ਮੁੰਬਈ - ਗਣੇਸ਼ ਚਤੁਰਥੀ ਦਾ ਤਿਉਹਾਰ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਹ ਭਾਰਤ ਵਿੱਚ ਬਹੁਤ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰੀ ਸੀਜ਼ਨ ਕਾਰੋਬਾਰੀਆਂ ਲਈ ਬਹੁਤ ਵਧੀਆ ਹੋਣ ਦੀ ਸੰਭਾਵਨਾ ਹੈ। ਗਣੇਸ਼ ਚਤੁਰਥੀ ਦੇ ਮੌਕੇ 'ਤੇ ਬਾਜ਼ਾਰ 'ਚ ਕਾਫੀ ਸਰਗਰਮੀ ਹੈ ਅਤੇ ਭਾਰਤੀ ਸਾਮਾਨ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ, ਉਥੇ ਹੀ ਚੀਨੀ ਉਤਪਾਦਾਂ ਦਾ ਬਾਈਕਾਟ ਵੀ ਜਾਰੀ ਹੈ। CAT ਮੁਤਾਬਕ ਇਸ ਸਾਲ ਗਣੇਸ਼ ਚਤੁਰਥੀ 'ਤੇ ਭਾਰਤ ਭਰ ਵਿੱਚ ਲਗਭਗ 25,000 ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਗਣੇਸ਼ ਚਤੁਰਥੀ ਤੋਂ ਪਹਿਲਾਂ ਅਨੰਤ ਅੰਬਾਨੀ ਨੇ ਲਾਲਬਾਗਚਾ ਰਾਜਾ ਨੂੰ ਭੇਟ ਕੀਤਾ 20 ਕਿਲੋ ਸੋਨੇ ਦਾ
20 ਲੱਖ ਤੋਂ ਵੱਧ ਬਣਾਏ ਗਏ ਗਣੇਸ਼ ਪੰਡਾਲ
ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਅਨੁਸਾਰ, ਗਣੇਸ਼ ਚਤੁਰਥੀ ਦੇ ਦੌਰਾਨ ਮਹਾਰਾਸ਼ਟਰ, ਕਰਨਾਟਕ, ਗੁਜਰਾਤ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼, ਤਾਮਿਲਨਾਡੂ ਅਤੇ ਗੋਆ ਵਰਗੇ ਰਾਜਾਂ ਵਿੱਚ ਆਰਥਿਕ ਗਤੀਵਿਧੀਆਂ ਤੇਜ਼ ਹੁੰਦੀਆਂ ਹਨ। ਕੈਟ ਦੇ ਕੌਮੀ ਪ੍ਰਧਾਨ ਬੀਸੀ ਭਾਰਤੀ ਨੇ ਦੱਸਿਆ ਕਿ ਇਨ੍ਹਾਂ ਰਾਜਾਂ ਵਿੱਚ ਸਥਾਨਕ ਵਪਾਰੀਆਂ ਦੇ ਸਰਵੇਖਣ ਅਨੁਸਾਰ 20 ਲੱਖ ਤੋਂ ਵੱਧ ਗਣੇਸ਼ ਪੰਡਾਲ ਸਥਾਪਿਤ ਕੀਤੇ ਗਏ ਹਨ। ਜੇਕਰ ਹਰੇਕ ਪੰਡਾਲ 'ਤੇ ਘੱਟੋ-ਘੱਟ 50,000 ਰੁਪਏ ਦਾ ਖਰਚਾ ਮੰਨਿਆ ਜਾਵੇ ਤਾਂ ਇਹ ਅੰਕੜਾ 10,000 ਕਰੋੜ ਰੁਪਏ ਦੇ ਪਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਤੇ ਵੱਡੀ ਭਵਿੱਖਬਾਣੀ, ਨਵੇਂ ਰਿਕਾਰਡ ਤੋੜ ਸਕਦੀ ਹੈ 10 ਗ੍ਰਾਮ ਸੋਨੇ ਦੀ ਕੀਮਤ!
