ਲੁਧਿਆਣਾ (ਖੁਰਾਣਾ)–ਘਰੇਲੂ ਗੈਸ ਸਿਲੰਡਰ ਦੀ ਆਨਲਾਈਨ ਬੁਕਿੰਗ ਕਰਵਾਉਣ 'ਤੇ ਗੈਸ ਕੰਪਨੀਆਂ 25 ਰੁਪਏ ਪ੍ਰਤੀ ਸਿਲੰਡਰ ਡਿਸਕਾਊਂਟ ਦੇਣ ਦੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਸੂਤਰਾਂ ਮੁਤਾਬਕ ਯੋਜਨਾ ਦਾ ਆਗਾਜ਼ ਜੂਨ ਮਹੀਨੇ ਦੇ ਮੱਧ ਤਕ ਹੋ ਸਕਦਾ ਹੈ, ਜਿਸ ਲਈ ਗੈਸ ਕੰਪਨੀਆਂ ਪੇ. ਟੀ. ਐੱਮ. (ਕੈਸ਼ਲੈੱਸ ਭੁਗਤਾਨ) ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਖਪਤਕਾਰ ਵੱਲੋਂ ਜੇਕਰ ਗੈਸ ਸਿਲੰਡਰ ਦੀ ਰਾਸ਼ੀ ਦਾ ਭੁਗਤਾਨ ਸਬੰਧਤ ਗੈਸ ਏਜੰਸੀ ਨੂੰ ਏ. ਟੀ. ਐੱਮ. ਕਾਰਡ ਦੁਆਰਾ ਕੀਤਾ ਜਾਵੇਗਾ ਤਾਂ ਡਲਿਵਰੀ ਦੇ ਸਮੇਂ ਜਿਥੇ ਤੁਰੰਤ ਕੰਪਨੀ ਖਪਤਕਾਰ ਦੇ ਬੈਂਕ ਖਾਤੇ 'ਚ 15 ਰੁਪਏ ਦਾ ਡਿਸਕਾਊਂਟ ਰਾਸ਼ੀ ਟਰਾਂਸਫਰ ਕਰ ਦੇਵੇਗੀ, ਉਥੇ 10 ਰੁਪਏ ਪ੍ਰਤੀ ਸਿਲੰਡਰ ਸਬੰਧਤ ਡਲਿਵਰੀ ਮੈਨ ਨੂੰ ਵੀ ਮਿਲੇਗੀ।

ਇਥੇ ਦੱਸਣਾ ਜ਼ਰੂਰੀ ਰਹੇ ਗਾ ਕਿ ਉਕਤ ਯੋਜਨਾ ਮੌਜੂਦਾ ਸਮੇਂ 'ਚ ਇੰਡੇਨ ਗੈਸ ਕੰਪਨੀ ਅਤੇ ਹਿੰਦੁਸਤਾਨ ਗੈਸ ਕੰਪਨੀ ਨਾਲ ਜੁੜੇ ਖਪਤਕਾਰਾਂ ਲਈ ਜ਼ਮੀਨ 'ਤੇ ਉਤਾਰੀ ਜਾ ਰਹੀ ਹੈ। ਜਦਕਿ ਇਸ ਤੋਂ ਪਹਿਲਾਂ ਬੀਤੀ 18 ਦਸੰਬਰ ਨੂੰ ਭਾਰਤ ਗੈਸ ਕੰਪਨੀ ਵੱਲੋਂ ਇਸ ਤਰ੍ਹਾਂ ਦੀ ਯੋਜਨਾ ਆਪਣੇ ਖਪਤਕਾਰਾਂ ਲਈ ਸ਼ੁਰੂ ਕੀਤੀ ਗਈ ਸੀ, ਜੋ ਕਿ 31 ਮਾਰਚ ਨੂੰ ਸਮਾਪਤ ਹੋ ਚੁੱਕੀ ਹੈ। ਕੰਪਨੀ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਕੈਸ਼ਲੈੱਸ ਭੁਗਤਾਨ ਯੋਜਨਾ ਨਾਲ ਜਿਥੇ ਯੋਜਨਾ ਨਾਲ ਖਪਤਕਾਰ ਪਰਿਵਾਰਾਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉਥੇ ਯੋਜਨਾ ਨੂੰ ਅਪਣਾਉਣ ਵਾਲੀਆਂ ਗੈਸ ਏਜੰਸੀਆਂ ਦੇ ਡੀਲਰਾਂ ਦੀਆਂ ਪ੍ਰੇਸ਼ਾਨੀਆਂ ਵੀ ਕੈਸ਼ ਲਿਆਉਣ ਅਤੇ ਜਮ੍ਹਾ ਕਰਵਾਉੁਣ ਵਰਗੇ ਝੰਜਟ ਤੋਂ ਛੁਟਕਾਰਾ ਮਿਲ ਰਿਹਾ ਹੈ। ਸਗੋਂ ਲੁੱਟ-ਖੋਹ ਹੋਣ ਵਰਗੀਆਂ ਘਟਨਾਵਾਂ ਹੋਣ ਦਾ ਡਰ ਵੀ ਸਮਾਪਤ ਹੋਇਆ ਹੈ, ਜਦਕਿ ਇਸ ਤੋਂ ਪਹਿਲਾਂ ਆਏ ਦਿਨ ਲੁਟੇਰਿਆਂ ਵੱਲੋਂ ਗੈਸ ਏਜੰਸੀਆਂ ਦੇ ਡਲਿਵਰੀ ਮੈਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਲੁੱਟਣ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਰਿਹਾ ਹੈ। ਜਿਸ ਕਾਰਨ ਏਜੰਸੀ ਮਾਲਕਾਂ ਅਤੇ ਡਲਿਵਰੀ ਮੈਨ ਨੂੰ ਹਰ ਸਮੇਂ ਖਤਰਾ ਮਹਿਸੂਸ ਹੁੰਦਾ ਸੀ ਪਰ ਹੁਣ ਇਸ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਉਨ੍ਹਾਂ ਨੂੰ ਨਹੀਂ ਸਤਾ ਰਹੀ।

ਕਿਵੇਂ ਲਈਏ ਯੋਜਨਾ ਦਾ ਲਾਭ
ਏ.ਟੀ.ਐੱਮ. ਕੰਪਨੀ ਦੇ ਟੀਮ ਲੀਡਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵੱਲੋਂ ਬੀਤੀ 30 ਮਈ ਤੋਂ ਦੇਸ਼ ਭਰ ਵਿਚ ਘਰੇਲੂ ਗੈਸ ਸਿਲੰਡਰ ਦੀ ਭੁਗਤਾਨ ਰਾਸ਼ੀ ਨੂੰ ਕੈਸ਼ਲੈੱਸ ਯੋਜਨਾ ਦੇ ਖਾਤੇ ਵਿਚ ਉਤਾਰਨ ਲਈ ਇੰਡੇਨ ਗੈਸ ਕੰਪਨੀ ਅਤੇ ਐੱਚ. ਪੀ. ਗੈਸ ਕੰਪਨੀ ਨਾਲ ਸਬੰਧਤ ਏਜੰਸੀਆਂ ਨਾਲ ਕਰਾਰ ਕੀਤਾ ਹੈ ਜਦਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਬੀ. ਪੀ. ਸੀ. (ਭਾਰਤ ਗੈਸ ਕੰਪਨੀ) ਦੇ ਉਪਭੋਗਤਾਵਾਂ ਲਈ ਇਹ ਡਿਸਕਾਊਂਟ ਆਫਰ ਸ਼ੁਰੂ ਕੀਤਾ ਸੀ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਯੋਜਨਾ ਦਾ ਲਾਭ ਪ੍ਰਾਪਤ ਕਰਨ ਲਈ ਪਹਿਲਾਂ ਖਪਤਕਾਰ ਨੂੰ ਏ. ਟੀ. ਐੱਮ. ਐਪ ਨਾਲ ਜੁੜਨਾ ਹੋਵੇਗਾ, ਜਿਸ ਵਿਚ ਬਲੂ ਕਲਰ ਦਾ ਆਈਕਾਨ ਖੋਲ੍ਹਣ 'ਤੇ ਕੇ. ਵਾਈ. ਸੀ. ਪੁਆਇੰਟ ਵਾਲੇ ਨੇੜਲੇ ਦੁਕਾਨਦਾਰਾਂ ਅਤੇ ਡੀਲਰਾਂ ਦੀ ਜਾਰੀ ਲਿਸਟ ਅਤੇ ਦੇ ਨਾਂ ਦਾ ਵੇਰਵਾ ਸਾਹਮਣੇ ਆਉਣ 'ਤੇ ਉਪਭੋਗਤਾ ਆਪਣਾ ਕੇ. ਵਾਈ. ਸੀ. ਰਜਿਸਟਰਡ ਕਰਵਾ ਸਕਦਾ ਹੈ ਜਿਸ ਦੇ ਬਾਅਦ ਉਸ ਦੇ ਏ. ਟੀ. ਐੱਮ. ਅਕਾਊਂਟ 'ਚ ਡਿਸਕਾਊਂਟ ਰਾਸ਼ੀ ਆਉਣ ਲੱਗੇਗੀ।
ਅਗਲੇ ਕੁੱਝ ਹਫਤਿਆਂ 'ਚ ਕੰਮ ਕਰਨ ਲੱਗੇਗਾ ਦੂਰਸੰਚਾਰ ਰੈਗੂਲੇਟਰੀ ਦਾ ਨੈੱਟਵਰਕ ਕਵਰੇਜ ਮੈਪ : ਟਰਾਈ
NEXT STORY