ਨਵੀਂ ਦਿੱਲੀ— ਈ-ਕਾਮਰਸ ਵੈੱਬਸਾਈਟ ਸਨੈਪਡੀਲ ਨੇ ਦੱਸਿਆ ਕਿ ਕੰਪਨੀ 'ਚ ਵੱਡੀ ਛਾਂਟੀ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੇ ਕੁਲ ਕਰਮਚਾਰੀਆਂ 'ਚੋਂ 80 ਫ਼ੀਸਦੀ ਦੀ ਛਾਂਟੀ ਕਰ ਸਕਦੀ ਹੈ। ਕੰਪਨੀ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਮੈਨੇਜਮੈਂਟ ਨੇ ਜ਼ੁਬਾਨੀ ਤੌਰ 'ਤੇ ਡਿਪਾਰਟਮੈਂਟ ਹੈੱਡ ਨੂੰ ਲਿਸਟ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਅਧਿਕਾਰੀ ਨੇ ਇਹ ਵੀ ਦੱਸਿਆ ਹੈ ਕਿ ਸਨੈਪਡੀਲ ਨੇ ਫਲਿਪਕਾਰਟ ਦੇ ਨਾਲ ਰਲੇਵੇਂ ਲਈ ਚੱਲ ਰਹੀ ਗੱਲਬਾਤ ਨੂੰ ਬਿਨਾਂ ਕਿਸੇ ਨਤੀਜੇ ਦੇ ਹੀ ਖਤਮ ਕਰ ਦਿੱਤਾ ਹੈ।
ਕੰਪਨੀ ਫ੍ਰੀਚਾਰਜ ਦੀ ਵਿਕਰੀ ਵੱਲੋਂ ਮਿਲਣ ਵਾਲੀ ਰਾਸ਼ੀ ਤੋਂ ਇਲਾਵਾ ਆਪਣੇ ਮੌਜੂਦਾ 1200 ਕਰਮਚਾਰੀਆਂ 'ਚੋਂ 1000 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਵਿਖਾ ਸਕਦੀ ਹੈ। ਪਿਛਲੇ ਸਾਲ ਜੁਲਾਈ 'ਚ ਕੰਪਨੀ ਦੇ ਕੁਲ ਕਰਮਚਾਰੀਆਂ ਦੀ ਗਿਣਤੀ 9000 ਸੀ। ਹਾਲਾਂਕਿ, ਕੰਪਨੀ ਨੇ ਬਿਨਾਂ ਕਿਸੇ ਸੂਚਨਾ ਦੇ ਇਹ ਗਿਣਤੀ 1200 ਕਰ ਦਿੱਤੀ ਸੀ, ਜਦੋਂ ਕਿ ਬਾਕੀ ਕਰਮਚਾਰੀ ਆਪਣੀ ਨੌਕਰੀ ਬਚਾਉਣ ਦੇ ਇਵਜ਼ 'ਚ ਫਲਿਪਕਾਰਟ ਅਤੇ ਸਨੈਪਡੀਲ ਰਲੇਵੇਂ ਦਾ ਸਮਰਥਨ ਕਰ ਰਹੇ ਹਨ।
ਫਲਿਪਕਾਰਟ ਪਹਿਲਾਂ ਹੀ 800 ਮਿਲੀਅਨ ਅਮਰੀਕੀ ਡਾਲਰ ਅਤੇ 950 ਮਿਲੀਅਨ ਅਮਰੀਕੀ ਡਾਲਰ ਦੀਆਂ ਪਿਛਲੀਆਂ 2 ਪੇਸ਼ਕਸ਼ਾਂ ਦੇ ਚੁੱਕੀ ਹੈ। ਇਹ ਪੇਸ਼ਕਸ਼ ਇੰਡਸਟਰੀ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਪੇਸ਼ਕਸ਼ ਹੈ।
ਹਾਲਾਂਕਿ ਕੰਪਨੀ ਦੇ ਸੰਸਥਾਪਕਾਂ ਨੇ ਫਲਿਪਕਾਰਟ ਦੇ ਨਾਲ ਰਲੇਵੇਂ ਦੀ ਪ੍ਰਕਿਰਿਆ ਨੂੰ ਰੱਦ ਕਰ ਦਿੱਤਾ ਹੈ।
ਸੂਤਰਾਂ ਮੁਤਾਬਕ ਪਿਛਲੇ ਵੀਰਵਾਰ ਨੂੰ ਕੁਣਾਲ ਬਹਿਲ ਅਤੇ ਰੋਹਿਤ ਬਾਂਸਲ ਨੇ ਕੰਪਨੀ ਦੇ ਕਾਰੋਬਾਰ ਅਤੇ ਤਕਨੀਕੀ ਮੁਖੀ ਨੂੰ ਆਪਣੀ ਟੀਮ ਨੂੰ ਦੁਬਾਰਾ ਤਿਆਰ ਕਰਨ ਅਤੇ ਛਾਂਟੀ ਲਈ ਕਾਗਜ਼ੀ ਕੰਮ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ।
ਆਮਦਨ ਕਰ ਵਿਭਾਗ ਨੇ ਇਸ ਸਾਲ 1469 ਕਰੋੜ ਰੁਪਏ ਦੇ ਅਸਾਸੇ ਫੜੇ
NEXT STORY