ਨਵੀਂ ਦਿੱਲੀ — ਸਰਕਾਰ ਨੇ 2 ਗ੍ਰਾਮ ਤੋਂ ਘੱਟ ਭਾਰ ਦੇ ਸੋਨੇ ਦੇ ਗਹਿਣੇ ਅਤੇ ਵਸਤਾਂ ਨੂੰ ਲਾਜ਼ਮੀ ਹਾਲਮਾਰਕਿੰਗ ਤੋਂੋ ਛੋਟ ਦਿੱਤੀ ਹੈ। ਕੇਂਦਰੀ ਖਪਤਕਾਰ ਮਾਮਲੇ, ਖੁੁਰਾਕ ਅਤੇ ਜਨਤਕ ਵੰਡ ਮੰਤਰਾਲਾ ਨੇ ਰਾਜਪੱਤਰ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ ’ਚ ਪੂਰੇ ਦੇਸ਼ ’ਚ 15 ਜਨਵਰੀ, 2021 ਤੋਂ ਹਾਲਮਾਰਕਿੰਗ ਨੂੰ ਲਾਜ਼ਮੀ ਬਣਾ ਦਿੱਤਾ ਗਿਆ ਹੈ। ਫਿਲਹਾਲ ਚਾਂਦੀ ਦੇ ਗਹਿਣਿਆਂ ਅਤੇ ਵਸਤਾਂ ਨੂੰ ਲਾਜ਼ਮੀ ਹਾਲਮਾਰਕਿੰਗ ਤੋਂ ਬਾਹਰ ਰੱਖਿਆ ਗਿਆ ਹੈ।
ਉਹ ਸਾਰੇ ਸਰਾਫ ਜੋ ਸੋਨੇ ਦੇ ਗਹਿਣੇ ਵੇਚਣਾ ਚਾਹੁੰਦੇ ਹਨ, ਉਨ੍ਹਾਂ ਨੂੰ ਭਾਰਤੀ ਸਟੈੈਂਡਰਡ ਬਿਊਰੋ (ਬੀ. ਆਈ. ਐੱਸ.) ਦੇ ਕੋਲ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਹੁਣ ਤੱਕ 28,849 ਸਰਾਫਾਂ ਨੇ ਬੀ. ਆਈ. ਐੱਸ. ਦੇ ਕੋਲ ਰਜਿਸਟ੍ਰੇਸ਼ਨ ਕਰਵਾਈ ਹੈ। ਇਨ੍ਹਾਂ ’ਚੋਂ ਲਗਭਗ 3000 ਸਰਾਫਾਂ ਨੇ ਹਾਲਮਾਰਕਿੰਗ ਲਾਜ਼ਮੀ ਬਣਨ ਦੀ ਸੰਭਾਵਨਾ ਕਾਰਣ ਪਿਛਲੇ 3 ਮਹੀਨਿਆਂ ’ਚ ਰਜਿਸਟ੍ਰੇਸ਼ਨ ਕਰਵਾਈ ਹੈ। ਹਾਲਾਂਕਿ ਦੇਸ਼ ’ਚ ਸਰਾਫਾਂ ਦੀ ਗਿਣਤੀ ਕਈ ਗੁਣਾ ਜ਼ਿਆਦਾ ਹੈ। ਜਿਨ੍ਹਾਂ ਸਰਾਫਾਂ ਕੋਲ ਬਿਨਾਂ ਹਾਲਮਾਰਕ ਦੇ ਗਹਿਣੇ ਹਨ, ਉਨ੍ਹਾਂ ਨੂੰ ਇਹ ਸਟਾਕ ਅਗਲੇ ਇਕ ਸਾਲ ਦੀ ਮਿਆਦ ’ਚ ਵੇਚਣਾ ਪਵੇਗਾ। ਗਹਿਣਾ ਵਿਕਰੇਤਾ ਸਿਰਫ 14, 18 ਅਤੇ 22 ਕੈਰੇਟ ਦੇ ਗਹਿਣਿਆਂ ਦੀ ਹੀ ਵਿਕਰੀ ਕਰ ਸਕਦੇ ਹਨ। ਹੋਰ ਸ਼ੁੱਧਤਾ ਦੇ ਸੋਨੇ ਦੇ ਗਹਿਣੇ ਹਾਲਮਾਰਕ ਹੋਣ ਦੇ ਬਾਵਜੂਦ ਨਹੀਂ ਵੇਚੇ ਜਾ ਸਕਣਗੇ।
ਦੂਰਸੰਚਾਰ ਕੰਪਨੀਆਂ ਬਿਨਾਂ ਦਾਅਵੇ ਵਾਲਾ ਪੈਸਾ ਗਾਹਕ ਸਿੱਖਿਆ ਫੰਡ ’ਚ ਜਮ੍ਹਾ ਕਰਵਾਉਣ : ਟਰਾਈ
NEXT STORY