ਨਵੀਂ ਦਿੱਲੀ— ਡੀਜ਼ਲ ਕਾਰਾਂ ਨਾ ਬਣਾਉਣ ਦਾ ਫੈਸਲਾ ਮਾਰੂਤੀ ਲਈ ਮਹਿੰਗਾ ਪੈ ਸਕਦਾ ਹੈ। ਮਾਰੂਤੀ ਸੁਜ਼ੂਕੀ ਅਪ੍ਰੈਲ 2020 ਤੋਂ ਕਾਰਾਂ 'ਚ ਡੀਜ਼ਲ ਇੰਜਣ ਨਹੀਂ ਲਾਵੇਗੀ।ਮਾਹਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਮਾਰੂਤੀ ਦਾ ਐੱਸ. ਯੂ. ਵੀ. 'ਚ ਲੀਡਰਸ਼ਿਪ ਦਾ ਰੁਤਬਾ ਖੁਸ ਸਕਦਾ ਹੈ, ਨਾਲ ਹੀ ਕੰਪੈਕਟ ਸਿਡਾਨ 'ਚ ਉਸ ਦੀ ਬਾਜ਼ਾਰ ਹਿੱਸੇਦਾਰੀ ਵੀ ਘੱਟ ਸਕਦੀ ਹੈ। ਫਿਲਹਾਲ ਵਿਟਾਰਾ ਬ੍ਰੇਜਾ ਤੇ ਡਿਜ਼ਾਇਰ ਬਾਜ਼ਾਰ ਮੋਹਰੀ ਹਨ।
ਹੁਣ ਤਕ ਵਿਟਾਰਾ ਸਿਰਫ ਡੀਜ਼ਲ ਇੰਜਣ 'ਚ ਉਪਲੱਬਧ ਹੈ ਤੇ ਕੰਪਨੀ ਇਸ ਨੂੰ ਪੈਟਰੋਲ ਇੰਜਣ ਨਾਲ ਲਾਂਚ ਕਰਨ ਦੀ ਸੋਚ ਰਹੀ ਹੈ। ਮਾਹਰਾਂ ਮੁਤਾਬਕ, ਡੀਜ਼ਲ ਇੰਜਣ ਬੰਦ ਹੋਣ ਨਾਲ ਸਭ ਤੋਂ ਵੱਧ ਵਿਕਣ ਵਾਲੇ ਇਸ ਮਾਡਲ ਦੀ ਵਿਕਰੀ ਨੂੰ ਝਟਕਾ ਲੱਗ ਸਕਦਾ ਹੈ।
ਓਧਰ ਡਿਜ਼ਾਇਰ ਟੈਕਸੀ ਲਈ ਸਭ ਤੋਂ ਪਸੰਦੀਦਾ ਗੱਡੀ ਹੈ ਕਿਉਂਕਿ ਇਸ ਦੀ ਮਾਈਲੇਜ ਚੰਗੀ ਹੈ। ਇਸ 'ਚ ਡੀਜ਼ਲ ਇੰਜਣ ਬੰਦ ਕਰਨ ਨਾਲ ਕੰਪਨੀ ਨੂੰ ਬਾਜ਼ਾਰ ਹਿੱਸੇਦਾਰੀ 'ਚ ਮੋਹਰੀ ਬਣੇ ਰਹਿਣ ਲਈ ਪੂਰਾ ਜ਼ੋਰ ਲਾਉਣਾ ਪੈ ਸਕਦਾ ਹੈ ਕਿਉਂਕਿ ਹੁੰਡਈ, ਮਹਿੰਦਰਾ ਤੇ ਟਾਟਾ ਮੋਟਰਜ਼ ਨੇ ਕੁਝ ਹੈਚਬੈਕ, ਕੰਪੈਕਟ ਸਿਡਾਨ ਤੇ ਐੱਸ. ਯੂ. ਵੀ. ਕਾਰਾਂ ਦੇ ਡੀਜ਼ਲ ਇੰਜਣ ਨੂੰ ਬੀ. ਐੱਸ.-6 'ਚ ਬਦਲਣ ਦਾ ਫੈਸਲਾ ਕੀਤਾ ਹੈ।
ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਸਟੇਜ-6 ਨਿਯਮ ਲਾਗੂ ਹੋਣ ਨਾਲ ਡੀਜ਼ਲ ਕਾਰਾਂ ਤੇ ਐੱਸ. ਯੂ. ਵੀ. ਦੀ ਕੀਮਤ 2 ਤੋਂ 2.5 ਲੱਖ ਰੁਪਏ ਤਕ ਵਧ ਸਕਦੀ ਹੈ। ਇਸ ਕਾਰਨ ਡੀਜ਼ਲ ਕਾਰਾਂ ਦੀ ਵਿਕਰੀ ਸਾਲਾਨਾ 1.5 ਤੋਂ 2 ਲੱਖ ਯੂਨਿਟਸ ਤਕ ਹੀ ਸਿਮਟ ਸਕਦੀ ਹੈ। ਉੱਥੇ ਹੀ, ਮਾਰੂਤੀ ਸੁਜ਼ੂਕੀ ਨੂੰ ਯਕੀਨ ਹੈ ਕਿ ਡੀਜ਼ਲ ਇੰਜਣ ਹਟਾ ਲੈਣ ਨਾਲ ਵੀ ਕੰਪਨੀ ਦੀ ਕਾਰ ਬਾਜ਼ਾਰ 'ਚ ਦਮਦਾਰ ਮੌਜੂਦਗੀ ਦਰਜ ਹੋਵੇਗੀ।
ਪੈਪਸੀਕੋ ਤੇ ਕਿਸਾਨਾਂ 'ਚ 'ਆਲੂ' ਨੂੰ ਲੈ ਕੇ ਵਿਵਾਦ ਕਿਉਂ? ਜਾਣੋ ਪੂਰਾ ਮਾਮਲਾ
NEXT STORY