ਨਵੀਂ ਦਿੱਲੀ (ਭਾਸ਼ਾ) - ਸੰਯੁਕਤ ਰਾਸ਼ਟਰ ਦੇ ਜਲਵਾਯੂ ਮੁਖੀ ਸਾਈਮਨ ਸਟੀਲ ਨੇ ਭਾਰਤ ਨੂੰ ‘ਸੂਰਜੀ ਮਹਾਂਸ਼ਕਤੀ’ ਕਿਹਾ ਹੈ। ਉਨ੍ਹਾਂ ਭਾਰਤ ਨੂੰ ਆਪਣੀ ਸਮੁੱਚੀ ਅਰਥਵਿਵਸਥਾ ਨੂੰ ਸ਼ਾਮਿਲ ਕਰਦੇ ਹੋਏ ਇਕ ਖਾਹਿਸ਼ੀ ਜਲਵਾਯੂ ਯੋਜਨਾ ਵਿਕਸਤ ਕਰਨ ਲਈ ਸੁਚੇਤ ਕੀਤਾ।
ਇਹ ਵੀ ਪੜ੍ਹੋ : ਵੱਡੀ ਖੁਸ਼ਖਬਰੀ: UK 'ਚ ਹਜ਼ਾਰਾਂ ਭਾਰਤੀਆਂ ਨੂੰ ਮਿਲੇਗੀ ਮੁਫ਼ਤ ਐਂਟਰੀ ਤੇ ਵਰਕ ਵੀਜ਼ਾ
ਉਨ੍ਹਾਂ ਕਿਹਾ ਹੈ ਕਿ ਵਿਸ਼ਵ ਪੱਧਰ ’ਤੇ ਸਾਫ਼ ਊਰਜਾ ਖੇਤਰ ਵਿਚ ਉਛਾਲ ਨੂੰ ਹੋਰ ਮਜ਼ਬੂਤੀ ਨਾਲ ਅਪਨਾਉਣ ਨਾਲ ਭਾਰਤ ਦੀ ਆਰਥਿਕ ਤਰੱਕੀ ਨੂੰ ਹੁਲਾਰਾ ਮਿਲੇਗਾ। ਇਕ ਗਲੋਬਲ ਬਿਜ਼ਨੈੱਸ ਸਮਿਟ ਵਿਚ ਸ਼ਾਮਲ ਹੋਣ ਲਈ ਭਾਰਤ ਅਾਏ ਸਟੀਲ ਨੇ ਜਲਵਾਯੂ ਪਰਿਵਰਤਨ ਨੂੰ ਘਟਾਉਣ ਲਈ ਭਾਰਤ ਦੇ ਯਤਨਾਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਜਿੱਥੇ ਕੁਝ ਸਰਕਾਰਾਂ ਸਿਰਫ ਗੱਲਾਂ ਕਰਦੀਆਂ ਹਨ, ਉੱਥੇ ‘ਭਾਰਤ ਕੰਮ ਕਰਦਾ ਹੈ’।
ਇਹ ਵੀ ਪੜ੍ਹੋ : 1 ਡਾਲਰ ਦੇ ਨਿਵੇਸ਼ ਤੋਂ ਹੋਇਆ 698 ਕਰੋੜ ਦਾ ਮੁਨਾਫਾ, SEBI ਨੇ ਕੀਤੀ ਕਾਰਵਾਈ, ਜਾਣੋ ਪੂਰਾ ਮਾਮਲਾ
ਉਨ੍ਹਾਂ ਕਿਹਾ, “ਭਾਰਤ ਪਹਿਲਾਂ ਹੀ ਇਕ ਸੂਰਜੀ ਮਹਾਂਸ਼ਕਤੀ ਹੈ, 100 ਗੀਗਾਵਾਟ ਤੋਂ ਵੱਧ ਸੂਰਜੀ ਊਰਜਾ ਸਥਾਪਤ ਕਰਨ ਵਾਲੇ ਸਿਰਫ਼ 4 ਦੇਸ਼ਾਂ ਵਿਚੋਂ ਇਕ ਹੈ। ਊਰਜਾ ਦੀ ਪਹੁੰਚ ਵਧ ਰਹੀ ਹੈ ਅਤੇ ਦੇਸ਼ ਭਰ ਦੇ ਪਿੰਡਾਂ ਵਿਚ 2018 ਤੱਕ ਬਿਜਲੀ ਪਹੁੰਚਾ ਦਿੱਤੀ ਜਾਵੇਗੀ, ਜੋ ਤੈਅ ਸਮੇਂ ਤੋਂ ਕਾਫੀ ਪਹਿਲਾਂ ਹੈ।’’
