ਨਵੀਂ ਦਿੱਲੀ (ਇੰਟ.)– ਕ੍ਰਿਪਟੋ ਮਾਰਕੀਟ ’ਚ ਸ਼ਾਨਦਾਰ ਰੁਝਾਨ ਹੈ। ਮਾਰਕੀਟ ਕੈਪ ਦੇ ਹਿਸਾਬ ਨਾਲ ਟੌਪ-10 ਕ੍ਰਿਪਟੋ ’ਚ ਸ਼ਾਨਦਾਰ ਤੇਜ਼ੀ ਵੇਖੀ ਗਈ ਹੈ। ਬਿਟਕੁਆਈਨ ਈ. ਟੀ. ਐੱਫ. ਦੀਆਂ ਸੰਭਾਵਨਾਵਾਂ ਨੂੰ ਲੈ ਕੇ ਬਿਟਕੁਆਈਨ ਤੇਜ਼ੀ ਨਾਲ ਉੱਪਰ ਚੜ੍ਹ ਰਿਹਾ ਹੈ। ਇਸ ਕਾਰਨ ਬਿਟਕੁਆਈਨ ਇਕ ਵਾਰ 34000 ਡਾਲਰ ਤੋਂ ਪਾਰ ਪੁੱਜ ਗਿਆ ਅਤੇ ਕ੍ਰਿਪਟੋ ਮਾਰਕੀਟ ’ਚ ਵੀ ਇਸ ਦਾ ਦਬਦਬਾ ਤੇਜ਼ੀ ਨਾਲ ਵਧ ਰਿਹਾ ਹੈ। ਪਿਛਲੇ 24 ਘੰਟਿਆਂ ’ਚ ਤਾਂ ਇਹ 35,000 ਡਾਲਰ ਤੋਂ ਪਾਰ ਪਹੁੰਚ ਚੁੱਕਾ ਹੈ।
ਇਹ ਵੀ ਪੜ੍ਹੋ - ਦੇਸ਼ 'ਚ ਚੋਣ ਪ੍ਰਚਾਰ ਲਈ ਵਧੀ ਹੈਲੀਕਾਪਟਰਾਂ ਦੀ ਮੰਗ, 8 ਲੱਖ ਰੁਪਏ ਤੱਕ ਹੈ ਇਕ ਘੰਟੇ ਦਾ ਕਿਰਾਇਆ
ਦੱਸ ਦੇਈਏ ਕਿ ਇਕ ਬਿਟਕੁਆਈਨ ਹਾਲੇ 11.56 ਫ਼ੀਸਦੀ ਦੀ ਬੜ੍ਹਤ ਨਾਲ 34,115.86 ਡਾਲਰ (28.33 ਲੱਖ ਰੁਪਏ) ਦੇ ਭਾਅ ਵਿਚ ਮਿਲ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਸਭ ਤੋਂ ਵੱਡੇ ਕ੍ਰਿਪਟੋ ਇਥੇਰੀਅਮ ਦੀ ਚਮਕ ਕਰੀਬ 8 ਫ਼ੀਸਦੀ ਵਧੀ ਹੈ ਅਤੇ ਭਾਅ 1800 ਡਾਲਰ ਤੋਂ ਪਾਰ ਪੁੱਜ ਗਿਆ ਗਿਆ। ਪੂਰੇ ਕ੍ਰਿਪਟੋ ਮਾਰਕੀਟ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟਿਆਂ ਵਿੱਚ ਗਲੋਬਲ ਮਾਰਕੀਟ ਕੈਪ ’ਚ 8.36 ਫ਼ੀਸਦੀ ਦੀ ਤੇਜ਼ੀ ਆਈ ਹੈ ਅਤੇ ਇਹ 1.26 ਲੱਖ ਕਰੋੜ ਡਾਲਰ (104.63 ਲੱਖ ਕਰੋੜ ਰੁਪਏ) ’ਤੇ ਪੁੱਜ ਗਿਆ ਹੈ।
ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਪਵੇਗੀ ਮਹਿੰਗੀ, ਹੋਟਲਾਂ ਦੇ ਕਿਰਾਏ ਵੀ ਵਧੇ
ਬਿਟਕੁਆਈਨ ਈ. ਟੀ. ਐੱਫ. ਦਾ ਕੀ ਹੈ ਮਾਮਲਾ?
ਬਿਟਕੁਆਈਨ ਦੇ ਭਾਅ ਨੂੰ ਬਿਟਕੁਆਈਨ ਈ. ਟੀ. ਐੱਫ. ਲਈ ਮਨਜ਼ੂਰੀ ਮਿਲਣ ਦੀਆਂ ਸੰਭਾਵਨਾਵਾਂ ਕਾਰਨ ਚੰਗਾ ਸਮਰਥਨ ਮਿਲ ਰਿਹਾ ਹੈ। ਬਲੈਕਰਾਕ ਦੇ ਸਪੌਟ ਬਿਟਕੁਆਈਨ ਈ. ਟੀ. ਐੱਫ. ਦੇ ਟਿਕਰ ਰਜਿਸਟ੍ਰੇਸ਼ਨ ਨੇ ਬਿਟਕੁਆਈਨ ਦੀ ਚਮਕ ਵਧਾਈ ਹੈ। ਅਮਰੀਕੀ ਬਾਜ਼ਾਰ ਰੈਗੂਲੇਟਰੀ ਯੂ. ਐੱਸ. ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸ. ਈ. ਸੀ.) ਤੋਂ ਮਨਜ਼ੂਰੀ ਹਾਸਲ ਕਰਨ ਲਈ ਇਹ ਆਖਰੀ ਕਦਮ ਹੈ ਯਾਨੀ ਕਿ ਡਿਪਾਜ਼ਿਟਰੀ ਟਰੱਸਟ ਐਂਡ ਕਲੀਅਰਿੰਗ ਕਾਰਪੋਰੇਸ਼ਨ (ਡੀ. ਟੀ. ਸੀ. ਸੀ.) ਵਿਚ ਲਿਸਟ ਹੋਣ ਤੋਂ ਬਾਅਦ ਕੋਈ ਮਾਰਕੀਟ ਰੈਗੂਲੇਟਰੀ ਦੀ ਮਨਜ਼ੂਰੀ ਲਈ ਕੋਈ ਪਹਿਲ ਬਾਕੀ ਨਹੀਂ ਰਹਿ ਜਾਂਦੀ ਹੈ। ਕ੍ਰਿਪਟੋ ਮਾਰਕੀਟ ਐਨਾਲਿਸਟਸ ਦਾ ਮੰਨਣਾ ਹੈ ਕਿ ਇਸ ਕਾਰਨ ਇਸ ਨੂੰ ਜ਼ੋਰਦਾਰ ਸਮਰਥਨ ਮਿਲ ਰਿਹਾ ਹੈ।
ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PNB ਨੇ ਜਾਰੀ ਕੀਤਾ ਅਲਰਟ! ਇਹ ਖਾਤੇ ਹੋਣਗੇ ਇਨ-ਐਕਟਿਵ, ਨਹੀਂ ਹੋ ਸਕੇਗੀ ਟ੍ਰਾਂਜੈਕਸ਼ਨ
NEXT STORY