ਨਵੀਂ ਦਿੱਲੀ– ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਮੁਤਾਬਕ ਦੇਸ਼ ਦੇ ਬੈਂਕਿੰਗ ਸਿਸਟਮ ਦੀ ਸਾਈਬਰ ਸੁਰੱਖਿਆ ਨੂੰ ਲੈ ਕੇ ਖਤਰਾ ਹਾਲੇ ਵੀ ਬਰਕਰਾਰ ਹੈ ਸਗੋਂ ਇਹ ਅਪ੍ਰੈਲ 2020 ਦੇ ਮੁਕਾਬਲੇ ਅਕਤੂਬਰ ’ਚ ਹੋਰ ਵਧ ਗਿਆ ਹੈ। ਤਾਜ਼ਾ ਫਾਇਨਾਂਸ਼ੀਅਲ ਸਟੇਬਿਲਿਟੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਖਤਰੇ ਨੂੰ ਦੇਖਦੇ ਹੋਏ ਵਿੱਤੀ ਸੰਸਥਾਨਾਂ ਨੂੰ ਇਸ ਨੂੰ ਰੋਕਣ ਨਾਲ ਜੁੜੇ ਸੁਝਾਅ ਦੇ ਦਿੱਤੇ ਗਏ ਹਨ ਤਾਂ ਕਿ ਸੁਰੱਖਿਅਤ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਦਿਸ਼ਾ ’ਚ ਕਦਮ ਉਠਾਇਆ ਜਾ ਸਕੇ।
ਇਹ ਵੀ ਪੜ੍ਹੋ: ਇਨਕਮ ਟੈਕਸ ਵਿਭਾਗ ਨੂੰ ਆਨਲਾਈਨ ਦਿਓ ਇਹ ਸੂਚਨਾ, ਪਾਓ 5 ਕਰੋੜ ਰੁਪਏ ਦਾ ਇਨਾਮ
ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਆਰ. ਬੀ. ਆਈ. ਕੋਰੋਨਾ ਤੋਂ ਬਾਅਦ ਪੈਦਾ ਹੋਏ ਹਾਲਾਤ ’ਚ ਕੰਮਕਾਜ ਦੇ ਤਰੀਕਿਆਂ ਅਤੇ ਉਸ ਤੋਂ ਪੈਦਾ ਹੋਏ ਖਤਰੇ ਨੂੰ ਘੱਟ ਕਰਨ ਲਈ ਸੁਝਾਅ ਵੀ ਦੇ ਰਿਹਾ ਹੈ, ਜਿਸ ਨੂੰ ਬੈਂਕਿੰਗ ਸੰਸਥਾਨਾਂ ’ਚ ਇਸਤੇਮਾਲ ’ਚ ਲਿਆਂਦਾ ਜਾ ਰਿਹਾ ਹੈ। ਇਹ ਵੀ ਸੁਝਾਅ ਦਿੱਤਾ ਗਿਆ ਹੈ ਕਿ ਵਧਦੇ ਡਿਜੀਟਲ ਲੈਣ-ਦੇਣ ਦੇ ਬੁਨਿਆਦੀ ਢਾਂਚੇ ਨੂੰ ਦੇਖਦੇ ਹੋਏ ਸੁਰੱਖਿਅਤ ਆਈ. ਟੀ. ਬੁਨਿਆਦੀ ਢਾਂਚਾ ਖੜ੍ਹਾ ਕਰਨ ਦੀ ਦਿਸ਼ਾ ’ਚ ਨਿਵੇਸ਼ ਤੋਂ ਸੰਕੋਚ ਕਰਨ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ: ਵਿਰਾਟ ਅਤੇ ਅਨੁਸ਼ਕਾ ਦੀ ਧੀ ਪੈਦਾ ਹੁੰਦੇ ਹੀ ਬਣੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ
ਖਤਰਾ ਹਾਈ ਰਿਸਕ ਜ਼ੋਨ ’ਚ ਪਹੁੰਚਿਆ
