ਨਵੀਂ ਦਿੱਲੀ : ਟਾਟਾ ਗਰੁੱਪ ਦੀ ਮਾਲਕੀ ਵਾਲੀ ਏਅਰ ਇੰਡੀਆ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਵੀਰਵਾਰ ਨੂੰ ਏਅਰ ਇੰਡੀਆ ਦੇ ਫਲਾਈਟ ਸੇਫਟੀ ਮੁਖੀ ਨੂੰ ਕੁਝ ਖ਼ਾਮੀਆਂ ਦੇ ਕਾਰਨ ਦਿੱਤੀ ਮਨਜ਼ੂਰੀ ਨੂੰ ਇਕ ਮਹੀਨੇ ਲਈ ਰੋਕ ਦਿੱਤਾ ਗਿਆ ਹੈ। DGCA ਦੀ ਟੀਮ ਨੇ 25 ਅਤੇ 26 ਜੁਲਾਈ ਨੂੰ ਏਅਰ ਇੰਡੀਆ ਦੀ ਅੰਦਰੂਨੀ ਆਡਿਟ, ਦੁਰਘਟਨਾ ਰੋਕਥਾਮ ਦੇ ਕੰਮ ਅਤੇ ਜ਼ਰੂਰੀ ਤਕਨੀਕੀ ਸਟਾਫ਼ ਦੀ ਉਪਲਬਧਤਾ ਦੇ ਸਬੰਧ ਵਿੱਚ ਸਮੀਖਿਆ ਕੀਤੀ ਸੀ।
ਇਹ ਵੀ ਪੜ੍ਹੋ : ਬੰਦ ਹੋ ਸਕਦੀ ਹੈ ਅਕਾਸਾ ਏਅਰ! 43 ਪਾਇਲਟਾਂ ਨੇ ਦਿੱਤਾ ਅਸਤੀਫ਼ਾ, ਜਾਣੋ ਕੀ ਹੈ ਮਾਮਲਾ
ਡੀਜੀਸੀਏ ਨੇ ਇੱਕ ਰੀਲੀਜ਼ ਵਿੱਚ ਕਿਹਾ ਕਿ ਸਮੀਖਿਆ ਵਿੱਚ ਏਅਰ ਇੰਡੀਆ ਦੇ ਦੁਰਘਟਨਾ ਰੋਕਥਾਮ ਦੇ ਕੰਮ, ਪ੍ਰਵਾਨਿਤ ਉਡਾਣ ਸੁਰੱਖਿਆ ਨਿਯਮਾਂ ਦੇ ਅਨੁਸਾਰ ਤਕਨੀਕੀ ਸਟਾਫ ਦੀ ਉਪਲਬਧਤਾ ਅਤੇ ਸਬੰਧਤ ਨਾਗਰਿਕ ਹਵਾਬਾਜ਼ੀ ਲੋੜਾਂ ਵਿੱਚ ਕਮੀਆਂ ਪਾਈਆਂ ਗਈਆਂ ਹਨ। ਰੀਲੀਜ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ, “ਏਅਰ ਇੰਡੀਆ ਦੇ ਫਲਾਈਟ ਸੇਫਟੀ ਦੇ ਮੁਖੀ ਨੂੰ ਦਿੱਤੀ ਗਈ ਮਨਜ਼ੂਰੀ ਨੂੰ ਲੈਪਸ ਕਾਰਨ ਇੱਕ ਮਹੀਨੇ ਲਈ ਰੋਕ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਬ੍ਰਿਟੇਨ: ਗਣੇਸ਼ ਚਤੁਰਥੀ ਮਨਾ ਰਹੇ ਹਿੰਦੂਆਂ ਨੂੰ ਮੁਸਲਿਮ ਪੁਲਸ ਨੇ ਪੂਜਾ ਕਰਨ ਤੋਂ ਰੋਕਿਆ, ਪੁਜਾਰੀ 'ਤੇ ਕੀਤਾ ਹਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਕੈਨੇਡਾ ਦੇ ਰਿਸ਼ਤਿਆਂ 'ਚ ਆਈ ਕੁੜੱਤਣ ਮਗਰੋਂ ਜਾਣੋ ਦੋਹਾਂ ਦੇਸ਼ਾਂ ਦੇ ਵਪਾਰ 'ਤੇ ਕੀ ਪਵੇਗਾ ਅਸਰ
NEXT STORY