ਨਵੀਂ ਦਿੱਲੀ—ਵਿੱਤ ਮੰਤਰੀ ਅਰੁਣ ਜੇਤਲੀ 3 ਮਹੀਨਿਆਂ ਦੇ ਲੰਬੇ ਸਮੇਂ ਤੋਂ ਬਾਅਦ ਇਸ ਮਹੀਨੇ ਦੇ ਆਖੀਰ 'ਚ ਨਾਰਥ ਬਲਾਸ ਸਥਿਤ ਆਪਣੇ ਦਫਤਰ ਵਾਪਸ ਆ ਸਕਦੇ ਹਨ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਬਲਿਊਬਰਗ ਨੂੰ ਇਹ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 2014 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ 'ਚ ਜੇਤਲੀ ਨੂੰ ਵਿੱਤੀ ਮੰਤਰੀ ਬਣਾਇਆ ਗਿਆ ਸੀ। ਮਈ 'ਚ ਉਨ੍ਹਾਂ ਦੀ ਕਿਡਨੀ ਟਰਾਂਸਪਲਾਂਟ ਹੋਈ, ਜਿਸ ਤੋਂ ਬਾਅਦ ਉਹ ਘਰ 'ਚ ਹੀ ਹਨ।
ਹੁਣ ਨਾਰਥ ਬਲਾਕ 'ਚ ਪਹਿਲੀ ਮੰਜ਼ਿਲ 'ਤੇ ਮੌਜੂਦ ਜੇਟਲੀ ਦੇ ਦਫਤਰ 'ਚ ਨਵੀਨੀਕਰਣ ਅਤੇ ਸਫਾਈ ਦਾ ਕੰਮ ਚੱਲ ਰਿਹਾ ਹੈ ਜਿਸ ਨਾਲ ਜੇਤਲੀ ਨੂੰ ਇੰਫੈਕਸ਼ਨ ਤੋਂ ਬਚਾਇਆ ਜਾ ਸਕੇ। ਸੂਤਰਾਂ ਨੇ ਦੱਸਿਆ ਕਿ ਡਾਕਟਰਾਂ ਨੇ ਜੇਤਲੀ ਨੂੰ ਸਲਾਹ ਦਿੱਤੀ ਸੀ ਕਿ ਉਹ ਤਿੰਨ ਮਹੀਨੇ ਤੱਕ ਭੀੜ ਤੋਂ ਦੂਰ ਰਹਿਣ। ਹੁਣ ਇਹ ਸਮੇਂ ਸੀਮਾ ਮੱਧ ਅਗਸਤ ਤੋਂ ਪੂਰੀ ਹੋ ਰਹੀ ਹੈ।
ਹਾਲਾਂਕਿ ਜੇਤਲੀ ਭਾਵੇਂ ਹੀ ਘਰ 'ਚ ਰਹੇ ਹੋਣ ਪਰ ਪਿਛਲੇ ਕੁਝ ਹਫਤਿਆਂ ਤੋਂ ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਹਨ। ਉਹ ਜੀ.ਐੱਸ.ਟੀ. ਰੇਟਸ 'ਚ ਕਟੌਤੀ ਸਮੇਤ ਕਈ ਮਸਲਿਆਂ 'ਤੇ ਵਿਰੋਧੀ 'ਤੇ ਨਿਸ਼ਾਨਾ ਲਗਾਉਂਦੇ ਰਹੇ। ਤੁਹਾਨੂੰ ਦੱਸ ਦੇਈਏ ਕਿ ਜੇਤਲੀ ਦੀ ਗੈਰ-ਮੌਜੂਦਗੀ 'ਚ ਰੇਲ ਮੰਤਰੀ ਪੀਊਸ਼ ਗੋਇਲ ਵਿੱਤੀ ਮੰਤਰਾਲਾ ਦਾ ਕੰਮ ਦੇਖ ਰਹੇ ਹਨ। ਹਾਲ ਹੀ 'ਚ ਜੇਤਲੀ ਨੇ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਅਧਿਕਾਰੀਆਂ ਅਤੇ ਇਵੈਂਟਸ ਨੂੰ ਸੰਬੋਧਤ ਕੀਤਾ ਸੀ, ਜਿਸ ਤੋਂ ਬਾਅਦ ਵਿਰੋਧੀ ਦਲਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਆਖਿਰ ਭਾਰਤ ਦਾ ਵਿੱਤ ਮੰਤਰੀ ਕੌਣ ਹੈ।
SBI ਨੇ ਮਿਲਾਇਆ ਜਿਓ ਨਾਲ ਹੱਥ, ਗਾਹਕਾਂ ਨੂੰ ਹੋਵੇਗਾ ਵੱਡਾ ਫਾਇਦਾ
NEXT STORY