ਨਵੀਂ ਦਿੱਲੀ—ਈ-ਕਾਮਰਸ ਕੰਪਨੀ ਐਮਾਜ਼ਾਨ ਦੇ ਨਾਲ ਰਿਟੇਲ ਕੰਪਨੀ ਸ਼ਾਪਰਸ ਸਟਾਪ ਨੇ ਹਿੱਸੇਦਾਰੀ ਕਰ ਲਈ ਹੈ। ਸ਼ਾਪਰਸ ਸਟਾਪ ਦੀ ਇਸ ਹਿੱਸੇਦਾਰੀ ਨਾਲ ਇਸ ਨੂੰ ਗੈਰ ਸ਼ਹਿਰਾਂ 'ਚ ਉਪਭੋਗਤਾਵਾਂ ਤੱਕ ਪਹੁੰਚ ਬਣਾਉਣ 'ਚ ਮਦਦ ਮਿਲੇਗੀ। ਜਿਸ ਨਾਲ ਕੰਪਨੀ ਦੀ ਸੇਲ 'ਚ ਵਾਧਾ ਹੋਵੇਗਾ ਅਤੇ ਨਾਲ ਹੀ ਵਿੱਤੀ ਪ੍ਰਦਰਸ਼ਨ ਸੁਧਰਨ ਦੀ ਵੀ ਉਮੀਦ ਹੈ।
ਐਕਸਪੀਰੀਅਨਸ ਸੈਂਟਰ ਵੀ ਖੋਲ੍ਹੇਗੀ ਸ਼ਾਪਰਸ ਸਟਾਪ
ਸ਼ਾਪਰਸ ਸਟਾਪ ਦੇ ਪ੍ਰਬੰਧ ਨਿਦੇਸ਼ਕ ਗੋਵਿੰਦ ਸ਼੍ਰੀਖੰਡੇ ਨੇ ਕਿਹਾ ਕਿ ਇਸ ਹਿੱਸੇਦਾਰੀ ਨਾਲ ਸ਼ਾਪਰਸ ਸਟਾਪ ਐਮਾਜ਼ਾਨ ਡਾਟ ਇਨ 'ਤੇ ਆਪਣੇ 400 ਤੋਂ ਜ਼ਿਆਦਾ ਉਤਪਾਦਾਂ ਨੂੰ ਸੂਚੀਬੱਧ ਕਰ ਸਕੇਗੀ। ਇਸ ਤੋਂ ਇਲਾਵਾ ਸ਼ਾਪਰਸ ਸਟਾਪ ਦੇ ਹਰ ਸਟੋਕ 'ਤੇ ਐਮਾਜ਼ਾਨ ਦੇ ਉਤਪਾਦਾਂ ਦਾ ਅਸਲੀ ਅਨੁਭਵ ਦੇਣ ਵਾਲੇ ਐਕਸਪੀਰੀਅਨਸ ਸੈਂਟਰ ਵੀ ਖੋਲ੍ਹੇ ਜਾਣਗੇ। ਇਸ ਦੌਰਾਨ ਐਮਾਜ਼ਾਨ ਨੇ ਕਿਹਾ ਕਿ ਮੌਜੂਦਾ ਤਿਓਹਾਰੀ ਵਿਕਰੀ ਉਸਦੀ ਹੁਣ ਤੱਕ ਦੀ ਸਭ ਤੋਂ ਵੱਡੀ ਵਿਕਰੀ ਹੈ। ਇਸ ਦਾ ਮੁੱਖ ਕਾਰਨ ਸਮਾਰਟਫੋਨ, ਵੱਡੇ ਉਪਕਰਣ ਅਤੇ ਫੈਸ਼ਨ ਖੇਤਰਾਂ 'ਚ ਮੰਗ ਦਾ ਵਧੀਆ ਹੋਣਾ ਹੈ।
ਐਮਾਜ਼ਾਨ ਦੀ ਸੇਲ 'ਚ ਹੋ ਰਿਹਾ ਵਾਧਾ
ਐਮਾਜ਼ਾਨ ਇੰਡੀਆ ਦੇ ਉਪ ਪ੍ਰਧਾਨ ਮਨੀਸ਼ ਤਿਵਾਰੀ ਨੇ ਦੱਸਿਆ ਕਿ ਸਾਡੇ ਸਮਾਰਟਫੋਨ ਦੀ ਵਿਕਰੀ 'ਚ ਢਾਈ ਗੁਣਾ, ਵੱਡੇ ਉਪਕਰਣਾਂ 'ਚ ਚਾਰ ਗੁਣਾਂ ਅਤੇ ਫੈਨਸ਼ ਸ਼੍ਰੇਣੀ 'ਚ ਸੱਤ ਗੁਣਾ ਤੇਜ਼ੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਉਪਭੋਗਤਾਵਾਂ 'ਚ 85 ਫੀਸਦੀ ਤੋਂ ਜ਼ਿਆਦਾ ਛੋਟੇ ਅਤੇ ਵੱਡੇ ਸ਼ਹਿਰਾਂ ਤੋਂ ਹਨ। ਐਮਾਜ਼ਾਨ ਨੂੰ ਲੇਹ ਅਤੇ ਲਛਦੀਪ ਵਰਗੀਆਂ ਮੁਸ਼ਕਿਲ ਥਾਵਾਂ ਤੋਂ ਵੀ ਆਰਡਰ ਮਿਲੇ ਹਨ।
ਬਾਜ਼ਾਰ ਦੀ ਚਾਲ ਸਪਾਟ, ਸੈਂਸੈਕਸ 31990 ਦੇ ਕਰੀਬ ਖੁੱਲ੍ਹਿਆ
NEXT STORY