ਨਵੀਂ ਦਿੱਲੀ — ਦੇਸ਼ ਹੁਣ ਨਵੀਂ ਟੈਕਸ ਵਿਵਸਥਾ 'ਚ ਹੈ। ਅੱਧੀ ਰਾਤ ਨੂੰ ਸੰਸਦ ਦੇ ਇਤਿਹਾਸਕ ਸਮਾਰੋਹ 'ਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪੀ.ਐੱਮ ਮੋਦੀ ਨੇ ਜੀ.ਐੱਸ.ਟੀ ਨੂੰ ਲਾਂਚ ਕੀਤਾ। ਮੋਦੀ ਨੇ ਇਸਨੂੰ ਗੁਡ ਐਂਡ ਸਿੰਪਲ ਟੈਕਸ ਦਾ ਨਾਂ ਦਿੱਤਾ ਤਾਂ ਰਾਸ਼ਟਰਪਤੀ ਨੇ ਇਸ ਨੂੰ ਭਾਰਤੀ ਲੋਕਤੰਤਰ ਦਾ ਪ੍ਰਤੀਕ ਦੱਸਿਆ। ਜੀ.ਐੱਸ.ਟੀ ਨੂੰ ਟੈਕਸ ਕ੍ਰਾਂਤੀ ਅਤੇ ਆਰਥਿਕ ਕ੍ਰਾਂਤੀ ਦੱਸਿਆ ਦੱਸਿਆ ਜਾ ਰਿਹਾ ਹੈ। ਝਾਤ ਪਾਉਂਦੇ ਹਾਂ ਜੀ.ਐੱਸ.ਟੀ ਨਾਲ ਜੁੜੇ ਤੱਥਾਂ 'ਤੇ...
1. ਜੀ.ਐੱਸ.ਟੀ ਦੀ ਸ਼ੁਰੂਆਤ ਨਾਲ ਹੀ ਭਾਰਤ ਦੁਨੀਆਂ ਦੇ ਉਨ੍ਹਾਂ ਗਿਣੇ ਚੁਣੇ ਦੇਸ਼ਾਂ 'ਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਨੇ ਰਾਸ਼ਟਰੀ ਪੱਧਰ 'ਤੇ ਇਕ ਵਿਕਰੀ ਟੈਕਸ ਲਾਗੂ ਕੀਤਾ ਹੈ।
2. ਜੀ.ਐੱਸ.ਟੀ ਲਾਗੂ ਹੋਣ ਨਾਲ ਹੀ ਦੇਸ਼ 'ਚ ਕੇਂਦਰ ਅਤੇ ਸੂਬਾ ਪੱਧਰ 'ਤੇ ਲੱਗਣ ਵਾਲੇ ਇਕ ਦਰਜਨ ਤੋਂ ਵਧ ਟੈਕਸ ਖਤਮ ਹੋ ਗਏ ਹਨ। ਹੁਣ ਉਨ੍ਹਾਂ ਦੇ ਸਥਾਨ 'ਤੇ ਕੇਵਲ ਜੀ.ਐੱਸ.ਟੀ ਹੀ ਲੱਗੇਗਾ
3. ਜੀ.ਐੱਸ.ਟੀ ਦੀਆਂ ਚਾਰ ਦਰਾਂ 5, 12, 18 ਅਤੇ 28 % ਹਨ। ਅਨਾਜ ਸਮੇਤ ਕਈ ਸਾਮਾਨਾਂ 'ਤੇ ਜੀ.ਐੱਸ.ਟੀ 0 ਫੀਸਦੀ ਰਹੇਗਾ ਯਾਨੀ ਟੈਕਸ ਮੁਕਤ ਕਰ ਦਿੱਤਾ ਗਿਆ ਹੈ
4. ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜੀ.ਐੱਸ.ਟੀ ਨਾਲ ਇਕ ਟੈਕਸ, ਇਕ ਬਾਜ਼ਾਰ ਅਤੇ ਇਕ ਰਾਸ਼ਟਰ ਦਾ ਸੁਪਨਾ ਪੂਰਾ ਹੋਇਆ ਹੈ। ਜੇਤਲੀ ਨੇ ਕਿਹਾ ਕਿ ਭਾਰਤ ਹੁਣ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਸਾਂਝੀ ਖੁਸ਼ਹਾਲੀ ਲਈ ਕੰਮ ਕਰਨਗੇ
