ਚੰਡੀਗੜ੍ਹ (ਰਮੇਸ਼ ਹਾਂਡਾ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਨਿਆਂਇਕ ਪ੍ਰਣਾਲੀ ਨੂੰ ਆਤਮ-ਨਿਰੀਖਣ ਕਰਨ ਦੀ ਲੋੜ ਹੈ ਕਿਉਂਕਿ ਸੜਕ ਹਾਦਸੇ ਦੇ ਪੀੜਤ ਪੇਲਵਿਕ ਫਰੈਕਚਰ ਅਤੇ ਮੂਤਰ ਨਾਲੀ ਦੀ ਸੱਟ ਨਾਲ ਪੀੜਤ ਨੂੰ ‘ਉਚਿਤ ਮੁਆਵਜ਼ਾ’ ਦੇਣ ਵਿਚ 24 ਸਾਲਾਂ ਦੀ ਦੇਰੀ ਲਈ ਸਬੰਧਤ ਅਦਾਲਤ ਜ਼ਿੰਮੇਵਾਰ ਸੀ। ਹਾਈ ਕੋਰਟ ਨੇ ਪਟੀਸ਼ਨਕਰਤਾ ਨੂੰ 1.31 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।
ਇਹ ਵੀ ਪੜ੍ਹੋ : ਵੱਡੀ ਖੁਸ਼ਖਬਰੀ: UK 'ਚ ਹਜ਼ਾਰਾਂ ਭਾਰਤੀਆਂ ਨੂੰ ਮਿਲੇਗੀ ਮੁਫ਼ਤ ਐਂਟਰੀ ਤੇ ਵਰਕ ਵੀਜ਼ਾ
ਅਦਾਲਤ ਨੇ ਸੜਕ ਹਾਦਸੇ ਵਿਚ ਸਥਾਈ ਤੌਰ ’ਤੇ ਅਪਾਹਜ ਹੋ ਚੁੱਕੇ ਪੀੜਤ ਨੂੰ ਟ੍ਰਿਬਿਊਨਲ ਵੱਲੋਂ ਦਿੱਤੇ ਗਏ 7.6 ਲੱਖ ਰੁਪਏ ਦੇ ਮੁਆਵਜ਼ੇ ਨੂੰ ਵਧਾ ਕੇ 1.31 ਕਰੋੜ ਰੁਪਏ ਕਰ ਦਿੱਤਾ।
ਜਸਟਿਸ ਸੰਜੇ ਵਸ਼ਿਸ਼ਟ ਨੇ ਹੁਕਮ ਵਿਚ ਕਿਹਾ ਕਿ ਇਹ ਇੱਕ ਲੋਕਸ ਕਲਾਸਿਕਸ ਮਾਮਲਾ ਹੈ ਜਿਸ ਵਿਚ ਜ਼ਖਮੀ-ਪੀੜਤ ਨੂੰ ਦੋ ਦਹਾਕਿਆਂ (ਕੁੱਲ 24 ਸਾਲਾਂ ਤੋਂ ਵੱਧ) ਤੋਂ ਵੱਧ ਸਮੇਂ ਤੋਂ ਬਣਦਾ ਮੁਆਵਜ਼ਾ ਦੇਣ ਤੋਂ ਵਾਂਝੇ ਰੱਖਿਆ ਗਿਆ ਹੈ, ਜਿਸਦਾ ਭੁਗਤਾਨ ਮੋਟਰ ਵਾਹਨ ਐਕਟ 1988 ਦਾ ਮੁੱਖ ਉਦੇਸ਼ ਹੈ। ਬਦਕਿਸਮਤੀ ਨਾਲ ਅਜਿਹੀ ਦੇਰੀ ਲਈ ਸਾਡੀ ਨਿਆਂ ਪ੍ਰਣਾਲੀ ਤੋਂ ਇਲਾਵਾ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਜਿਸ ਲਈ ਆਪਣੇ ਆਪ ਨੂੰ ਜਲਦੀ ਫੈਸਲੇ ਲੈਣ ਲਈ ਤਿਆਰ ਕਰਨ ਲਈ ਆਤਮ-ਨਿਰੀਖਣ ਅਤੇ ਸਵੈ-ਮੁਲਾਂਕਣ ਦੀ ਲੋੜ ਹੁੰਦੀ ਹੈ, ਖਾਸ ਕਰਕੇ ਉਨ੍ਹਾਂ ਮਾਮਲਿਆਂ ਵਿਚ ਜਿਨ੍ਹਾਂ ਵਿਚ ਦਰਦਨਾਕ ਜਾਂ ਸੰਵੇਦਨਸ਼ੀਲ ਵਿਸ਼ੇ ਸ਼ਾਮਲ ਹਨ।
ਇਹ ਵੀ ਪੜ੍ਹੋ : 1 ਡਾਲਰ ਦੇ ਨਿਵੇਸ਼ ਤੋਂ ਹੋਇਆ 698 ਕਰੋੜ ਦਾ ਮੁਨਾਫਾ, SEBI ਨੇ ਕੀਤੀ ਕਾਰਵਾਈ, ਜਾਣੋ ਪੂਰਾ ਮਾਮਲਾ
ਪੀ.ਜੀ.ਆਈ. ਚੰਡੀਗੜ੍ਹ ਦੇ ਨਿਊਰੋਲੋਜੀ ਵਿਭਾਗ ਦੇ ਡਾ. ਏ.ਕੇ. ਮੰਡਾ, ਸਰਜਰੀ ਡਾਕਟਰ ਸੋਮ ਗੁਪਤਾ, ਜਨਰਲ ਸਰਜਰੀ ਡਾਕਟਰ ਵਿਕਾਸ ਗੁਪਤਾ, ਡਾ. ਸੰਜੇ ਦੀਆਂ ਗਵਾਹੀਆਂ ਅਤੇ ਬਿਆਨਾਂ ਦੇ ਆਧਾਰ ’ਤੇ ਅਦਾਲਤ ਨੇ ਪਾਇਆ ਕਿ ਪਟੀਸ਼ਨਕਰਤਾ ਗਗਨਦੀਪ ਉਰਫ਼ ਮੋਂਟੀ 86 ਪ੍ਰਤੀਸ਼ਤ ਦਿਵਿਆਂਗ ਹੋ ਗਿਆ ਸੀ, ਜਿਸ ਵਿਚ ਉਸਦੀ ਜਿਨਸੀ ਸਮਰੱਥਾ ਵੀ ਖਤਮ ਹੋ ਗਈ ਸੀ ਅਤੇ ਉਸਦੇ ਖੱਬੇ ਪੈਰ ਦੇ ਕੁਚਲਣ ਕਾਰਨ, ਉਸਦੀ ਲੱਤ ਗੋਡੇ ਤੋਂ ਹੇਠਾਂ ਕੱਟਣੀ ਪਈ। ਡਾਕਟਰਾਂ ਨੇ ਕਿਹਾ ਕਿ ਪਟੀਸ਼ਨਕਰਤਾ ਆਪਣੀ ਬਾਕੀ ਦੀ ਜ਼ਿੰਦਗੀ ਦਰਦ ਵਿਚ ਜੀਵੇਗਾ। ਡਾਕਟਰਾਂ ਦੀ ਗਵਾਹੀ ’ਤੇ ਵਿਚਾਰ ਕਰਦੇ ਹੋਏ ਅਦਾਲਤ ਨੇ ਪਾਇਆ ਕਿ ਪੀੜਤ 2000 ਵਿਚ ਹਾਦਸੇ ਦੇ ਦਿਨ ਤੋਂ ਲੈ ਕੇ 2022 ਤੱਕ ਲਗਾਤਾਰ ਇਲਾਜ ਅਧੀਨ ਸੀ।
ਇਹ ਵੀ ਪੜ੍ਹੋ : RBI ਦੁਬਾਰਾ ਜਾਰੀ ਕਰੇਗਾ ਇਹ ਨੋਟ, ਨਵੇਂ ਗਵਰਨਰ ਕਰਨਗੇ ਇਸ 'ਤੇ ਦਸਤਖ਼ਤ ; ਜਾਣੋ ਵੇਰਵੇ
ਡਾਕਟਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੇਲਵਿਕ ਫਰੈਕਚਰ ਯੂਰੇਥਰਲ ਸੱਟ ਨਾਲ ਜੁੜੇ ਇਰੈਕਟਾਈਲ ਡਿਸਫੰਕਸ਼ਨ ਕਾਰਨ ਮਰੀਜ਼ ਦਾ ਆਮ ਜੀਵਨ ਅਤੇ ਹੋਰ ਆਮ ਗਤੀਵਿਧੀਆਂ ਜਿਵੇਂ ਕਿ ਜਿਨਸੀ ਗਤੀਵਿਧੀਆਂ ਆਦਿ ਯਕੀਨੀ ਤੌਰ ’ਤੇ ਪ੍ਰਭਾਵਿਤ ਹੋਣਗੀਆਂ।
ਹਾਈ ਕੋਰਟ ਮੋਟਰ ਐਕਸੀਡੈਂਟ ਕਲੇਮਜ਼ ਟ੍ਰਿਬਿਊਨਲ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਅਪੀਲ ਦੀ ਸੁਣਵਾਈ ਕਰ ਰਹੀ ਸੀ, ਜਿਸ ਨੇ 2004 ਵਿਚ ਪੀੜਤ ਨੂੰ ਪਟੀਸ਼ਨ ਦਾਇਰ ਕਰਨ ਦੀ ਮਿਤੀ ਤੋਂ ਭੁਗਤਾਨ ਤੱਕ 9 ਪ੍ਰਤੀਸ਼ਤ ਸਾਲਾਨਾ ਦੀ ਦਰ ਨਾਲ ਵਿਆਜ ਸਮੇਤ ਕੁੱਲ 7,62,000 ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ।
ਅਪੀਲ ਦੀ ਸੁਣਵਾਈ ਦੌਰਾਨ, ਦਾਅਵੇਦਾਰ ਵਲੋਂ ਚੰਡੀਗੜ੍ਹ ਦੇ ਪੀ.ਜੀ.ਆਈ. ਦੇ ਮੈਡੀਕਲ ਸੁਪਰਡੈਂਟ ਨੂੰ ਦਾਅਵੇਦਾਰ ਦੀ ਸਥਾਈ ਦਿਵਿਆਂਗਤਾ ਦਾ ਮੁੜ ਮੁਲਾਂਕਣ ਕਰਨ ਦੇ ਨਿਰਦੇਸ਼ ਦੇਣ ਲਈ ਇੱਕ ਅਰਜ਼ੀ ਦਾਇਰ ਕੀਤੀ ਗਈ ਸੀ।
ਇਹ ਵੀ ਪੜ੍ਹੋ : ਨੀਤਾ ਅੰਬਾਨੀ ਨੇ ਖੋਲ੍ਹੇ ਦਿਲ ਦੇ ਰਾਜ਼! ਦੱਸਿਆ ਅਨੰਤ ਦੇ ਵਿਆਹ ਤੇ ਕਿਉਂ ਕੀਤਾ ਇੰਨਾ ਖ਼ਰਚਾ