ਸਟੀਲ ਨੇ ਕਿਹਾ, ‘‘ਹੁਣ ਅਗਲਾ ਕਦਮ ਚੁੱਕਣ ਅਤੇ ਭਾਰਤ ਦੇ 1.4 ਅਰਬ ਲੋਕਾਂ ਅਤੇ ਅਰਥਵਿਵਸਥਾ ਦੇ ਲਈ ਹੋਰ ਵੀ ਵੱਡੇ ਲਾਭ ਪ੍ਰਾਪਤ ਕਰਨ ਦਾ ਅਸਲ ਮੌਕਾ ਹੈ। ਭਾਰਤ ਪਹਿਲਾਂ ਤੋਂ ਹੀ ਇਸ ਦਿਸ਼ਾ ’ਚ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ ਪਰ ਵਿਸ਼ਵ ਪੱਧਰੀ ਸਾਫ ਊਰਜਾ ਦੇ ਉਛਾਲ ਨੂੰ ਹੋਰ ਵੀ ਮਜ਼ਬੂਤੀ ਨਾਲ ਅਪਣਾਉਣ ਨਾਲ ਭਾਰਤ ਦੇ ਆਰਥਿਕ ਵਾਧੇ ਨੂੰ ਹੁਲਾਰਾ ਮਿਲੇਗਾ।’’
ਇਹ ਵੀ ਪੜ੍ਹੋ : RBI ਦੁਬਾਰਾ ਜਾਰੀ ਕਰੇਗਾ ਇਹ ਨੋਟ, ਨਵੇਂ ਗਵਰਨਰ ਕਰਨਗੇ ਇਸ 'ਤੇ ਦਸਤਖ਼ਤ ; ਜਾਣੋ ਵੇਰਵੇ
ਸਟੀਲ ਨੇ ਕਿਹਾ ਕਿ ਭਾਰਤ ਕੋਲ ਇਕ ਅਜਿਹਾ ਮੌਕਾ ਹੈ ਜੋ ਸਿਰਫ਼ ਕੁਝ ਹੀ ਦੇਸ਼ਾਂ ਦੇ ਕੋਲ ਹੈ। ਇਹ ‘ਨਵਿਆਉਣਯੋਗ ਊਰਜਾ ਸਮਰੱਥਾ ਦੇ ਸੈਂਕੜੇ ਗੀਗਾਵਾਟ ਨੂੰ ਤਾਇਨਾਤ ਕਰਨ ਦੀਆਂ ਖਾਹਿਸ਼ੀ ਯੋਜਨਾਵਾਂ ਨੂੰ ਸਾਕਾਰ ਕਰਨਾ ‘ਹਰੇ ਉਦਯੋਗੀਕਰਨ ਦੀ ਇਕ ਨਵੀਂ ਲਹਿਰ ਦੀ ਅਗਵਾਈ ਕਰਨਾ, ਮੁੱਖ ਤਕਨੀਕਾਂ ਦਾ ਵਿਕਾਸ, ਵਿਸਤਾਰ ਅਤੇ ਬਰਾਮਦ ਕਰਨਾ।’
ਉਨ੍ਹਾਂ ਕਿਹਾ ਕਿ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਜਲਵਾਯੂ ਯੋਜਨਾਵਾਂ ਤੋਂ ਲਾਭ ਉਠਾਉਣ ਲਈ ਚੰਗੀ ਸਥਿਤੀ ਵਿਚ ਹੈ। ਸੰਯੁਕਤ ਰਾਸ਼ਟਰ ਜਲਵਾਯੂ ਮੁਖੀ ਨੇ ਕਿਹਾ ਕਿ ਭਾਰਤ ਦੇ ਨੇਤਾਵਾਂ ਕੋਲ ਸਮੁੱਚੀ-ਆਰਥਿਕਤਾ ਉਦਯੋਗਿਕ ਰਣਨੀਤੀਆਂ ਨੂੰ ਡੂੰਘਾ ਕਰਨ ਦਾ ਇਕ ਦੁਰਲੱਭ ਮੌਕਾ ਹੈ, ਜੋ ਤੇਜ਼ੀ ਨਾਲ ਵਧ ਰਹੇ ਦੱਖਣੀ ਏਸ਼ੀਆਈ ਦੇਸ਼ ਨੂੰ ਸਾਫ਼ ਊਰਜਾ ਅਤੇ ਉਦਯੋਗ ਵਿਚ ਇਕ ਵੱਡੀ ਸ਼ਕਤੀ ਬਣਾ ਦੇਵੇਗਾ।
ਇਹ ਵੀ ਪੜ੍ਹੋ : ਨੀਤਾ ਅੰਬਾਨੀ ਨੇ ਖੋਲ੍ਹੇ ਦਿਲ ਦੇ ਰਾਜ਼! ਦੱਸਿਆ ਅਨੰਤ ਦੇ ਵਿਆਹ ਤੇ ਕਿਉਂ ਕੀਤਾ ਇੰਨਾ ਖ਼ਰਚਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
RBI ਦੇ ਰੈਪੋ ਰੇਟ ਘਟਾਉਣ ਤੋਂ ਬਾਅਦ ਦੇਸ਼ ਦੇ ਕਈ ਬੈਂਕਾਂ ਨੇ ਹੋਮ ਲੋਨ ’ਤੇ ਘਟਾਇਆ ਵਿਆਜ
NEXT STORY