ਵਾਸ਼ਿੰਗਟਨ— ਕਾਰਪੋਰੇਟ ਨਤੀਜੇ ਬਿਹਤਰ ਰਹਿਣ ਨਾਲ ਬੁੱਧਵਾਰ ਨੂੰ ਵਾਲਸਟ੍ਰੀਟ 'ਚ ਬੜ੍ਹਤ ਦਰਜ ਹੋਈ। ਡਾਓ ਜੋਂਸ, ਐੱਸ. ਐਂਡ ਪੀ.-500 ਅਤੇ ਨੈਸਡੈਕ ਕੰਪੋਜ਼ਿਟ ਹਰੇ ਨਿਸ਼ਾਨ 'ਤੇ ਬੰਦ ਹੋਏ।
ਡਾਓ ਜੋਂਸ 240 ਅੰਕ ਯਾਨੀ 0.9 ਫੀਸਦੀ ਦੀ ਮਜਬੂਤੀ ਦਰਜ ਕਰਦੇ ਹੋਏ 26,202.73 ਦੇ ਪੱਧਰ 'ਤੇ ਜਾ ਪੁੱਜਾ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ ਵੀ 0.8 ਫੀਸਦੀ ਦੇ ਉਛਾਲ ਨਾਲ 2,924.43 ਦੇ ਪੱਧਰ 'ਤੇ ਬੰਦ ਹੋਇਆ।
ਨੈਸਡੈਕ ਕੰਪੋਜ਼ਿਟ 0.9 ਫੀਸਦੀ ਦੀ ਮਜਬੂਤੀ ਨਾਲ8,020.21 ਦੇ ਪੱਧਰ 'ਤੇ ਬੰਦ ਹੋਇਆ। ਬਾਂਡ ਬਾਜ਼ਾਰ ਤੋਂ ਮੰਦੀ ਦੇ ਸੰਕੇਤਾਂ ਦੇ ਬਾਵਜੂਦ ਕਾਰੋਬਾਰ ਦੇ ਅੰਤਿਮ ਘੰਟੇ 'ਚ ਸਟਾਕਸ ਬਾਜ਼ਾਰ 'ਚ ਤੇਜ਼ੀ ਜਾਰੀ ਰਹੀ। ਰਿਟੇਲਰਜ਼ ਦੇ ਉਮੀਦ ਨਾਲੋਂ ਬਿਹਤਰ ਨਤੀਜੇ ਅਜਿਹੇ ਸਮੇਂ ਆਏੇ ਹਨ ਜਦੋਂ ਨਿਵੇਸ਼ਕ ਯੂ. ਐੱਸ. ਦੀ ਆਰਥਿਕ ਮੰਦੀ ਬਾਰੇ ਚਿੰਤਤ ਹਨ। ਮੰਦੀ ਦੇ ਡਰੋਂ ਹੀ ਨਿਵੇਸ਼ਕ ਸੋਨੇ ਤੇ ਬਾਂਡ ਵਰਗੇ ਰਵਾਇਤੀ ਤੌਰ ਤੇ ਸੁਰੱਖਿਅਤ ਸੰਪਤੀਆਂ 'ਚ ਨਿਵੇਸ਼ ਕਰ ਰਹੇ ਸਨ ਅਤੇ ਇਕੁਇਟੀ ਤੋਂ ਦੂਰ ਜਾ ਰਹੇ ਸਨ।
ਐਮਾਜ਼ੋਨ ਨੇ ਹੈਦਰਾਬਾਦ 'ਚ ਆਪਣੇ ਸਭ ਤੋਂ ਵੱਡੇ ਕੈਂਪਸ ਦਾ ਉਦਘਾਟਨ ਕੀਤਾ
NEXT STORY