ਮੁੰਬਈ— ਮਾਲੀ ਵਰ੍ਹੇ 2017-18 ਦੀ ਦੂਜੀ ਤਿਮਾਹੀ 'ਚ ਦੋ ਪਹੀਆ ਅਤੇ ਤਿੰਨ ਪਹੀਆ ਵਾਹਨ ਨਿਰਮਾਤਾ ਬਜਾਜ ਆਟੋ ਦੇ ਮੁਨਾਫੇ 'ਚ 1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੰਪਨੀ ਮੁਤਾਬਕ, ਸਮੀਖਿਆ ਅਧੀਨ ਮਿਆਦ 'ਚ ਉਸ ਦੀ ਆਮਦਨ ਘੱਟ ਕੇ 1,112 ਕਰੋੜ ਰੁਪਏ ਰਹੀ, ਜੋ ਕਿ ਮਾਲੀ ਵਰ੍ਹੇ 2016-17 ਦੀ ਇਸ ਮਿਆਦ 'ਚ 1,123 ਕਰੋੜ ਰੁਪਏ ਸੀ। ਹਾਲਾਂਕਿ ਇਸ ਮਿਆਦ 'ਚ ਬਜਾਜ ਆਟੋ ਦੇ ਕਾਰੋਬਾਰ 'ਚ 1 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ ਅਤੇ ਇਹ 6,863 ਕਰੋੜ ਰੁਪਏ ਰਿਹਾ। ਮਾਲੀ ਵਰ੍ਹੇ 2016-17 ਦੀ ਦੂਜੀ ਤਿਮਾਹੀ 'ਚ ਕੰਪਨੀ ਦਾ ਕਾਰੋਬਾਰ 6,774 ਕਰੋੜ ਰੁਪਏ ਸੀ।
ਸਮੀਖਿਆ ਅਧੀਨ ਤਿਮਾਹੀ 'ਚ ਕੰਪਨੀ ਦੀ ਕੁੱਲ ਵਿਕਰੀ 'ਚ 4 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਅਤੇ ਇਹ 10,71,510 ਵਾਹਨਾਂ ਦੀ ਰਹੀ, ਜਦੋਂ ਕਿ ਮਾਲੀ ਵਰ੍ਹੇ 2016-17 ਦੀ ਦੂਜੀ ਤਿਮਾਹੀ ਦੌਰਾਨ ਇਹ 10,31,945 ਸੀ। ਬਜਾਜ ਆਟੋ ਨੇ ਇਕ ਬਿਆਨ 'ਚ ਕਿਹਾ ਕਿ ਉੱਚ ਮੁਨਾਫਾ ਦੇਣ ਵਾਲੇ ਉਤਪਾਦ ਅਤੇ ਵਪਾਰ (ਕੌਮਾਂਤਰੀ ਵਪਾਰ, ਵਪਾਰਕ ਵਾਹਨ ਅਤੇ ਪਲਸਰ) ਚੰਗਾ ਕਾਰੋਬਾਰ ਕਰ ਰਹੇ ਹਨ, ਜਿਸ 'ਚ ਸੀ. ਟੀ. ਅਤੇ ਪਲੇਟੀਨਾ ਦਾ ਵੀ ਚੰਗਾ ਯੋਗਦਾਨ ਹੋ ਰਿਹਾ ਹੈ।
ਭਾਰਤ ਦੀ ਵਿਦੇਸ਼ੀ ਮੁਦਰਾ ਖਰੀਦ 'ਚ ਵੱਡਾ ਵਾਧਾ : ਅਮਰੀਕਾ
NEXT STORY