ਕੋਰੋਨਾ ਮਹਾਮਾਰੀ ਦੇ ਦੌਰ ’ਚ ਲਗਾਤਾਰ ਡਿਜੀਟਲ ਬੈਂਕਿੰਗ ਖੇਤਰ ’ਚ ਬੜ੍ਹਤ ਦੇਖੀ ਗਈ ਹੈ ਅਤੇ ਉਸੇ ਦੇ ਮੁਕਾਬਲੇ ਸਾਈਬਰ ਖਤਰਾ ਵੀ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਰਿਜ਼ਰਵ ਬੈਂਕ ਨੇ ਸਾਈਬਰ ਖਤਰੇ ਨੂੰ ਲੈ ਕੇ ਅਪ੍ਰੈਲ ਅਤੇ ਮਈ ਮਹੀਨੇ ਦੌਰਾਨ ਸਰਵੇ ਕਰਵਾਇਆ ਸੀ, ਜਿਸ ’ਚ ਪਤਾ ਲੱਗਾ ਹੈ ਕਿ ਇਹ ਖਤਰਾ ਹਾਈ ਰਿਸਕ ਜ਼ੋਨ ’ਚ ਪਹੁੰਚ ਗਿਆ ਸੀ। ਇਨ੍ਹਾਂ ਪੈਮਾਨਿਆਂ ਦੇ ਆਧਾਰ ’ਤੇ ਅਕਤੂਬਰ-ਨਵੰਬਰ 2020 ਦਰਮਿਆਨ ਮੁੜ ਸਰਵੇ ਕਰਵਾਇਆ ਗਿਆ। ਉਸ ਸਰਵੇ ’ਚ ਇਹ ਖਤਰਾ ਹੋਰ ਵਧਿਆ ਹੋਇਆ ਪਤਾ ਲੱਗਾ ਹੈ। ਆਰ. ਬੀ. ਆਈ. ਵਲੋਂ ਲਗਾਤਾਰ ਹੋਏ 19 ਪ੍ਰਣਾਲੀਗਤ ਜੋਖਮ ਸਰਵੇ ’ਚ ਪਹਿਲੀ ਵਾਰ ਇਹ ਇੰਨੇ ਖਤਰਨਾਕ ਪੱਧਰ ’ਤੇ ਪਹੁੰਚਿਆ ਹੈ। ਇਸ ਲਈ ਆਰ. ਬੀ. ਆਈ. ਨੇ ਮਾਹਰਾਂ ਅਤੇ ਬੈਂਕਿੰਗ ਕੰਮਕਾਜ ਨਾਲ ਜੁੜੇ ਲੋਕਾਂ ਦਰਮਿਆਨ ਸਰਵੇ ਕੀਤਾ।
ਇਹ ਵੀ ਪੜ੍ਹੋ: ਬਰਡ ਫਲੂ ਨੇ ਧੋਨੀ ਦਾ ਨਵਾਂ ਵਪਾਰ ਕੀਤਾ ਠੱਪ, ਕੜਕਨਾਥ ਚੂਚਿਆਂ ’ਚ ਹੋਈ ਫਲੂ ਦੀ ਪੁਸ਼ਟੀ
ਆਰ. ਬੀ. ਆਈ. ਅਲਰਟ
ਵਧਦੇ ਸਾਈਬਰ ਖਤਰੇ ’ਚ ਲੋਕ ਸਾਵਧਾਨ ਰਹਿਣ, ਇਸ ਲਈ ਆਰ. ਬੀ. ਆਈ. ਵੀ ਆਪਣੇ ਵਲੋਂ ਲਗਾਤਾਰ ਮੁਹਿੰਮ ਚਲਾ ਰਿਹਾ ਹੈ। ਰਿਜ਼ਰਵ ਬੈਂਕ ਨੇ ਲੋਕਾਂ ਨੂੰ ਅਲਰਟ ਕੀਤਾ ਹੈ ਕਿ ਮੋਬਾਈਲ ਜਾਂ ਈ-ਮੇਲ ਰਾਹੀਂ ਆਉਣ ਵਾਲੇ ਕਿਸੇ ਵੀ ਅਣਜਾਣ ਲਿੰਕ ਨੂੰ ਕਲਿਕ ਨਾ ਕੀਤਾ ਜਾਏ। ਅਜਿਹੇ ਲਿੰਕ ਦਾ ਕੋਈ ਵੀ ਜਵਾਬ ਨਹੀਂ ਦੇਣਾ ਚਾਹੀਦਾ ਸਗੋਂ ਸ਼ੱਕ ਹੋਣ ’ਤੇ ਤੁਰੰਤ ਡਿਲੀਟ ਕਰਨ ’ਚ ਹੀ ਭਲਾਈ ਹੈ। ਨਾਲ ਹੀ ਓ. ਟੀ. ਪੀ., ਯੂ. ਪੀ. ਆਈ. ਪਿਨ, ਕ੍ਰੈਡਿਟ ਅਤੇ ਡੈਬਿਟ ਕਾਰਡ ਦੀਆਂ ਜਾਣਕਾਰੀਆਂ ਵੀ ਕਿਸੇ ਦੇ ਨਾਲ ਸਾਂਝਾ ਨਾ ਕਰਨ ਦੀ ਸਲਾਹ ਰਿਜ਼ਰਵ ਬੈਂਕ ਵਲੋਂ ਦਿੱਤੀ ਜਾਂਦੀ ਰਹਿੰਦੀ ਹੈ।
ਇਹ ਵੀ ਪੜ੍ਹੋ: ਭਾਰਤ ਬਾਇਓਟੈਕ ਨੇ ਇਨ੍ਹਾਂ ਸ਼ਹਿਰਾਂ 'ਚ ਭੇਜਿਆ ਕੋਵਿਡ-19 ਦਾ ਟੀਕਾ ‘ਕੋਵੈਕਸਿਨ’,ਚੈੱਕ ਕਰੋ ਆਪਣੇ ਸ਼ਹਿਰ ਦਾ ਨਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਪਾਟ ਪੱਧਰ ’ਤੇ ਖੁੱਲਿ੍ਹਆ ਸ਼ੇਅਰ ਬਾਜ਼ਾਰ ,ਸ਼ੁਰੂਆਤੀ ਕਾਰੋਬਾਰ ’ਚ ਲਾਲ ਨਿਸ਼ਾਨ ’ਤੇ ਸੈਂਸੈਕਸ-ਨਿਫਟੀ
NEXT STORY