ਜਲੰਧਰ—ਕਲਾਸਿਕ ਮੋਟਰਸਾਈਕਲ ਬਣਾਉਣ ਵਾਲੀ ਮਹਿੰਦਰਾ ਦੀ ਪ੍ਰੀਮੀਅਮ ਮੋਟਰਸਾਈਕਲ ਡਿਵਿਡਨ ਬ੍ਰਾਂਡਸ ਜਾਵਾ ਅਤੇ ਬੀ.ਐੱਸ.ਏ. ਤਹਿਤ ਨਵੀਂ ਕਲਾਸਿਕ ਬਾਈਕਸ ਜਲਦ ਲਾਂਚ ਕੀਤੀ ਜਾਵੇਗੀ। ਮਹਿੰਦਰਾ ਨੇ ਕੁਝ ਮਹੀਨੇ ਪਹਿਲਾਂ ਹੀ ਇਨ੍ਹਾਂ ਦੋਵਾਂ ਬ੍ਰਾਂਡਸ ਦੀ ਸ਼ੁਰੂਆਤ ਕੀਤੀ ਹੈ। ਉਮੀਦ ਹੈ ਕਿ ਜਾਵਾ ਦੇ ਨਵੇਂ ਮਾਡਲਸ 'ਚ ਮੋਜੋ ਵਾਲਾ 300 ਸੀ.ਸੀ. ਸਿੰਗਲ ਸਿਲੰਡਰ, ਲਿਕਵਿਡ ਕੂਲਡ, ਫਿਊਲ ਇੰਜੈਕਟੇਡ ਇੰਜਣ ਦਿੱਤਾ ਜਾਵੇਗਾ।

ਜੋ 17 ਕੇ.ਡਬਲਿਊ ਦੀ ਪਾਵਰ ਦਿੰਦਾ ਹੈ ਅਤੇ 25.2 ਐੱਨ.ਐੱਮ. ਦਾ ਟਾਰਕ, ਇਸ 'ਚ 6 ਸਪੀਡ ਗਿਅਰ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਮਹਿੰਦਰਾ ਮੋਜੋ ਦੇ ਇੰਜਣ ਆਗਾਮੀ ਕਲਾਸਿਕ ਮੋਟਰਸਾਈਕਲ ਦੇ ਮਾਡਲਸ 'ਚ ਦਿੱਤਾ ਜਾਵੇਗਾ। ਜਾਵਾ ਦੀ ਮੋਟਰਸਾਈਕਲ ਭਾਰਤੀ ਬਾਜ਼ਾਰ 'ਚ 2019 ਦੀ ਸ਼ੁਰੂਆਤ 'ਚ ਪੇਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮੀਡੀਆ ਰਿਪੋਟਸ 'ਚ ਇਹ ਵੀ ਕਿਹਾ ਜਾ ਰਿਹੈ ਕਿ ਜਾਵਾ ਦੇ ਲਈ ਹਰ ਸਾਲ ਨਵੇਂ ਇੰਜਣ ਨਹੀਂ ਬਣਾਏ ਜਾਣਗੇ ਕਿਉਂਕਿ ਨਵਾਂ ਇੰਜਣ ਬਣਾਉਣ 'ਚ ਕੰਪਨੀ ਦੀ ਕਾਫੀ ਲਾਗਤ ਲਗੇਗੀ।

ਇਸ ਤੋਂ ਇਲਾਵਾ ਮਹਿੰਦਰਾ ਮੋਜੋ ਦਾ 300 ਸੀ.ਸੀ. ਪਾਵਰ ਯੂਨਿਟ ਨੂੰ ਅਜੇ ਕਿਸੇ ਵੀ ਬਾਈਕ 'ਚ ਇਸਤੇਮਾਲ ਨਹੀਂ ਕੀਤਾ ਜਾ ਰਿਹੈ। ਮੋਜੋ ਨੂੰ ਬਾਜ਼ਾਰ 'ਚ 2015 'ਚ ਲਾਂਚ ਕੀਤਾ ਗਿਆ ਸੀ ਅਤੇ ਨਵੇਂ ਵੇਰੀਐਂਟ ਯੂ.ਟੀ. 300 ਹਾਲ ਹੀ 'ਚ ਲਾਂਚ ਕੀਤਾ ਗਿਆ ਹੈ। ਸਮੇਂ ਦੇ ਨਾਲ ਇਸ ਦੀ ਵਿਕਰੀ ਘੱਟਦੀ ਗਈ। ਹੁਣ ਕੰਪਨੀ ਆਪਣੇ ਇਸ ਇੰਜਣ ਦਾ ਇਸਤੇਮਾਲ ਜਾਵਾ ਬ੍ਰੈਂਡਸ 'ਚ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਜਾਵਾ ਦੀ ਮੋਟਰਸਾਈਕਲਸ ਭਾਰਤੀ ਗਾਹਕਾਂ ਦੀ ਕੀਮਤ ਮੁਤਾਬਕ ਹੀ ਲਾਂਚ ਕੀਤੀ ਜਾਵੇਗੀ।
ਦਵਾਈਆਂ ਤੇ ਮੈਡੀਕਲ ਉਪਕਰਨਾਂ ਦੀ ਬਰਾਮਦ ਲਈ ਨਹੀਂ ਲੈਣੀ ਪਵੇਗੀ ਐੱਨ. ਓ. ਸੀ.
NEXT STORY