ਮੁੰਬਈ— ਬਿਟਕੁਆਇਨ ਦੇ ਅਚਾਨਕ ਉਛਾਲ ਹੋਣ ਦੇ ਵਾਬਜੂਦ ਇਸ ਕ੍ਰਿਪਟੋਕਰੰਸੀ ਦੇ ਪ੍ਰਤੀ ਵੱਧਦੇ ਰੁਝਾਨ ਦਾ ਰੁਜ਼ਗਾਰ ਮਾਰਕੀਟ 'ਤੇ ਜਬਰਦਸਤ ਅਸਰ ਦੇਖਿਆ ਜਾ ਰਿਹਾ ਹੈ। ਪਿਛਲੇ ਸਾਲ ਕ੍ਰਿਪਟੋਕਰੰਸੀ ਇੰਡਸਟਰੀ ਨਾਲ ਜੁੜੀਆਂ ਨੌਕਰੀਆਂ 'ਚ 50 % ਦਾ ਵਾਧਾ ਦੇਖਿਆ ਗਿਆ ਹੈ। ਨਾਲ ਹੀ ਇਨ੍ਹਾਂ ਨੌਕਰੀਆਂ ਦੀ ਤਲਾਸ਼ ਅਤੇ ਇਸ ਨੇ ਸਬੰਧਿਤ ਪੁੱਛਗੱਛ ਕਰਨ ਵਾਲਿਆਂ ਦੀ ਤਦਾਦ ਦੌਗੁਣੀ ਹੋ ਗਈ।
ਰੈਂਡਸਟੈਡ ਇੰਡੀਆ ਦੇ ਸੀ.ਈ.ਓ. ਪਾਲ ਡਿਉਪਿਸ ਨੇ ਕਿਹਾ ਕਿ ਬਿਟਕੁਆਇਨ ਸਮੇਤ ਸਾਰੇ ਕ੍ਰਿਪਟੋਕਰੰਸੀ ਬਲਾਕਚੇਨ ਟੈਕਨਾਲੋਜੀ 'ਤੇ ਆਧਾਰਿਤ ਹੈ। ਇਸ ਲਈ ਇਹ ਇੰਡਸਟਰੀ ਪੂਰੀ ਤਰ੍ਹਾਂ ਨਾਲ ਤਕਨੀਕੀ ਕੈਲਾਸ਼ 'ਤੇ ਟਿਕੀ ਹੈ। ਇਹੀ ਵਜ੍ਹਾਂ ਹੈ ਕਿ ਕ੍ਰਿਪਟੋਕਰੰਸੀ ਮਾਰਕੀਟ ਦੇ ਵੱਧਣ ਦੇ ਨਾਲ-ਨਾਲ ਸਾਲ 2018 ਅਤੇ ਉਸਦੇ ਬਾਅਦ ਵੀ ਟੈਕਨਾਲੋਜੀ ਸਬੰਧਿਤ ਨੌਕਰੀਆਂ ਦੀਆਂ ਸੰਭਵਨਾਵਾਂ ਵਧਣਗੀਆਂ। ਉਨ੍ਹਾਂ ਨੇ ਦੱਸਿਆ, ' ਪਿਛਲੇ ਇਕ ਸਾਲ 'ਚ ਅਜਿਹੀ ਸਕਿਲ ਵਾਲਿਆਂ ਦੀ ਮੰਗ 50 ਪ੍ਰਤੀਸ਼ਤ ਵੱਧੀ ਹੈ। ਹੁਣ ਜਿੰਨੀ ਜ਼ਿਆਦਾ ਇੰਡਸਟਰੀਜ਼ ਆਪਣੇ ਇੰਟਰਨਲ ਸਿਸਟਮ ਨੂੰ ਇਸ ਟੈਕਨਾਲੋਜੀ ਦੇ ਅਨੁਕੂਲ ਬਣਾਵੇਗੀ, ਉਨੀ ਹੀ ਜ਼ਿਆਦਾ ਮੰਗ ਇਨ੍ਹਾਂ ਪ੍ਰਫੈਸ਼ਨਲ ਦੀ ਹੋਵੋਗੀ।'
