ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਸੂਚਨਾ ਟੈਕਨਾਲੋਜੀ ਤੇ ਇਲੈਟ੍ਰਾਨਿਕਸ ਮੰਤਰੀ ਅਸ਼ਵਿਨੀ ਵੈਸ਼ਵਣ ਨੇ ਕਿਹਾ ਹੈ ਕਿ ਭਾਰਤ ਨੇ ਅਗਲੇ 5 ਸਾਲ ’ਚ ਕੌਮਾਂਤਰੀ ਸੈਮੀਕੰਡਕਟਰ ਖੇਤਰ ’ਚ ਇਕ ਮਜ਼ਬੂਤ ਤਾਕਤ ਬਣਨ ਅਤੇ ਤਾਈਵਾਨ ਅਤੇ ਦੱਖਣੀ ਕੋਰੀਆ ਵਰਗੇ ਜਾਣੀਆਂ-ਪਛਾਣੀਆਂ ਮੰਜ਼ਿਲਾਂ ਨੂੰ ਟੱਕਰ ਦੇਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਪੱਧਰੀ ਕੰਪਨੀਆਂ ਦੀ ਸੋਚ ਹੁਣ ਬਦਲ ਰਹੀ ਹੈ ਅਤੇ ਉਹ ਭਾਰਤ ’ਚ ਜਲਦ ਨਿਵੇਸ਼ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ - ਹੈਰਾਨੀਜਨਕ : ਪਿਛਲੇ 10 ਸਾਲ 'ਚ ਨਸ਼ੀਲੇ ਪਦਾਰਥਾਂ ’ਤੇ ਵਧਿਆ ਲੋਕਾਂ ਦਾ ਖ਼ਰਚਾ, ਪੜ੍ਹਾਈ ’ਤੇ ਘਟਿਆ
ਦੂਜੇ ਪਾਸੇ ਵੈਸ਼ਣਵ ਨੇ ਇਕ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਦਾ ਮਜ਼ਬੂਤ ਰਾਏ ਹੈ ਕਿ ਅੱਜ ਹਰੇਕ ਵੱਡਾ ਸੈਮੀਕੰਡਕਟਰ ਖਿਡਾਰੀ ਆਪਣੀ ਨਿਵੇਸ਼ ਯੋਜਨਾ ’ਤੇ ਨਵੇਂ ਸਿਰੇ ਤੋਂ ਵਿਚਾਰ ਕਰਨਾ ਚਾਹੁੰਦਾ ਹੈ ਅਤੇ ਭਾਰਤ ਆਉਣਾ ਚਾਹੁੰਦਾ ਹੈ। ‘‘ਇਸ ਦਾ ਕਾਰਨ ਸਾਵਧਾਨੀ ਨਾਲ ਤਿਆਰ ਕੀਤੀਆਂ ਗਈਆਂ ਨੀਤੀਆਂ ਹਨ।’’ ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੀ ਡਿਜ਼ਾਈਨ ਸਮਰੱਥਾ ’ਤੇ ਅੱਗੇ ਵਧੇਗਾ। ਇਸ ਖੇਤਰ ’ਚ ਦੇਸ਼ ਦੇ ਕੋਲ ਪਹਿਲਾਂ ਤੋਂ ਅੰਦਰੂਨੀ ਤੇ ਸਾਬਤ ਸਮਰੱਥਾ ਹੈ। ਖ਼ਾਸ ਤੌਰ ’ਤੇ ਵਿਸ਼ਵ ਪੱਧਰੀ ਪ੍ਰਤੀਭਾਵਾਂ ਦਾ ਲਗਭਗ ਇਕ ਤਿਹਾਈ ਹਿੱਸਾ ਭਾਰਤ ’ਚ ਹੈ। ਪ੍ਰਸਤਾਵਿਤ ਫੈਬ (ਚਿਪ ਫੈਬਰੀਕੇਸ਼ਨ ਪਲਾਂਟ) ਅਤੇ 3 ਏ. ਟੀ. ਐੱਮ. ਪੀ. (ਅਸੈਂਬਲੀ ਤੇ ਪ੍ਰੀਖਣ) ਇਕਾਈਆਂ ਦੇ ਨਾਲ ਭਾਰਤ ਕੋਲ ਹੁਣ ਸੈਮੀਕੰਡਕਟਰ ਮੁੱਲ ਲੜੀ ਦਾ ਇਕ ਮਹੱਤਵਪੂਰਨ ਹਿੱਸਾ ਹਨ।
ਇਹ ਵੀ ਪੜ੍ਹੋ - ਲਸਣ ਤੋਂ ਬਾਅਦ ਹੁਣ ਮਹਿੰਗਾ ਹੋਇਆ ਪਿਆਜ਼, ਜਾਣੋ ਕੀਮਤਾਂ 'ਚ ਕਿੰਨਾ ਹੋਇਆ ਵਾਧਾ
