ਨਵੀਂ ਦਿੱਲੀ—ਐਮਾਜ਼ੋਨ ਦੇ ਸ਼ੇਅਰਾਂ 'ਚ ਸ਼ੁੱਕਰਵਾਰ ਨੂੰ ਭਾਰੀ ਤੇਜ਼ੀ ਰਹੀ ਅਤੇ ਕੰਪਨੀ ਦੀ ਸਟਾਕ ਮਾਰਕੀਟ ਵੈਲਿਊ ਵਧਾ ਕੇ 700 ਅਰਬ ਡਾਲਰ ਹੋ ਗਈ। ਇਹ ਹੁਣ ਦਿੱਗਜ਼ ਸਾਫਟਵੇਅਰ ਕੰਪਨੀ ਮਾਈਕਰੋਸਾਫਟ ਨੂੰ ਵੀ ਪਿੱਛੇ ਛੱਡਣ ਨੂੰ ਤਿਆਰ ਹੈ। ਜ਼ਿਕਰਯੋਗ ਹੈ ਕਿ ਆਨਲਾਈਨ ਈ-ਕਾਮਰਸ ਕੰਪਨੀ ਨੇ ਵੀਰਵਾਰ ਨੂੰ ਹੀ ਰਿਕਾਰਡ ਲਾਭ ਦੀ ਘੋਸ਼ਣਾ ਕੀਤੀ ਸੀ।
ਐਮਾਜ਼ੋਨ ਦੇ ਸ਼ੇਅਰਾਂ 'ਚ 3.7 ਫੀਸਦੀ ਦਾ ਵਾਧਾ ਹੋਇਆ ਅਤੇ ਦੁਪਹਿਰ 'ਚ ਇਹ 1,441 ਡਾਲਰ ਪ੍ਰਤੀ ਸ਼ੇਅਰ 'ਤੇ ਸੀ। ਇਸ ਨਾਲ ਕੰਪਨੀ ਦਾ ਬਾਜ਼ਾਰ ਪੂੰਜੀਕਰਨ 701 ਅਰਬ ਡਾਲਰ ਹੋ ਗਿਆ। ਕੰਪਨੀ ਦੇ ਸੇਅਰ ਦੀ 1,498 ਡਾਲਰ ਤੱਕ ਪਹੁੰਚ ਗਈ ਸੀ। ਮਾਈਕਰੋਸਾਫਟ ਦੇ ਸ਼ੇਅਰਾਂ 'ਚ 2.2 ਫੀਸਦੀ ਯਾਨੀ 92.97 ਡਾਲਰ ਤੱਕ ਗਿਰਾਵਟ ਆਈ ਅਤੇ ਇਸਦਾ ਬਾਜ਼ਾਰ ਪੂੰਜੀਕਰਨ ਘਟਾ ਕੇ 711 ਅਰਬ ਡਾਲਰ ਰਹਿ ਗਿਆ।
ਦੁਨੀਆ ਦੀ ਸਭ ਤੋਂ ਕੀਮਤੀ ਸੂਚੀਬੱਧ ਕੰਪਨੀ ਐਪਲ ਨੇ ਸ਼ੁੱਕਰਵਾਰ ਨੂੰ 827 ਅਰਬ ਡਾਲਰ ਸੀ। ਇਸਦੇ ਸ਼ੇਅਰਾਂ 'ਚ ਵੀ 3.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਐਮਾਜ਼ੋਨ ਦੁਆਰਾ ਰਿਕਾਰਡ ਮੁਨਾਫੇ ਦੀ ਘੋਸ਼ਣਾ ਦੇ ਬਾਅਦ 13 ਬ੍ਰੋਕਰੇਜ ਨੇ ਐਮਾਜ਼ੋਨ ਦੇ ਲਈ ਆਪਣੀ ਕੀਮਤ ਦੇ ਟੀਚੇ 'ਚ ਵਾਧਾ ਕੀਤਾ।
ਸਤਿ ਨੋਇਡਾ ਦੇ 2014 'ਚ ਸੀ.ਈ.ਓ ਬਣਨ ਦੇ ਬਾਅਦ ਤੋਂ ੰਮਾਈਕਰੋਸਾਫਟ ਦੇ ਸ਼ੇਅਰਾਂ 'ਚ 150 ਫੀਸਦੀ ਵਾਧਾ ਹੋਇਆ ਹੈ ਅਤੇ ਉਨ੍ਹਾਂ ਨੇ ਕੰਪਨੀ ਨੂੰ ਕਲਾਊਡ ਕੰਪਿਊਟਿੰਗ ਦਾ ਵੱਡਾ ਖਿਡਾਰੀ ਬਣਾਇਆ ਹੈ, ਜਦਕਿ ਪਰਸਨਲ ਕੰਪਿਊਟਰ ਇੰਡਸਟਰੀ ਨਾਲ ਆਪਣੀ ਨਿਰਭਰਤਾ ਘੱਟ ਕੀਤੀ ਹੈ। ਹਾਲਾਂਕਿ, ਵਿਕਾਸ ਦੇ ਮਾਮਲੇ 'ਚ ਇਹ ਐਮਾਜ਼ੋਨ ਨਾਲ ਮੁਕਾਬਲਾ ਨਹੀਂ ਕਰ ਪਾ ਰਿਹਾ ਹੈ, ਜਿਸਦੇ ਸ਼ੇਅਰਾਂ 'ਚ ਪਿਛਲੇ 12 ਮਹੀਨਿਆਂ 'ਚ 73 ਫੀਸਦੀ ਦੀ ਵਾਧਾ ਹੋਇਆ ਹੈ।
ਨਿੰਮ ਕੋਟੇਡ ਯੂਰੀਆ ਨਾਲ ਖੇਤੀਬਾੜੀ ਉਪਜ ਵਧੀ : ਅਧਿਐਨ
NEXT STORY