ਨਵੀਂ ਦਿੱਲੀ (ਭਾਸ਼ਾ) - ਸਖਤ ਨਿਯਮਾਂ ਕਾਰਨ ਵਾਧੇ ’ਚ ਉਮੀਦ ਮੁਤਾਬਕ ਨਰਮੀ ਦੇ ਬਾਵਜੂਦ ਭਾਰਤ ਦੀ ਆਰਗੇਨਾਈਜ਼ਡ ਗੋਲਡ ਲੋਨ ਮਾਰਕੀਟ ਅਗਲੇ 5 ਸਾਲਾਂ ’ਚ ਦੁੱਗਣੀ ਹੋ ਕੇ 14.19 ਲੱਖ ਕਰੋੜ ਰੁਪਏ ’ਤੇ ਪਹੁੰਚ ਜਾਣ ਦਾ ਅੰਦਾਜ਼ਾ ਹੈ। ਪੀ. ਡਬਲਯੂ. ਸੀ. ਇੰਡੀਆ ਦੀ ਇਕ ਰਿਪੋਰਟ ’ਚ ਇਹ ਸੰਭਾਵਨਾ ਜਤਾਈ ਗਈ ਹੈ।
ਇਹ ਵੀ ਪੜ੍ਹੋ : UPI ਪੇਮੈਂਟ ਕਰਨ ਵਾਲਿਆਂ ਲਈ ਖ਼ਾਸ ਖਬਰ, ਹੋਣ ਵਾਲਾ ਹੈ ਇਹ ਵੱਡਾ ਬਦਲਾਅ
ਦੇਸ਼ ਦੇ ਗੋਲਡ ਲੋਨ ਬਾਜ਼ਾਰ ’ਤੇ ਜਾਰੀ ਇਸ ਰਿਪੋਰਟ ਮੁਤਾਬਕ ਵਿੱਤੀ ਸਾਲ 2023-24 ’ਚ ਆਰਗੇਨਾਈਜ਼ਡ ਗੋਲਡ ਲੋਨ ਮਾਰਕੀਟ ਦਾ ਮਹੱਤਵਪੂਰਨ ਵਾਧਾ ਹੋਇਆ ਸੀ। ਇਹ 7.1 ਲੱਖ ਕਰੋੜ ਰੁਪਏ ਦੇ ਮੁਲਾਂਕਣ ’ਤੇ ਪਹੁੰਚ ਗਈ ਸੀ। ਇਸ ਮੁਤਾਬਕ, 5 ਸਾਲਾਂ ’ਚ 14.85 ਫੀਸਦੀ ਦੀ ਸਾਲਾਨਾ ਵਾਧਾ ਦਰ ’ਤੇ ਸੋਨੇ ਦੇ ਬਦਲੇ ਕਰਜ਼ੇ ਦਾ ਬਾਜ਼ਾਰ ਵਿੱਤੀ ਸਾਲ 2028-29 ਤੱਕ 14.19 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਣ ਦੀ ਸੰਭਾਵਨਾ ਹੈ।
ਰਿਪੋਰਟ ਕਹਿੰਦੀ ਹੈ ਕਿ ਭਾਰਤੀ ਪਰਿਵਾਰਾਂ ਕੋਲ ਭਾਰੀ ਮਾਤਰਾ ’ਚ ਸੋਨਾ ਹੈ, ਜਿਸ ਦੇ 25,000 ਟਨ ਹੋਣ ਦਾ ਅੰਦਾਜ਼ਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤੀ ਪਰਿਵਾਰਾਂ ਕੋਲ ਮੌਜੂਦਾ ਸੋਨੇ ਦੀ ਕੀਮਤ ਲੱਗਭਗ 126 ਲੱਖ ਕਰੋੜ ਰੁਪਏ ਹੈ। ਅਗਲੇ 2 ਸਾਲਾਂ ’ਚ ਸੋਨੇ ਦੇ ਬਦਲੇ ਕਰਜ਼ੇ ਦੇ ਬਾਜ਼ਾਰ ’ਚ ਮੱਧ ਵਾਧਾ ਦੇਖਣ ਨੂੰ ਮਿਲੇਗਾ ਕਿਉਂਕਿ ਸੋਨੇ ਦੇ ਬਦਲੇ ਕਰਜ਼ਦਾਤਿਆਂ ਨੂੰ ਕਰਜ਼ਾ ਅਤੇ ਮੁੱਲ (ਐੱਲ. ਟੀ. ਵੀ.) ਰੱਖ-ਰੱਖਾਅ ਅਤੇ ਨੀਲਾਮੀ ਨਾਲ ਸਬੰਧਤ ਪ੍ਰਕਿਰਿਆਵਾਂ ਦੇ ਸਬੰਧ ’ਚ ਰੈਗੂਲੇਟਰੀ ਅਧਿਕਾਰੀਆਂ ਵੱਲੋਂ ਵੱਧਦੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਗਿਰਾਵਟ, ਖ਼ਰੀਦਣ ਤੋਂ ਪਹਿਲਾਂ ਜਾਣੋ ਅੱਜ ਦੇ ਰੇਟ
