ਨਵੀਂ ਦਿੱਲੀ — ਪਿਆਜ਼ ਦੇ ਉੱਚੇ ਮੁੱਲ ਤੋਂ ਤਾਂ ਲੋਕ ਪਹਿਲਾਂ ਹੀ ਪ੍ਰੇਸ਼ਾਨ ਸਨ, ਹੁਣ ਸਰਦੀ ਦੇ ਮੌਸਮ ’ਚ ਆਲੂ, ਗੋਭੀ ਅਤੇ ਮਟਰ ਦੇ ਵੀ ਭਾਅ ਚੜ੍ਹਨ ਨਾਲ ਹੋਰ ਪ੍ਰੇਸ਼ਾਨੀ ਵੱਧ ਗਈ ਹੈ।
ਇਕ ਹਫਤਾ ਪਹਿਲਾਂ ਨਵਾਂ ਆਲੂ 20 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ, ਉਥੇ ਹੀ ਹੁਣ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਇਸ ਦੀ ਕੀਮਤ 25 ਤੋਂ 30 ਰੁਪਏ ਪ੍ਰਤੀ ਕਿਲੋ ਹੋ ਗਈ ਹੈ, ਜੋ ਮਟਰ 25 ਤੋਂ 30 ਰੁਪਏ ਪ੍ਰਤੀ ਕਿਲੋ ਸਨ, ਉਹ ਵੀ ਹੁਣ 40 ਤੋਂ 50 ਰੁਪਏ ਪ੍ਰਤੀ ਕਿਲੋ ਹੋ ਗਏ ਹਨ। ਸਰਦੀ ਦੌਰਾਨ ਗੋਭੀ ਦੀ ਕੀਮਤ 10 ਤੋਂ 15 ਰੁਪਏ ਹੋ ਜਾਂਦੀ ਸੀ ਪਰ ਇਸ ਵਾਰ 25 ਅਤੇ 30 ਰੁਪਏ ਦੇ ਆਸ-ਪਾਸ ਬਣੀ ਹੈ। ਉਥੇ ਹੀ ਪਿਆਜ਼ ਹੁਣ ਵੀ 80 ਤੋਂ 100 ਰੁਪਏ ਪ੍ਰਤੀ ਕਿਲੋ ਹੈ।
ਵਪਾਰੀਆਂ ਦੀਆਂ ਮੰਨੀਏ ਤਾਂ ਸਤੰਬਰ-ਅਕਤੂਬਰ ’ਚ ਪਏ ਮੀਂਹ ਕਾਰਣ ਮਟਰ ਅਤੇ ਗੋਭੀ ਦੀ ਖੇਤੀ ਵੱਡੇ ਪੈਮਾਨੇ ’ਤੇ ਨਸ਼ਟ ਹੋ ਗਈ ਸੀ। ਅਜਿਹੇ ’ਚ ਮੰਗ ਦੇ ਬਰਾਬਰ ਸਪਲਾਈ ਨਾ ਹੋਣ ਨਾਲ ਆਲੂ, ਮਟਰ ਅਤੇ ਗੋਭੀ ਦੀ ਕੀਮਤ ’ਚ ਵਾਧਾ ਹੋ ਰਿਹਾ ਹੈ।
PPI ਨਾਲ ਲਿੰਕ ਕੀਤੇ ਜਾ ਸਕਦੇ ਹਨ ਫਾਸਟੈਗ:RBI
NEXT STORY