ਨਵੀਂ ਦਿੱਲੀ—ਪੂਰੇ ਭਾਰਤ 'ਚ ਕਣਕ ਦਾ ਔਸਤ ਥੋਕ ਮੁੱਲ ਨਵੰਬਰ 'ਚ 22 ਫੀਸਦੀ ਵਧ ਕੇ 2,721 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸ ਸਾਲ ਜਨਵਰੀ 'ਚ ਇਹ 2,228 ਰੁਪਏ ਪ੍ਰਤੀ ਕੁਇੰਟਲ ਸੀ। ਸਰਕਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ ਹੈ। ਰਾਜ ਸਭਾ 'ਚ ਇੱਕ ਸਵਾਲ ਦੇ ਲਿਖਤੀ ਜਵਾਬ 'ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ, "ਕਣਕ ਸਮੇਤ ਖੇਤੀ ਉਤਪਾਦਾਂ ਦੀਆਂ ਕੀਮਤਾਂ ਬਾਜ਼ਾਰ 'ਚ ਮੰਗ ਅਤੇ ਸਪਲਾਈ ਦੀ ਸਥਿਤੀ, ਅੰਤਰਰਾਸ਼ਟਰੀ ਕੀਮਤਾਂ ਆਦਿ ਨਾਲ ਨਿਰਧਾਰਤ ਹੁੰਦੀਆਂ ਹਨ।"
ਅੰਕੜਿਆਂ ਦੇ ਅਨੁਸਾਰ ਕਣਕ ਦਾ ਅਖਿਲ ਭਾਰਤੀ ਮਾਸਿਕ ਔਸਤ ਥੋਕ ਮੁੱਲ ਜਨਵਰੀ 'ਚ 2,228 ਰੁਪਏ ਪ੍ਰਤੀ ਕੁਇੰਟਲ, ਫਰਵਰੀ 'ਚ 2,230 ਰੁਪਏ, ਮਾਰਚ 'ਚ 2,339 ਰੁਪਏ, ਅਪ੍ਰੈਲ 'ਚ 2,384 ਰੁਪਏ, ਮਈ 'ਚ 2,352 ਰੁਪਏ, ਜੂਨ 'ਚ 2,316 ਰੁਪਏ, ਜੁਲਾਈ 'ਚ 2,409 ਰੁਪਏ, ਅਗਸਤ 'ਚ 2,486, ਸਤੰਬਰ 'ਚ 2,516 ਰੁਪਏ, ਅਕਤੂਬਰ 'ਚ 2,571 ਰੁਪਏ ਅਤੇ ਨਵੰਬਰ 'ਚ 2,721 ਰੁਪਏ ਪ੍ਰਤੀ ਕੁਇੰਟਲ ਹੈ। ਅਕਤੂਬਰ ਅਤੇ ਨਵੰਬਰ ਦੀਆਂ ਕੀਮਤਾਂ ਅਸਥਾਈ ਹਨ। ਕੇਂਦਰ ਨੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਮਈ 'ਚ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਸੀ।
ਮੰਤਰੀ ਨੇ ਕਿਹਾ, “ਕਣਕ ਦਾ ਉਤਪਾਦਨ ਸਾਲ 2020-21 'ਚ 10 ਕਰੋੜ 95.9 ਲੱਖ ਟਨ ਤੋਂ ਘਟ ਕੇ 2021-22 'ਚ 10 ਕਰੋੜ 68.4 ਲੱਖ ਟਨ ਰਹਿ ਗਿਆ ਹੈ ਅਤੇ ਸਾਲ 2021-22 'ਚ ਕਣਕ ਦੀ ਅਖਿਲ ਭਾਰਤੀ ਉਪਜ 3,521 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੋਂ ਘੱਟ ਕੇ ਸਾਲ 2021-22 'ਚ, 3,507 ਕਿਲੋ ਪ੍ਰਤੀ ਹੈਕਟੇਅਰ ਰਹਿ ਗਈ ਹੈ। ਇਸ ਗਿਰਾਵਟ ਦਾ ਕਾਰਨ ਮੱਧ ਪ੍ਰਦੇਸ਼, ਬਿਹਾਰ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਰਗੇ ਪ੍ਰਮੁੱਖ ਕਣਕ ਉਤਪਾਦਕ ਰਾਜਾਂ 'ਚ ਮਾਰਚ ਅਤੇ ਅਪ੍ਰੈਲ, 2022 ਦੌਰਾਨ ਗਰਮੀ ਦੀ ਲਹਿਰ ਦਾ ਹੋਣਾ ਸੀ। ਉਨ੍ਹਾਂ ਨੇ ਕਿਹਾ ਕਿ ਸਾਲ 2022-23 ਦੇ ਹਾੜੀ ਬਾਜ਼ਾਰ ਸੈਸ਼ਨ (ਅਪ੍ਰੈਲ-ਜੂਨ) 'ਚ ਕਣਕ ਦੀ ਖਰੀਦ ਸਾਲ 2021-22 ਦੇ 4334 ਲੱਖ ਟਨ ਦੇ ਮੁਕਾਬਲੇ ਘਟ ਕੇ 187.92 ਲੱਖ ਟਨ ਰਹਿ ਗਈ, ਕਿਉਂਕਿ ਇਸ ਸਮੇਂ ਦੌਰਾਨ ਕਣਕ ਦੀ ਮਾਰਕੀਟ ਕੀਮਤ ਘੱਟੋ-ਘੱਟ ਸਮਰਥਨ ਮੁੱਲ ਤੋਂ ਬਹੁਤ ਜ਼ਿਆਦਾ ਸੀ।
ਏਅਰ ਇੰਡੀਆ ਲਈ ਸ਼ੁਰੂ ਹੋਈ TATA ਦੀ ਸ਼ਾਪਿੰਗ, ਇਕੱਠੇ ਹੀ ਕਰ ਦਿੱਤਾ 150 ਜਹਾਜ਼ਾਂ ਦਾ ਆਰਡਰ!
NEXT STORY