Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUN 28, 2026

    11:27:28 AM

  • israel pm netanyahu

    ਨੇਤਨਯਾਹੂ ਦੀਆਂ 'ਜੜ੍ਹਾਂ' 'ਚ ਬੈਠੀ ਜੰਗ !...

  • major accident in punjab  tragic death of 3 boys

    ਪੰਜਾਬ 'ਚ ਵੱਡਾ ਹਾਦਸਾ, 3 ਮੁੰਡਿਆਂ ਦੀ ਦਰਦਨਾਕ...

  • ram temple donation theft case accused money manipulation

    40 ਦਿਨਾਂ 'ਚ 70 ਵਾਰੀ ਹੋਈ ਰਾਮ ਮੰਦਰ ਚੜ੍ਹਾਵੇ...

  • petroleum levy hikes

    ਪੈਟਰੋਲੀਅਮ ਟੈਕਸ 'ਚ ਹੋ ਗਿਆ ਵਾਧਾ ! ਕੀ ਵੱਧ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • New Delhi
  • ਆਟੋ ਸੈਕਟਰ ’ਚ ਮੰਦੀ, ਕੰਪਨੀਆਂ ਦੀ ਡਿੱਗੀ ਵਿਕਰੀ

BUSINESS News Punjabi(ਵਪਾਰ)

ਆਟੋ ਸੈਕਟਰ ’ਚ ਮੰਦੀ, ਕੰਪਨੀਆਂ ਦੀ ਡਿੱਗੀ ਵਿਕਰੀ

  • Updated: 02 Mar, 2020 11:23 AM
New Delhi
depressions in the auto sector
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ — ਫਰਵਰੀ ਮਹੀਨੇ ’ਚ ਵੀ ਆਟੋ ਸੈਕਟਰ ’ਚ ਮੰਦੀ ਰਹੀ, ਜਿਸ ਨਾਲ ਤਕਰੀਬਨ ਸਾਰੀਆਂ ਕੰਪਨੀਆਂ ਦੀ ਵਿਕਰੀ ’ਚ ਗਿਰਾਵਟ ਦਰਜ ਕੀਤੀ ਗਈ ਪਰ ਕੰਪਨੀਆਂ ਦਾ ਕਹਿਣਾ ਹੈ ਕਿ ਇਸ ਗਿਰਾਵਟ ’ਚ ਕੋਰੋਨਾ ਵਾਇਰਸ ਦਾ ਕੋਈ ਅਸਰ ਨਹੀਂ ਹੈ। ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੀ ਵਿਕਰੀ ਫਰਵਰੀ ਮਹੀਨੇ ’ਚ ਸਾਲਾਨਾ ਆਧਾਰ ’ਤੇ 42 ਫੀਸਦੀ ਡਿੱਗ ਕੇ 32,476 ਇਕਾਈਆਂ ’ਤੇ ਆ ਗਈ। ਕੰਪਨੀ ਨੇ ਕਿਹਾ ਕਿ ਉਸ ਨੇ ਪਿਛਲੇ ਸਾਲ ਫਰਵਰੀ ਮਹੀਨੇ ’ਚ 56,005 ਵਾਹਨਾਂ ਦੀ ਵਿਕਰੀ ਕੀਤੀ ਸੀ। ਕੰਪਨੀ ਦੀ ਘਰੇਲੂ ਵਿਕਰੀ ਇਸ ਦੌਰਾਨ 42 ਫੀਸਦੀ ਡਿੱਗ ਕੇ ਪਿਛਲੇ ਸਾਲ ਦੀਆਂ 52,915 ਇਕਾਈਆਂ ਦੀ ਤੁਲਨਾ ’ਚ 30,637 ਇਕਾਈਆਂ ’ਤੇ ਆ ਗਈ। ਇਸ ਦੌਰਾਨ ਬਰਾਮਦ ਵੀ ਪਿਛਲੇ ਸਾਲ ਦੀਆਂ 3,090 ਇਕਾਈਆਂ ਦੀ ਤੁਲਨਾ ’ਚ 40 ਫੀਸਦੀ ਡਿੱਗ ਕੇ 1,839 ਇਕਾਈਆਂ ’ਤੇ ਆ ਗਈ।

ਕੰਪਨੀ ਨੇ ਯੂਟੀਲਿਟੀ ਵਾਹਨਾਂ, ਕਾਰਾਂ ਅਤੇ ਵੈਨ ਸਮੇਤ ਯਾਤਰੀ ਵਾਹਨ ਸ਼੍ਰੇਣੀ ’ਚ ਫਰਵਰੀ 2020 ’ਚ 10,938 ਵਾਹਨਾਂ ਦੀ ਵਿਕਰੀ ਕੀਤੀ। ਇਹ ਫਰਵਰੀ 2019 ’ਚ ਇਸ ਸ਼੍ਰੇਣੀ ’ਚ ਵਿਕੇ 26,109 ਵਾਹਨਾਂ ਦੀ ਤੁਲਨਾ ’ਚ 58 ਫੀਸਦੀ ਘੱਟ ਹੈ। ਇਸ ਦੌਰਾਨ ਕੰਪਨੀ ਦੇ ਵਪਾਰਕ ਵਾਹਨਾਂ ਦੀ ਵਿਕਰੀ ਸਾਲ ਭਰ ਪਹਿਲਾਂ ਦੀਆਂ 21,154 ਇਕਾਈਆਂ ਤੋਂ 25 ਫੀਸਦੀ ਡਿੱਗ ਕੇ 15,856 ਇਕਾਈਆਂ ’ਤੇ ਆ ਗਈ। ਮੱਧ ਅਤੇ ਭਾਰੀ ਵਪਾਰਕ ਵਾਹਨਾਂ ਦੇ ਸੈਕਟਰ ’ਚ ਵੀ ਵਿਕਰੀ 686 ਇਕਾਈਆਂ ਦੀ ਤੁਲਨਾ ’ਚ ਘੱਟ ਹੋ ਕੇ 436 ਇਕਾਈਆਂ ’ਤੇ ਆ ਗਈ।

ਕੋਰੋਨਾ ਵਾਇਰਸ ਨਾਲ ਸੁਜ਼ੂਕੀ, ਹੁੰਡਈ, ਟੋਇਟਾ ਦੇ ਉਤਪਾਦਨ ’ਤੇ ਅਸਰ ਨਹੀਂ
ਪ੍ਰਮੁੱਖ ਵਾਹਨ ਵਿਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ, ਹੁੰਡਈ ਅਤੇ ਟੋਇਟਾ ਕਿਰਲੋਸਕਰ ਮੋਟਰ ਦਾ ਕਹਿਣਾ ਹੈ ਕਿ ਚੀਨ ’ਚ ਕੋਰੋਨਾ ਵਾਇਰਸ ਦੇ ਕਹਿਰ ਨਾਲ ਕਲਪੁਰਜ਼ਿਆਂ ਦੀ ਸਪਲਾਈ ’ਚ ਰੁਕਾਵਟ ਨਾਲ ਉਨ੍ਹਾਂ ਦੇ ਉਤਪਾਦਨ ਪ੍ਰੋਗਰਾਮ ’ਤੇ ਤੁਰੰਤ ਕੋਈ ਅਸਰ ਨਹੀਂ ਪਿਆ ਹੈ। ਹਾਲਾਂਕਿ ਕੰਪਨੀਆਂ ਭਵਿੱਖ ’ਚ ਕਿਸੇ ਵੀ ਉਲਟ ਸਥਿਤੀ ਨਾਲ ਨਿੱਬੜਨ ਲਈ ਹਾਲਾਤ ’ਤੇ ਨਜ਼ਰ ਬਣਾਏ ਹੋਏ ਹਨ।

ਮਾਰੂਤੀ ਸੁਜ਼ੂਕੀ ਇੰਡੀਆ ਦੇ ਪ੍ਰਮੋਟਰ ਨੇ ਕਿਹਾ, ‘‘ਫਿਲਹਾਲ ਅਜੇ ਸਾਨੂੰ ਕਿਸੇ ਵੀ ਸਮੱਸਿਆ ਦਾ ਖਦਸ਼ਾ ਨਹੀਂ ਹੈ। ਅਸੀਂ ਆਪਣੇ ਸਪਲਾਈਕਰਤਾਵਾਂ ਦੇ ਸੰਪਰਕ ’ਚ ਰਹਾਂਗੇ ਅਤੇ ਕੋਈ ਸਮੱਸਿਆ ਹੋਣ ’ਤੇ ਸੂਚਿਤ ਕਰਾਂਗੇ।’’ ਹੁੰਡਈ ਮੋਟਰ ਇੰਡੀਆ ਦੇ ਪ੍ਰਮੋਟਰ ਨੇ ਕਿਹਾ,‘‘ਅਸੀਂ ਹਾਲਾਤ ’ਤੇ ਨਜ਼ਰ ਬਣਾਏ ਹੋਏ ਹਾਂ। ਹਾਲਾਂਕਿ, ਫਿਲਹਾਲ ਕੰਪਨੀ ਦੇ ਕਾਰੋਬਾਰ ’ਤੇ ਕੋਈ ਅਸਰ ਨਹੀਂ ਹੈ।’’ ਟੋਇਟਾ ਕਿਰਲੋਸਕਰ ਮੋਟਰ ਨੇ ਵੀ ਅਜਿਹੀ ਹੀ ਗੱਲ ਕਹੀ ਹੈ।

