ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੇ ਬੈਂਕ ਆਫ ਇੰਡੀਆ ਅਤੇ ਯੂਕੋ ਬੈਂਕ ਨੇ ਰੇਪੋ ਦਰ ’ਚ ਕਟੌਤੀ ਕੀਤੇ ਜਾਣ ਤੋਂ ਕੁਝ ਘੰਟਿਆਂ ਦੇ ਹੀ ਅੰਦਰ ਕਰਜ਼ਿਆਂ ਦੀਆਂ ਦਰਾਂ ’ਚ 0.25 ਫ਼ੀਸਦੀ ਅੰਕਾਂ ਦੀ ਕਟੌਤੀ ਕਰਨ ਦਾ ਐਲਾਨ ਕਰ ਦਿੱਤਾ। ਜਨਤਕ ਖੇਤਰ ਦੇ ਇਨ੍ਹਾਂ ਬੈਂਕਾਂ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ ਮੌਜੂਦਾ ਅਤੇ ਨਵੇਂ ਕਰਜ਼ਦਾਰਾਂ ਦੋਵਾਂ ਨੂੰ ਫਾਇਦਾ ਹੋਵੇਗਾ। ਹੋਰ ਬੈਂਕਾਂ ਵੱਲੋਂ ਵੀ ਛੇਤੀ ਹੀ ਇਸੇ ਤਰ੍ਹਾਂ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਸੋਨੇ ਨੇ ਫੜੀ ਰਫ਼ਤਾਰ, ਚਾਂਦੀ ਡਿੱਗੀ, ਜਾਣੋ ਅੱਜ 10 ਗ੍ਰਾਮ ਸੋਨੇ ਦੀ ਤਾਜ਼ਾ ਕੀਮਤ
ਬੈਂਕ ਆਫ ਇੰਡੀਆ ਅਤੇ ਯੂਕੋ ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਵੱਖ-ਵੱਖ ਦਿੱਤੀਆਂ ਗਈਆਂ ਸੂਚਨਾਵਾਂ ’ਚ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਛੋਟੀ ਮਿਆਦ ਦੀ ਕਰਜ਼ਾ ਦਰ (ਰੇਪੋ ਦਰ) ’ਚ ਕਟੌਤੀ ਕੀਤੇ ਜਾਣ ਤੋਂ ਬਾਅਦ ਕਰਜ਼ਾ ਦਰ ’ਚ ਇਹ ਸੋਧ ਕੀਤੀ ਗਈ ਹੈ। ਕਟੌਤੀ ਤੋਂ ਬਾਅਦ ਬੈਂਕ ਆਫ ਇੰਡੀਆ ਦੀ ਨਵੀਂ ਰੇਪੋ ਆਧਾਰਿਤ ਕਰਜਾ ਦਰ (ਆਰ. ਬੀ. ਐੱਲ. ਆਰ.) ਪਹਿਲਾਂ ਦੇ 9.10 ਫ਼ੀਸਦੀ ਤੋਂ ਘਟ ਕੇ 8.85 ਫ਼ੀਸਦੀ ਹੋ ਗਈ ਹੈ। ਬੈਂਕ ਨੇ ਨਵੀਆਂ ਦਰਾਂ ਅੱਜ ਭਾਵ ਬੁੱਧਵਾਰ ਤੋਂ ਹੀ ਲਾਗੂ ਹੋ ਜਾਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਅਰਬਪਤੀ ਨੇ ਆਪਣੇ ਹੀ ਬੱਚਿਆਂ ਨੂੰ ਜਾਇਦਾਦ ਦੇਣ ਤੋਂ ਕੀਤਾ ਇਨਕਾਰ, ਕਾਰਨ ਜਾਣ ਕੇ ਹੋਵੋਗੇ ਹੈਰਾਨ
ਓਧਰ, ਯੂਕੋ ਬੈਂਕ ਨੇ ਕਿਹਾ ਕਿ ਉਸ ਨੇ ਰੇਪੋ ਲਿੰਕਡ ਦਰ ਨੂੰ ਘਟਾ ਕੇ 8.8 ਫ਼ੀਸਦੀ ਕਰ ਦਿੱਤਾ ਹੈ। ਨਵੀਆਂ ਦਰਾਂ ਕੱਲ ਭਾਵ ਵੀਰਵਾਰ ਤੋਂ ਲਾਗੂ ਹੋਵੇਗੀ। ਇਸ ਤੋਂ ਪਹਿਲਾਂ ਆਰ. ਬੀ. ਆਈ. ਨੇ ਪ੍ਰਮੁੱਖ ਨੀਤੀਗਤ ਦਰ ’ਚ 0.25 ਫ਼ੀਸਦੀ ਦੀ ਕਟੌਤੀ ਕਰ ਕੇ 6.0 ਫ਼ੀਸਦੀ ਕਰਨ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : SBI ਬੈਂਕ ਨੇ ਕੀਤਾ ਵੱਡਾ ਬਦਲਾਅ , ਟਰਾਂਜੈਕਸ਼ਨ ਦੇ ਨਿਯਮ ਬਦਲੇ...
ਇਹ ਵੀ ਪੜ੍ਹੋ : ਹੋਟਲ 'ਚ ਕਮਰਾ ਬੁੱਕ ਕਰਨ ਦਾ ਤਰੀਕਾ ਬਦਲਿਆ! ਹੁਣ No ਆਧਾਰ ਕਾਰਡ Only....
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿਡਲ ਕਲਾਸ ਨੂੰ ਵੱਡੀ ਰਾਹਤ, 4 ਦਿਨਾਂ 'ਚ 4100 ਰੁਪਏ ਤੋਂ ਜ਼ਿਆਦਾ ਸਸਤਾ ਹੋਇਆ ਸੋਨਾ
NEXT STORY