ਨਵੀਂ ਦਿੱਲੀ (ਇੰਟ.) – ਅਗਸਤ ’ਚ ਮਾਨਸੂਨ ਦੀ ਬੇਰੁਖੀ ਕਾਰਨ ਸਰਕਾਰ ਦੀ ਚਿੰਤਾ ਵਧ ਗਈ ਹੈ। ਟਮਾਟਰ ਹੁਣ ਹੌਲੀ-ਹੌਲੀ ਕੰਟਰੋਲ ’ਚ ਆਇਆ ਤਾਂ ਦਾਲਾਂ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੇ ਬਜਟ ’ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਘੱਟ ਮੀਂਹ ਪੈਣ ਕਾਰਨ ਦਾਲਾਂ ਦੇ ਉਤਪਾਦਨ ’ਤੇ ਅਸਰ ਪੈਣ ਦਾ ਖਦਸ਼ਾ ਬਣ ਗਿਆ ਹੈ, ਜਿਸ ਨਾਲ ਦਾਲਾਂ ਦੀਆਂ ਕੀਮਤਾਂ ’ਚ ਬੜ੍ਹਤ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਸਰਕਾਰ ਨੇ ਵੀ ਕੀਮਤਾਂ ਨੂੰ ਕਾਬੂ ’ਚ ਰੱਖਣ ਲਈ ਜ਼ਰੂਰੀ ਕਦਮ ਵੀ ਉਠਾਉਣੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ
ਇਸ ਸਾਲ ਮਾਨਸੂਨ ’ਚ ਦੇਰੀ ਅਤੇ ਆਮ ਨਾਲੋਂ ਘੱਟ ਮੀਂਹ ਪੈਣ ਕਾਰਨ ਦਾਲਾਂ ਦੀ ਬਿਜਾਈ ਦਾ ਖੇਤਰ ਪਿਛਲੇ ਸਾਲ ਦੇ ਮੁਕਾਬਲੇ 8.5 ਫ਼ੀਸਦੀ ਘੱਟ ਰਿਹਾ ਹੈ। ਜਾਰੀ ਅੰਕੜਿਆਂ ਮੁਤਾਬਕ ਦਾਲਾਂ ਦੀ ਬਿਜਾਈ ਦਾ ਏਰੀਆ 119.09 ਲੱਖ ਹੈਕਟੇਅਰ ਰਿਹਾ ਹੈ, ਜੋ ਇਕ ਸਾਲ ਪਹਿਲਾਂ 130.13 ਲੱਖ ਹੈਕਟੇਅਰ ’ਤੇ ਸੀ। ਇਹ ਬੀਤੇ ਸਾਲ ’ਚ ਸਭ ਤੋਂ ਘੱਟ ਹੈ। ਇਸ ਕਰ ਕੇ ਘੱਟ ਮੀਂਹ ਕਾਰਨ ਉਪਜ ’ਤੇ ਵੀ ਅਸਰ ਪੈਣ ਦਾ ਖਦਸ਼ਾ ਹੈ। ਮੱਧ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਗੁਜਰਾਤ, ਓਡਿਸ਼ਾ, ਤਾਮਿਲਨਾਡੂ ਵਿੱਚ ਬਿਜਾਈ ਏਰੀਆ ਘਟਿਆ ਹੈ, ਜਿਸ ਨਾਲ ਕੁੱਲ ਉਤਪਾਦਨ ਘੱਟ ਰਹਿ ਸਕਦਾ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਖੰਡ ਦੀਆਂ ਕੀਮਤਾਂ 'ਚ ਹੋਇਆ ਵਾਧਾ, 6 ਸਾਲਾਂ ਦੇ ਉੱਚੇ ਪੱਧਰ 'ਤੇ ਪੁੱਜੇ ਭਾਅ
ਕੀਮਤਾਂ ’ਚ ਦਿਖਾਈ ਦਿੱਤਾ ਪ੍ਰਭਾਵ