ਕੰਪਨੀ ਦੇ ਉੱਚ ਉਪ-ਪ੍ਰਧਾਨ (ਵਿਕਰੀ ਅਤੇ ਮਾਰਕੀਟਿੰਗ) ਨਵੀਨ ਸੋਨੀ ਨੇ ਕਿਹਾ, ‘‘ਸਾਡੇ ਪਹਿਲੇ ਅਤੇ ਦੂਜੇ ਸ਼੍ਰੇਣੀ ਦੇ ਸਪਲਾਈਕਰਤਾ ਅਜੇ ਤੱਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਨਹੀਂ ਹੋਏ ਹਨ। ਹਾਲਾਂਕਿ ਅਸੀਂ ਤੀਜੇ ਅਤੇ ਚੌਥੀ ਸ਼੍ਰੇਣੀ ਦੇ ਸਪਲਾਈਕਰਤਾਵਾਂ ਦੇ ਸੰਚਾਲਨ ’ਤੇ ਕਰੀਬ ਤੋਂ ਨਜ਼ਰ ਰੱਖੇ ਹੋਏ ਹਨ।’’ ਕੰਪਨੀ ਆਪਣੇ ਕਲਪੁਰਜ਼ਿਆਂ ਦੀ ਸਥਾਨਕ ਸਪਲਾਈ ਵਧਾਉਣ ’ਤੇ ਧਿਆਨ ਦੇ ਰਹੀ ਹੈ, ਇਸ ਲਈ ਉਹ ਇਨ੍ਹਾਂ ਦਾ ਸਥਾਨੀਕਰਨ ਕਰ ਰਹੀ ਹੈ। ਇਸ ਨਾਲ ਘਰੇਲੂ ਸਪਲਾਈਕਰਤਾਵਾਂ ਦੇ ਸਾਹਮਣੇ ਇਕ ਚੰਗਾ ਮੌਕਾ ਹੈ। ਦੱਖਣ ਕੋਰੀਆ ਦੀ ਕੀਯਾ ਮੋਟਰਸ ਦੇ ਭਾਰਤੀ ਸੰਚਾਲਨ ’ਤੇ ਅਜੇ ਤੱਕ ਕੋਰੋਨਾ ਵਾਇਰਸ ਦਾ ਅਸਰ ਨਹੀਂ ਪਿਆ ਹੈ।

ਐੱਮ. ਜੀ. ਮੋਟਰ ਇੰਡੀਆ ਦੀ ਸਪਲਾਈ ’ਚ ਪੈਦਾ ਹੋਈ ਅੜਚਨ

ਹਾਲਾਂਕਿ ਐੱਮ. ਜੀ. ਮੋਟਰ ਇੰਡੀਆ ਦੀ ਸਪਲਾਈ ’ਚ ਅੜਚਨ ਪੈਦਾ ਹੋਈ ਹੈ। ਇਸ ਨਾਲ ਕੰਪਨੀ ਦਾ ਫਰਵਰੀ ਦਾ ਉਤਪਾਦਨ ਅਤੇ ਵਿਕਰੀ ਪ੍ਰਦਰਸ਼ਨ ਪ੍ਰਭਾਵਿਤ ਹੋਇਆ ਹੈ। ਐੱਮ. ਜੀ. ਮੋਟਰ ਇੰਡੀਆ ਦੇ ਵਿਕਰੀ ਨਿਰਦੇਸ਼ਕ ਰਾਕੇਸ਼ ਸਿਧਾਨਾ ਨੇ ਕਿਹਾ, ‘‘ਕੋਰੋਨਾ ਵਾਇਰਸ ਦੇ ਪ੍ਰਸਾਰ ਨੇ ਸਾਡੇ ਯੂਰਪੀ ਅਤੇ ਚੀਨੀ ਸਪਲਾਈਕਰਤਾਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਨੇ ਸਾਡੇ ਫਰਵਰੀ ਦੇ ਉਤਪਾਦਨ ਅਤੇ ਵਿਕਰੀ ’ਤੇ ਅਸਰ ਪਾਇਆ ਹੈ। ਇਸ ਦੇ ਮਾਰਚ ’ਚ ਵੀ ਬਣੇ ਰਹਿਣ ਦੀ ਸੰਭਾਵਨਾ ਹੈ।’’ ਟਾਟਾ ਮੋਟਰਸ ਨੇ ਇਸ ਬਾਰੇ ’ਚ ਟਿੱਪਣੀ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਪਰ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਗੁਏਂਟਰ ਬਟਸ਼ੇਕ ਨੇ ਫਰਵਰੀ ਦੀ ਸ਼ੁਰੂਆਤ ’ਚ ਕਿਹਾ ਸੀ ਕਿ ਚੀਨ ਵੱਲੋਂ ਕਲਪੁਰਜ਼ਿਆਂ ਦੀ ਸਪਲਾਈ ’ਚ ਕਮੀ ਬਾਰੇ ਠੀਕ ਅਨੁਮਾਨ ਉਦੋਂ ਲਾਇਆ ਜਾ ਸਕਦਾ ਹੈ, ਜਦੋਂ ਉੱਥੇ ਕਿਰਤੀ ਦੁਬਾਰਾ ਕੰਮ ’ਤੇ ਪਰਤਨਗੇ। ਵਾਹਨ ਵਿਨਿਰਮਾਤਾਵਾਂ ਦੇ ਸੰਗਠਨ ਸਿਆਮ ਨੇ ਵੀ ਕਿਹਾ ਸੀ ਕਿ ਉਹ ਕੰਪਨੀਆਂ ਵੱਲੋਂ ਅੰਕੜੇ ਜੁਟਾਏਗੀ ਤਾਂਕਿ ਪਤਾ ਲਾਇਆ ਜਾ ਸਕੇ ਕਿ ਕੋਰੋਨਾ ਵਾਇਰਸ ਦਾ ਅਸਰ ਕਿਸ ਹੱਦ ਤੱਕ ਪਿਆ ਹੈ। ਦੋਪਹੀਆ ਵਾਹਨ ਕੰਪਨੀ ਹੀਰੋ ਮੋਟੋਕਾਰਪ ਅਤੇ ਟੀ. ਵੀ. ਐੱਸ. ਮੋਟਰ ਕੰਪਨੀ ਨੇ ਕਿਹਾ ਸੀ ਕਿ ਚੀਨ ’ਚ ਫੈਲੇ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਫਰਵਰੀ ’ਚ ਉਨ੍ਹਾਂ ਦਾ ਉਤਪਾਦਨ ਕਰੀਬ 10 ਫੀਸਦੀ ਤੱਕ ਘੱਟ ਹੋ ਸਕਦਾ ਹੈ।

