ਲੰਡਨ (ਇੰਟ.)– ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਬ੍ਰਿਟੇਨ ਵਿੱਚ ਆਮ ਲੋਕਾਂ ਨੂੰ ਮਹਿੰਗਾਈ ਤੋਂ ਛੇਤੀ ਰਾਹਤ ਮਿਲਣ ਦੇ ਆਸਾਰ ਨਜ਼ਰ ਨਹੀਂ ਆ ਰਹੇ ਹਨ। ਬੈਂਕ ਆਫ ਇੰਗਲੈਂਡ ਦੇ ਮੁੱਖ ਅਰਥਸ਼ਾਸਤਰੀ ਹਿਊ ਪਿਲ ਨੇ ਕਿਹਾ ਕਿ ਦੇਸ਼ ਵਿੱਚ ਆਰਥਿਕ ਸੰਕਟ ਦਰਮਿਆਨ ਮਜ਼ਦੂਰੀ ਦੀ ਦਰ ਲਗਾਤਾਰ ਵਧ ਰਹੀ ਹੈ। ਅਜਿਹੇ ਵਿੱਚ ਨੀਤੀ ਨਿਰਮਾਣ ਨਾਲ ਜੁੜੇ ਲੋਕ ਮਹਿੰਗਾਈ ਕਾਰਨ ਚੱਲ ਰਹੀ ਲੜਾਈ ਤੋਂ ਆਪਣਾ ਧਿਆਨ ਨਹੀਂ ਹਟਾ ਸਕਦੇ।
ਇਹ ਵੀ ਪੜ੍ਹੋ - ਧਨਤੇਰਸ ਤੋਂ ਪਹਿਲਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਭਾਅ
ਇਸ ਸਬੰਧ ਵਿੱਚ ਬੈਂਕ ਆਫ ਇੰਗਲੈਂਡ ਦੇ ਗਵਰਨਰ ਐਂਡ੍ਰਿਊ ਬੈਲੀ ਨੇ ਪਿਛਲੇ ਹਫ਼ਤੇ ਅਗਲੇ ਸਾਲ ਦੇ ਅੱਧ ਵਿੱਚ ਬ੍ਰਿਟੇਨ ਦੇ ਮੰਦੀ ’ਚ ਜਾਣ ਦਾ ਖਦਸ਼ਾ ਪ੍ਰਗਟਾਇਆ ਸੀ। ਬੈਂਕ ਆਫ ਇੰਗਲੈਂਡ ਦੇ ਗਵਰਨਰ ਐਂਡ੍ਰਿਊ ਬੇਲੀ ਦੇ ਬਿਆਨ ਤੋਂ ਬਾਅਦ ਪਿਲ ਨੇ ਕਿਹਾ ਕਿ ਵਿਆਜ ਦਰਾਂ ਵਿੱਚ ਕਮੀ ਦੀ ਸੰਭਾਵਨਾ ਬਾਰੇ ਗੱਲ ਕਰਨਾ ਜਲਦਬਾਜ਼ੀ ਹੋਵੇਗੀ। ਪਿਲ ਨੇ ਕਿਹਾ ਕਿ ਤਨਖ਼ਾਹ ਅਤੇ ਮੁੱਲ ਦੀ ਗਤੀਸ਼ੀਲਤਾ ਵਿੱਚ ਵਧੇਰੇ ਦ੍ਰਿੜਤਾ ਨਾਲ ਪਤਾ ਲਗਦਾ ਹੈ ਕਿ ਮਹਿੰਗਾਈ ਨੂੰ ਘੱਟ ਕਰਨ ਵਾਲੀ ਹੌਲੀ ਅਰਥਵਿਵਸਥਾ ਬਾਰੇ ਅਸੀਂ ਘੱਟ ਆਸਵੰਦ ਹੋ ਸਕਦੇ ਹਾਂ।
ਇਹ ਵੀ ਪੜ੍ਹੋ - ਭਾਰਤੀਆਂ ਨੂੰ ਸਵੇਰੇ ਉੱਠਣ ਸਾਰ ਲੱਗੇਗਾ ਝਟਕਾ, ਚਾਹ ਦੀ ਚੁਸਕੀ ਪੈ ਸਕਦੀ ਮਹਿੰਗੀ
ਇੰਗਲੈਂਡ ਦੇ ਵਿਗੜ ਰਹੇ ਆਰਥਿਕ ਹਾਲਾਤ ਦਰਮਿਆਨ ਬੈਂਕ ਆਫ ਇੰਗਲੈਂਡ ਨੇ ਪਿਛਲੇ ਹਫ਼ਤੇ ਮਾਨੇਟਰੀ ਪਾਲਿਸੀ ਮੀਟਿੰਗ ਦੌਰਾਨ ਵਿਆਜ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਸੀ ਅਤੇ ਕਿਹਾ ਸੀ ਕਿ ਫਿਲਹਾਲ ਅਰਥਵਿਵਸਥਾ ਦੀ ਹਾਲਤ ਅਜਿਹੀ ਨਹੀਂ ਹੈ ਕਿ ਵਿਆਜ ਦਰਾਂ ’ਚ ਕਮੀ ਕੀਤੀ ਜਾ ਸਕੇ। ਇੰਗਲੈਂਡ ਵਿੱਚ ਵਿਆਜ ਦਰਾਂ 5.25 ਫ਼ੀਸਦੀ ਹਨ ਅਤੇ ਇਹ 15 ਸਾਲਾਂ ਦਾ ਸਭ ਤੋਂ ਉੱਪਰਲਾ ਪੱਧਰ ਹੈ। ਵਿਸ਼ਲੇਸ਼ਕ 2025 ਤੱਕ ਵਿਆਜ ਦਰਾਂ ਦੇ ਇਸੇ ਪੱਧਰ ’ਤੇ ਸਥਿਰ ਰਹਿਣ ਦੀ ਸੰਭਾਵਨਾ ਪ੍ਰਗਟਾ ਰਹੇ ਹਨ।
ਇਹ ਵੀ ਪੜ੍ਹੋ - ਕਰਮਚਾਰੀਆਂ ਦਾ ਬੋਨਸ ਬਾਜ਼ਾਰ ’ਚ ਲਿਆਇਆ ਬਹਾਰ, ਦੀਵਾਲੀ 'ਤੇ ਹੋਵੇਗਾ 3.5 ਲੱਖ ਕਰੋੜ ਦਾ ਕਾਰੋਬਾਰ!
ਪਿਲ ਨੇ ਸ਼ੁੱਕਰਵਾਰ ਨੂੰ ਇਕ ਵੈੱਬ ਪ੍ਰੋਗਰਾਮ ਵਿੱਚ ਕਿਹਾ ਕਿ ਅਸੀਂ ਅਸਲ ਵਿੱਚ ਹਾਲੇ ਤੱਕ ਦਰਾਂ ’ਚ ਕਟੌਤੀ ’ਤੇ ਵਿਚਾਰ ਨਹੀਂ ਕੀਤਾ ਹੈ। ਸਾਡੀ ਚਿੰਤਾ ਇਹ ਯਕੀਨੀ ਕਰਨਾ ਹੈ ਕਿ ਅਸੀਂ ਲੋੜੀਂਦਾ ਯਤਨ ਕਰੀਏ। ਕਿਰਤ ਬਾਜ਼ਾਰ ਵਿੱਚ ਨਰਮੀ ਦੇ ਸਬੂਤ ਮਿਸ਼ਰਿਤ ਹਨ, ਕਾਰੋਬਾਰੀ ਸੇਵਾਵਾਂ ਦੀ ਤੁਲਣਾ ਵਿਚ ਪ੍ਰਹੁਣਚਾਰੀ ਵਰਗੇ ਖੇਤਰਾਂ ਵਿਚ ਮੰਦੀ ਵਧੇਰੇ ਸਪੱਸ਼ਟ ਹੈ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਦੇ ਕਿਰਤ ਬਾਜ਼ਾਰ ਦੀ ਸਮੁੱਚੀ ਸਥਿਤੀ, ਹਾਲਾਂਕਿ ਢਿੱਲੀ ਹੋ ਰਹੀ ਹੈ, ਫਿਰ ਵੀ ਇਤਿਹਾਸਿਕ ਮਿਆਰਾਂ ਦੇ ਹਿਸਾਬ ਨਾਲ ਕਾਫੀ ਸਖ਼ਤ ਬਣੀ ਹੋਈ ਹੈ ਅਤੇ ਇਹੀ ਉਹ ਚੀਜ਼ ਹੈ, ਜੋ ਤਨਖ਼ਾਹ ਦੇ ਵਿਕਾਸ ਵਿਚ ਇਸ ਸੰਭਾਵਿਤ ਦ੍ਰਿੜਤਾ ਅਤੇ ਤਾਕਤ ਨੂੰ ਚਿੰਨ੍ਹਿਤ ਕਰਦੀ ਹੈ।
ਇਹ ਵੀ ਪੜ੍ਹੋ - ਜ਼ਹਿਰੀਲੇ ਧੂੰਏਂ ਦੀ ਲਪੇਟ 'ਚ ਦਿੱਲੀ, 500 ਤੋਂ ਪਾਰ AQI, ਟਾਪ 10 ਪ੍ਰਦੂਸ਼ਿਤ ਸ਼ਹਿਰਾਂ 'ਚ ਮੁੰਬਈ-ਕੋਲਕਾਤਾ ਸ਼ਾਮਿਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਟ੍ਰਿਲੀਅਨ ਡਾਲਰ ਨੂੰ ਛੂਹ ਕੇ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਸਕਦੈ ਭਾਰਤ : ਮਾਰਗਨ ਸਟੇਨਲੀ
NEXT STORY