ਖਪਤਕਾਰ ਮਾਮਲਿਆਂ ਦੇ ਵਿਭਾਗ ਮੁਤਾਬਕ 6 ਸਤੰਬਰ ਨੂੰ ਅਰਹਰ ਦੀ ਦਾਲ ਦੀ ਕੀਮਤ 142 ਰੁਪਏ ਪ੍ਰਤੀ ਕਿਲੋ ਸੀ। ਇਸ ਵਿੱਚ ਪਿਛਲੇ ਸਾਲ ਦੇ ਮੁਕਾਬਲੇ 4 ਫ਼ੀਸਦੀ ਦੀ ਬੜ੍ਹਤ ਦੇਖਣ ਨੂੰ ਮਿਲੀ ਹੈ ਅਤੇ ਭਾਅ ਪਿਛਲੇ ਸਾਲ ਦੇ ਮੁਕਾਬਲੇ 28 ਫ਼ੀਸਦੀ ਵੱਧ ਹਨ। ਛੋਲਿਆਂ ਦੀ ਦਾਲ ’ਚ ਪਿਛਲੇ ਮਹੀਨੇ ਦੇ ਮੁਕਾਬਲੇ 7 ਫ਼ੀਸਦੀ, ਮਾਂਹ ਦੀ ਦਾਲ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ 2 ਫ਼ੀਸਦੀ, ਮੂੰਗ ਦਾਲ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ 2 ਫ਼ੀਸਦੀ ਅਤੇ ਮਸਰਾਂ ਦੀ ਦਾਲ ਵਿੱਚ ਪਿਛਲੇ ਮਹੀਨੇ ਦੇ ਮੁਕਾਬਲੇ 2 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ’ਚੋਂ ਸਿਰਫ਼ ਮਸਰ ਹੀ ਅਜਿਹੀ ਦਾਲ ਹੈ, ਜਿਸ ਦੀਆਂ ਕੀਮਤਾਂ ਪਿਛਲੇ ਸਾਲ ਦੇ ਮੁਕਾਬਲੇ ਹੇਠਾਂ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ : G-20 ਸੰਮੇਲਨ ਮੌਕੇ ਦੁਲਹਨ ਵਾਂਗ ਸਜਾਈ ਦਿੱਲੀ, ਮਹਿਮਾਨਾਂ ਨੂੰ ਗੀਤਾ ਦਾ ਗਿਆਨ ਦੇਵੇਗੀ ਇਹ ਖ਼ਾਸ ਐਪ
ਸਰਕਾਰ ਨੇ ਉਠਾਏ ਕਦਮ
ਦਾਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਵੀ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਨੇ ਦਰਾਮਦਕਾਰਾਂ ਨੂੰ ਸਟਾਕ ਦੀ ਜਾਣਕਾਰੀ ਦੇਣ ਬਾਰੇ ਕਿਹਾ ਹੈ, ਜਿਸ ਨਾਲ ਬਾਜ਼ਾਰ ਵਿੱਚ ਸਪਲਾਈ ਵਧਾਈ ਜਾ ਸਕੇ। ਉੱਥੇ ਹੀ ਕੁੱਝ ਉਮੀਦ ਸਤੰਬਰ ਦੇ ਮੀਂਹ ਤੋਂ ਵੀ ਲਗਾਈ ਜਾ ਰਹੀ ਹੈ। ਜੇ ਮੀਂਹ ਲੋੜੀਂਦੀ ਮਾਤਰਾ ’ਚ ਪੈਂਦਾ ਹੈ ਤਾਂ ਉਪਜ ’ਚ ਵੀ ਸੁਧਾਰ ਹੋ ਸਕਦਾ ਹੈ। ਹਾਲਾਂਕਿ ਆਈ. ਐੱਮ. ਡੀ. ਦੇ ਅਨੁਮਾਨਾਂ ਮੁਤਾਬਕ ਦਾਲ ਉਤਪਾਦਨ ਵਾਲੇ ਸੂਬਿਆਂ ’ਚ ਸਤੰਬਰ ’ਚ ਵੀ ਮੀਂਹ ਘੱਟ ਪੈ ਸਕਦਾ ਹੈ।
ਇਹ ਵੀ ਪੜ੍ਹੋ : ਇੰਡੀਗੋ ਦੇ ਯਾਤਰੀਆਂ ਲਈ ਵੱਡੀ ਖ਼ਬਰ: ਦਿੱਲੀ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਜਾਣੋ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 10 ਪੈਸੇ ਵਧ ਕੇ ਖੁੱਲ੍ਹਿਆ
NEXT STORY