ਮਾਰੂਤੀ ਦੀ ਵਾਹਨ ਵਿਕਰੀ ਫਰਵਰੀ ’ਚ ਇਕ ਫੀਸਦੀ ਘੱਟ ਕੇ 1,47,110 ਇਕਾਈ ਰਹੀ
ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਦੀ ਫਰਵਰੀ ’ਚ ਵਿਕਰੀ 1.1 ਫੀਸਦੀ ਘੱਟ ਕੇ 1,47,110 ਇਕਾਈ ਰਹਿ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਕੰਪਨੀ ਨੇ 1,48,682 ਵਾਹਨ ਵੇਚੇ ਸਨ। ਮਾਰੂਤੀ ਨੇ ਐਤਵਾਰ ਨੂੰ ਜਾਰੀ ਬਿਆਨ ’ਚ ਕਿਹਾ ਕਿ ਫਰਵਰੀ, 2020 ’ਚ ਉਸ ਦੀ ਘਰੇਲੂ ਵਿਕਰੀ 1.6 ਫੀਸਦੀ ਘੱਟ ਕੇ 1,36,849 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 1,39,100 ਇਕਾਈ ਰਹੀ ਸੀ।

ਸਮੀਖਿਆ ਅਧੀਨ ਮਹੀਨੇ ’ਚ ਕੰਪਨੀ ਦੀਆਂ ਛੋਟੀਆਂ ਕਾਰਾਂ ਆਲਟੋ ਅਤੇ ਵੈਗਨ ਆਰ ਦੀ ਵਿਕਰੀ 11.1 ਫੀਸਦੀ ਵਧ ਕੇ 27,499 ਇਕਾਈ ’ਤੇ ਪਹੁੰਚ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 24,751 ਇਕਾਈ ਸੀ। ਉਥੇ ਹੀ ਕੰਪੈਕਟ ਸੈਕਟਰ ’ਚ ਸਵਿੱਫਟ, ਸੇਲੇਰੀਓ, ਇਗਨਿਸ, ਬਲੇਨੋ ਅਤੇ ਡਿਜ਼ਾਇਰ ਦੀ ਵਿਕਰੀ 3.9 ਫੀਸਦੀ ਘੱਟ ਕੇ 69,828 ਇਕਾਈ ਰਹਿ ਗਈ, ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 72,678 ਇਕਾਈ ਰਹੀ ਸੀ। ਮੱਧ ਵਾਹਨ ਸੈਕਟਰ ’ਚ ਕੰਪਨੀ ਦੀ ਸਿਆਜ਼ ਕਾਰ ਦੀ ਵਿਕਰੀ ਘੱਟ ਕੇ 2,544 ਇਕਾਈ ਰਹੀ, ਜੋ ਫਰਵਰੀ, 2019 ’ਚ 3,084 ਇਕਾਈ ਰਹੀ ਸੀ। ਹਾਲਾਂਕਿ, ਸਮੀਖਿਆ ਅਧੀਨ ਮਿਆਦ ’ਚ ਕੰਪਨੀ ਦੇ ਯੂਟੀਲਿਟੀ ਵਾਹਨਾਂ ਵਿਟਾਰਾ ਬ੍ਰੀਜ਼ਾ, ਐੱਸ-ਕਰਾਸ ਅਤੇ ਅਰਟਿਗਾ ਦੀ ਵਿਕਰੀ 3.5 ਫੀਸਦੀ ਵਧ ਕੇ 22,604 ਇਕਾਈ ਰਹੀ, ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 21,834 ਇਕਾਈ ਰਹੀ ਸੀ। ਫਰਵਰੀ ’ਚ ਕੰਪਨੀ ਦੀ ਬਰਾਮਦ 7.1 ਫੀਸਦੀ ਵਧ ਕਰ 10,261 ਇਕਾਈ ’ਤੇ ਪਹੁੰਚ ਗਿਆ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਕੰਪਨੀ ਨੇ 9,582 ਵਾਹਨਾਂ ਦੀ ਬਰਾਮਦ ਕੀਤੀ ਸੀ।

