ਨਵੀਂ ਦਿੱਲੀ— ਇੰਪਲਾਈਜ਼ ਪ੍ਰੋਵੀਡੈਂਟ ਫੰਡ ਸੰਸਥਾ (ਈ. ਪੀ. ਐੱਫ. ਓ.) ਤਹਿਤ ਆਪਣੀ ਪੈਨਸ਼ਨ ਪ੍ਰਾਪਤ ਕਰਨਾ ਜਾਰੀ ਰੱਖਣ ਲਈ ਤੁਹਾਡੇ ਲਈ ਲਾਜ਼ਮੀ ਹੈ ਕਿ ਤੁਸੀਂ ਇਸ ਮਹੀਨੇ ਦੇ ਅੰਤ ਤਕ ਰਿਟਾਇਰਮੈਂਟ ਫੰਡ ਸੰਸਥਾ 'ਚ ਲਾਈਫ ਸਰਟੀਫਿਕੇਟ ਜਾਂ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾ ਦਿਓ। ਤੁਹਾਡਾ ਜੀਵਨ ਪ੍ਰਮਾਣ ਪੱਤਰ ਬੈਂਕ 'ਚ ਜਮ੍ਹਾ ਹੋਣਾ ਹੈ, ਜਿਸ ਰਾਹੀਂ ਤੁਹਾਨੂੰ ਪੈਨਸ਼ਨ ਮਿਲ ਰਹੀ ਹੈ। ਜੇਕਰ ਲਾਈਫ ਸਰਟੀਫਿਕੇਟ ਜਮ੍ਹਾ ਨਾ ਕਰਵਾ ਸਕੇ ਤਾਂ ਅਗਲੇ ਸਾਲ ਜਨਵਰੀ ਤੋਂ ਤੁਹਾਡੀ ਪੈਨਸ਼ਨ ਰੁਕ ਜਾਵੇਗੀ। ਹਾਲਾਂਕਿ, ਇਕ ਵਾਰ ਇਹ ਸਰਟੀਫਿਕੇਟ ਜਮ੍ਹਾ ਹੋਣ 'ਤੇ ਪੈਨਸ਼ਨ ਮਿਲਣੀ ਦੁਬਾਰਾ ਚਾਲੂ ਹੋ ਜਾਂਦੀ ਹੈ।
ਪੈਨਸ਼ਨ ਨਿਯਮਾਂ ਮੁਤਾਬਕ, ਕਰਮਚਾਰੀ ਪੈਨਸ਼ਨ ਸਕੀਮ 1995 ਤਹਿਤ ਪੈਨਸ਼ਨ ਪ੍ਰਾਪਤ ਕਰਨ ਵਾਲੇ ਸਾਰੇ ਪੈਨਸ਼ਨਰਾਂ ਨੂੰ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣਾ ਲਾਜ਼ਮੀ ਹੈ। ਇਹ ਹਰੇਕ ਸਾਲ ਨਵੰਬਰ 'ਚ ਜਮ੍ਹਾ ਹੁੰਦਾ ਹੈ। ਲਾਈਫ ਸਰਟੀਫਿਕੇਟ ਬਣਾਉਣ ਤੇ ਜਮ੍ਹਾ ਕਰਨ ਦੀ ਪ੍ਰਕਿਰਿਆ 1 ਨਵੰਬਰ ਤੋਂ ਸ਼ੁਰੂ ਹੁੰਦੀ ਹੈ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਆਖਰੀ ਤਰੀਕ 30 ਨਵੰਬਰ ਹੈ।
ਸਰਕਾਰੀ ਪੈਨਸ਼ਨਰਾਂ ਦੀ ਤਰ੍ਹਾਂ, ਈ. ਪੀ. ਐੱਫ. ਓ. ਪੈਨਸ਼ਨਰ ਵੀ ਡਿਜੀਟਲ ਲਾਈਫ ਸਰਟੀਫਿਕੇਟ ਬਣਵਾ ਸਕਦੇ ਹਨ। ਡਿਜੀਟਲ ਲਾਈਫ ਸਰਟੀਫਿਕੇਟ ਦੀ ਬਾਇਓਮੈਟ੍ਰਿਕ ਤਸਦੀਕ ਦੌਰਾਨ ਤੁਹਾਨੂੰ ਆਪਣਾ ਆਧਾਰ ਨੰਬਰ, ਪੈਨਸ਼ਨ ਭੁਗਤਾਨ ਆਰਡਰ (ਪੀ. ਪੀ. ਓ.) ਨੰਬਰ, ਬੈਂਕ ਖਾਤੇ ਦਾ ਵੇਰਵਾ ਅਤੇ ਮੋਬਾਈਲ ਨੰਬਰ ਦੇਣਾ ਹੋਵੇਗਾ। ਜੇਕਰ ਤੁਸੀਂ ਇਸ ਨੂੰ ਘਰ ਤੋਂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਈਰਿਸ ਜਾਂ ਫਿੰਗਰਪ੍ਰਿੰਟ ਲਈ ਬਾਇਓਮੈਟ੍ਰਿਕ ਡਿਵਾਈਸ ਦੀ ਜ਼ਰੂਰਤ ਹੋਵੇਗੀ। ਪੈਨਸ਼ਨਰ ਕਿਸੇ ਵੀ ਈ. ਪੀ. ਐੱਫ. ਓ. ਦਫਤਰ ਜਾਂ ਜਿਸ ਬੈਂਕ ਰਾਹੀਂ ਪੈਨਸ਼ਨ ਮਿਲਦੀ ਹੈ ਜਾਂ ਫਿਰ ਕਾਮਨ ਸਰਵਿਸ ਸੈਂਟਰ ਜਾਂ ਉਮੰਗ ਐਪ ਰਾਹੀਂ ਵੀ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾ ਕਰਾ ਸਕਦੇ ਹਨ।
ਅਕਤੂਬਰ 'ਚ ਘਰੇਲੂ ਹਵਾਬਾਜ਼ੀ ਯਾਤਰੀਆਂ ਦੀ ਆਵਾਜਾਈ 3.98 ਫੀਸਦੀ ਵਧੀ
NEXT STORY