ਨਵੀਂ ਦਿੱਲੀ—ਏਅਰਟੈੱਲ ਨੇ ਆਪਣੇ ਸਬਸਕਰਾਈਬਰਸ ਨੂੰ ਹੋਰ ਫਾਇਦਾ ਪਹੁੰਚਾਉਣ ਲਈ ਏਅਰਟੈੱਲਥੈਂਕਸ ਕੈਂਪੇਨ ਨੂੰ ਫਿਰ ਤੋਂ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਨਵਾਂ 299 ਰੁਪਏ ਵਾਲਾ ਪ੍ਰੀਪੇਡ ਪਲਾਨ ਵੀ ਪੇਸ਼ ਕੀਤਾ ਹੈ। ਇਸ 'ਚ ਏਅਰਟੈੱਲ ਸਬਸਕਰਾਈਬਰਸ ਨੂੰ ਰੋਜ਼ਾਨਾ ਇਸਤੇਮਾਲ ਲਈ 2.5 ਜੀ.ਬੀ. ਡਾਟਾ, ਅਨਲਿਮਿਟਿਡ ਕਾਲ ਅਤੇ ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਮਿਲੇਗੀ। ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਨਵੇ #AirtelThanks ਪ੍ਰੋਗਰਾਮ ਨੂੰ ਤਿੰਨ ਹਿੱਸਿਆਂ 'ਚ ਵੰਡਿਆਂ ਗਿਆ ਹੈ-ਸਿਲਵਰ, ਗੋਲਡ ਅਤੇ ਪਲੈਟੀਨਮ। ਤੁਹਾਨੂੰ ਕਿੰਨਾ ਫਾਇਦਾ ਹੋਵੇਗਾ, ਇਹ ਟਿਅਰ 'ਤੇ ਨਿਰਭਰ ਕਰੇਦਾ। ਏਅਰਟੈੱਲ ਨੇ ਆਪਣੇ ਸਬਸਕਰਾਈਬਰਸ ਨੂੰ ਫਾਇਦਾ ਪਹੁੰਚਾਉਣ ਲਈ Amazon Prime, Netflix ਅਤੇ Zee5 ਨਾਲ ਸਾਂਝੇਦਰੀ ਕੀਤੀ ਹੈ।
ਸਭ ਤੋਂ ਪਹਿਲਾਂ ਗੱਲ ਕਰੀਏ 299 ਰੁਪਏ ਵਾਲੇ Airtel Prepaid Plan ਦੀ। ਇਸ ਦੀ ਮਿਆਦ 28 ਦਿਨਾਂ ਦੀ ਹੈ ਅਤੇ ਇਸ 'ਚ ਸਬਸਕਰਾਈਬਰਸ ਨੂੰ ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਏਅਰਟੈੱਲ ਯੂਜ਼ਰਸ ਨੂੰ ਰੋਜ਼ਾਨਾ 2.5 ਜੀ.ਬੀ. ਡਾਟਾ ਇਸਤੇਮਾਲ ਕਰ ਸਕਣਗੇ। ਅਨਲਿਮਿਟਿਡ ਕਾਲ ਦੀ ਸੁਵਿਧਾ ਹੋਵੇਗੀ। ਰੋਜ਼ਾਨਾ 100 ਐੱਸ.ਐੱਮ.