ਦੂਜੀ ਸਭ ਤੋਂ ਵੱਡੀ ਕੰਪਨੀ ਹੋਈ ਗੈਰ-ਸਰਗਰਮ
ਰਿਪੋਰਟ ’ਚ ਕਿਹਾ ਗਿਆ ਹੈ, ਇਸ ਬਾਜ਼ਾਰ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਦੇ ਗੈਰ-ਸਰਗਰਮ ਹੋਣ ਨਾਲ ਚਾਲੂ ਵਿੱਤੀ ਸਾਲ ’ਚ ਬਾਜ਼ਾਰ ਦੇ ਵਾਧਾ ’ਤੇ ਅਸਰ ਪਵੇਗਾ। ਇਸ ਤੋਂ ਇਲਾਵਾ, ਨਕਦ ਵੰਡ ’ਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਨੂੰ ਰਿਜ਼ਰਵ ਬੈਂਕ ਦੀ ਸਲਾਹ, ਜੋ ਨਕਦ ਵੰਡ ਦੀ ਰਾਸ਼ੀ ਨੂੰ 20,000 ਰੁਪਏ ਤੱਕ ਸੀਮਿਤ ਕਰਦੀ ਹੈ, ਗਾਹਕਾਂ ਨੂੰ ਅਸੰਗਠਿਤ ਖੇਤਰ ’ਤੇ ਭਰੋਸਾ ਕਰਨ ਲਈ ਪ੍ਰੇਰਿਤ ਕਰ ਸਕਦੀ ਹੈ।
ਰੈਗੂਲੇਟਰੀ ਨੇ ਫਿਨਟੈੱਕ ਸਟਾਰਟਅਪ ਰਾਹੀਂ ਕਰਜ਼ਾ ਗਤੀਵਿਧੀਆਂ ਲਈ ਮੁਲਾਂਕਣ ਪ੍ਰਕਿਰਿਆ ਬਾਰੇ ਵੀ ਚਿੰਤਾ ਜਤਾਈ ਹੈ। ਪੀ. ਡਬਲਯੂ. ਸੀ. ਨੇ ਕਿਹਾ ਕਿ ਵਧੀ ਹੋਈ ਰੈਗੂਲੇਟਰੀ ਜਾਂਚ ਅਤੇ ਸੋਧੇ ਦਿਸ਼ਾ-ਨਿਰਦੇਸ਼ਾਂ ਕਾਰਨ ਮੁੱਖ ਐੱਨ. ਬੀ. ਐੱਫ. ਸੀ. ਦੇ ਸ਼ੇਅਰ ਦੀਆਂ ਕੀਮਤਾਂ ’ਚ ਗਿਰਾਵਟ ਆਈ ਹੈ। ਰਿਪੋਰਟ ’ਚ ਕਿਹਾ ਗਿਆ ਹੈ, ਸੋਨੇ ਦੇ ਬਦਲੇ ਕਰਜ਼ਾ ਦੇਣ ਵਾਲੇ ਕਰਜ਼ਦਾਤਿਆਂ ਵੱਲੋਂ ਇਸ ਮਿਆਦ ਦੀ ਵਰਤੋਂ ਇਹ ਸੁਨਿਸ਼ਚਿਤ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਾਰੇ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ, ਨਾਲ ਹੀ ਡਿਜਟਲੀਕਰਣ ਪਹਿਲ ਰਾਹੀਂ ਆਪਣੇ ਮੱਧ ਅਤੇ ਬੈਕ ਆਫਿਸ ਨੂੰ ਅਨੁਕੂਲਿਤ ਕਰਨ ਲਈ ਕਈ ਉਪਾਅ ਕਰ ਰਹੇ ਹਨ।
ਇਹ ਵੀ ਪੜ੍ਹੋ : ਈ-ਕਾਮਰਸ ਕੰਪਨੀਆਂ ’ਤੇ ਵਰ੍ਹੇ ਪਿਊਸ਼ ਗੋਇਲ, ਬੋਲੇ- ਖੜ੍ਹਾ ਹੋਵੇਗਾ ਦੇਸ਼ ’ਚ ਰੋਜ਼ਗਾਰ ਸੰਕਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
EPFO ਨੇ ਖਾਤਾਧਾਰਕਾਂ ਨੂੰ ਦਿੱਤੀ ਵੱਡੀ ਰਾਹਤ, ਕਲੇਮ ਸੈਟਲਮੈਂਟ ਲਈ ਹੋਣ ਵਾਲਾ ਹੈ ਵੱਡਾ ਬਦਲਾਅ
NEXT STORY