ਨਵੀਂ ਦਿੱਲੀ (ਇੰਟ.) – ਕੋਵਿਡ ਦੀ ਦੂਜੀ ਲਹਿਰ ਦਰਮਿਆਨ ਜ਼ਿਆਦਾਤਰ ਆਰਥਿਕ ਗਤੀਵਿਧੀਆਂ ’ਚ ਕਮੀ ਆਈ ਹੈ। ਕ੍ਰੈਡਿਟ ਸੁਈਸ ਦੀ ਰਿਪੋਰਟ ਮੁਤਾਬਕ ਰਿਟੇਲ ਅਤੇ ਰਿਕ੍ਰਿਏਸ਼ਨ ਐਕਟੀਵਿਟੀ ਕਾਫੀ ਘਟੀ ਹੈ।
ਪਿਛਲੇ ਦੋ ਹਫਤਿਆਂ ’ਚ ਲੋਕਾਂ ਦਾ ਰੈਸਟੋਰੈਂਟ, ਕੈਫੇ, ਸ਼ਾਪਿੰਗ ਸੈਂਟਰ, ਥੀਮ ਪਾਰਕ, ਥਿਏਟਰ ਜਾਣਾ ਘੱਟ ਹੋਇਆ ਹੈ। ਗੂਗਲ ਮੋਬਿਲਿਟੀ ਮੁਤਾਬਕ ਇਹ ਸਾਰੀਆਂ ਗਤੀਵਿਧੀਆਂ 6 ਹਫਤੇ ਦੇ ਔਸਤ ਤੋਂ 36 ਫੀਸਦੀ ਘੱਟ ਹੋ ਗਈਆਂ ਹਨ।
ਹਾਲਾਂਕਿ ਗੂਗਲ ਮੋਬਿਲਿਟੀ ਮੁਤਾਬਕ ਦੇਸ਼ ਭਰ ’ਚ ਸੁਪਰ ਮਾਰਕੀਟ ਅਤੇ ਫਾਰਮੇਸੀ ਨਾਲ ਜੁੜੀਆਂ ਗਤੀਵਿਧੀਆਂ ਵਧੀਆਂ ਹਨ ਅਤੇ ਇਸ ਦਾ ਪੱਧਰ ਦੇਸ਼ ਭਰ ’ਚ ਔਸਤ ਤੋਂ 12 ਫੀਸਦੀ ਉੱਪਰ ਬਣਿਆ ਹੋਇਆ ਹੈ। ਇਸ ਗਤੀਵਿਧੀ ’ਚ ਸਪਰਮਾਰਕੀਟ, ਅਨਾਜ ਮੰਡੀਆਂ, ਖਾਣ-ਪੀਣ ਦੀਆਂ ਦੁਕਾਨਾਂ ਅਤੇ ਦਵਾਈਆਂ ਦੀਆਂ ਦੁਕਾਨਾਂ ’ਤੇ ਲੋਕਾਂ ਦੇ ਆਉਣ-ਜਾਣ ਦਾ ਅੰਕੜਾ ਸ਼ਾਮਲ ਹੁੰਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ ਮਗਰੋਂ ਲੋਕਾਂ ਵਿਚ ਦਿਖਾਈ ਦੇ ਰਹੇ ਅਸਾਧਾਰਣ ਲੱਛਣ, ਜਾਰੀ ਹੋ ਸਕਦੇ ਨੇ ਨਵੇਂ ਦਿਸ਼ਾ ਨਿਰਦੇਸ਼
ਰਿਪੋਰਟ ਮੁਤਾਬਕ ਦੇਸ਼ ਭਰ ’ਚ ਸਾਮਾਨ ਢੁਆਈ ਦੀ ਰਫਤਾਰ ਘੱਟ ਹੋ ਰਹੀ ਹੈ। ਕੋਵਿਡ ਦੀ ਦੂਜੀ ਲਹਿਰ ਦਰਮਿਆਨ ਪਿਛਲੇ ਪੰਦਰਵਾੜੇ ਮੰਡੀਆਂ ’ਚ ਅਨਾਜ ਅਤੇ ਸਬਜ਼ੀਆਂ ਦੀ ਆਮਦ ਘਟੀ ਹੈ।
