ਕਿਸਮ ਦੀ ਵਵਿਸਥਾ ਦੇਣ ਦੀਆਂ ਬੌਧਿਕ, ਵਿੱਤੀ, ਕਾਰੋਬਾਰੀ, ਸਮਾਜਿਕ, ਸੱਭਿਆਚਾਰਕ, ਧਾਰਮਿਕ, ਸਿਆਸੀ ਆਦਿ ਵਵਿਸਥਾਵਾਂ ਦੇਣ ’ਚ ਲੱਗੇ ਸਰਕਾਰੀ, ਗੈਰ-ਸਰਕਾਰੀ ਸ਼ਕਤੀਆਂ-ਸੰਗਠਨ-ਸਮੂਹ ਆਦਿ ਟਰੰਪ ਨੂੰ ਸਮਾਜ ਅਤੇ ਵਿਸ਼ਵ ਦਾ ਖਲਨਾਇਕ ਬਣਾਉਣ ਦੀ ਹੋੜ ’ਚ ਲੱਗੇ ਹਨ।
ਆਮ ਤੌਰ ’ਤੇ ਜਾਪਦਾ ਹੈ ਕਿ ਕੋਈ ਬੇਸਮਝ ਜਾਂ ਸਿਰਫਿਰਿਆ ਆਦਮੀ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ’ਤੇ ਬਿਰਾਜਮਾਨ ਹੋ ਗਿਆ ਹੈ। ਵਿਹਾਰ ਅਜਿਹਾ ਹੈ ਕਿ ਜੋ ਹੋਣਾ ਨਹੀਂ ਚਾਹੀਦਾ। ਕੀ ਇਹੀ ਸੱਚ ਹੈ? ਨਾ ਭੁੱਲੋ ਕਿ ਟਰੰਪ ਅਮਰੀਕੀ ਰਾਸ਼ਟਰਪਤੀ ਹਨ ਅਤੇ ਅਮਰੀਕਾ ਦੀ ਪੜ੍ਹੀ-ਲਿਖੀ ਜਨਤਾ ਨੇ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਚੁਣਿਆ ਹੈ। ਅਜਿਹਾ ਵਿਅਕਤੀ ਨਾ ਸਿਰਫਿਰਿਆ ਹੋ ਸਕਦਾ ਹੈ ਅਤੇ ਨਾ ਬਿਨਾਂ ਸੋਚੇ-ਸਮਝੇ ਜਾਂ ਗੈਰ-ਯੋਜਨਾ ਤੋਂ ਕੁਝ ਕਰੇਗਾ। ਇਸ ਲਈ ਮੰਨ ਲਓ ਕਿ ਟਰੰਪ ਗਿਣੇ-ਮਿਥੇ ਢੰਗ ਨਾਲ ਆਪਣੀ ਰਣਨੀਤੀ ਤਹਿਤ ਵਧ ਰਹੇ ਹਨ ਅਤੇ ਉਨ੍ਹਾਂ ਦੇ ਨਿਸ਼ਚਿਤ ਟੀਚੇ ਹਨ। ਸੰਸਦ ਦੇ ਸਾਂਝੇ ਸੰਬੋਧਨ ’ਚ ਉਨ੍ਹਾਂ ਨੇ ਅਮਰੀਕਾ ਅਤੇ ਪੂਰੇ ਵਿਸ਼ਵ ਲਈ ਆਪਣੀ ਕਾਰਜ ਯੋਜਨਾ ਨੂੰ ਰੱਖ ਦਿੱਤਾ ਹੈ। ਇਹ ਗੱਲ ਵੱਖਰੀ ਹੈ ਕਿ ਮੌਜੂਦਾ ਵਿਸ਼ਵ ਦੇ ਢਾਂਚਿਆਂ, ਗੁੰਝਲਾਂ ਅਤੇ ਚੁੱਕ-ਥਲ ਦੀ ਸਥਿਤੀ ’ਚ ਟਰੰਪ ਲਈ ਮਨਚਾਹਿਆ ਟੀਚਾ ਹਾਸਲ ਕਰ ਸਕਣਾ ਔਖਾ ਹੈ। ਇਸ ਨੂੰ ਉਹ ਅਤੇ ਉਨ੍ਹਾਂ ਦੇ ਸਲਾਹਕਾਰ ਵੀ ਸਮਝ ਰਹੇ ਹਨ। 