ਨਵੀਂ ਦਿੱਲੀ-ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਨੇ ਚਾਲੂ ਵਿੱਤੀ ਸਾਲ ਲਈ ਭਾਰਤ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਾਧਾ ਦਰ ਦੇ ਅੰਦਾਜ਼ੇ ਨੂੰ 0.3 ਫੀਸਦੀ ਘਟਾ ਦਿੱਤਾ ਹੈ। ਬੈਂਕ ਨੇ ਇਸ ਸਾਲ ਜੀ. ਡੀ. ਪੀ. ਵਾਧਾ ਦਰ 6.7 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ। ਏ. ਡੀ. ਬੀ. ਨੇ ਇਸ ਦੇ ਲਈ ਪਹਿਲੀ ਛਿਮਾਹੀ 'ਚ ਸੁਸਤ ਵਾਧਾ, ਨੋਟਬੰਦੀ ਅਤੇ ਕਰ ਖੇਤਰ 'ਚ ਸੁਧਾਰਾਂ ਕਾਰਨ ਪੈਦਾ ਹੋਈਆਂ ਚੁਣੌਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਬੈਂਕ ਨੇ ਅਗਲੇ ਵਿੱਤੀ ਸਾਲ ਲਈ ਜੀ. ਡੀ. ਪੀ. ਦੇ ਅੰਦਾਜ਼ੇ 'ਚ ਵੀ ਬਦਲਾਅ ਕੀਤਾ ਹੈ। ਮਾਰਚ, 2018 ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਲਈ ਵਾਧਾ ਦਰ 7.3 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ। ਪਹਿਲਾਂ ਇਸ ਦਾ 7.4 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਸੀ। ਏ. ਡੀ. ਬੀ. ਨੇ ਵਿੱਤੀ ਸਾਲ 2017-18 ਦੀਆਂ ਬਾਕੀ ਬਚੀਆਂ 2 ਤਿਮਾਹੀਆਂ 'ਚ ਜੀ. ਡੀ. ਪੀ. ਦੀ ਵਾਧਾ ਦਰ 'ਚ ਸੁਧਾਰ ਹੋਣ ਦਾ ਅੰਦਾਜ਼ਾ ਲਾਇਆ ਹੈ।
ਮਹਾਰਾਸ਼ਟਰ 'ਚ 60 ਹਜ਼ਾਰ ਤੋਂ ਜ਼ਿਆਦਾ ਜਾਅਲੀ ਕੰਪਨੀਆਂ ਬੰਦ : ਸਰਕਾਰ
NEXT STORY