ਐਡੀਡਾਸ — ਐਡੀਡਾਸ ਸਮੂਹ ਨੂੰ ਲੰਮੇ ਸਮੇਂ ਬਾਅਦ ਆਖਿਰਕਾਰ ਭਾਰਤ ਵਿਚ ਪੈਸਾ ਕਮਾਉਣ ਦਾ ਮੰਤਰ ਹੱਥ ਲੱਗ ਗਿਆ। ਐਡੀਡਾਸ ਅਤੇ ਰੀਬਾਕ ਵਰਗੇ ਪ੍ਰਸਿੱਧ ਸਪੋਰਟਸ ਵਿਅਰ ਬ੍ਰਾਂਡ ਦੀ ਮਾਰਕੀਟਿੰਗ ਕਰਨ ਵਾਲੀ ਕੰਪਨੀ ਦਾ ਸ਼ੁੱਧ ਲਾਭ 2017-18 'ਚ 53 ਫੀਸਦੀ ਵਧਿਆ ਜਿਸ ਕਾਰਨ ਉਸਦਾ ਮਾਰਜਨ 10 ਫੀਸਦੀ ਦੇ ਪਾਰ ਪਹੁੰਚ ਗਿਆ ਹੈ। ਕੰਪਨੀ ਰਜਿਸਟਰਾਰ ਕੋਲ ਮੌਜੂਦ ਦਸਤਾਵੇਜ਼ਾਂ ਮੁਤਾਬਕ 2017-18 'ਚ ਜਰਮਨੀ ਦੀ ਇਸ ਕੰਪਨੀ ਦਾ ਸ਼ੁੱਧ ਲਾਭ 1.74 ਅਰਬ ਰੁਪਏ ਰਿਹਾ ਜਿਹੜਾ ਕਿ ਇਸ ਸਾਲ ਪਹਿਲਾਂ 1.13 ਅਰਬ ਰੁਪਏ ਸੀ।
ਐਡੀਡਾਸ ਸਮੂਹ ਦੀ ਸਥਿਤੀ ਵਿਰੋਧੀ ਕੰਪਨੀ ਦੇ ਉਲਟ ਹੈ। ਜਰਮਨੀ ਦਾ ਇਕ ਹੋਰ ਸਪੋਰਟਸ ਵਿਅਰ ਬ੍ਰਾਂਡ ਪਯੂਮਾ 2016-17 'ਚ ਘਾਟੇ 'ਚ ਰਿਹਾ ਜਦੋਂਕਿ ਅਮਰੀਕਾ ਦੀ ਕੰਪਨੀ ਨਾਇਕੀ 2014-15 ਅਤੇ 2016-17 ਦੇ ਵਿਚਕਾਰ ਮੁਨਾਫਾ ਕਮਾਉਣ 'ਚ ਨਾਕਾਮਯਾਬ ਰਹੀ। ਵਿੱਤੀ ਸਾਲ 2017-18 ਲਈ ਦੋਵੇਂ ਕੰਪਨੀਆਂ ਦਾ ਵਿੱਤੀ ਲੇਖਾ-ਜੋਖਾ ਉਪਲੱਬਧ ਨਹੀਂ ਹੈ।
ਹਾਲਾਂਕਿ ਜਰਮਨੀ ਦੀ ਦਿੱਗਜ ਕੰਪਨੀ 'ਏਡਾਲਫ ਡੇਸਲਰ' ਵਲੋਂ ਸਥਾਪਿਤ ਐਡੀਡਾਸ ਦੇ ਮਾਲੀਏ 'ਚ 2017-18 ਦੇ ਦੌਰਾਨ ਮਾਮੂਲੀ ਗਿਰਾਵਟ ਆਈ ਅਤੇ ਇਹ 14.94 ਅਰਬ ਰੁਪਏ ਤੋਂ ਘੱਟ ਕੇ 14.94 ਅਰਬ ਰੁਪਏ ਰਿਹਾ। ਐਡੀਡਾਸ ਗਰੁੱਪ ਇੰਡੀਆ 'ਚ ਐਡੀਡਾਸ ਇੰਡੀਆ ਅਤੇ ਇਸ ਦੀ ਸਹਾਇਕ ਕੰਪਨੀ ਰੀਬਾਕ ਇੰਡੀਆ ਦੇ ਸਾਂਝੇ ਅੰਕੜੇ ਹਨ। ਇਸ ਦੌਰਾਨ ਐਡੀਡਾਸ ਇੰਡੀਆ ਦਾ ਓਪਰੇਟਿੰਗ ਮਾਲਿਆ10.79 ਅਰਬ ਰੁਪਏ ਤੋਂ ਵਧ ਕੇ 10.97 ਅਰਬ ਰੁਪਏ ਹੋ ਗਿਆ। ਇਸ ਵਾਰ ਬ੍ਰਿਟੇਨ ਦੇ ਬ੍ਰਾਂਡ ਰੀਬਾਕ ਦੇ ਕਾਰਨ ਸਮੂਹ ਦੇ ਮਾਲੀਏ 'ਚ ਕਮੀ ਆਈ। ਰੀਬਾਕ ਦਾ ਮਾਲੀਆ 6.5 ਫੀਸਦੀ ਘੱਟ ਕੇ 3.88 ਅਰਬ ਰੁਪਏ ਰਹਿ ਗਿਆ ਜਿਹੜਾ ਕਿ ਸਾਲ ਪਹਿਲਾਂ 4.15 ਅਰਬ ਰੁਪਏ ਸੀ।
ਕੰਪਨੀ ਨੇ ਕੁਝ ਸਾਲ ਪਹਿਲਾਂ ਕੀਤੀ ਤਿਆਰੀ
ਐਡੀਡਾਸ ਨੇ ਇਸ ਮੁਕਾਬਲੇ 'ਚ ਅੱਗੇ ਨਿਕਲਣ ਲਈ ਕੁਝ ਸਾਲ ਪਹਿਲਾਂ ਹੀ ਤਿਆਰੀ ਕਰ ਲਈ ਸੀ। ਕੰਪਨੀ ਦੇ ਤਾਜ਼ਾ ਵਿੱਤੀ ਅੰਕੜਿਆਂ ਤੋਂ ਸਾਫ ਹੈ ਕਿ ਉਸਨੇ ਨੁਕਸਾਨ 'ਚ ਚਲ ਰਹੇ ਸਟੋਰਾਂ ਨੂੰ ਬੰਦ ਕਰਨ ਅਤੇ ਵੱਡੇ ਅਤੇ ਮੁਨਾਫਾ ਕਮਾਉਣ ਵਾਲੇ ਸਟੋਰਾਂ 'ਤੇ ਧਿਆਨ ਦੇਣ ਦੀ ਯੋਜਨਾ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕੀਤਾ ਹੈ। ਮੁੰਬਈ, ਚੇਨਈ, ਦਿੱਲੀ ਅਤੇ ਬੈਂਗਲੁਰੂ ਵਰਗੇ ਵੱਡੇ ਬਜ਼ਾਰਾਂ ਵਿਚ ਆਪਣੀ ਅਸਰਦਾਰ ਮੌਜੂਦਗੀ ਦੇ ਬਾਵਜੂਦ 2012-13 ਤੋਂ 2015-16 ਦੇ ਵਿਚਕਾਰ ਐਡੀਡਾਸ ਦੀ ਵਿਕਰੀ ਹੇਠਲੇ ਇਕਾਈ ਜਾਂ ਦਹਾਈ ਅੰਕਾਂ ਵਿਚ ਬਰਕਰਾਰ ਰਹੀ। ਕੰਪਨੀ ਦਾ ਸ਼ੁੱਧ ਮੁਨਾਫਾ 1.88 ਫੀਸਦੀ ਤੋਂ 4.78 ਫੀਸਦੀ ਦੇ ਵਿਚਕਾਰ ਬਣ ਰਿਹਾ ਹੈ। ਇਸ ਹੀ ਉਹ ਸਮਾਂ ਸੀ ਜਦੋਂ ਕੰਪਨੀ ਨੇ ਅਸਰਦਾਰ ਯੋਜਨਾ ਦੀ ਸ਼ੁਰੂਆਤ ਕੀਤੀ ਸੀ।
ਪੰਜਾਬ 'ਚ ਸਹਿਕਾਰੀ ਬੈਂਕਾਂ ਦਾ ਹੋਵੇਗਾ ਰਲੇਵਾਂ
NEXT STORY