ਨਵੀਂ ਦਿੱਲੀ—ਆਈ.ਟੀ. ਖੇਤਰ ਦੀ ਉੱਦਮੀ ਅਤੇ ਸਮਾਜਸੇਵੀ ਅਜ਼ੀਮ ਪ੍ਰੇਮਜੀ ਨੂੰ ਇਸ ਮਹੀਨੇ ਫਰਾਂਸ ਦੀ ਸਰਵਉੱਚ ਨਾਗਰਿਕ ਸਨਮਾਨ 'ਸ਼ੇਵੇਲੀਅਰ ਡੀ ਲਾਅ ਲੀਜ਼ਨ ਡੀ ਆਨਰ' ਦਿੱਤਾ ਜਾਵੇਗਾ। ਇਕ ਬਿਆਨ 'ਚ ਕਿਹਾ ਗਿਆ ਕਿ ਭਾਰਤ 'ਚ ਫਰਾਂਸ ਦੇ ਰਾਜਦੂਤ ਅਲੇਕਸਾਂਦਰ ਜੀਗਲਰ ਪ੍ਰੇਮਜੀ ਨੂੰ ਇਹ ਸਨਮਾਨ ਦੇਣਗੇ।
ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਆਈ.ਟੀ. ਉਦਯੋਗ ਵਿਕਸਿਤ ਕਰਨ, ਫਰਾਂਸ 'ਚ ਆਰਥਿਕ ਦਖਲ ਦੇਣ ਅਤੇ ਅਜ਼ੀਮ ਪ੍ਰੇਮਜੀ ਫਾਊਂਡੇਸ਼ਨ ਅਤੇ ਯੂਨੀਵਰਸਿਟੀ ਦੇ ਰਾਹੀਂ ਇਕ ਸਮਾਜਸੇਵੀ ਦੇ ਰੂਪ 'ਚ ਉਨ੍ਹਾਂ ਦੇ ਯੋਗਦਾਨ ਨੂੰ ਲੈ ਕੇ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਪ੍ਰੇਮਜੀ ਤੋਂ ਪਹਿਲਾਂ ਇਹ ਸਨਮਾਨ ਪਾਉਣ ਵਾਲੇ ਭਾਰਤੀ ਲੋਕਾਂ 'ਚੋਂ ਬੰਗਾਲੀ ਅਭਿਨੇਤਾ ਸੌਮਿਤਰ ਚੈਟਰਜੀ ਅਤੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਸ਼ਾਮਲ ਹਨ।
ਜੀਗਲਰ ਬੰਗਲੁਰੂ ਟੈੱਕ ਸਮਿਟ 'ਚ ਹਿੱਸਾ ਲੈਣ ਲਈ 28-29 ਨਵੰਬਰ ਨੂੰ ਬੰਗਲੁਰੂ 'ਚ ਰਹਿਣਗੇ। ਜੀਗਲਰ ਨੇ ਬਿਆਨ 'ਚ ਕਿਹਾ ਕਿ ਆਈ.ਟੀ. ਕਾਰੋਬਾਰੀ ਅਤੇ ਸਮਾਜਸੇਵੀ ਅਜ਼ੀਮ ਪ੍ਰੇਮਜੀ ਨੂੰ ਨਾਈਟ ਆਫ ਦੀ ਲੀਜ਼ਨ ਆਫ ਆਨਰ ਦਾ ਸਨਮਾਨ ਦੇਣਾ ਮੇਰੇ ਲਈ ਖੁਸ਼ੀ ਦੀ ਗੱਲ ਹੈ।
ਏਅਰਸੈੱਲ ਮੈਕਸਿਸ ਕੇਸ : ਚਿਦਾਂਬਰਮ ਵਿਰੁੱਧ ਮੁਕੱਦਮਾ ਚਲਾਉਣ ਦੀ ਸਰਕਾਰ ਵਲੋਂ ਮਨਜ਼ੂਰੀ
NEXT STORY