ਸੈਮੀਕੰਡਕਟਰ ਯੋਜਨਾਵਾਂ ਭਾਰਤ ਨੂੰ ਬਣਾਉਣਗੀਆਂ ਆਤਮਨਿਰਭਰ
ਵੈਸ਼ਵਣ ਦਾ ਕਹਿਣਾ ਹੈ ਕਿ ਸੈਮੀਕੰਡਕਟਰ ਯੋਜਨਾਵਾਂ ਭਾਰਤ ਨੂੰ ਆਤਮਨਿਰਭਰ ਬਣਾਉਣਗੀਆਂ, ਅਰਥਵਿਵਸਥਾ ਤੇ ਵੱਖ-ਵੱਖ ਉਦਯੋਗਾਂ ’ਤੇ ਗੁਣਕ ਪ੍ਰਭਾਵ ਪਾਵੇਗੀ। ਰੋਜ਼ਗਾਰ ਪੈਦਾ ਕਰਨਗੀਆਂ ਅਤੇ ਰੋਜ਼ੀ-ਰੋਟੀ ਨੂੰ ਹੁਲਾਰਾ ਦੇਣਗੀਆਂ। ਹਾਲ ਹੀ ’ਚ ਕੀਤੇ ਗਏ ਐਲਾਨ ਅਨੁਸਾਰ ਟਾਟਾ ਇਲੈਕਟ੍ਰਾਨਿਕਸ ਪ੍ਰਾਈਵੇਟ ਲਿ. ਤਾਈਵਾਨ ਦੀ ਪਾਵਰਚਿਪ ਸੈਮੀਕੰਡਕਟਰ ਮੈਨੂਫੈਕਚਰਿੰਗ ਕਾਰਪ ਦੇ ਨਾਲ ਭਾਈਵਾਲੀ ’ਚ ਗੁਜਰਾਤ ਦੇ ਧੋਲੇਰਾ ਵਿਸ਼ੇਸ਼ ਉਦਯੋਗਿਕ ਖੇਤਰ ’ਚ ਸੈਮੀਕੰਡਕਟਰ ਫੈਬ ਦੀ ਸਥਾਪਨਾ ਕਰੇਗੀ।
ਇਹ ਵੀ ਪੜ੍ਹੋ - ਪਤੰਜਲੀ ਨੇ ਪੂਰੇ ਦੇਸ਼ ਨੂੰ ਕੀਤਾ ਗੁੰਮਰਾਹ, ਸੁਪਰੀਟ ਕੋਰਟ ਨੇ ਨੋਟਿਸ ਜਾਰੀ ਕਰ ਮੰਗਿਆ ਜਵਾਬ
ਇਸ ਪਲਾਂਟ ਦੀ ਸਮਰੱਥਾ ਮਹੀਨਾਵਾਰ ਆਧਾਰ ’ਤੇ 50,000 ‘ਵੈਫਰਸ’ ਬਣਾਉਣ ਦੀ ਹੋਵੇਗੀ। ਇਸ ’ਚ 91,000 ਕਰੋੜ ਰੁਪਏ ਦਾ ਨਿਵੇਸ਼ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਨੇ ਆਸਾਮ ਦੇ ਜਗੀਰੋਡ ’ਚ ਨਵੇਂ ਸੈਮੀਕੰਡਕਟਰ ਅਸੈਂਬਲੀ ਅਤੇ ਪ੍ਰੀਖਣ ਪਲਾਂਟ ਦੇ ਟਾਟਾ ਦੇ ਮਤੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਹ ਸਹੂਲਤ 27,000 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤੀ ਜਾਵੇਗੀ। ਇਸ ਨਾਲ ਇਸ ਖੇਤਰ ’ਚ 27000 ਤੋਂ ਵੱਧ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਆਸ ਹੈ।
ਇਹ ਵੀ ਪੜ੍ਹੋ - 9 ਕਰੋੜ ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: PM ਕਿਸਾਨ ਯੋਜਨਾ ਦੀ 16ਵੀਂ ਕਿਸ਼ਤ ਜਾਰੀ, ਖਾਤੇ 'ਚ ਜਮ੍ਹਾ ਹੋਏ 21000 ਕਰੋੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ Flipkart ਤੋਂ ਪੈਸੇ ਟ੍ਰਾਂਸਫਰ ਕਰਨ ਲਈ ਇੰਝ ਕਰੋ ਐਕਟੀਵੇਟ; ਪਹਿਲੀ ਟਰਾਂਜੈਕਸ਼ਨ 'ਤੇ ਮਿਲ ਰਿਹੈ ਇੰਨਾ ਰਿਵਾਰਡ
NEXT STORY