ਨਵੀਂ ਦਿੱਲੀ (ਭਾਸ਼ਾ)–ਕੇਂਦਰੀ ਕਿਰਤ ਮੰਤਰੀ ਭੁਪਿੰਦਰ ਯਾਦਵ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਲਗਭਗ ਸਾਰੇ ਸੂਬਿਆਂ ਨੇ ਚਾਰ ਲੇਬਰ ਕੋਡਸ ’ਤੇ ਨਿਯਮਾਂ ਦਾ ਖਰੜਾ ਤਿਆਰ ਕਰ ਲਿਆ ਹੈ ਅਤੇ ਨਵੇਂ ਨਿਯਮਾਂ ਨੂੰ ਉਚਿੱਤ ਸਮੇਂ ’ਤੇ ਲਾਗੂ ਕੀਤਾ ਜਾਵੇਗਾ। ਅਜਿਹੀਆਂ ਅਟਕਲਾਂ ਸਨ ਕਿ ਲੇਬਰ ਕੋਡਸ ਛੇਤੀ ਲਾਗੂ ਕੀਤੇ ਜਾ ਸਕਦੇ ਹਨ ਕਿਉਂਕਿ ਜ਼ਿਆਦਾਤਰ ਸੂਬਿਆਂ ਨੇ ਖਰੜਾ ਨਿਯਮ ਬਣਾ ਲਏ ਹਨ। ਯਾਦਵ ਨੇ ਕਿਹਾ ਕਿ ਲਗਭਗ ਸਾਰੇ ਸੂਬਿਆਂ ਨੇ ਚਾਰ ਲੇਬਰ ਕੋਡਸ ’ਤੇ ਖਰੜਾ ਨਿਯਮ ਤਿਆਰ ਕਰ ਲਏ ਹਨ। ਅਸੀਂ ਇਨ੍ਹਾਂ ਕੋਡਸ ਨੂੰ ਉਚਿੱਤ ਸਮੇਂ ’ਤੇ ਲਾਗੂ ਕਰਾਂਗੇ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਟਵਿੱਟਰ ਡਾਊਨ, ਯੂਜ਼ਰਸ ਨੂੰ ਟਵੀਟ ਕਰਨ 'ਚ ਆ ਰਹੀ ਸਮੱਸਿਆ
ਉਨ੍ਹਾਂ ਨੇ ਕਿਹਾ ਕਿ ਕੁਝ ਸੂਬੇ ਖਰੜਾ ਨਿਯਮਾਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਰਾਜਸਥਾਨ ਦੇ ਦੋ ਕੋਡਸ ’ਤੇ ਖਰੜਾ ਨਿਯਮ ਤਿਆਰ ਕਰ ਲਏ ਜਦ ਕਿ ਦੋ ’ਤੇ ਹਾਲੇ ਬਾਕੀ ਹੈ। ਪੱਛਮੀ ਬੰਗਾਲ ’ਚ ਇਨ੍ਹਾਂ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਚੱਲ ਰਹੀ ਹੈ ਜਦ ਕਿ ਮੇਘਾਲਿਆ ਸਮੇਤ ਪੂਰਬ ਉੱਤਰ ਦੇ ਕੁਝ ਸੂਬਿਆਂ ਨੇ ਚਾਰੇ ਕੋਡਸ ’ਤੇ ਖਰੜਾ ਨਿਯਮ ਤਿਆਰ ਕਰਨ ਦੀ ਪ੍ਰਕਿਰਿਆ ਹਾਲੇ ਪੂਰੀ ਨਹੀਂ ਕੀਤੀ ਹੈ। ਸਾਲ 2019 ਅਤੇ 2020 ’ਚ 29 ਕੇਂਦਰੀ ਕਿਰਤ ਕਾਨੂੰਨਾਂ ਨੂੰ ਚਾਰ ਲੇਬਰ ਕੋਡਸ ’ਚ ਮਿਲਾਇਆ ਗਿਆ ਸੀ ਅਤੇ ਇਨ੍ਹਾਂ ਨੂੰ ਤਰਕਸੰਗਤ ਅਤੇ ਸੌਖਾਲਾ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : ਅਮਰੀਕਾ 'ਚ ਮਹਿੰਗਾਈ ਚਾਰ ਦਹਾਕਿਆਂ ਦੇ ਉੱਚ ਪੱਧਰ 'ਤੇ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਚਾਰ ਦਿਨਾਂ ਦੀ ਲਗਾਤਾਰ ਗਿਰਾਵਟ 'ਤੇ ਲੱਗੀ ਬਰੇਕ, ਵਾਧੇ 'ਤੇ ਬੰਦ ਹੋਇਆ ਸ਼ੇਅਰ ਬਾਜ਼ਾਰ
NEXT STORY