ਹਾਈ ਕੋਰਟ ਨੇ ਅੱਗੇ ਕਿਹਾ ਕਿ ਦਾਅਵੇਦਾਰ ਨੇ ਹਾਈ ਕੋਰਟ ਵਿਚ ਇੱਕ ਅਪੀਲ ਦਾਇਰ ਕੀਤੀ ਸੀ ਜਿਸਨੂੰ 2005 ਵਿਚ ਸਵੀਕਾਰ ਕਰ ਲਿਆ ਗਿਆ ਸੀ ਅਤੇ ਉਦੋਂ ਤੋਂ, ‘ਕਿਸੇ ਨਾ ਕਿਸੇ ਬਹਾਨੇ’ ਇਸ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਪੇਸ਼ਕਾਰੀਆਂ ਦੀ ਜਾਂਚ ਕਰਨ ਤੋਂ ਬਾਅਦ ਅਦਾਲਤ ਨੇ ਸੁਪਰੀਮ ਕੋਰਟ ਦੇ ਵੱਖ-ਵੱਖ ਇਤਿਹਾਸਕ ਫੈਸਲਿਆਂ ਦੇ ਆਧਾਰ ’ਤੇ ਬੀਮਾ ਕੰਪਨੀ ਨੂੰ ਗਗਨਦੀਪ ਨੂੰ 13147200 ਰੁਪਏ ਦਾ ਦਾਅਵਾ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਜਸਟਿਸ ਵਸ਼ਿਸ਼ਟ ਨੇ ਪੀੜਤ ਦੀ ਭਵਿੱਖੀ ਕਮਾਈ ਦਾ ਨੁਕਸਾਨ, ਡਾਕਟਰੀ ਖਰਚੇ (ਹਸਪਤਾਲ ਵਿਚ ਭਰਤੀ ਖਰਚਿਆਂ ਸਮੇਤ), ਭਵਿੱਖ ਦੇ ਡਾਕਟਰੀ ਖਰਚੇ, ਸੇਵਾਦਾਰਾਂ ਦੀਆਂ ਫੀਸਾਂ, ਵਿਸ਼ੇਸ਼ ਖੁਰਾਕ, ਆਵਾਜਾਈ, ਦਰਦ ਅਤੇ ਦੁੱਖ, ਆਨੰਦ ਦਾ ਨੁਕਸਾਨ, ਸਹੂਲਤਾਂ ਅਤੇ ਵਿਆਹੁਤਾ ਅਨੰਦ ਵਰਗੇ ਕੁਝ ਮਾਪਦੰਡਾਂ ਨੂੰ ਧਿਆਨ ਵਿਚ ਰੱਖਿਆ। ਨਤੀਜੇ ਵਜੋਂ ਅਦਾਲਤ ਨੇ ਕਿਹਾ, ’ਲਾਭਕਾਰੀ ਕਾਨੂੰਨ ਦੇ ਉਦੇਸ਼ਾਂ ਅਤੇ ਟੀਚਿਆਂ ਨੂੰ ਧਿਆਨ ਵਿਚ ਰੱਖਦੇ ਹੋਏ’ ਭਾਵ ਪੀੜਤ ਜਾਂ ਨਿਰਭਰ ਪਰਿਵਾਰਕ ਮੈਂਬਰਾਂ ਨੂੰ ਢੁਕਵੀਂ ਰਾਹਤ ਪ੍ਰਦਾਨ ਕਰਨ ਲਈ, ਅਪੀਲਕਰਤਾ/ਦਾਅਵੇਦਾਰ ਕੁੱਲ ਮੁਆਵਜ਼ਾ ਰਕਮ 1,31,47,200/- ਰੁਪਏ (ਇੱਕ ਕਰੋੜ ਇਕਤੱਤੀ ਲੱਖ ਸੰਤਤਾਲੀ ਹਜ਼ਾਰ ਦੋ ਸੌ ਰੁਪਏ ਸਿਰਫ਼) ਦਾ ਦਾਅਵੇਦਾਰ ਹੈ।
ਇਹ ਸੀ ਮਾਮਲਾ:
