ਚੰਡੀਗੜ੍ਹ : ਇਕ ਸਮੇਂ ਜਦੋਂ ਕਿ ਸਾਰੇ ਦੇਸ਼ 'ਚ ਕੋਵਿਡ ਕਾਰਣ ਹਰ ਤਰ੍ਹਾਂ ਦੇ ਵਪਾਰ 'ਤੇ ਮਾੜਾ ਅਸਰ ਪਿਆ ਹੈ, ਉਥੇ ਹੀ ਬਾਸਮਤੀ ਦੀ ਬਰਾਮਦ 'ਚ 16 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਇਸ ਨੂੰ ਵੇਚ ਕੇ ਹਾਸਲ ਹੋਣ ਵਾਲੀ ਰਕਮ 'ਚ ਵੀ 14 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ ਅਪ੍ਰੈਲ ਅਤੇ ਮਈ 'ਚ ਬਾਸਮਤੀ ਦੀ ਬਰਾਮਦ 'ਚ ਇਹ ਵਾਧਾ ਪਿਛਲੇ ਸਾਲ ਦੇ ਮੁਕਾਬਲੇ ਨਾਲੋਂ ਵੀ ਵੱਧ ਦਰਜ ਕੀਤਾ ਗਿਆ। ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡਜ਼ ਐਕਸਪੋਰਟਸ ਡਿਵੈਲਪਮੈਂਟ ਅਥਾਰਿਟੀ (ਅਪੇਡਾ) ਦੇ ਅੰਕੜਿਆਂ ਮੁਤਾਬਕ ਇਸ ਸਾਲ ਅਪ੍ਰੈਲ ਅਤੇ ਮਈ 'ਚ ਬਾਸਮਤੀ ਦੀ ਬਰਾਮਦ 8.64 ਲੱਖ ਟਨ ਹੋਈ ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 7.45 ਲੱਖ ਟਨ ਸੀ।
ਬਰਾਮਦ 'ਚ ਵਾਧਾ ਹੋਣ ਨਾਲ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ ਲਾਭ ਹੋਵੇਗਾ ਕਿਉਂਕਿ ਦੇਸ਼ ਦੇ ਕੁਲ ਬਾਸਮਤੀ ਦਾ 70-75 ਹਿੱਸਾ ਉਕਤ ਦੋਹਾਂ ਸੂਬਿਆਂ ਦੇ ਕਿਸਾਨਾਂ ਵਲੋਂ ਹੀ ਪੈਦਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ-ਕਸ਼ਮੀਰ, ਹਿਮਾਚਲ ਅਤੇ ਦਿੱਲੀ ਦੇ ਕਿਸਾਨਾਂ ਵਲੋਂ ਝੋਨੇ ਦੀ ਬਰਾਮਦ ਕੀਤੀ ਜਾਂਦੀ ਹੈ। ਐਕਸਪੋਰਟਰਾਂ ਮੁਤਾਬਕ ਇਸ ਸਾਲ ਮਾਰਚ ਮਹੀਨੇ 'ਚ ਜਿਹੜੇ ਚੌਲ ਬਰਾਮਦ ਕੀਤੇ ਜਾਣੇ ਸਨ, ਨੂੰ ਅਪ੍ਰੈਲ ਅਤੇ ਮਈ 'ਚ ਭੇਜਿਆ ਜਾ ਸਕਿਆ ਜਿਸ ਕਾਰਣ ਬਰਾਮਦ 'ਚ ਵਾਧਾ ਦਰਜ਼ ਹੋ ਗਿਆ। ਆਲ ਇੰਡੀਆ ਰਾਈਸ ਐਕਸਪੋਰਟਰਸ ਐਸੋਸੀਏਸ਼ਨ ਦੇ ਮੁਖੀ ਐੱਨ. ਆਰ. ਦੱਤਾ ਨੇ ਦੱਸਿਆ ਕਿ ਇਸ ਸਾਲ ਚੌਲ ਬਰਾਮਦ ਕਰ ਕੇ 13.86 ਫ਼ੀਸਦੀ ਰਕਮ ਵੱਧ ਹਾਸਲ ਹੋਈ। ਪਿਛਲੇ ਸਾਲ ਜਿਥੇ 5451 ਕਰੋੜ ਰੁਪਏ ਹਾਸਲ ਹੋਏ ਸਨ ਉਥੇ ਹੀ ਇਸ ਸਾਲ 6488 ਕਰੋੜ ਰੁਪਏ ਮਿਲੇ। ਇਸ ਸਾਲ ਰੁਪਏ ਵੱਧ ਮਿਲਣ ਦਾ ਇਕ ਕਾਰਣ ਇਹ ਵੀ ਹੈ ਕਿ ਭਾਰਤੀ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਘੱਟ ਰਹੀ ਹੈ।
8.64 ਲੱਖ ਟਨ ਚੌਲਾਂ ਦੀ ਅਪ੍ਰੈਲ ਅਤੇ ਮਈ 'ਚ ਹੋਈ ਬਰਾਮਦ
ਅਪੇਡਾ ਮੁਤਾਬਕ ਬਾਸਮਤੀ ਚੌਲਾਂ ਦੀ ਬਰਾਮਦ ਇਸ ਸਾਲ ਅਪ੍ਰੈਲ ਅਤੇ ਮਈ 'ਚ 8.64 ਲੱਖ ਟਨ ਹੋਈ। ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 7.45 ਲੱਖ ਟਨ ਸੀ। ਇਸ ਵਾਧੇ ਨਾਲ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਰੇਗੀ।
ਜਦੋਂ ਤੱਕ ਚੀਨੀ ਫ਼ੌਜਾਂ LAC 'ਤੋਂ ਪਿੱਛੇ ਨਹੀਂ ਹਟਦੀਆਂ ਉਦੋਂ ਤੱਕ ਵਪਾਰ ਸੰਭਵ ਨਹੀਂ: ਭਾਰਤ
NEXT STORY