ਨਵੀਂ ਦਿੱਲੀ— ਆਮਦਨ ਕਰ ਵਿਭਾਗ ਨੇ ਸਾਲ 2016-17 ਦੌਰਾਨ ਤਕਰੀਬਨ 1469 ਕਰੋੜ ਰੁਪਏ ਦੀ ਨਕਦੀ ਅਤੇ ਜਿਊਲਰੀ ਫੜੀ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ ਦੁੱਗਣੀ ਹੈ। ਇਕ ਸਰਕਾਰੀ ਬੁਲਾਰੇ ਨੇ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਵਿਭਾਗ ਨੇ ਸਾਲ 2015-16 ਦੌਰਾਨ 712.68 ਕਰੋੜ ਰੁਪਏ ਦੀ ਨਕਦੀ ਤੇ ਜਿਊਲਰੀ ਫੜੀ ਸੀ।
ਆਮਦਨ ਕਰ ਵਿਭਾਗ ਨੇ ਬਲੈਕ ਮਨੀ ਰੱਖਣ ਵਾਲਿਆਂ ਵਿਰੁੱਧ ਆਰੰਭ ਕੀਤੀ ਮੁਹਿੰਮ ਵਿਚ ਤੇਜ਼ੀ ਲਿਆ ਕੇ ਪਿਛਲੇ ਵਰ੍ਹੇ 1152 ਤਲਾਸ਼ੀਆਂ ਲਈਆਂ, ਜਿਨ੍ਹਾਂ 'ਚੋਂ ਨਵੰਬਰ ਤੋਂ ਮਾਰਚ ਤੱਕ 900 ਤੋਂ ਵਧੇਰੇ ਛਾਪੇ ਮਾਰੇ, ਇਹ ਸਮਾਂ ਮੋਦੀ ਸਰਕਾਰ ਦੀ ਨੋਟਬੰਦੀ ਦਾ ਸੀ। ਤਕਰੀਬਨ 1000 ਕਰੋੜ ਰੁਪਏ ਇਨ੍ਹਾਂ 5 ਮਹੀਨਿਆਂ ਦੌਰਾਨ ਫੜੇ ਸਨ ਅਤੇ ਅਪ੍ਰੈਲ ਤੋਂ ਜੂਨ ਦੌਰਾਨ 103.2 ਕਰੋੜ ਰੁਪਏ ਦੀ ਨਾਜਾਇਜ਼ ਰੱਖੀ ਨਕਦੀ ਫੜੀ।
ਵਿੱਤ ਮੰਤਰਾਲਾ ਦੇ ਉੱਚ ਅਧਿਕਾਰੀ ਅਨੁਸਾਰ ਆਮਦਨ ਕਰ ਵਿਭਾਗ ਨੇ ਲੋਕਾਂ ਨੂੰ ਆਪਣੀ ਆਮਦਨ ਦਾ ਖੁਲਾਸਾ ਕਰਨ ਦਾ ਇਕ ਮੌਕਾ 'ਆਮਦਨ ਖੁਲਾਸਾ ਸਕੀਮ' ਰਾਹੀਂ ਦਿੱਤਾ ਸੀ ਤਾਂ ਕਿ ਲੋਕ ਆਪਣੇ ਕੋਲ ਰੱਖੀ ਨਾਜਾਇਜ਼ ਰਕਮ ਨੂੰ ਦੱਸ ਕੇ ਕਲੀਨ ਹੋ ਜਾਣ ਅਤੇ ਆਮਦਨ ਖੁਲਾਸਾ ਵਿੰਡੋ ਬੰਦ ਹੋਣ ਤੋਂ ਬਾਅਦ ਆਮਦਨ ਕਰ ਵਿਭਾਗ ਨੇ ਤਲਾਸ਼ੀਆਂ ਦਾ ਦੌਰ ਤੇਜ਼ ਕਰ ਦਿੱਤਾ ਸੀ।
ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਦੇ ਚੇਅਰਮੈਨ ਸੁਸ਼ੀਲ ਚੰਦਰ ਨੇ ਕਿਹਾ ਕਿ ਕਰ ਚੋਰੀ ਕਰਨ ਵਾਲਿਆਂ ਨੂੰ ਵਿਭਾਗ ਬਰਦਾਸ਼ਤ ਨਹੀਂ ਕਰਦਾ, ਬਲਕਿ ਕਰ ਆਧਾਰ ਨੂੰ ਵਧਾਉਣ ਲਈ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਹ ਵੀ ਵਰਣਨਯੋਗ ਹੈ ਕਿ ਆਮਦਨ ਕਰ ਵਿਭਾਗ ਮੋਟੇ-ਮੋਟੇ ਖਰਚ ਕਰਨ ਵਾਲਿਆਂ 'ਤੇ ਵੀ ਤਿੱਖੀ ਨਜ਼ਰ ਰੱਖ ਰਿਹਾ ਹੈ, ਜੋ ਕਿ ਕਰ ਨੈੱਟ ਤੋਂ ਅਜੇ ਵੀ ਬਾਹਰ ਹਨ। ਸਰਕਾਰ ਵੱਲੋਂ ਆਮਦਨ ਕਰ ਰਿਟਰਨਜ਼ ਦਾਇਰ ਕਰਨ ਲਈ ਇਸ ਸਾਲ ਤੋਂ ਪੈਨ ਨੂੰ ਆਧਾਰ ਨਾਲ ਲਿੰਕ ਕਰ ਦਿੱਤਾ ਹੈ।
ਕਲਿਆਣ ਜਿਊਲਰ ਨੇ ਸਾਲਾਨਾ ਸੇਲ ਦਾ ਕੀਤਾ ਐਲਾਨ
NEXT STORY