ਇਨ੍ਹਾਂ 'ਤੇ ਖਰਚਾ ਵਧੇਗਾ
ਪ੍ਰਵੀਨ ਖੰਡੇਲਵਾਲ ਮੁਤਾਬਕ ਗਣੇਸ਼ ਦੀਆਂ ਮੂਰਤੀਆਂ ਦਾ ਕਾਰੋਬਾਰ 500 ਕਰੋੜ ਰੁਪਏ ਤੋਂ ਵੱਧ ਦਾ ਹੈ। ਫੁੱਲਾਂ, ਹਾਰਾਂ, ਫਲਾਂ, ਨਾਰੀਅਲ, ਧੂਪ ਅਤੇ ਹੋਰ ਪੂਜਾ ਸਮੱਗਰੀ ਦੀ ਵਿਕਰੀ ਵੀ 500 ਕਰੋੜ ਰੁਪਏ ਦੇ ਕਰੀਬ ਹੈ। ਮਿਠਾਈ ਦੀਆਂ ਦੁਕਾਨਾਂ ਅਤੇ ਘਰੇਲੂ ਕਾਰੋਬਾਰਾਂ ਦੀ ਵਿਕਰੀ ਵਿੱਚ 2000 ਕਰੋੜ ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਪਰਿਵਾਰਾਂ ਵੱਲੋਂ ਵੱਡੇ ਸਮਾਗਮ ਅਤੇ ਦਾਅਵਤਾਂ ਦਾ ਆਯੋਜਨ ਕਰਕੇ ਕੇਟਰਿੰਗ ਅਤੇ ਸਨੈਕਸ 'ਤੇ ਕਰੀਬ 3000 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ।
ਇਹ ਵੀ ਪੜ੍ਹੋ : ਹੁਣ Swiggy 'ਤੇ ਗੁਪਤ ਢੰਗ ਨਾਲ ਕਰ ਸਕੋਗੇ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਆਰਡਰ
ਇਨ੍ਹਾਂ ਵਸਤਾਂ ਦੀ ਵਿਕਰੀ ਵਧਣ ਦੀ ਉਮੀਦ
ਬੀਸੀ ਭਾਰਤੀਆ ਅਨੁਸਾਰ ਗਣੇਸ਼ ਚਤੁਰਥੀ ਦੌਰਾਨ ਸੈਰ ਸਪਾਟਾ ਅਤੇ ਟਰਾਂਸਪੋਰਟ ਕਾਰੋਬਾਰ ਨੂੰ ਵੀ ਵੱਡਾ ਹੁਲਾਰਾ ਮਿਲਦਾ ਹੈ। ਟਰੈਵਲ ਏਜੰਸੀਆਂ, ਹੋਟਲ ਅਤੇ ਆਵਾਜਾਈ ਸੇਵਾਵਾਂ (ਜਿਵੇਂ ਕਿ ਬੱਸਾਂ, ਟੈਕਸੀਆਂ, ਰੇਲਗੱਡੀਆਂ) ਦੀ ਮੰਗ ਵਿੱਚ ਵਾਧਾ ਦੇਖਿਆ ਜਾਂਦਾ ਹੈ, ਜਿਨ੍ਹਾਂ ਦਾ ਟਰਨਓਵਰ 2000 ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ। ਪ੍ਰਚੂਨ ਅਤੇ ਵਪਾਰਕ ਵਸਤੂਆਂ ਦੀ ਗੱਲ ਕਰੀਏ ਤਾਂ ਤਿਉਹਾਰ ਨਾਲ ਸਬੰਧਤ ਕੱਪੜਿਆਂ, ਗਹਿਣਿਆਂ, ਘਰੇਲੂ ਸਜਾਵਟ ਅਤੇ ਤੋਹਫ਼ੇ ਦੀਆਂ ਵਸਤੂਆਂ ਦੀ ਵਿਕਰੀ ਵੀ 3000 ਕਰੋੜ ਰੁਪਏ ਤੱਕ ਪਹੁੰਚ ਸਕਦੀ ਹੈ। ਇਸ ਤੋਂ ਇਲਾਵਾ ਕੂੜਾ ਪ੍ਰਬੰਧਨ ਅਤੇ ਵਾਤਾਵਰਨ ਸੇਵਾਵਾਂ ਨੂੰ ਵੀ ਵੱਡਾ ਹੁਲਾਰਾ ਮਿਲਦਾ ਹੈ। ਈਵੈਂਟ ਮੈਨੇਜਮੈਂਟ ਕੰਪਨੀਆਂ ਨੂੰ ਵੀ ਲਗਭਗ 5,000 ਕਰੋੜ ਰੁਪਏ ਦਾ ਕਾਰੋਬਾਰ ਮਿਲਦਾ ਹੈ।
ਇਹ ਵੀ ਪੜ੍ਹੋ : ਸਰਕਾਰ ਨੇ 35 ਰੁਪਏ ਕਿਲੋ ਦੇ ਭਾਅ ’ਤੇ ਪਿਆਜ਼ ਦੀ ਵਿਕਰੀ ਕੀਤੀ ਸ਼ੁਰੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਟਰਾਈਡਸ ਫਾਰਮਾ ਨੂੰ ਥਿਓਫਿਲਾਇਨ ਐਕਸਟੈਂਡਿਡ-ਰਿਲੀਜ਼ ਟੈਬਲੇਟ ਲਈ USFDA ਦੀ ਮਨਜ਼ੂਰੀ ਮਿਲੀ
NEXT STORY