ਐੱਮ. ਜੀ. ਮੋਟਰ ਦੀ ਵਿਕਰੀ ’ਚ ਭਾਰੀ ਗਿਰਾਵਟ 
ਐੱਮ. ਜੀ. ਮੋਟਰ ਇੰਡੀਆ ਦੀ ਵਿਕਰੀ ’ਚ ਫਰਵਰੀ ’ਚ ਭਾਰੀ ਗਿਰਾਵਟ ਆਈ ਹੈ। ਚੀਨ ਅਤੇ ਹੋਰ ਦੇਸ਼ਾਂ ’ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਫੈਲਣ ਨਾਲ ਕੰਪਨੀ ਦੀ ਕੱਲ-ਪੁਰਜ਼ਿਆਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਉਸ ਦੀ ਵਿਕਰੀ ’ਚ ਗਿਰਾਵਟ ਆਈ ਹੈ। ਫਰਵਰੀ ’ਚ ਕੰਪਨੀ ਦੀ ਪ੍ਰਚੂਨ ਵਿਕਰੀ 1,376 ਇਕਾਈ ਰਹੀ ਹੈ, ਜਦੋਂਕਿ ਜਨਵਰੀ ’ਚ ਇਹ 3,130 ਇਕਾਈ ਰਹੀ ਸੀ। ਐੱਮ. ਜੀ. ਮੋਟਰ ਇੰਡੀਆ ਦੇ ਪੋਰਟਫੋਲੀਓ ’ਚ 2 ਮਾਡਲ ਐੱਸ. ਯੂ. ਵੀ. ਹੈਕਟਰ ਅਤੇ ਜੇ. ਐੱਸ. ਈ. ਵੀ. ਹਨ। ਕੰਪਨੀ ਨੇ ਬਿਆਨ ’ਚ ਕਿਹਾ ਕਿ ਪਿਛਲੇ ਮਹੀਨੇ ਉਸ ਨੇ ਜੇਐੱਸ ਈ. ਵੀ. ਦੀਆਂ 158 ਇਕਾਈਆਂ ਵੇਚੀਆਂ। ਕੰਪਨੀ ਨੇ ਜ਼ੈੱਡਐੱਸ ਈ. ਵੀ. ਨੂੰ ਹਾਲ ’ਚ 20.88 ਲੱਖ ਰੁਪਏ (ਦਿੱਲੀ ਸ਼ੋਅਰੂਮ) ਦੀ ਸ਼ੁਰੂਆਤੀ ਕੀਮਤ ’ਤੇ ਪੇਸ਼ ਕੀਤਾ ਸੀ। ਕੰਪਨੀ ਨੇ ਕਿਹਾ ਕਿ ਉਸ ਨੂੰ ਇਸ ਦੀ ਅੱਜ ਦੀ ਤਰੀਕ ਤੱਕ 3,000 ਬੁਕਿੰਗਾਂ ਮਿਲ ਚੁੱਕੀਆਂ ਹਨ। ਇਹ 2019 ’ਚ ਦੇਸ਼ ’ਚ ਵਿਕੀ ਕੁਲ ਈ. ਵੀ. ਕਾਰਾਂ ਤੋਂ ਜ਼ਿਆਦਾ ਹੈ।