ਦਰਅਸਲ ਇਸ ਦੌਰਾਨ ਰੈਸਟੋਰੈਂਟ ਅਤੇ ਹੋਟਲਾਂ ਵਲੋਂ ਇਨ੍ਹਾਂ ਦੀ ਮੰਗ ’ਚ 10 ਤੋਂ 15 ਫੀਸਦੀ ਦੀ ਗਿਰਾਵਟ ਆਈ ਹੈ। ਇਸ ਦੌਰਾਨ ਫੈਕਟਰੀਆਂ, ਖਾਸ ਤੌਰ ’ਤੇ ਛੋਟੇ ਅਤੇ ਦਰਮਿਆਨੇ ਉੱਦਮਾਂ ’ਚ ਪ੍ਰੋਡਕਸ਼ਨ ਤੋਂ ਬਾਅਦ ਵਿਕਰੀ ਲਈ ਨਿਕਲਣ ਵਾਲੀ ਸਪਲਾਈ ਵੀ 10-15 ਫੀਸਦੀ ਘਟੀ ਹੈ।
ਸ਼ੇਅਰ ਬਾਜ਼ਾਰ ’ਚ ਵੱਡੀ ਗਿਰਾਵਟ ਆਉਣ ਦਾ ਖਦਸ਼ਾ
ਦੇਸ਼ ਭਰ ’ਚ ਕੋਵਿਡ ਦੇ ਵਧਦੇ ਮਾਮਲਿਆਂ ਕਾਰਨ ਸ਼ੇਅਰ ਬਾਜ਼ਾਰ ’ਚ ਵੀ ਵੱਡੀ ਗਿਰਾਵਟ ਆਉਣ ਦਾ ਖਦਸ਼ਾ ਹੈ ਪਰ ਕਮਜ਼ੋਰੀ ਲੰਮੇ ਸਮੇਂ ਤੱਕ ਨਹੀਂ ਰਹੇਗੀ, ਇਹ ਗੱਲ ਕ੍ਰੈਡਿਟ ਸੁਈਸ ਵੈਲਥ ਮੈਨੇਜਮੈਂਟ ਇੰਡੀਆ ਨੇ ਕਹੀ ਹੈ। ਆਉਣ ਵਾਲੇ ਹਫਤਿਆਂ ’ਚ ਪ੍ਰਾਫਿਟ ਬੁਕਿੰਗ ਜਾਰੀ ਰਹਿਣ ਨਾਲ ਸ਼ੇਅਰਾਂ ’ਚ ਕਮਜ਼ੋਰੀ ਵਧ ਸਕਦੀ ਹੈ, ਜਿਸ ਦਾ ਫਾਇਦਾ ਉਠਾਉਂਦੇ ਹੋਏ ਨਿਵੇਸ਼ਕਾਂ ਨੂੰ ਅਗਲੇ 6 ਤੋਂ 9 ਮਹੀਨਿਆਂ ਲਈ ਨਿਵੇਸ਼ ਕਰਨਾ ਚਾਹੀਦਾ ਹੈ। ਇਹ ਗੱਲ ਕੰਪਨੀ ਦੇ ਜਤਿੰਦਰ ਗੋਹਿਲ ਇਕਵਿਟੀ ਰਿਸਰਚ ਹੈੱਡ ਅਤੇ ਇਕਵਿਟੀ ਰਿਸਰਚ ਐਨਾਲਿਸਟ ਪ੍ਰੇਮਲ ਕੁਮਾਰ ਨੇ 20 ਅਪ੍ਰੈਲ ਦੀ ਰਿਪੋਰਟ ’ਚ ਕਹੀ ਹੈ।
ਇਹ ਵੀ ਪੜ੍ਹੋ : ਜੇਫ ਬੇਜੋਸ ਨੂੰ ਪਛਾੜ ਐਲਨ ਮਸਕ ਨੇ NASA ਨਾਲ ਇਸ ਸਮਝੌਤੇ 'ਤੇ ਕੀਤੇ ਹਸਤਾਖ਼ਰ
ਟ੍ਰੈਵਲ ਸੈਕਟਰ ਦੀਆਂ ਗਤੀਵਿਧੀਆਂ ’ਚ ਆਈ ਤੇਜ਼ ਗਿਰਾਵਟ
ਕ੍ਰੈਡਿਟ ਸੁਈਸ ਨੇ ਆਪਣੀ ਰਿਪੋਰਟ ’ਚ ਇਹ ਵੀ ਲਿਖਿਆ ਹੈ ਕਿ ਕੋਵਿਡ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਟ੍ਰੈਵਲ ਸੈਕਟਰ ’ਚ ਫਰਵਰੀ 2021 ਤੱਕ ਬਾਊਂਸ ਬੈਕ ਆ ਰਿਹਾ ਸੀ ਪਰ ਮਾਰਚ ’ਚ ਇਸ ’ਚ ਤੇਜ਼ ਗਿਰਾਵਟ ਆਈ ਅਤੇ ਇਹ ਸਥਿਤੀ 2-3 ਮਹੀਨੇ ਤੱਕ ਬਣੀ ਰਹਿ ਸਕਦੀ ਹੈ। ਗੂਗਲ ਮੋਬਿਲਿਟੀ ਮੁਤਾਬਕ ਟ੍ਰੈਵਲ ਸੈਕਟਰ ’ਚ ਗਤੀਵਿਧੀਆਂ ਪਿਛਲੇ 6 ਹਫਤੇ ਦੇ ਔਸਤ ਦੇ ਮੁਕਾਬਲੇ 26 ਫੀਸਦੀ ਹੇਠਾਂ ਬਣੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਇਸ ਵਾਰ ਤਾਲਾਬੰਦੀ ’ਚ ਨਹੀਂ ਹੋਵੇਗੀ ਜ਼ਰੂਰੀ ਚੀਜ਼ਾਂ ਦੀ ਘਾਟ, ਚੁਣੋਤੀਆਂ ਨਾਲ ਨਜਿੱਠਣ ਲਈ ਤਿਆਰ ਕੰਪਨੀਆਂ
ਟਰੱਕਾਂ ਦਾ ਰਾਊਂਡ ਟ੍ਰਿਪ ਰੈਂਟਲ 10-15 ਫੀਸਦੀ ਤੱਕ ਘਟਿਆ
ਜੇ ਸਾਮਾਨ ਦੀ ਢੁਆਈ ਦੇ ਰੇਟ ਦੀ ਗੱਲ ਕਰੀਏ ਤਾਂ ਟਰੱਕਾਂ ਦਾ ਰਾਊਂਡ ਟ੍ਰਿਪ ਰੈਂਟਲ ਪਿਛਲੇ ਦੋ ਹਫਤਿਆਂ ’ਚ 10-15 ਫੀਸਦੀ ਤੱਕ ਘਟਿਆ ਹੈ। ਦਰਅਸਲ ਲਾਕਡਾਊਨ ਦੇ ਡਰ ਤੋਂ ਡਰਾਈਵਰਾਂ ਦੇ ਘਰ ਪਰਤ ਜਾਣ ਕਾਰਨ ਟਰੱਕਾਂ ਦਾ ਇਸਤੇਮਾਲ ਘਟ ਕੇ 60 ਫੀਸਦੀ ਦੇ ਪੱਧਰ ’ਤੇ ਆ ਗਿਆ ਹੈ।
ਇਸ ਦਰਮਿਆਨ ਗੱਡੀਆਂ ਦੇ ਸ਼ੋਅਰੂਮ ’ਚ ਵੀ ਲੋਕਾਂ ਦਾ ਆਉਣਾ-ਜਾਣਾ ਘੱਟ ਹੋ ਗਿਆ ਹੈ ਪਰ ਖਾਸ ਤੌਰ ’ਤੇ ਦੋਪਹੀਆ ਵਾਹਨਾਂ ਦੀ ਪੁੱਛਗਿੱਛ ਅਤੇ ਖਰੀਦਦਾਰੀ ਲਈ ਆਉਣ ਵਾਲਿਆਂ ਦੀ ਗਿਣਤੀ ’ਚ ਸਭ ਤੋਂ ਤੇਜ਼ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ HDFC ਬੈਂਕ ਦੇ ਮੁਲਾਜ਼ਮਾ ਨੂੰ ਵੱਡੀ ਰਾਹਤ, ਨਹੀਂ ਕੱਟੇਗੀ ਤਨਖ਼ਾਹ ਤੇ ਮਿਲੇਗਾ ਬੋਨਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਾਜ਼ਾਰ 'ਚ ਕੋਰੋਨਾ ਦਾ ਡਰ, ਸੈਂਸੈਕਸ 480 ਅੰਕ ਡਿੱਗ ਕੇ 47,224 'ਤੇ ਖੁੱਲ੍ਹਾ
NEXT STORY