ਨਵੀਂ ਦਿੱਲੀ- ਸੰਸਦੀ ਪੈਨਲ ਨੇ ਸਰਕਾਰ ਨੂੰ ਕਿਹਾ ਕਿ ਕੇਂਦਰੀ ਨਾਗਰਿਕ ਉਡਾਣ ਮੰਤਰਾਲਾ ਹਵਾਈ ਯਾਤਰਾ ਦੀਆਂ ਟਿਕਟਾਂ ਦੀ ਅਧਿਕਤਮ ਅਤੇ ਨਿਊਨਤਮ ਕੀਮਤਾਂ ਲਈ ਸੀਮਾ ਤੈਅ ਕਰੇ। ਮੁਕਤ ਅਰਥਵਿਵਸਥਾ ਦੇ ਨਾਂ 'ਤੇ ਯਾਤਰੀਆਂ ਨੂੰ ਲੁੱਟਣ ਦੇ ਤੌਰ-ਤਰੀਕੇ ਅਪਣਾਉਣ ਤੋਂ ਏਅਰਲਾਈਨਸ ਨੂੰ ਰੋਕੇ। ਏਅਰਲਾਈਨਸ ਦੇ ਕਾਰੋਬਾਰੀ ਹਿੱਤਾ ਅਤੇ ਯਾਤਰੀਆਂ ਦੇ ਹਿੱਤਾਂ ਦੇ ਵਿਚਾਲੇ ਸੰਤੁਲਨ ਕਾਇਮ ਹੋਵੇ। ਇਸ ਨਾਲ ਜਿਥੇ ਏਅਰਲਾਈਨਸ ਅੱਗੇ ਵਧੇਗੀ, ਵਪਾਰੀਕਰਨ ਦੇ ਨਾਂ 'ਤੇ ਧੋਖਾਧੜੀ ਕਰਕੇ ਯਾਤਰੀਆਂ ਤੋਂ ਵੀ ਜ਼ਿਆਦਾ ਪੈਸਾ ਨਹੀਂ ਲਿਆ ਜਾਵੇਗਾ। ਟਰਾਂਸਪੋਰਟ, ਸੈਰ-ਸਪਾਟਾ ਅਤੇ ਸੰਸਕ੍ਰਿਤ ਨਾਲ ਜੁੜੇ ਵਿਭਾਗਾਂ ਵਲੋਂ ਬਣਾਈ ਗਈ ਸੰਸਦੀ ਸਥਾਈ ਕਮੇਟੀ ਦੀਆਂ ਇਹ ਸਿਫ਼ਾਰਿਸ਼ਾਂ ਇਕ ਰਿਪੋਰਟ ਦੇ ਰਾਹੀਂ ਸੋਮਵਾਰ ਨੂੰ ਸੰਸਦ 'ਚ ਰੱਖੀਆਂ ਗਈਆਂ।
ਇਹ ਵੀ ਪੜ੍ਹੋ- ਟਾਇਰ ਐਕਸਪੋਰਟ ਵਿੱਤੀ ਸਾਲ 2022-23 ’ਚ 15 ਫ਼ੀਸਦੀ ਵਧਣ ਦਾ ਅਨੁਮਾਨ : ATMA
ਇਸ 'ਚ ਕਿਹਾ ਗਿਆ ਹੈ ਕਿ ਸੈਰ ਸਪਾਟਾ ਦੇ ਸੀਜ਼ਨ 'ਚ ਹਵਾਈ ਯਾਤਰਾ ਦੀਆਂ ਟਿਕਟਾਂ ਦੀ ਕੀਮਤ ਅਚਾਨਕ ਵਧਾਉਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਮੰਤਰਾਲੇ ਦੇ ਕੋਲ ਏਅਰਕ੍ਰਾਫਟ ਰੂਲਸ 1937 ਦੇ ਤਹਿਤ ਅਜਿਹੀ ਕੋਈ ਵਿਵਸਥਾ ਨਹੀਂ ਕੀਤੀ ਹੈ, ਜੋ ਮੁਨਾਫੇ ਦੀ ਲਾਜ਼ੀਕਲ ਸੀਮਾ ਤੋਂ ਬਾਹਰ ਵਧ ਰਹੀਆਂ ਕੀਮਤਾਂ ਸਵੀਕਾਰ ਸੀਮਾ 'ਤੇ ਕੰਟਰੋਲ ਰੱਖਣ। ਇਕ ਹੋਰ ਸਰਕਾਰ ਆਮ ਆਦਮੀ ਲਈ ਟਿਕਟ ਸਸਤੀ ਕਰਨ ਦੀ ਯੋਜਨਾ ਬਣਾਉਂਦੀ ਹੈ, ਹਵਾਈ ਯਾਤਰਾ ਸਮਰੱਥਾ ਵਧਾਈ ਜਾ ਰਹੀ ਹੈ ਪਰ ਦੂਜੇ ਪਾਸੇ ਉਸ ਅਨੁਪਾਤ 'ਚ ਜਹਾਜ਼ ਲਿਆ ਕੇ ਸਮਰੱਥਾ ਦਾ ਵਿਸਤਾਰ ਨਹੀਂ ਹੋਇਆ ਹੈ। ਇਸ ਨਾਲ ਮੰਗ ਜ਼ਿਆਦਾ ਹੋਣ 'ਤੇ ਵੀ ਟਿਕਟਾਂ ਦੀ ਕਮੀ ਬਣੀ ਰਹਿੰਦੀ ਹੈ, ਕੀਮਤ ਵੀ ਵਧਦੀ ਹੈ।
ਇਹ ਵੀ ਪੜ੍ਹੋ- ਮਹਿੰਗਾਈ ਦੇ ਮੋਰਚੇ 'ਤੇ ਮਾਮੂਲੀ ਰਾਹਤ, 6.44 ਫ਼ੀਸਦੀ 'ਤੇ ਆਈ ਪ੍ਰਚੂਨ ਮਹਿੰਗਾਈ
ਇਹ ਸਿਫ਼ਾਰਿਸ਼ ਵੀ ਦਿੱਤੀ
-ਹਾਲਾਂਕਿ ਕੌਮਾਂਤਰੀ ਉਡਾਣ ਮਾਨਕਾਂ ਦੇ ਅਨੁਰੂਪ ਟਿਕਟ ਦਰਾਂ ਦੀ ਰੇਂਜ ਬਣ ਰਹੀ ਹੈ ਫਿਰ ਵੀ ਡੀ.ਜੀ.ਸੀ.ਏ. ਅਤੇ ਮੰਤਰਾਲੇ ਇਨ੍ਹਾਂ 'ਤੇ ਕਰੀਬ ਤੋਂ ਨਜ਼ਰ ਰੱਖੇ।
-ਵੱਖ-ਵੱਖ ਏਅਰਲਾਈਨਸ ਦੀਆਂ ਵੈੱਬਸਾਈਟਾਂ 'ਤੇ ਵੀ ਨਜ਼ਰ ਰੱਖਣ ਲਈ ਵਿਵਸਥਾ ਬਣੇ ਤਾਂ ਜੋ ਉਹ ਯਾਤਰੀਆਂ ਨੂੰ ਉਲਝਾਏ ਨਾ।
-ਜੇਕਰ ਏਅਰਲਾਈਨਸ ਦਰਾਂ ਦੀ ਸਹੀ ਜਾਣਕਾਰੀ ਪ੍ਰਕਾਸ਼ਿਤ ਨਹੀਂ ਕਰਦੀ ਹੈ ਤਾਂ ਉਨ੍ਹਾਂ 'ਤੇ ਜ਼ੁਰਮਾਨੇ ਲਗਾਇਆ ਜਾਵੇ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਖੇਤੀ ਨੂੰ ਲਾਭਕਾਰੀ ਬਣਾਉਣ, ਛੋਟੇ ਕਿਸਾਨਾਂ ਦੀ ਆਮਦਨ ਵਧਾਉਣ 'ਤੇ ਧਿਆਨ ਦੇਣ ਦੀ ਲੋੜ : ਤੋਮਰ
NEXT STORY