ਐੱਸ. ਮੁਫਤ ਭੇਜੇ ਜਾ ਸਕਣਗੇ। ਐਮਾਜ਼ੋਨ ਪ੍ਰਾਈਮ ਮੈਂਬਰਸ਼ਿਪ ਸਿਰਫ 28 ਦਿਨਾਂ ਲਈ ਮਿਲੇਗੀ। ਮਿਆਦ ਖਤਮ ਹੁੰਦੇ ਹੀ ਇਹ ਸੁਵਿਧਾ ਬੰਦ ਹੋ ਜਾਵੇਗੀ। ਮੈਂਬਰਸ਼ਿਪ 'ਚ ਯੂਜ਼ਰਸ ਨੂੰ ਪ੍ਰਾਈਮ ਵੀਡੀਓ, ਪ੍ਰਾਈਮ ਮਿਊਜ਼ਿਕ ਅਤੇ ਪ੍ਰਾਈਮ ਰੀਡਿੰਗ ਦਾ ਐਕਸੈੱਸ ਮਿਲੇਗਾ ਅਤੇ ਐਮਾਜ਼ੋਨ ਇੰਡੀਆ ਤੋਂ ਮੁਫਤ ਸ਼ਿਪਿੰਗ ਦੀ ਸੁਵਿਧਾ ਹੋਵੇਗੀ। Amazon Prime ਮੈਂਬਰਸ਼ਿਪ ਨੂੰ ਏਅਰਟੈੱਲ ਥੈਂਕਸ ਐਪ ਰਾਹੀਂ ਐਕਟੀਵੇਟ ਕਰਨਾ ਹੋਵੇਗਾ।
ਹੁਣ ਗੱਲ ਕਰੀਏ ਨਵੇਂ ਏਅਰਟੈੱਲਥੈਂਕਸ ਪ੍ਰੋਗਰਾਮ ਦੀ। ਪਲੈਟੀਨਮ ਸਭ ਤੋਂ ਮਹਿੰਗਾ ਪੈਕੇਜ ਹੈ। ਇਸ 'ਚ ਯੂਜ਼ਰਸ ਨੂੰ ਏਅਰਟੈੱਲ ਤੋਂ ਵੀ.ਆਈ.ਪੀ. ਸਰਵਿਸ ਮਿਲੇਗੀ। ਉਨ੍ਹਾਂ ਨੂੰ ਪ੍ਰੀਮੀਅਮ ਕੰਟੈਂਟ, ਈਬੁਕਸ, ਡਿਵਾਈਸ ਪ੍ਰੋਟੈਕਸ਼ਨ ਅਤੇ ਐਕਸਕਲੂਸੀਵ ਇਨਵਾਈਟ ਮਿਲਣਗੇ। ਦੂਜੇ ਪਾਸੇ, ਸਿਲਵਰ ਟਿਅਰ ਵਾਲੇ ਗਾਹਕਾਂ ਨੂੰ Airtel TV ਅਤੇ Wynk ਵਰਗੇ ਬੈਸਿਕ ਕੰਟੈਂਟ ਦਾ ਐਕਸੈੱਸ ਮਿਲੇਗਾ। ਗੋਲਡ ਗਾਹਕਾਂ ਨੂੰ ਟੈਲੀਕਾਮ ਬੈਨੀਫਿਟਸ ਮਿਲਣਗੇ। ਉਨ੍ਹਾਂ ਨੂੰ ਪ੍ਰੀਮੀਅਮ ਕੰਟੈਂਟ ਅਤੇ ਫਾਈਨੈਂਸਿਅਲ ਸਰਵਿਸੇਜ ਦਾ ਵੈਲਿਊ ਐਕਸੈੱਸ ਮਿਲੇਗਾ। Airtel ਨੇ ਆਪਣੇ ਐਪ ਦਾ ਨਾਂ ਬਦਲ ਕੇ Airtel Thanks ਕਰ ਦਿੱਤਾ ਹੈ। 299 ਰੁਪਏ ਵਾਲਾ ਪ੍ਰੀਪੇਡ ਪਲਾਨ ਏਅਰਟੈੱਲ ਰੀਚਾਰਜ ਪੈਕ ਵੇਚਣ ਵਾਲੇ ਸਾਰੇ ਰਿਟੇਲ ਸਟੋਰਸ, ਸਾਰੇ ਏਅਰਟੈੱਲ ਸਟੋਰਸ ਅਤੇ ਏਅਰਟੈੱਲ ਦੇ ਸਾਰੇ ਆਨਲਾਈਨ ਪਲੇਟਫਾਰਮਸ 'ਤੇ ਉਪਲੱਬਧ ਹੈ। ਇਸ ਤੋਂ ਇਲਾਵਾ ਇਹ ਰਿਚਾਰਜ ਪੈਕ ਐਮਾਜ਼ੋਨ ਇੰਡੀਆ ਅਤੇ ਐਮਾਜ਼ੋਨ ਪੇ 'ਤੇ ਵੀ ਲਾਈਵ ਹੈ।
ਐਪਲ ਲਈ ਭਾਰਤੀ ਬਾਜ਼ਾਰ ਅਹਿਮ, ਦੇਸ਼ 'ਚ ਜਲਦ ਖੁੱਲਣਗੇ ਬ੍ਰਾਂਡੇਡ ਸਟੋਰਸ : ਟਿਮ ਕੁਕ
NEXT STORY