ਨਵੀਂ ਦਿੱਲੀ—ਸਰਕਾਰ ਨੇ ਕਾਰਮਿਕ ਅਤੇ ਸਿਖਲਾਈ ਵਿਭਾਗ ਦੇ ਸਾਬਕਾ ਸਕੱਤਰ ਭਾਨੁ ਪ੍ਰਤਾਪ ਸ਼ਰਮਾ ਨੂੰ ਬੈਂਕ ਬੋਰਡ ਬਿਊਰੋ (ਬੀ.ਬੀ.ਬੀ.) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ। ਉਹ ਵਿਨੋਦ ਰਾਏ ਦੀ ਥਾਂ ਲੈਣਗੇ। ਵਿਨੋਦ ਰਾਏ ਨੂੰ ਬੀ.ਬੀ.ਬੀ. ਦਾ ਪਹਿਲਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ, ਉਨ੍ਹਾਂ ਦੀ ਨਿਯੁਕਤੀ ਦੋ ਸਾਲ ਲਈ ਹੋਈ ਸੀ। ਨਿਯੁਕਤੀ ਦਾ ਐਲਾਨ ਕਰਦੇ ਹੋਏ ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਸ਼ਰਮਾ ਦਾ ਕਾਰਜ ਖੇਤਰ ਵੀ ਉਹ ਹੋਵੇਗਾ ਜੋ ਕਿ ਰਾਏ ਦਾ ਰਿਹਾ ਹੈ। ਸ਼ਰਮਾ ਦੀ ਨਿਯੁਕਤੀ ਵੀ ਦੋ ਸਾਲ ਲਈ ਹੋਈ ਹੈ। ਕੁਮਾਰ ਨੇ ਟਵੀਟ 'ਚ ਕਿਹਾ ਕਿ ਸਰਕਾਰ ਜਨਤਕ ਬੈਂਕਾਂ 'ਚ ਉੱਚ ਪੱਧਰ ਦੀਆਂ ਨਿਯੁਕਤੀਆਂ 'ਚ ਦਖਲਅੰਦਾਜ਼ੀ ਨਹੀਂ ਕਰਨ ਦੀ ਪ੍ਰਤੀਬੱਧਤਾ ਦਾ ਨਵੀਨੀਕਰਣ ਕੀਤਾ ਹੈ। ਉਨ੍ਹਾਂ ਕਿਹਾ ਕਿ ਜਨਤਕ ਬੈਂਕਾਂ 'ਚ ਸਾਬਕਾ ਪ੍ਰਬੰਧਨ ਦੀ ਚੋਣ ਕਰਨ ਲਈ ਨਵੇਂ ਬੀ.ਬੀ.ਬੀ.'ਚ ਫੁਟਕਲ ਵਿਸ਼ੇਸ਼ਤਾ ਵਾਲੇ ਪੇਸ਼ੇਵਰ ਸ਼ਾਮਲ ਹਨ। ਬੀ.ਬੀ.ਬੀ. ਦੇ ਹੋਰ ਮੈਂਬਰਾਂ 'ਚ ਵਿਦੇਕਾ ਭੰਡਾਰਕਰ, ਪੀ. ਪ੍ਰਦੀਪ ਅਤੇ ਪ੍ਰਦੀਪ ਪੀ ਸ਼ਾਹ ਸ਼ਾਮਲ ਹੈ। ਵਰਣਨਯਗੋ ਹੈ ਕਿ ਸਰਕਾਰ ਨੇ ਬੈਂਕ ਬੋਰਡ ਬਿਊਰੋ ਦੀ ਸਥਾਨਪਾ ਸਾਲ 2016 'ਚ ਜਨਤਕ ਬੈਂਕਾਂ 'ਚ ਉੱਚ ਪੱਧਰ 'ਤੇ ਨਿਯੁਕਤੀ ਲਈ ਕੀਤੀ ਸੀ।
ਰੁਪਿਆ 4 ਪੈਸੇ ਕਮਜ਼ੋਰੀ ਦੇ ਨਾਲ 65.30 'ਤੇ ਖੁੱਲ੍ਹਿਆ
NEXT STORY