ਹੁੰਡਈ ਦੀ ਵਿਕਰੀ ਫਰਵਰੀ ’ਚ 10 ਫੀਸਦੀ ਡਿੱਗੀ

ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਨੇ ਕਿਹਾ ਕਿ ਫਰਵਰੀ ’ਚ ਉਸ ਦੀ ਵਿਕਰੀ ’ਚ 10.3 ਫੀਸਦੀ ਦੀ ਗਿਰਾਵਟ ਹੋਈ ਅਤੇ ਇਸ ਦੌਰਾਨ ਉਸ ਨੇ 48,910 ਗੱਡੀਆਂ ਵੇਚੀਆਂ। ਐੱਚ. ਐੱਮ. ਆਈ. ਐੱਲ. ਨੇ ਕਿਹਾ ਕਿ ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ ’ਚ 54,518 ਗੱਡੀਆਂ ਵੇਚੀਆਂ ਸਨ। ਬਿਆਨ ’ਚ ਕਿਹਾ ਗਿਆ ਕਿ ਇਸ ਦੌਰਾਨ ਉਨ੍ਹਾਂ ਦੀ ਘਰੇਲੂ ਵਿਕਰੀ ’ਚ 7.2 ਫੀਸਦੀ ਦੀ ਕਮੀ ਹੋਈ ਅਤੇ ਇਹ ਫਰਵਰੀ 2019 ਦੀਆਂ 43,110 ਇਕਾਈਆਂ ਮੁਕਾਬਲੇ ਘੱਟ ਕੇ 40,010 ਇਕਾਈ ਰਹਿ ਗਈ। ਇਸੇ ਤਰ੍ਹਾਂ ਕੰਪਨੀ ਦੀ ਬਰਾਮਦ ’ਚ 22 ਫੀਸਦੀ ਦੀ ਕਮੀ ਹੋਈ ਅਤੇ ਇਹ ਇਕ ਸਾਲ ਪਹਿਲਾਂ ਦੀ 11,408 ਇਕਾਈਆਂ ਦੇ ਮੁਕਾਬਲੇ ਘੱਟ ਕੇ 8,900 ਇਕਾਈ ਰਹਿ ਗਈ।

  • Auto Sector
  • Companies
  • Sales
  • ਆਟੋ ਸੈਕਟਰ
  • ਕੰਪਨੀਆਂ
  • ਵਿਕਰੀ

IPHONE ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਐਪਲ ਨੇ ਕੀਮਤਾਂ 'ਚ ਕੀਤਾ ਇੰਨਾ ਵਾਧਾ

NEXT STORY

Stories You May Like

  • nifty  s   banking sector becomes new market force
    ‘Nifty ਦੀ ਅਗਨੀਪ੍ਰੀਖਿਆ, ਬੈਂਕਿੰਗ ਸੈਕਟਰ ਬਣਿਆ ਬਾਜ਼ਾਰ ਦੀ ਨਵੀਂ ਤਾਕਤ’
  • country  s farmers  basmati exports fall by 24 percent in 2 months
    ​​​​​​​ਦੇਸ਼ ਦੇ ਕਿਸਾਨਾਂ ਲਈ ਵੱਡਾ ਝਟਕਾ, 2 ਮਹੀਨਿਆਂ ’ਚ 24 ਫੀਸਦੀ ਡਿੱਗੀ ਬਾਸਮਤੀ ਦੀ ਬਰਾਮਦ
  • ban on sale of cough syrup without a doctor  s prescription
    ‘ਡਾਕਟਰ ਦੀ ਪਰਚੀ ਦੇ ਬਿਨਾਂ’ ਕਫ਼ ਸਿਰਪ ਦੀ ਵਿਕਰੀ ’ਤੇ ਰੋਕ!
  • lightning struck  3 women  7 people
    ਝਾਰਖੰਡ 'ਚ ਡਿੱਗੀ ਅਸਮਾਨੀ ਬਿਜਲੀ, 3 ਔਰਤਾਂ ਸਮੇਤ 7 ਲੋਕਾਂ ਦੀ ਮੌਤ
  • jharkhand  lightning strike  eight people
    ਝਾਰਖੰਡ 'ਚ ਕਹਿਰ ਬਣ ਡਿੱਗੀ ਅਸਮਾਨੀ ਬਿਜਲੀ, ਅੱਠ ਲੋਕਾਂ ਦੀ ਮੌਤ
  • lightning strikes during cricket match  one player dies
    ਕ੍ਰਿਕਟ ਮੈਚ ਦੌਰਾਨ ਡਿੱਗੀ ਬਿਜਲੀ, ਇਕ ਖਿਡਾਰੀ ਦੀ ਮੌਤ... ਅੱਧਾ ਦਰਜਨ ਜ਼ਖਮੀ
  • smartphone brands face slowdown during festive season
    ਤਿਉਹਾਰੀ ਸੀਜ਼ਨ 'ਚ ਸਮਾਰਟਫੋਨ ਬ੍ਰਾਂਡਾਂ 'ਤੇ ਛਾਈ ਮੰਦੀ
  • businessman dead body car missing police
    2 ਦਿਨ ਪਹਿਲਾਂ ਅਚਾਨਕ ਲਾਪਤਾ ਹੋ ਗਿਆ ਵਪਾਰੀ ! ਹੁਣ ਕਾਰ ਦੀ ਡਿੱਗੀ 'ਚੋਂ ਲਾਸ਼ ਮਿਲਣ ਨਾਲ ਫੈਲੀ ਸਨਸਨੀ
  • girl deadbody found at jalandhar cantt railway station
    ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਮਿਲੀ ਕੁੜੀ ਦੀ ਲਾਸ਼, ਨਹੀਂ ਹੋਈ ਪਛਾਣ
  • train delays become a problem in the middle of summer
    ਗਰਮੀ ਦੇ ਵਿਚਕਾਰ ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ: ਨਵੀਂ ਦਿੱਲੀ-ਵੈਸ਼ਨੋ ਦੇਵੀ...
  • big weather warning for these districts of punjab
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਯੈਲੋ ਅਲਰਟ ਹੋ ਗਿਆ...
  • earthquake in chandigarh punjab
    ਪੰਜਾਬ ਸਣੇ ਉੱਤਰ ਭਾਰਤ 'ਚ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ
  • doni ball gang member arrested with weapons in jalandhar
    ਜਲੰਧਰ 'ਚ ਡੋਨੀ ਬਲ ਗੈਂਗ ਦੇ 2 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ
  • fire broke out in a moving vehicle on the highway in jalandhar
    ਜਲੰਧਰ 'ਚ ਹਾਈਵੇਅ 'ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਡਰਾਈਵਰਾਂ ਨੇ ਭੱਜ ਕੇ ਬਚਾਈ...
  • electricity consumers electricity department
    ਬਿਜਲੀ ਖਪਤਕਾਰਾਂ ਨੂੰ ਖ਼ੁਸ਼ਖ਼ਬਰੀ, ਲਿਆ ਗਿਆ ਇਹ ਵੱਡਾ ਫ਼ੈਸਲਾ
  • weather will change in punjab on july 1
    ਪੰਜਾਬ 'ਚ 1 ਜੁਲਾਈ ਨੂੰ ਬਦਲੇਗਾ ਮੌਸਮ, 15 ਜ਼ਿਲ੍ਹਿਆਂ 'ਚ ਅਲਰਟ ਜਾਰੀ
Trending
Ek Nazar
gold price fall 49000 rupees