ਇਨ੍ਹਾਂ ਪ੍ਰੋਫੈਸ਼ਨਲਸ ਦੀ ਹਾਇਰਿੰਗ ਕਰਨ ਵਾਲੀ ਯੂਨੋਕੁਆਇਨ, ਗਲੋਬਲ ਅਤੇ ਕਾਇਨਸਿਕਆਰ ਵਰਗੀਆਂ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਨੇ ਪ੍ਰੋਫੈਸ਼ਨਲ 'ਚ ਨੌਕਰੀ ਪੋਸਟਿੰਗ ਨੂੰ ਲੈ ਕੇ ਜਬਰਦਸਤ ਉਤਸਾਹ ਦੇਖਿਆ ਜਾ ਰਿਹਾ ਹੈ। ਡਿਜ਼ੀਟਲ ਕਰੰਸੀ ਐਕਸਚੇਂਜ ਗਲੋਬਲ ਡੀ.ਸੀ.ਐਕਸ. ਦੇ ਮੰਤਰੀ ਆਕਾਸ਼ ਅਗਰਵਾਲ ਨੇ ਕਿਹਾ, ' ਕ੍ਰਿਪਟੋਕਰੰਸੀ ਇਕ ਪਹਿਲਾਂ ਦੀ ਤਰ੍ਹਾਂ ਰਹੀ, ਪਰ ਬਿਟਕੁਆਇਨ ਦੀ ਕੀਮਤ ਲਗਾਤਾਰ ਵਧਣ ਤੋਂ ਇਸ 'ਚੋਂ ਲੋਕਾਂ ਦੀ ਦਿਲਚਸਪੀ ਵਧੀ ਹੈ।' ਉਨ੍ਹਾਂ ਦੱਸਿਆ ਕਿ ਭਾਰਤ 'ਚ ਕ੍ਰਿਪਟੋਕਰੰਸੀ ਨਾਲ ਜੁੜੀਅÎਾਂ ਨੌਕਰੀਆਂ ਦੀ ਪੁੱਛਗਿੱਛ ਕਰਨ ਵਾਲਿਆਂ ਦੀ ਤਾਦਾਦ ਸਤੰਬਰ-ਅਕਤੂਬਰ ਦੇ ਮੁਕਾਬਲੇ ਨਵੰਬਰ ਤੱਕ ਦੌਗੁਣੀ ਹੋ ਗਈ ਹੈ।
ਬਿਟਕੁਆਇਨ ਐਕਸਚੇਂਜ ਕਾਇਨਸਿਕਆਰ ਦੇ ਕੋ-ਫਾਉਂਡਰ ਬੇਨਸਨ ਸੈਮੁਅਲ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਕੈਂਪਸਾਂ ਨਾਲ ਭਰਤੀਆਂ ਨਹੀਂ ਕੀਤੀਆਂ, ਪਰ ਅਸੀਂ ਸਿੰਬਿਆਸਿਸ ਅਤੇ ਆਈ.ਆਈ.ਟੀ. ਕਾਨਪੁਰ ਵਰਗੇ ਸੰਸਥਾਨਾਂ ਨਾਲ ਰਿਕੂਟਮੇਂਟ 'ਤੇ ਵਿਚਾਰ ਕਰਨ ਦੇ ਅਗ੍ਰਹਿ ਆ ਰਹੇ ਹਨ। ਕਾਇਨਸਿਕਅਰ ਹੁਣ ਆਪਣੇ ਦਿੱਲੀ ਅਤੇ ਬੇਂਗਲੂਰ ਦੇ ਦਫਤਰਾਂ ਦੇ ਲਈ ਹਾਇਰਿੰਗ ਕਰ ਰਿਹਾ ਹੈ। ਇੱਧਰ, ਅਗਰਵਾਲ ਨੇ ਕਿਹਾ ਕਿ ਗਲੋਬਲ ਡੀ.ਸੀ.ਐਕਸ. ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦਿੱਲੀ, ਇੰਸੀਚਿਊਟ ਮੈਨੇਜਮੇਂਟ ਟੈਕਨਾਲੋਜੀ ਗਾਜੀਆਬਾਦ ਅਤੇ ਇੰਡੀਅਨ ਸਕੂਲ ਆਫ ਬਿਜਨੈੱਸ ( ਆਈ.ਐੱਸ.ਬੀ.) ਹੈਦਰਾਬਾਦ ਨਾਲ ਰਿਕੂਟਮੇਂਟ ਕਰਨ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ,' ਅਸੀਂ ਅਮਰੀਕਨ ਐਕਸਪ੍ਰੈੱਸ , ਬਰਕਲੇਜ ਅਤੇ ਆਈ.ਬੀ.ਐੱਮ. ਵਰਗੀਆਂ ਕੰਪਨੀਆਂ ਨਾਲ ਹਾਇਰਿੰਗ ਕੀਤੀ ਹੈ। ਅਸੀਂ ਬਿਟਕੁਆਇਨ ਦੇ ਖੇਤਰ 'ਚ ਜਾਗਰੂਕਤਾ ਵਧਾਉਣ ਦੇ ਲਈ ਹਜੇ ਕਈ ਕੈਂਪਸਾਂ ਨਾਲ ਗੱਲਬਾਤ ਕਰ ਰਹੇ ਹਾਂ। ' ਉਨ੍ਹਾਂ ਨੇ ਅੱਗੇ ਕਿਹਾ, ' ਹੁਣ ਬਲਾਕਤਚੈਨ ਅਤੇ ਕ੍ਰਿਪਟੋਕਰੰਸੀ ਇੰਡਸਟਰੀ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਮੰਗ ਆਪੂਰਤੀ ਤੋਂ ਕਿਤੇ ਜ਼ਿਆਦਾ ਹੈ।'
ਰੈਂਡਸਟੈਡ ਡਾਟੇ ਦੇ ਮੁਤਾਬਕ, ਕ੍ਰਿਪਟੋਕਰੰਸੀ ਇੰਡਸਟਰੀ 'ਚ ਆਲਾ ਦਰਜ ਦੇ ਕੌਸ਼ਲ ਦੀ ਜ਼ਰੂਰਤ ਦੇ ਮੱਦੇਨਜ਼ਰ ਇਥੇ ਕੰਮ ਕਰਨ ਵਾਲੇ ਪ੍ਰ੍ਰ੍ਰ੍ਰਫੈਸ਼ਨਲ ਦੀ ਸੈਲਰੀ ਆਈ.ਟੀ.ਇੰਡਸਟਰੀ ਦੇ ਮਾਧਿਅਮ ਦਰਜ ਦੀ ਪ੍ਰ੍ਰਫੈਸ਼ਨਲ ਦੇ ਵੇਤਨ ਤੋਂ ਜ਼ਿਆਦਾ ਹੈ। 5 ਸਾਲ ਤੋਂ ਘੱਟ ਅਨੁਭਵ ਵਾਲਿਆਂ ਨੂੰ 8 ਤੋਂ 10 ਸਾਲ ਤੋਂ ਉੱਪਰ ਦੇ ਐਕਸਪੀਰਿੰਅਸ ਵਾਲਿਆਂ ਨੂੰ 20 ਲੱਖ ਰੁਪਏ ਅਤੇ 12 ਸਾਲ ਪਲਸ ਐਕਸਪੀਰਿੰਅਸ ਵਾਲਿਆਂ ਨੂੰ ਔਸਤਨ 45 ਲੱਖ ਰੁਪਏ ਸਾਲਾਨਾ ਦਾ ਪੈਕੇਜ ਮਿਲਦਾ ਹੈ। ਹੁਣ ਗਾਹਕਾਂ ਦੀ ਵਧਦੀ ਸੰਖਿਆ ਦੇ ਮੁਤਾਬਕ, ਇਸ ਇੰਡਸਟਰੀ 'ਚ ਨੌਕਰੀ ਦੇ ਨਾਲ ਨਾਲ ਸੈਲਰੀ ਵੀ ਵਧੇਗੀ।
'ਮੰਤਰਾਲਿਆਂ ਨੂੰ ਆਦੇਸ਼, ਸਵਦੇਸ਼ੀ ਨੂੰ ਦਿਓ ਤਵੱਜੋ'
NEXT STORY