ਜੈਤੋ (ਰਘੂਨੰਦਨ ਪਰਾਸ਼ਰ) : ਰੇਲ ਮੰਤਰਾਲੇ ਨੇ ਕਿਹਾ ਕਿ ਸ਼ੁਰੂਆਤੀ ਆਧਾਰ ’ਤੇ ਭਾਰਤੀ ਰੇਲਵੇ ਨੇ ਅਪ੍ਰੈਲ ਤੋਂ ਦਸੰਬਰ 2022 ਦੌਰਾਨ ਯਾਤਰੀ ਕਿਰਾਏ ਤੋਂ ਅੰਦਾਜ਼ਨ ਕੁੱਲ 48,913 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜੋ ਕਿ 71 ਫ਼ੀਸਦੀ ਵੱਧ ਹੈ। ਰਾਖਵੇਂ ਯਾਤਰੀ ਹਿੱਸੇ ਵਿੱਚ, 1 ਅਪ੍ਰੈਲ ਤੋਂ 31 ਦਸੰਬਰ 2022 ਦੀ ਮਿਆਦ ਦੇ ਦੌਰਾਨ ਬੁੱਕ ਕੀਤੇ ਗਏ ਯਾਤਰੀਆਂ ਦੀ ਕੁੱਲ ਅਨੁਮਾਨਿਤ ਸੰਖਿਆ 59.61 ਕਰੋੜ ਹੈ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 56.05 ਕਰੋੜ ਸੀ। ਇਸ ਸਾਲ 6 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ।
1 ਅਪ੍ਰੈਲ ਤੋਂ 31 ਦਸੰਬਰ 2022 ਦੀ ਮਿਆਦ ਦੇ ਦੌਰਾਨ ਰਾਖਵੇਂ ਯਾਤਰੀ ਹਿੱਸੇ ਤੋਂ ਪ੍ਰਾਪਤ ਹੋਇਆ ਮਾਲੀਆ 46 ਫ਼ੀਸਦੀ ਦਾ ਵਾਧਾ, ਪਿਛਲੇ ਸਾਲ ਦੀ ਇਸੇ ਮਿਆਦ ਦੇ 26400 ਕਰੋੜ ਰੁਪਏ ਦੇ ਮੁਕਾਬਲੇ 38483 ਕਰੋੜ ਰੁਪਏ ਰਿਹਾ ਹੈ। ਅਣ-ਰਿਜ਼ਰਵਡ ਯਾਤਰੀ ਹਿੱਸੇ ਵਿੱਚ, 1 ਅਪ੍ਰੈਲ ਤੋਂ 31 ਦਸੰਬਰ 2022 ਦੀ ਮਿਆਦ ਦੇ ਦੌਰਾਨ ਬੁੱਕ ਕੀਤੇ ਗਏ ਯਾਤਰੀਆਂ ਦੀ ਕੁੱਲ ਅਨੁਮਾਨਿਤ ਸੰਖਿਆ 40197 ਲੱਖ ਹੈ ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 16968 ਲੱਖ ਸੀ।
2016 'ਚ ਨੋਟਬੰਦੀ ਤੋਂ ਬਾਅਦ ਸਰਕੁਲੇਸ਼ਨ 'ਚ ਨਕਦੀ 83 ਫੀਸਦੀ ਵਧੀ
NEXT STORY