ਨਵੀਂ ਦਿੱਲੀ—ਫਰਵਰੀ 'ਚ ਐਸਕਾਰਟਸ ਦੀ ਟਰੈਕਟਰ ਵਿਕਰੀ 'ਚ ਚੰਗਾ ਵਾਧਾ ਦੇਖਣ ਨੂੰ ਮਿਲਿਆ ਹੈ। ਸਾਲ ਦਰ ਸਾਲ ਆਧਾਰ 'ਤੇ ਫਰਵਰੀ 'ਚ ਐਸਕਾਰਟਸ ਦੀ ਕੁੱਲ ਟਰੈਕਟਰ ਵਿਕਰੀ 52.2 ਫੀਸਦੀ ਵਧਿਆ ਹੈ। ਇਸ ਸਾਲ ਫਰਵਰੀ 'ਚ ਐਸਕਾਰਟਸ ਦੀ ਕੁੱਲ ਟਰੈਕਟਰ ਵਿਕਰੀ 6,462 ਯੂਨਿਟ ਰਹੀ ਹੈ। ਉੱਧਰ ਪਿਛਲੇ ਸਾਲ ਫਰਵਰੀ 'ਚ ਐਸਕਾਰਟਸ ਦੀ ਕੁੱਲ ਟਰੈਕਟਰ ਵਿਕਰੀ 4,247 ਯੂਨਿਟ ਰਹੀ ਸੀ।
ਸਾਲਾਨਾ ਆਧਾਰ 'ਤੇ ਫਰਵਰੀ 'ਚ ਐਸਕਾਰਟਸ ਦੇ ਕੁੱਲ ਟਰੈਕਟਰਾਂ ਦਾ ਐਕਸਪਾਰਟ 143 ਯੂਨਿਟ ਤੋਂ 16.8 ਫੀਸਦੀ ਵਧ ਕੇ 167 ਯੂਨਿਟ ਰਿਹਾ ਹੈ। ਸਾਲਾਨਾ ਆਧਾਰ 'ਤੇ ਫਰਵਰੀ 'ਚ ਐਸਕਾਰਟਸ ਦੀ ਘਰੇਲੂ ਬਾਜ਼ਾਰ 'ਚ ਟਰੈਕਟਰਾਂ ਦੀ ਵਿਕਰੀ 4,104 ਯੂਨਿਟ ਤੋਂ 53.4 ਫੀਸਦੀ ਵਧ ਕੇ 6,295 ਯੂਨਿਟ ਰਹੀ ਹੈ।
ਫਰਵਰੀ 'ਚ ਮਾਰੂਤੀ ਸੁਜ਼ੂਕੀ ਦੀ ਵਿਕਰੀ 15 ਫੀਸਦੀ ਵਧੀ
NEXT STORY