5. ਜੀ.ਐੱਸ.ਟੀ ਨੂੰ ਆਜ਼ਾਦੀ ਤੋਂ ਬਾਅਦ ਦੇਸ਼ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਮੰਨਿਆ ਜਾ ਰਿਹਾ ਹੈ। ਇਸ ਨੂੰ ਆਰਥਿਕ ਕ੍ਰਾਂਤੀ ਦਾ ਨਾਂ ਦਿੱਤਾ ਜਾ ਰਿਹਾ ਹੈ।
6. ਜੀ.ਐੱਸ.ਟੀ ਨਾਲ ਦੇਸ਼ ਦੀ 2,000 ਅਰਬ ਦੀ ਅਰਥਵਿਵਸਥਾ ਅਤੇ 1.3 ਅਰਬ ਲੋਕ ਸਾਰੇ ਇਸ ਨਾਲ ਜੁੜ ਜਾਣਗੇ ਅਤੇ ਪੂਰਾ ਦੇਸ਼ ਇਕ ਸਾਂਝਾ ਬਾਜ਼ਾਰ ਬਣ ਜਾਵੇਗਾ
7. ਜੀ.ਐੱਸ.ਟੀ ਦਾ ਆਈਡੀਆ ਸਾਹਮਣੇ ਆਉਣ ਤੋਂ ਬਾਅਦ ਇਸ ਸਮੁੱਚੀ ਪ੍ਰਕਿਰਿਆ ਨੂੰ ਪੂਰਾ ਹੋਣ 'ਚ 17 ਸਾਲ ਦਾ ਲੰਬਾ ਸਮਾਂ ਲੱਗਾ।
8. ਜੀ.ਐੱਸ.ਟੀ ਨਾਲ ਵਰਤਮਾਨ ਬਹੁ-ਪੱਧਰੀ ਟੈਕਸ ਵਿਵਸਥਾ ਖਤਮ ਹੋਵੇਗੀ ਅਤੇ ਟੈਕਸ ਉੱਪਰ ਲੱਗਣ ਨਾਲ ਮਾਲ ਦੀ ਲਾਗਤ 'ਤੇ ਵਧਣ ਵਾਲਾ ਬੋਝ ਵੀ ਖਤਮ ਹੋਵੇਗਾ
9. ਜੀ.ਐੱਸ.ਟੀ ਲਾਗੂ ਹੋਣ ਦੇ ਨਾਲ ਹੀ 31 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਇਕੱਠੇ ਜੁੜ ਗਏ ਹਨ। ਟੋਲ ਨਾਕਿਆਂ 'ਤੇ ਲੰਬੀਆਂ ਲਾਇਨਾਂ ਵੀ ਖਤਮ ਹੋ ਗਈਆਂ
10. ਪੀ.ਐੱਮ ਮੋਦੀ ਨੇ ਕਿਹਾ ਕਿ ਜੀ.ਐੱਸ.ਟੀ ਇਕ ਪਾਰਦਰਸ਼ੀ ਅਤੇ ਸਾਫ-ਸੁਥਰੀ ਪ੍ਰਣਾਲੀ ਹੈ ਜੋ ਕਾਲੇਧਨ ਅਤੇ ਭ੍ਰਿਸ਼ਟਾਚਾਰ 'ਤੇ ਰੋਕ ਲਗਾਏਗੀ ਅਤੇ ਇਕ ਕਾਰਜ ਸੰਸਕ੍ਰਿਤੀ ਨੂੰ ਅੱਗੇ ਵਧਾਏਗੀ। ਉੱਥੇ ਹੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਸ ਨੂੰ ਭਾਰਤ ਦੀ ਲੋਕਤਾਂਤਰਿਕ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਲੀ ਪ੍ਰਕਿਰਿਆ ਦੱਸਿਆ।
ਇਨਕਮ ਟੈਕਸ ਵਿਭਾਗ ਨੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਲਈ ਜਾਰੀ ਕੀਤਾ ਫਾਰਮ
NEXT STORY