ਡੱਡੂਮਾਜਰਾ ਦਾ ਰਹਿਣ ਵਾਲਾ ਗਗਨਦੀਪ ਆਪਣੇ ਦੋਸਤ ਨਾਲ 18 ਜੂਨ 2000 ਨੂੰ ਸੈਕਟਰ-25 ਸਥਿਤ ਸ.ੀਟੀ.ਯੂ. ਵਰਕਸ਼ਾਪ ਦੇ ਨੇੜਿਓਂ ਲੰਘ ਰਿਹਾ ਸੀ ਅਤੇ ਇੱਕ ਟਰੱਕ ਚਾਲਕ ਨੇ ਉਸਨੂੰ ਟੱਕਰ ਮਾਰ ਦਿੱਤੀ ਸੀ। ਸਾਈਕਲ ਸਵਾਰ ਦੋਵੇਂ ਨੌਜਵਾਨਾਂ ਨੂੰ ਤੁਰੰਤ ਪੀ.ਜੀ.ਆਈ. ਲਿਜਾਇਆ ਗਿਆ ਸੀ, ਜਿੱਥੇ ਉਸਦਾ ਇਲਾਜ ਕੀਤਾ ਗਿਆ ਅਤੇ ਇਨਫੈਕਸ਼ਨ ਕਾਰਨ ਉਸਦੀ ਖੱਬੀ ਲੱਤ ਗੋਡੇ ਤੋਂ ਹੇਠਾਂ ਕੱਟਣੀ ਪਈ ਸੀ ਜਦੋਂ ਕਿ ਪਿਸ਼ਾਬ ਨਾਲੀ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ, ਜਿਸ ਕਾਰਨ ਉਸਦੇ ਕਈ ਆਪ੍ਰੇਸ਼ਨ ਕੀਤੇ ਗਏ ਅਤੇ ਅੱਜ ਤੱਕ ਉਸਦਾ ਇਲਾਜ ਜਾਰੀ ਹੈ। ਮੋਟਰ ਐਕਸੀਡੈਂਟ ਟ੍ਰਿਬਿਊਨਲ ਦੇ ਸਾਹਮਣੇ ਗਗਨਦੀਪ ਵੱਲੋਂ ਕੋਈ ਵਕੀਲ ਪੇਸ਼ ਨਹੀਂ ਹੋਇਆ ਸੀ, ਜਿਸ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ’ਤੇ ਟ੍ਰਿਬਿਊਨਲ ਨੇ ਸਾਲ 2024 ਵਿਚ 762 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ, ਜਿਸ ਨੂੰ ਗਗਨਦੀਪ ਨੇ ਹਾਈ ਕੋਰਟ ਵਿਚ ਚੁਣੌਤੀ ਦਿੱਤੀ। ਘਟਨਾ ਦੇ ਸਮੇਂ ਗਗਨ ਸਿਰਫ਼ 17 ਸਾਲ ਦਾ ਸੀ। ਘਟਨਾ ਤੋਂ ਬਾਅਦ ਉਹ ਆਪਣੀ ਪੜ੍ਹਾਈ ਤੋਂ ਖੁੰਝ ਗਿਆ ਅਤੇ ਦਿਵਿਆਂਗਤਾਂ ਕਾਰਨ ਕੋਈ ਕੰਮ ਕਰਨ ਦੇ ਯੋਗ ਨਹੀਂ ਰਿਹਾ ਅਤੇ ਆਪਣੀ ਬਾਕੀ ਦੀ ਜ਼ਿੰਦਗੀ ਲਈ ਦੂਜਿਆਂ ’ਤੇ ਨਿਰਭਰ ਹੋ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਹੈ ਦੁਨੀਆ ਦਾ ਸੋਲਰ ਪਾਵਰ, ਇਕ ‘ਸੂਰਜੀ ਮਹਾਸ਼ਕਤੀ’ : ਸਾਈਮਨ ਸਟੀਲ
NEXT STORY