2020 ’ਚ ਸੱਤਾ ਤੋਂ ਜਾਣ ਦੇ ਬਾਅਦ ਉਨ੍ਹਾਂ ਨੇ ਕੁਝ ਐਲਾਨ ਕੀਤੇ ਸਨ ਅਤੇ ਪਿਛਲੇ ਲਗਭਗ ਡੇਢ ਸਾਲ ਤੋਂ ਉਨ੍ਹਾਂ ਨੇ ਚੋਣ ਮੁਹਿੰਮ ’ਚ ਜਨਤਾ ਦੇ ਸਾਹਮਣੇ ਸਾਰੀਆਂ ਗੱਲਾਂ ਰੱਖੀਆਂ। ਕਿਸੇ ਸਿੱਟੇ ’ਤੇ ਪਹੁੰਚਣ ਜਾਂ ਵਿਸ਼ਵ ਭਰ ’ਚ ਸ਼ਕਤੀਸ਼ਾਲੀ ਅੱਤਵਾਦੀ ਈਕੋ-ਸਿਸਟਮ ਅਤੇ ਬਣਾਏ ਗਏ ਨੈਰੇਟਵਿ ਤੋਂ ਬਾਹਰ ਨਿਕਲ ਕੇ ਉਨ੍ਹਾਂ ਦੇ ਵਿਹਾਰ ਤੋਂ ਆਏ ਕੁਝ ਤੇਜ਼ ਨਤੀਜਿਆਂ ’ਤੇ ਝਾਤੀ ਮਾਰੋ। ਕੀ ਇਮੈਨੂਅਲ ਮੈਕ੍ਰੋਂ ਅਤੇ ਜ਼ੇਲੈਂਸਕੀ ਨਾਲ ਲਾਈਵ ਵਵਿਾਦ ਦੇ ਇਸ ਈਕੋ-ਸਿਸਟਮ ਰਾਹੀਂ ਜੋ ਨੈਰੇਟਵਿ ਬਣਾ ਕੇ ਡਰ ਅਤੇ ਖਦਸ਼ੇ ਪੈਦਾ ਕੀਤੇ ਜਾ ਰਹੇ ਹਨ, ਉਸ ਦਾ ਸਿਖਰ ਵੀ ਉਵੇਂ ਹੀ ਸਾਹਮਣੇ ਆਇਆ ਹੈ?
ਟਰੰਪ ਨੇ ਯੂਕ੍ਰੇਨ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰੋਕ ਦਿੱਤੀ। ਭਾਵ ਇਹ ਅਗਲਾ ਅੱਤਵਾਦੀ ਕਦਮ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਜੋ ਕੁਝ ਕਹਿ ਰਹੇ ਹਨ, ਉਸ ਨੂੰ ਕਰਨ ਦੀ ਉਨ੍ਹਾਂ ਦੀ ਤਿਆਰੀ ਹੈ। ਪਹਿਲਾ ਨਤੀਜਾ ਇਹ ਹੋਇਆ ਕਿ ਯੂਰਪੀ ਦੇਸ਼ ਲੰਡਨ ’ਚ ਬੈਠੇ ਅਤੇ ਯੂਕ੍ਰੇਨ ਜੰਗ ਨੂੰ ਖਤਮ ਕਰਨ ਲਈ ਇਕ ਰੂਪ-ਰੇਖਾ ਬਣਾਉਣ ’ਤੇ ਸਹਿਮਤੀ ਪ੍ਰਗਟ ਕੀਤੀ, ਜਦਕਿ ਫਰਾਂਸ ਵਲੋਂ ਡੋਨਾਲਡ ਟਰੰਪ ਵਿਰੁੱਧ ਬਿਆਨ ਆ ਰਹੇ ਹਨ ਪਰ ਉਸ ਬੈਠਕ ਤੋਂ ਅਜਿਹਾ ਬਿਆਨ ਨਹੀਂ ਆਇਆ। ਜਦੋਂ ਟਰੰਪ ਨੇ ਕਿਹਾ ਕਿ ਉਹ ਹਮਾਸ ਅਤੇ ਫਿਲਸਤੀਨੀਆ ਨੂੰ ਬਾਹਰ ਕੱਢਣਗੇ ਅਤੇ ਗਾਜ਼ਾ ’ਤੇ ਕਬਜ਼ਾ ਕਰ ਕੇ ਅਤੇ ਇਸ ਦੀ ਉਸਾਰੀ ਕਰ ਕੇ ਅੱਗੇ ਬਸਤੀ ਵਸਾਉਣਗੇ ਤਾਂ ਕਈ ਦੇਸ਼ਾਂ ਨੇ ਵਿਰੋਧ ਕੀਤਾ ਸੀ। ਟਰੰਪ ਦੇ ਪ੍ਰਭਾਵ ’ਚ ਹੀ ਹਮਾਸ ਨੇ ਜੰਗਬੰਦੀ ਸਮਝੌਤਾ ਕਰ ਕੇ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨਾ ਸ਼ੁਰੂ ਕੀਤਾ ਸੀ। ਟਰੰਪ ਦਾ ਰੁਖ ਅਜੇ ਵੀ ਉਹੀ ਹੈ। ਇਸ ਤਰ੍ਹਾਂ ਅਜੇ ਤੱਕ ਟਰੰਪ ਦੇ ਕਦਮਾਂ ਨਾਲ ਦੁਨੀਆ ’ਚ ਹਲਚਲ ਤਾਂ ਮਚੀ ਪਰ ਕੋਈ ਉਲਟ ਨਤੀਜਾ ਨਹੀਂ ਆਇਆ ਹੈ। ਜੰਗ ਰੋਕਣੀ ਹੈ ਤਾਂ ਪੁਤਿਨ ਨੂੰ ਭਰੋਸੇ ’ਚ ਲੈ ਕੇ ਗੱਲ ਕਰਨੀ ਹੋਵੇਗੀ। ਟਰੰਪ ਰੱਖਿਆ ਨੀਤੀ, ਵਿਦੇਸ਼ ਨੀਤੀ, ਵਪਾਰ ਨੀਤੀ, ਆਰਥਿਕ ਨੀਤੀ, ਵਿੱਤੀ ਨੀਤੀ ਨਾਲ ਸੰਬੰਧਤ ਸਾਰੇ ਪ੍ਰਮੁੱਖ ਵਿਅਕਤੀਆਂ ਨਾਲ ਲਗਾਤਾਰ ਬੈਠਕ ਕਰ ਰਹੇ ਹਨ। ਸਹਿਮਤੀ ਅਤੇ ਸਿੱਟੇ ’ਤੇ ਪਹੁੰਚਣ ਦੇ ਬਾਅਦ ਹੀ ਬਿਆਨ ਦਿੰਦੇ ਹਨ ਜਾਂ ਕਦਮ ਚੁੱਕਦੇ ਹਨ। ਅਮਰੀਕਾ ਵਿਸ਼ਵ ’ਚ 1.7 ਖਰਬ ਡਾਲਰ ਦੇ ਸਭ ਤੋਂ ਵੱਧ ਵਪਾਰ ਘਾਟੇ ’ਚ ਹੈ। ਉਨ੍ਹਾਂ ਦੇ ਟੈਰਿਫ ਦੇ ਜਵਾਬ ’ਚ ਕੈਨੇਡਾ, ਮੈਕਸੀਕੋ, ਚੀਨ ਆਦਿ ਨੇ ਵੀ ਇਸ ਤਰ੍ਹਾਂ ਜਵਾਬੀ ਟੈਰਿਫ ਲਾਗੂ ਕੀਤਾ ਹੈ। ਇਸ ਤੋਂ ਡਰ ਇਸ ਲਈ ਪੈਦਾ ਹੋਇਆ ਹੈ ਕਿ ਹੁਣ ਤੱਕ ਵਿਵਸਥਾ ’ਚ ਚੁੱਕ-ਥਲ ਵਰਗਾ ਹੈ। ਟਰੰਪ ਵਲੋਂ ਲਗਾਤਾਰ ਭਾਰਤ ਦਾ ਨਾਂ ਲੈਣ ਦੇ ਬਾਵਜੂਦ ਭਾਰਤੀ ਵਸਤੂਆਂ ’ਤੇ ਪ੍ਰਤੀਕਿਰਿਆਤਮਕ ਟੈਰਿਫ ਨਹੀਂ ਲੱਗਾ। ਹਾਂ, 2 ਅਪ੍ਰੈਲ ਤੋਂ ਵਿਸ਼ਵ ਪੱਧਰੀ ਵਪਾਰ ਨੀਤੀ ਤਹਿਤ ਸਨਮਾਨ-ਅਨੁਪਾਤਕ ਫੀਸ ’ਚ ਭਾਰਤ ਵੀ ਆਵੇਗਾ। ਭਾਰਤ ਦਾ ਰੁਖ ਸੰਤੁਲਿਤ ਹੈ, ਪ੍ਰਤੀਕਿਰਿਆਵਾਦੀ ਕਦਮਾਂ ਦਾ ਐਲਾਨ ਨਹੀਂ ਕੀਤਾ ਗਿਆ ਕਿਉਂਕਿ ਅਮਰੀਕਾ ਸਭ ਤੋਂ ਵੱਧ ਵਪਾਰਕ ਲਾਭ ਦੇਣ ਵਾਲਾ ਭਾਈਵਾਲ ਹੈ।
ਅਵਧੇਸ਼ ਕੁਮਾਰ
ਅੱਜ ਦੇ ਵਿਗਿਆਨਿਕ ਯੁੱਗ ’ਚ ਅੰਧਵਿਸ਼ਵਾਸਾਂ ’ਚ ਪੈ ਕੇ ਤਬਾਹ ਹੋ ਰਹੇ ਲੋਕ
NEXT STORY