49,000 ਰੁਪਏ ਸਸਤਾ ਹੋਇਆ ਸੋਨਾ! ਕੀਮਤਾਂ 'ਚ ਹੋਰ ਗਿਰਾਵਟ ਦੀ ਸੰਭਾਵਨਾ

heavy vehicle movement banned on banga mukandpur road

ਨਵਾਂਸ਼ਹਿਰ 'ਚ ਇਨ੍ਹਾਂ ਵਾਹਨਾਂ 'ਤੇ 25 ਅਗਸਤ ਤੱਕ ਲੱਗੀ ਵੱਡੀ ਪਾਬੰਦੀ, ਸਖ਼ਤ...

has hardik pandya really secretly married mahika sharma

ਹਾਰਦਿਕ ਪੰਡਯਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ? ਮਾਹਿਕਾ ਨੇ ਸਿੰਦੂਰ ਨਾਲ ਭਰੀ...

veteran filmmaker k  bhagyaraj passes away at 73

ਦਿੱਗਜ ਐਕਟਰ-ਡਾਇਰੈਕਟਰ ਦੀ ਹਾਰਟ ਅਟੈਕ ਕਾਰਨ ਮੌਤ ! 73 ਸਾਲ ਦੀ ਉਮਰ 'ਚ ਲਏ...

horrific collision between high speed car and scooter

ਤੇਜ਼ ਰਫਤਾਰ ਕਾਰ ਤੇ ਸਕੂਟਰੀ ਵਿਚਾਲੇ ਭਿਆਨਕ ਟੱਕਰ, ਮਾਸੂਮ ਕੁੜੀ ਦੀ ਮੌਕੇ 'ਤੇ...

heavy rain next 6 days monsoon

ਅਗਲੇ 6 ਦਿਨ ਭਾਰੀ! ਬਦਲੇਗਾ ਮੌਸਮ ਦਾ ਮਿਜਾਜ਼, 16 ਸੂਬਿਆਂ 'ਚ ਤੇਜ਼...

freedom to travel to any country without a visa

ਬਿਨਾਂ Visa ਦੇ ਕਿਸੇ ਵੀ ਦੇਸ਼ ਜਾ ਸਕਦਾ ਇਕ ਸ਼ਖਸ! ਤੁਹਾਨੂੰ ਪਤਾ ਹੈ ਕੌਣ

mother daughter throat

ਘਰੇਲੂ ਝਗੜੇ ਨੇ ਧਾਰਿਆ ਖੂਨੀ ਰੂਪ: ਮਾਂ ਨੇ ਆਪਣੀ ਧੀ ਦਾ ਕੀਤਾ ਕਤਲ, ਫਿਰ ਖੁਦ...

son gave his own father  s betel nut to get a government job

ਸਰਕਾਰੀ ਨੌਕਰੀ ਲੈਣ ਲਈ ਪੁੱਤ ਨੇ ਦੇ'ਤੀ ਆਪਣੇ ਹੀ ਪਿਓ ਦੀ ਸੁਪਾਰੀ! ਹੈਰਾਨ ਕਰ...

veteran actor passes away

ਮਸ਼ਹੂਰ ਸ਼ੋਅ 'ਸ਼ਕਤੀਮਾਨ' 'ਚ ਨਜ਼ਰ ਆ ਚੁੱਕੇ ਦਿੱਗਜ ਅਦਾਕਾਰ ਦਾ ਦਿਹਾਂਤ

gold silver price

ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...

