ਨਵੀਂ ਦਿੱਲੀ (ਭਾਸ਼ਾ) – ਸੁਪਰਟੈੱਕ ਮਨੀ ਲਾਂਡਰਿੰਗ ਮਾਮਲੇ ’ਚ ਇਕ ਨਵਾਂ ਮੋੜ ਆ ਗਿਆ ਹੈ। ਇਸ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਜਾਂਚ ਦਾ ਸੇਕ ਹੁਣ ਇਕ ਹੋਰ ਰੀਅਲ ਅਸਟੇਟ ਕੰਪਨੀ ਡੀ. ਐੱਲ. ਐੱਫ. ਦੇ ਦਰਵਾਜ਼ੇ ’ਤੇ ਪੁੱਜ ਗਈ ਹੈ। ਈ. ਡੀ. ਨੇ ਗੁਰੂਗ੍ਰਾਮ ’ਚ ਡੀ. ਐੱਲ. ਐੱਫ. ਦੇ ਦਫਤਰਾਂ ’ਤੇ ਛਾਪੇ ਮਾਰੇ ਅਤੇ ਕਈ ਦਸਤਾਵੇਜ਼ ਜੁਟਾਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਛਾਪੇ ਦੀ ਕਾਰਵਾਈ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ।
ਇਹ ਵੀ ਪੜ੍ਹੋ : ਦੁਨੀਆ ਦੇ ਸਭ ਤੋਂ ਵੱਡੇ ਨਿਵੇਸ਼ਕ ਵਾਰੇਨ ਬਫੇ ਨੇ ਭਾਰਤੀ ਕੰਪਨੀ ’ਚ ਵੇਚੀ ਹਿੱਸੇਦਾਰੀ, ਹੋਇਆ 800 ਕਰੋੜ ਦਾ ਨੁਕਸਾਨ
ਈ. ਡੀ. ਵਲੋਂ ਕਿਹਾ ਗਿਆ ਹੈਕਿ ਇਹ ਡੀ. ਐੱਲ. ਐੱਫ. ਦੇ ਇੱਥੇ ਛਾਪੇ ਸੁਪਰਟੈੱਕ ਦੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸੰਦਰਭ ਵਿਚ ਮਾਰੇ ਗਏ ਹਨ। ਇਸ ਬਾਰੇ ਡੀ. ਐੱਲ. ਐੱਫ. ਵਲੋਂ ਕੋਈ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਉੱਥੇ ਹੀ ਈ. ਡੀ. ਨੇ ਵੀ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਸੁਪਰਟੈੱਕ ਪ੍ਰਮੋਟਰ ਦੀ ਹੋ ਚੁੱਕੀ ਹੈ ਗ੍ਰਿਫਤਾਰੀ
ਈ. ਡੀ. ਨੇ ਸੁਪਰਟੈੱਕ ਦੇ ਪ੍ਰਮੋਟਰ ਰਾਮ ਕਿਸ਼ੋਰ ਅਰੋੜਾ ਨੂੰ ਇਸ ਮਾਮਲੇ ਵਿਚ ਜੂਨ ’ਚ ਹੀ ਗ੍ਰਿਫਤਾਰ ਕਰ ਲਿਆ ਸੀ। ਈ. ਡੀ. ਨੇ ਆਪਣੀ ਜਾਂਚ ਵਿਚ ਦੇਖਿਆ ਕਿ ਆਰ. ਕੇ. ਅਰੋੜਾ ਪੂਰੀ ਕੰਪਨੀ ਵਿਚ ਫੈਸਲੇ ਲੈਣ ਵਾਲਾ ਇਕਲੌਤਾ ਇਨਸਾਨ ਸੀ। ਉਸ ਨੇ ਘਰ ਖਰੀਦਦਾਰਾਂ ਦੇ ਪੈਸੇ ਨੂੰ ਡਾਇਵਰਟ ਕਰਨ ਨਾਲ ਜੁੜੇ ਫੈਸਲੇ ਕੀਤੇ ਅਤੇ ਕਈ ਸ਼ੈੱਲ ਕੰਪਨੀਆਂ ਦੇ ਮਾਧਿਅਮ ਰਾਹੀਂ ਪੈਸਿਆਂ ਦੀ ਹੇਰਾ-ਫੇਰੀ ਕੀਤੀ।
ਇਹ ਵੀ ਪੜ੍ਹੋ : ਘਟੀਆ ਕੁਆਲਿਟੀ ਦੇ ਲਗਾਏ ਗਏ ਖਿੜਕੀਆਂ ਅਤੇ ਦਰਵਾਜ਼ੇ, ਫਰਨੀਚਰ ਹਾਊਸ ਮਾਲਕ ਨੂੰ ਜੁਰਮਾਨਾ
ਕਰੋੜਾਂ ਦੇ ਗਬਨ ਦਾ ਹੈ ਮਾਮਲਾ
ਮਨੀ ਲਾਂਡਰਿੰਗ ਨਾਲ ਜੁੜੇ ਇਸ ਮਾਮਲੇ ਵਿਚ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਥਾਣਿਆਂ ’ਚ ਸੁਪਰਟੈੱਕ ਖਿਲਾਫ ਕਰੀਬ 26 ਐੱਫ. ਆਈ. ਆਰ. ਦਰਜ ਹਨ। ਇਨ੍ਹਾਂ ਦੇ ਆਧਾਰ ’ਤੇ ਈ. ਡੀ. ਨੇ ਸੁਪਰਟੈੱਕ ਖਿਲਾਫ ਆਪਣੀ ਜਾਂਚ ਸ਼ੁਰੂ ਕੀਤੀ ਸੀ। ਸੁਪਰਟੈੱਕ ਅਤੇ ਉਸ ਦੀਆਂ ਹੋਰ ਕੰਪਨੀਆਂ ਖਿਲਾਫ670 ਘਰ ਖਰੀਦਦਾਰਾਂ ਨੇ ਧੋਖਾਦੇਹੀ ਦਾ ਮਾਮਲਾ ਦਰਜ ਕਰਵਾਇਆ ਹੈ ਜੋ ਕਰੀਬ 164 ਕਰੋੜ ਰੁਪਏ ਦਾ ਹੈ।
ਗਾਇਬ ਹੋ ਗਏ 440 ਕਰੋੜ ਰੁਪਏ
ਈ. ਡੀ. ਦਾ ਕਹਿਣਾ ਹੈ ਕਿ ਸੁਪਰਟੈੱਕ ਗਰੁੱਪ ਨੇ ਹੋਮ ਬਾਇਰਸ ਤੋਂ ਕਰੋੜਾਂ ਰੁਪਏ ਜੁਟਾਏ ਪਰ ਉਨ੍ਹਾਂ ਨੂੰ ਸਮੇਂ ਸਿਰ ਘਰ ਦੇਣ ’ਚ ਅਸਫਲ ਰਿਹਾ। ਇਸ ਦਾ ਕਾਰਨ ਕਰੋੜ ਰੁਪਏ ਦੀ ਹੇਰਾ-ਫੇਰੀ ਹੋਣਾ ਹੈ। ਈ. ਡੀ. ਦਾ ਦਾਅਵਾ ਹੈ ਕਿ ਸੁਪਰਟੈੱਕ ਗਰੁੱਪ ਨੇ ਗਾਹਕਾਂ ਦੇ ਕਰੀਬ 440 ਕਰੋੜ ਰੁਪਏ ਦੀ ਹੇਰਾ-ਫੇਰੀ ਨੂੰ ਅੰਜ਼ਾਮ ਦਿੱਤਾ। ਉਸ ਨੇ ਇਹ ਪੈਸੇ ਗੁਰੂਗ੍ਰਾਮ ’ਚ ਜ਼ਮੀਨ ਖਰੀਦਣ ਦੇ ਨਾਂ ’ਤੇ ਜੁਟਾਏ ਸਨ।
ਇਹ ਵੀ ਪੜ੍ਹੋ : ਭੀਮ ਐਪ ਖਪਤਕਾਰ ਨੂੰ ਵਿਆਜ ਸਮੇਤ ਅਦਾ ਕਰੇਗਾ 20,000 ਰੁਪਏ, ਜਾਣੋ ਪੂਰਾ ਮਾਮਲਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਾਸਮਤੀ ਚੌਲਾਂ ਦੇ ਨਿਰਯਾਤ ਨਾਲ ਖ਼ੁਸ਼ ਹੋਏ ਕਿਸਾਨ, ਕੁੱਲ ਨਿਰਯਾਤ 'ਚ ਪੰਜਾਬ ਦਾ 34 ਫ਼ੀਸਦੀ ਹਿੱਸਾ
NEXT STORY