ਨਵੀਂ ਦਿੱਲੀ-ਵਾਤਾਵਰਣ ਅਤੇ ਖਾਸ ਤੌਰ 'ਤੇ ਜਲ ਸੋਮਿਆਂ ਅਤੇ ਪਾਣੀ ਇਕਾਈਆਂ ਤੋਂ ਪਲਾਸਟਿਕ ਕੂੜੇ (ਰਹਿੰਦ-ਖੂੰਹਦ) ਨੂੰ ਖਤਮ ਕਰਨ ਲਈ ਕਈ ਕੌਮਾਂਤਰੀ ਕੰਪਨੀਆਂ ਨੇ ਮਿਲ ਕੇ ਇਕ ਨਵੀਂ ਇਕਾਈ ਦਾ ਗਠਨ ਕੀਤਾ ਅਤੇ 5 ਸਾਲ 'ਚ ਇਸ ਖੇਤਰ ਵਿਚ 1 ਅਰਬ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਪ੍ਰਗਟਾਈ ਹੈ। ਇਹ ਇਕਾਈ ਪਲਾਸਟਿਕ ਪ੍ਰਦੂਸ਼ਣ ਦੂਰ ਕਰਨ ਦੇ ਤਰੀਕਿਆਂ ਵਿਚ ਸੁਧਾਰ ਦੀ ਦਿਸ਼ਾ ਵਿਚ ਕੰਮ ਕਰੇਗੀ। ਨਵੀਂ ਫਰਮ 'ਅਲਾਇੰਸ ਟੂ ਐਂਡ ਪਲਾਸਟਿਕ ਵੇਸਟ' (ਏ. ਈ. ਪੀ. ਡਬਲਯੂ.) ਵਿਚ ਫਿਲਹਾਲ ਭਾਰਤ ਦੀ ਰਿਲਾਇੰਸ ਇੰਡਸਟਰੀਜ਼ ਸਮੇਤ ਪੈਟਰੋਲੀਅਮ ਅਤੇ ਪੈਟਰੋ-ਰਸਾਇਣ ਖੇਤਰ ਦੀਆਂ 30 ਕੰਪਨੀਆਂ ਸ਼ਾਮਲ ਹੋਈਆਂ ਹਨ। ਇਸ ਪਹਿਲ ਦੇ ਤਹਿਤ ਪ੍ਰਾਜੈਕਟਾਂ ਦੀ ਇਕ ਲੜੀ ਤਿਆਰ ਕੀਤੀ ਜਾਵੇਗੀ ਅਤੇ ਸ਼ੁਰੂ ਵਿਚ ਇਸ ਕੰਮ ਵਿਚ ਦੱਖਣ-ਪੂਰਬ ਏਸ਼ੀਆ ਖੇਤਰ 'ਤੇ ਧਿਆਨ ਦਿੱਤਾ ਜਾਵੇਗਾ। ਏ. ਈ. ਪੀ. ਡਬਲਯੂ. ਦੇ ਇਕ ਉਪ ਪ੍ਰਧਾਨ ਅਤੇ ਵੇਓਲਿਆ ਕੰਪਨੀ ਦੇ ਮੁੱਖ ਕਾਰਜਕਾਰੀ ਏਂਟਾਇਨ ਫਰੇਰਟ ਨੇ ਕਿਹਾ, ''ਇਸ ਸਮੱਸਿਆ ਦਾ ਹੱਲ ਕਿਸੇ ਇਕ ਦੇਸ਼, ਇਕ ਕੰਪਨੀ ਜਾਂ ਇਕ ਭਾਈਚਾਰੇ ਦੇ ਇਕੱਲੇ ਦੇ ਵੱਸ ਦਾ ਨਹੀਂ ਹੈ। ਇਸ ਮੁਹਿੰਮ ਦੀ ਸਫਲਤਾ ਲਈ ਸਾਰੇ ਖੇਤਰਾਂ ਦੇ ਸਹਿਯੋਗ ਅਤੇ ਸੰਜੋਗ ਦੀ ਲੋੜ ਹੈ।''
ਕਾਰੋਬਾਰੀਆਂ ਦੇ ਕੋਲ GST ਰਿਟਰਨ-3B ਫਾਈਲ ਕਰਨ ਲਈ ਬਚਿਆ ਹੈ ਇਕ ਦਿਨ
NEXT STORY