wife talking another man phone night character

'ਪਤਨੀ ਰਾਤ ਨੂੰ ਕਿਸੇ ਬੰਦੇ ਨਾਲ ਗੱਲ ਕਰੇ ਤਾਂ ਚਰਿੱਤਰ ’ਤੇ ਸ਼ੱਕ ਨਹੀਂ ਕਰ...

amitabh  s heroine quits acting and sells chicken

ਐਕਟਿੰਗ ਛੱਡ ਚਿਕਨ ਵੇਚ ਰਹੀ ਅਮਿਤਾਭ ਦੀ ਹੀਰੋਇਨ

this famous actress had her leg amputated at the age of 15

15 ਸਾਲ ਦੀ ਉਮਰ 'ਚ ਕੱਟਣੀ ਪਈ ਸੀ ਇਸ ਮਸ਼ਹੂਰ ਅਦਾਕਾਰਾ ਦੀ ਲੱਤ, ਫਿਰ ਇੰਝ ਬਣੀ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

heavy rains expected for next 3 4 days

ਅਗਲੇ 3-4 ਦਿਨ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ...

good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • us will impose 100  tariff on european countries  trump
      ਡਿਜੀਟਲ ਸੇਵਾਵਾਂ ’ਤੇ ਟੈਕਸ ਲਾਉਣ ਵਾਲੇ ਯੂਰਪੀਅਨ ਦੇਸ਼ਾਂ ’ਤੇ 100 ਫੀਸਦੀ ਟੈਰਿਫ...
    • basmati rice exports rise 7 5 despite us iran tensions
      ਅਮਰੀਕਾ-ਈਰਾਨ ਤਣਾਅ ਦੇ ਬਾਵਜੂਦ ਬਾਸਮਤੀ ਚੌਲਾਂ ਦਾ ਨਿਰਯਾਤ 7.5% ਵਧਿਆ
    • gold silver prices plunge in june  know when is the right time to buy
      June ਮਹੀਨੇ ਧੜੰਮ ਡਿੱਗੇ Gold-Silver ਦੇ ਭਾਅ, ਜਾਣੋ ਕਦੋਂ ਹੈ ਖ਼ਰੀਦਦਾਰੀ ਦਾ...
    • crisis looms over cooking gas  what will be the impact on common man
      ਫਿਰ ਆਈ ਨਵੀਂ ਆਫ਼ਤ, ਰਸੋਈ ਗੈਸ ’ਤੇ ਵੀ ਮੰਡਰਾਇਆ ਸੰਕਟ, ਜਾਣੋ ਆਮ ਆਦਮੀ ’ਤੇ ਕੀ...
    • ceasefire will limit impact of west asia crisis on indian companies  crisil
      ਜੰਗਬੰਦੀ ਕਾਇਮ ਰਹਿਣ ਨਾਲ ਭਾਰਤੀ ਕੰਪਨੀਆਂ ’ਤੇ ਪੱਛਮੀ ਏਸ਼ੀਆ ਸੰਕਟ ਦਾ ਅਸਰ...
    • foreign exchange reserves increased by  963 million to  672 58 billion
      ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 96.3 ਕਰੋੜ ਡਾਲਰ ਵਧ ਕੇ 672.58 ਅਰਬ ਡਾਲਰ ’ਤੇ...
    • uae economy
      ਜੰਗ ਮਗਰੋਂ ਦੁਬਈ ਨੂੰ ਲੀਹ 'ਤੇ ਲਿਆਉਣ ਦੀਆਂ ਕੋਸ਼ਿਸ਼ਾਂ 'ਚ ਪ੍ਰਸ਼ਾਸਨ ! 2.5 ਅਰਬ...
    • volkswagen plans to close 4 factories 100000 jobs at risk
      1,00,000 ਮੁਲਾਜ਼ਮਾਂ ਦੀ ਜਾਵੇਗੀ ਨੌਕਰੀ ! 4 ਵੱਡੀਆਂ ਫੈਕਟਰੀਆਂ ਬੰਦ ਕਰਨ ਦੀ...
    • industry concerned over rising stainless steel imports from china
      ਚੀਨ ਤੋਂ ਵਧਦੀ ਸਟੇਨਲੈੱਸ ਸਟੀਲ ਦਰਾਮਦ ’ਤੇ ਉਦਯੋਗ ਦੀ ਚਿੰਤਾ, ਹਜ਼ਾਰਾਂ ਨੌਕਰੀਆਂ...
    • gold silver price
      ਮੂਧੇ ਮੂੰਹ ਡਿੱਗੀਆਂ ਸੋਨੇ ਦੀਆਂ ਕੀਮਤਾਂ ! 16,000 ਤੱਕ ਹੋ ਗਿਆ ਸਸਤਾ, ਜਾਣੋ ਹੁਣ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +