ਨਵੀਂ ਦਿੱਲੀ (ਭਾਸ਼ਾ) - ਜੀਜੇਈਪੀਸੀ ਦੇ ਚੇਅਰਮੈਨ ਵਿਪੁਲ ਸ਼ਾਹ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਵਰਗੇ ਪ੍ਰਮੁੱਖ ਬਾਜ਼ਾਰਾਂ ਵਿੱਚ ਮੰਗ ਘਟਣ ਦੇ ਕਾਰਨ ਮੌਜੂਦਾ ਵਿੱਤੀ ਸਾਲ ਵਿੱਚ ਰਤਨ ਅਤੇ ਗਹਿਣਿਆਂ ਦੀ ਬਰਾਮਦ ਵਿੱਚ 10 ਤੋਂ 15 ਫ਼ੀਸਦੀ ਦੀ ਗਿਰਾਵਟ ਆ ਸਕਦੀ ਹੈ। ਰਤਨ ਅਤੇ ਗਹਿਣੇ ਨਿਰਯਾਤ ਪ੍ਰਮੋਸ਼ਨ ਕੌਂਸਲ (ਜੀਜੇਈਪੀਸੀ) ਅਨੁਸਾਰ ਵਿੱਤੀ ਸਾਲ 2022-23 ਵਿੱਚ ਰਤਨ ਅਤੇ ਗਹਿਣਿਆਂ ਦੀ ਬਰਾਮਦ ਸਾਲਾਨਾ ਆਧਾਰ 'ਤੇ 2.48 ਫ਼ੀਸਦੀ ਵਧ ਕੇ 3,00,462.52 ਕਰੋੜ ਰੁਪਏ (36 ਅਰਬ ਡਾਲਰ ਤੋਂ ਵੱਧ) ਹੋ ਗਈ।
ਇਹ ਵੀ ਪੜ੍ਹੋ : ਮਹਿੰਗਾਈ ਨੇ ਕੱਢੇ ਵੱਟ : ਟਮਾਟਰ ਤੋਂ ਬਾਅਦ ਹੁਣ ਆਸਮਾਨ ਛੂਹਣ ਲੱਗੀਆਂ ਸੇਬ ਦੀਆਂ ਕੀਮਤਾਂ
ਜੀਜੇਈਪੀਸੀ ਦੇ ਚੇਅਰਮੈਨ ਨੇ ਸੋਮਵਾਰ ਸ਼ਾਮ ਨੂੰ ਇੱਥੇ ਇੱਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਵਣਜ ਮੰਤਰਾਲੇ ਨੇ 2023-24 ਵਿੱਚ ਰਤਨ ਅਤੇ ਗਹਿਣਿਆਂ ਦੀ ਬਰਾਮਦ ਲਈ 42 ਅਰਬ ਡਾਲਰ ਦਾ ਟੀਚਾ ਰੱਖਿਆ ਹੈ। ਸ਼ਾਹ ਨੇ ਕਿਹਾ, 'ਰਤਨਾਂ ਅਤੇ ਗਹਿਣਿਆਂ ਦੇ ਮੁੱਖ ਬਾਜ਼ਾਰ ਅਮਰੀਕਾ ਅਤੇ ਚੀਨ ਹਨ ਅਤੇ ਉੱਥੇ ਇਸ ਦੀ ਮੰਗ ਘੱਟ ਰਹੀ ਹੈ। ਵਧਦੀ ਵਿਆਜ ਦਰ, ਮਹਿੰਗਾਈ ਵਰਗੀਆਂ ਚਿੰਤਾਵਾਂ ਦੇ ਵਿਚਕਾਰ ਖਪਤਕਾਰਾਂ ਦਾ ਵਿਸ਼ਵਾਸ ਵੀ ਘਟ ਰਿਹਾ ਹੈ। ਉਨ੍ਹਾਂ ਨੇ ਮਾਰਚ 'ਚ ਖ਼ਤਮ ਹੋਣ ਵਾਲੇ ਚਾਲੂ ਵਿੱਤੀ ਸਾਲ ਲਈ ਜੀਜੇਈਪੀਸੀ ਦੇ ਅਨੁਮਾਨ 'ਤੇ ਕਿਹਾ,''ਸਾਡਾ ਅੰਦਾਜ਼ਾ ਹੈ ਕਿ ਕੁੱਲ ਮਿਲਾ ਕੇ ਸਾਨੂੰ ਰਤਨ ਅਤੇ ਗਹਿਣਿਆ ਦੇ ਨਿਰਯਾਤ ਵਿੱਚ 10 ਤੋਂ 15 ਫ਼ੀਸਦੀ ਦੀ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ਤੋਂ ਸ਼ੁਰੂਆਤ ਕਰ ਵਿਸ਼ਵ 'ਚ ਕਮਾਇਆ ਨਾਂ, ਜਾਣੋ 'ਰੰਗਾਂ ਦੀ ਦੁਨੀਆ' 'ਚ ਢੀਂਗਰਾ ਭਰਾਵਾਂ ਦਾ ਸਫ਼ਰ
NEXT STORY