ਵਾਸ਼ਿੰਗਟਨ— ਦੁਨਿਆ ਭਰ ਵਿੱਚ 1.1 ਅਰਬ ਲੋਕ ਅਜਿਹੇ ਹਨ, ਜੋ ਆਧਿਕਾਰਤ ਤੌਰ 'ਤੇ ਹੈ ਹੀ ਨਹੀਂ ਹਨ।ਇਹ ਲੋਕ ਬਿਨਾਂ ਕਿਸੇ ਪਛਾਣ ਪੱਤਰ ਦੇ ਜ਼ਿੰਦਗੀ ਬਿਤਾ ਰਹੇ ਹਨ।ਇਸ ਕਾਰਨ ਦੁਨੀਆ ਦੀ ਆਬਾਦੀ ਦਾ ਇੱਕ ਚੰਗਾ-ਵੱਡਾ ਹਿੱਸਾ ਸਿਹਤ ਅਤੇ ਸਿੱਖਿਆ ਸੇਵਾਵਾਂ ਤੋਂ ਵਾਂਝਾ ਹੈ ।ਵਿਸ਼ਵ ਬੈਂਕ ਮੁਤਾਬਕ, ਅਜਿਹੇ ਲੋਕਾਂ ਦੀ ਵੱਡੀ ਗਿਣਤੀ ਅਫਰੀਕਾ ਅਤੇ ਏਸ਼ਿਆ ਵਿੱਚ ਹੈ।ਇਨ੍ਹਾਂ ਵਿਚੋਂ ਇਕ-ਤਿਹਾਈ ਬੱਚੇ ਹਨ ਜਿਨ੍ਹਾਂ ਦੇ ਜਨਮ ਦਾ ਰਜਿਸਟਰੇਸ਼ਨ ਨਹੀਂ ਹੋਇਆ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਇਹ ਸਮੱਸਿਆ ਮੁੱਖ ਤੌਰ 'ਤੇ ਉਨ੍ਹਾਂ ਭੂਗੋਲਿਕ ਖੇਤਰਾਂ ਵਿੱਚ ਜ਼ਿਆਦਾ ਗੰਭੀਰ ਹੈ ਜਿੱਥੇ ਦੇ ਨਾਗਰਿਕ ਗਰੀਬੀ, ਭੇਦਭਾਵ, ਮਹਾਮਾਰੀ ਜਾਂ ਹਿੰਸਾ ਦਾ ਸਾਹਮਣਾ ਕਰ ਰਹੇ ਹਨ।'ਵਿਕਾਸ ਲਈ ਪਛਾਣ' ਪ੍ਰੋਗਰਾਮ ਦਾ ਪ੍ਰਬੰਧਨ ਕਰਨ ਵਾਲੀ ਵੈਜੰਤੀ ਦੇਸਾਈ ਨੇ ਕਿਹਾ ਕਿ ਅਜਿਹੀ ਸਥਿਤੀ ਕਈ ਕਾਰਨਾਂ ਕਰਕੇ ਹੈ ਪਰ ਇਸ ਦੀ ਪ੍ਰਮੁੱਖ ਵਜ੍ਹਾ ਵਿਕਾਸਸ਼ੀਲ ਦੇਸ਼ਾਂ ਵਿੱਚ ਲੋਕਾਂ ਅਤੇ ਸਰਕਾਰੀ ਸੇਵਾਵਾਂ ਵਿਚਕਾਰ ਦੂਰੀ ਹੈ।
ਜਨੇਵਾ ਵਿੱਚ ਸੰਯੁਕਤ ਰਾਸ਼ਟਰ ਦੀ ਪ੍ਰਤਿਨਿੱਧੀ ਏਨੀ ਸੋਫੀ ਲੁਈਸ ਨੇ ਕਿਹਾ ਕਿ ਕਈ ਪਰਿਵਾਰਾਂ ਨੂੰ ਜਨਮ ਰਜਿਸਟਰੇਸ਼ਨ ਦੇ ਮਹੱਤਵ ਬਾਰੇ ਵਿੱਚ ਦੱਸਿਆ ਹੀ ਨਹੀਂ ਜਾਂਦਾ। ਰਜਿਸਟਰੇਸ਼ਨ ਨਾ ਹੋਣ ਨਾਲ ਬੱਚਿਆਂ ਨੂੰ ਉਨ੍ਹਾਂ ਦਾ ਮੂਲ ਅਧਿਕਾਰ ਨਹੀਂ ਮਿਲ ਪਾਉਂਦਾ।ਉਨ੍ਹਾਂ ਨੂੰ ਸਕੂਲਾਂ ਵਿੱਚ ਦਾਖਲਾ ਨਹੀਂ ਮਿਲ ਪਾਉਂਦਾ।ਜੇਕਰ ਮਾਤਾ-ਪਿਤਾ ਨੂੰ ਜਨਮ ਰਜਿਸਟਰੇਸ਼ਨ ਦੀ ਜਾਣਕਾਰੀ ਵੀ ਹੋਵੇ ਤਾਂ ਵੀ ਕਈ ਵਾਰ ਖਰਚੇ ਦੇ ਡਰ ਨਾਲ ਉਹ ਅਜਿਹਾ ਨਹੀਂ ਕਰਦੇ ਹਨ।ਉਨ੍ਹਾਂ ਨੇ ਕਿਹਾ ਕਿ ਰਾਜਨੀਤਕ ਮਾਹੌਲ ਕਾਰਨ ਵੀ ਕਈ ਪਰਿਵਾਰ ਆਪਣੀ ਪਛਾਣ ਪ੍ਰਗਟ ਨਹੀਂ ਕਰ ਪਾਉਂਦੇ। ਕਿਸੇ ਇਕ ਭਾਈਚਾਰੇ ਜਾਂ ਨਾਗਰਿਕਤਾ ਦੇ ਲੋਕਾਂ ਵਿੱਚ ਪਛਾਣੇ ਜਾਣ ਦਾ ਵੀ ਡਰ ਹੁੰਦਾ ਹੈ।ਇਹ ਬਦਕਿਸਮਤੀ ਦੀ ਗੱਲ ਹੈ ਕਿ ਕਈ ਵਾਰ ਸਰਕਾਰਾਂ ਇਕ ਸਮੂਹ ਦੇ ਮੁਕਾਬਲੇ ਦੂਜੇ ਨੂੰ ਜ਼ਿਆਦਾ ਪ੍ਰਮੁੱਖਤਾ ਦਿੰਦੀਆਂ ਹਨ।ਚੀਨ ਵਰਗੇ ਦੇਸ਼ਾਂ ਵਿੱਚ ਕਈ ਸਾਲਾਂ ਤੱਕ ਲੋਕਾਂ ਨੇ ਜਾਣਬੁੱਝ ਕੇ ਆਪਣੇ ਬੱਚਿਆਂ ਦਾ ਰਜਿਸਟਰੇਸ਼ਨ ਇਸ ਲਈ ਨਹੀਂ ਕਰਾਇਆ ਕਿਉਂਕਿ ਉਨ੍ਹਾਂ ਨੂੰ 'ਇੱਕ ਬੱਚੇ ਦੀ ਨੀਤੀ' ਦੇ ਨਤੀਜਿਆਂ ਦਾ ਡਰ ਸੀ।
ਸਨੈਪਚੈਟ ਅਗਲੇ ਸਾਲ ਭਰਤੀਆਂ 'ਚ ਕਰੇਗੀ ਕਟੌਤੀ
NEXT STORY