ਨਵੀਂ ਦਿੱਲੀ- ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਚਿੰਤਾਵਾਂ ਦੇ ਵਿਚਕਾਰ ਕੇਂਦਰ ਸਰਕਾਰ ਨੇ ਇਸ ਦੀ ਜਮ੍ਹਾਖੋਰੀ ਨੂੰ ਰੋਕਣ ਤੇ ਇਸਦੀ ਕੀਮਤ 'ਚ ਅੱਗੇ ਤੋਂ ਤੇਜ਼ੀ ਨੂੰ ਰੋਕਣ ਲਈ ਸੂਬਾ ਸਰਕਾਰਾਂ ਨੂੰ ਪਿਆਜ਼ ਦੇ ਵਪਾਰੀਆਂ 'ਤੇ ਸਟਾਕ ਰੱਖਣ ਦੀ ਹੱਦ ਤੈਅ ਕਰਨ ਨੂੰ ਕਿਹਾ ਹੈ। ਸੂਤਰਾਂ ਨੇ ਦੱਸਿਆ ਕਿ ਪਿਆਜ਼ ਦੀ ਸਥਾਨਕ ਸਪਲਾਈ ਨੂੰ ਵਧਾਉਣ ਤੇ ਕੀਮਤਾਂ ਨੂੰ ਸਥਿਰ ਰੱਖਣ ਲਈ ਸਰਕਾਰ ਘੱਟ ਤੋਂ ਘੱਟ ਬਰਾਮਦ ਮੁੱਲ (ਐੱਮ. ਈ. ਪੀ.) ਨੂੰ ਲਾਗੂ ਕਰਨ ਦੇ ਰਾਹੀਂ ਇਸ ਦੀ ਬਰਾਮਦ 'ਤੇ ਵੀ ਰੋਕ ਲਾਉਣ ਦੇ ਬਾਰੇ 'ਚ ਵਿਚਾਰ ਕਰ ਰਹੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਰਾਸ਼ਟਰੀ ਰਾਜਧਾਨੀ 'ਚ ਪਿਆਜ਼ ਦੀ ਪ੍ਰਚੂਨ ਕੀਮਤ ਸਾਲ ਭਰ ਪਹਿਲਾਂ ਦੇ 22 ਰੁਪਏ ਕਿਲੋ ਤੋਂ ਵਧ ਕੇ ਹੁਣ 38 ਰੁਪਏ ਕਿਲੋ ਹੋ ਗਈ ਹੈ। ਮੁੰਬਈ 'ਚ ਇਸ ਦੀ ਕੀਮਤ 34 ਰੁਪਏ ਕਿਲੋ, ਕੋਲਕਾਤਾ 'ਚ 40 ਰੁਪਏ ਕਿਲੋ ਤੇ ਚੇਨਈ 'ਚ 29 ਰੁਪਏ ਕਿਲੋ ਹੈ।
ਖਾਧ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਟਵੀਟ ਕੀਤਾ, ''ਪਿਆਜ਼ ਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਸੂਬਾ ਸਰਕਾਰਾਂ ਨੂੰ ਪਿਆਜ਼ ਦੇ ਵਪਾਰੀਆਂ, ਥੋਕ ਵਿਕ੍ਰੇਤਾਵਾਂ 'ਤੇ ਸਟਾਕ ਰੱਖਣ ਦੀ ਸੀਮਾ ਨੂੰ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਸੰਦਰਭ 'ਚ ਇਕ ਪੱਤਰ ਸੂਬਾ ਸਰਕਾਰਾਂ ਨੂੰ ਭੇਜਿਆ ਗਿਆ ਹੈ ਜੋ ਜ਼ਰੂਰੀ ਜਿਣਸ ਕਾਨੂੰਨ ਦੇ ਤਹਿਤ ਪਿਆਜ਼ ਵਪਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਅਧਿਕਾਰਤ ਹੈ।
ਹਵਾਈ ਟਿਕਟ ਨਾਲ ਹੀ ਬੁੱਕ ਕਰ ਸਕਾਂਗੇ ਕੈਬ
NEXT STORY